Share on Facebook

Main News Page

ਸੱਚ ਦਾ ਪ੍ਰਚਾਰ ਕਰਣ ਵਾਲੇ ਪ੍ਰੋ. ਧੂੰਦੇ ਨੂੰ ਝੂਦਾ ਪੁਜਾਰੀਆਂ ਦੇ ਪੈਰਾਂ ਤੇ ਡਿੱਗ ਕੇ ਸੱਚ ਦੀ ਤੌਹੀਨ ਨਹੀਂ ਕਰਣੀ ਚਾਹੀਦੀ

* ਝੂਠ ਦਾ ਰਾਗੀਆਂ ਦਾ ਮੁੰਕਮਲ ਬਾਈਕਾਟ ਕਰਦੇ ਹੋਏ ਗੁਰੂ ਘਰ ਦੀਆਂ ਸਟੇਜਾਂ ’ਤੇ ਬੈਠਣ ਤੋਂ ਰੋਕਿਆ ਜਾਵੇ

(17 ਜਨਵਰੀ 2012; ਸਤਨਾਮ ਕੌਰ ਫ਼ਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਲੁਧਿਆਣਾ ਵਿਖੇ ਪ੍ਰੋ. ਧੂੰਦਾ ਦੇ ਹੱਕ ਵਿਚ ਰੱਖੀ ਇਕਤੱਰਤਾ ਮੌਕੇ ਵਿਦੇਸ਼ਾਂ ਅਤੇ ਪੰਜਾਬ ਦੇ ਵੱਖ ਵੱਖ ਇਲਾਕੇ ਤੋਂ ਪੁੱਜੇ ਪੰਥਕ ਜੱਥੇਬੰਦੀਆਂ ਦੇ ਆਗੂਆਂ ਨੇ ਰੱਖੇ। ਇਸ ਇਕੱਤਰਤਾ ਵਿਚ ਸਾਰੇ ਪੰਥਕ ਆਗੂ ਇਸ ਗੱਲ ਤੋਂ ਸਹਿਮਤ ਸਨ ਕਿ ਜਿਵੇਂ ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ, ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋਫੈਸਰ ਦਰਸ਼ਨ ਸਿੰਘ ਨੇ ਪੁਜਾਰੀਵਾਦ ਦੇ ਖਿਲਾਫ ਡੱਟ ਕੇ ਟੱਕਰ ਲਈ ਹੈ ਉਵੇਂ ਹੀ ਗੁਰਮਤਿ ਦੇ ਭਰਪੂਰ ਜਾਣੂ, ਸੱਚ ਦੇ ਪ੍ਰਚਾਰਕ ਪ੍ਰੋਫੈਸਰ ਧੂੰਦਾ ਨੂੰ ਵੀ ਪੁਜਾਰੀਵਾਦ ਦੇ ਖਿਲਾਫ ਡੱਟ ਕੇ ਸਾਹਮਣੇ ਆਉਣਾਂ ਚਾਹੀਦਾ ਹੈ।

ਇਸ ਮੀਟਿੰਗ ਵਿਚ ਪਿਛਲੀਂ ਦਿਨੀਂ ਰਾਗੀਆਂ ਵੱਲੋਂ ਪ੍ਰੋਂ ਧੂੰਦਾ ਨੂੰ ਅਕਾਲ ਤਖ਼ਤ ’ਤੇ ਤਲਬ ਕਰਨ ਦੀ ਗੱਲ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਜਿੰਨ੍ਹਾਂ ਰਾਗੀਆਂ ਨੇ ਪ੍ਰੋ. ਧੂੰਦਾ ਨੂੰ ਤਲਬ ਕਰਨ ਦੀ ਗੱਲ ਕੀਤੀ ਹੈ ਉਹ ਤਾਂ ਆਪ ਸ਼੍ਰੋਮਣੀ ਕਮੇਟੀ ਦੇ ਤਨਖ਼ਾਹਦਾਰ ਚਾਪਲੂਸ ਮੁਲਾਜ਼ਮ ਹਨ । ਕਿਸੇ ਤਨਖਾਹਦਾਰ ਮੁਲਾਜ਼ਮ ਨੂੰ ਕੋਈ ਹਕ ਨਹੀਂ ਕਿ ਉਹ ਸੱਚ ਦੇ ਪ੍ਰਚਾਰਕ ਖਿਲਾਫ ਕੂੜ ਬੋਲਣ। ਜਿਹੜੇ ਰਾਗੀ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੀਆਂ ਅਸ਼ਲੀਲ ਰਚਨਾਵਾਂ ਪੜ੍ਹਦੇ ਹਨ ਅਤੇ ਧੂੰਦੇ ਵਰਗੇ ਸੱਚ ਦੇ ਪ੍ਰਚਾਰਕ ਖਿਲਾਫ ਕੁੜ ਬੋਲਦੇ ਹਨ ਅਸੀਂ ਸਾਰੀਆਂ ਜੱਥੇਬੰਦੀਆਂ ਇੰਨ੍ਹਾਂ ਦਾ ਡੱਟ ਕੇ ਵਿਰੋਧ ਕਰਦੇ ਹਾਂ ਅਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਇੰਨ੍ਹਾਂ ਝੂਠ ਦਾ ਸਾਥ ਦੇਣ ਵਾਲਿਆਂ ਰਾਗੀਆਂ ਦਾ ਮੁੰਕਮਲ ਬਾਈਕਾਟ ਕਰਦੇ ਹੋਏ ਗੁਰੂ ਘਰ ਦੀਆਂ ਸਟੇਜਾਂ ’ਤੇ ਬੈਠਣ ਤੋਂ ਵੀ ਰੋਕਿਆ ਜਾਵੇ।

ਮੀਟਿੰਗ ਵਿਚ ਬੋਲਦਿਆਂ ਸ. ਜਗਜੀਤ ਸਿੰਘ ਲੁਧਿਆਣਾ ਨੇ ਕਿਹਾ ਕਿ ਪ੍ਰੋ. ਧੂੰਦਾ ਨੇ ਸਟੇਜ਼ਾਂ ਤੇ ਹਮੇਸ਼ਾਂ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ ਅਤੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪੱਤ ਜੱਥੇਬੰਦੀਆਂ ਉਨ੍ਹਾਂ ਤੋਂ ਇਹ ਆਸ ਰਖਦੀਆਂ ਹਨ ਕਿ ਉਹ ਕਿਸੇ ਸੰਸਥਾ ਜਾਂ ਜੱਥੇਬੰਦੀ ਵੱਲ ਨਾ ਵੇਖਦੇ ਹੋਏ ਗੁਰਮਤਿ ਸਿਧਾਂਤ’ਤੇ ਪੂਰਨ ਤੌਰ’ਤੇ ਪਹਿਰਾ ਦਿੰਦੇ ਹੋਏ ਪੁਜਾਰੀਆਂ ਦੇ ਫਤਵੇ ਨੂੰ ਰੱਦ ਕਰ ਕੇ ਪੁਜਾਰੀਵਾਦ ਦੇ ਅੰਤ ਕਰਣ ਵਿਚ ਇਤਿਹਾਸਕ ਫੈਸਲਾ ਲੈਣਗੇ ਜਿਸ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਮੇਸ਼ਾ ਉਨ੍ਹਾਂ ਦਾ ਸਾਥ ਦੇਣਗੇ।

ਭਰੋਸੇਯੋਗ ਸੂਤਰਾਂ ਤੋਂ ਇਹ ਵੀ ਖਬਰ ਮਿਲੀ ਹੈ ਕਿ ਪ੍ਰੋ. ਧੂੰਦਾ ਨੂੰ ਗੁਰਮਤਿ ਸਿਧਾਂਤਾਂ ਦੀ ਰਾਖੀ ਦਾ ਦਾਵਾ ਕਰਣ ਵਾਲੀਆਂ ਜੱਥੇਬੰਦੀਆਂ ਵੱਲੋਂ ਵੀ ਅਕਾਲ ਤਖ਼ਤ’ਤੇ ਪੇਸ਼ ਹੋਣ ਲਈ ਦਬਾਅ ਪਾਇਆ ਜਾ ਰਿਹਾ ਹੈ, ਹੁਣ ਵੇਖਣਾ ਇਹ ਹੈ ਕਿ ਸਟੇਜ਼ਾਂ’ਤੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਣ ਵਾਲੇ ਪ੍ਰੋਂ ਧੂੰਦਾ ਕਿੰਨਾ ਕੁ ਸੱਚ’ਤੇ ਪਹਿਰਾ ਦਿੰਦੇ ਹਨ।

ਇਸ ਮੌਕੇ ਪ੍ਰਚਾਰ ਲਹਿਰ ਮੁਕਤਸਰ, ਅਬੋਹਰ, ਪ੍ਰਚਾਰ ਲਹਿਰ ਜ਼ੀਰਾ, ਪ੍ਰਚਾਰ ਲਹਿਰ ਮੋਗਾ ਅਦਿ, ਅਮਰੀਕਾ ਤੋਂ ਬਚਿੱਤਰ ਨਾਟਕ (ਇਕ ਸਾਜਸ਼) ਗਰੁੱਪ ਦੇ ਸ. ਰੇਸ਼ਮ ਸਿੰਘ ਕੈਲਫੋਰਨੀਆ, ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਸ. ਗੁਰਸੇਵਕ ਸਿੰਘ ਮਦਰੱਸਾ, ਫਤਿਹ ਮਲਟੀਮੀਡੀਆ ਦੇ ਸਤਪਾਲ ਸਿੰਘ ਦੁਗਰੀ, ਗੁਰਮਤਿ ਪ੍ਰਚਾਰ ਕੌਂਸਲ ਤੋਂ ਸ. ਜਗਜੀਤ ਸਿੰਘ ਖਾਲਸਾ, ਦੁਰਮਤਿ ਸੋਧਕ ਗੁਰਮਤਿ ਲਹਿਰ ਤੋਂ ਸ. ਹਰਮਿੰਦਰ ਸਿੰਘ ਲੁਧਿਆਣਾ, ਸਰੀ ਕੈਨੇਡਾ ਤੋਂ ਸੌਕੀਨ ਸਿੰਘ ਚੁਪਕੀਤੀ, ਜੀਵਨ ਸਿੰਘ ਬਰਾੜ ਕਨੇਡਾ, ਏਕਮ ਸਿੰਘ, ਪ੍ਰਚਾਰ ਲਹਿਰ ਮੋਗਾ ਤੋਂ ਕੁਲਵੰਤ ਸਿੰਘ ਮੋਗਾ, ਰਿਛਪਾਲ ਸਿੰਘ, ਇੰਜੀਨਅਰ ਸੁਖਦੇਵ ਸਿੰਘ, ਸ.ਮਨਦੀਪ ਸਿੰਘ, ਪ੍ਰਚਾਰ ਲਹਿਰ ਜ਼ੀਰਾ ਗੁਰਪ੍ਰੀਤ ਸਿੰਘ ਜ਼ੀਰਾ, ਅਤੇ ਗੁਰਮੀਤ ਸਿੰਘ ਨੈਰੋ ਆਦਿ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top