Share on Facebook

Main News Page

ਸਰਬਜੀਤ ਸਿੰਘ ਧੂੰਦਾ ਦਾ ਮਾਮਲਾ ਸਿੱਖ ਸੰਗਤਾਂ ਦੀ ਕਚਹਿਰੀ 'ਚ

ਸਿੱਖ ਜਗਤ ਵਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਜਾਰੀ ਕੀਤੇ ਫੁਰਮਾਨ, ਸੰਗਤਾਂ ਪ੍ਰੋ.ਸਰਬਜੀਤ ਸਿੰਘ ਧੁੰਦਾ ਨੂੰ ਮੂੰਹ ਨਾ ਲੌਣ ਦਾ ਤਕੜਾ ਵਿਰੋਧ ਕੀਤਾ ਗਿਆ ਹੈ, ਖਾਸ ਕਰ ਕਨੇਡਾ ਵਿੱਚ ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਉਨ੍ਹਾਂ ਨੂੰ ਗੋਲਡ ਮੈਡਲ ਨਾਲ ਸਨਮਾਮਿਤ ਕੀਤਾ ਜਾ ਰਿਹਾ ਹੈ। ਸਪੱਸ਼ਟ ਤੌਰ ਤੇ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਵਲੋਂ ਪ੍ਰੋ. ਧੂੰਦਾ ਵਿਰੁੱਧ ਇੱਕ ਪਾਸੜ ਫੈਸਲੇ ਨੂੰ ਰੱਦ ਕਰ ਦਿੱਤਾ ਹੈ, ਕਿਉਂਕਿ ਜਥੇਦਾਰ ਵਲੋਂ ਪ੍ਰੋ. ਧੂੰਦਾ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤੇ ਬਿਨਾ ਹੀ ਉਨਾਂ ਦੇ ਸ਼ਬਦ ਵਿਚਾਰ/ਕਥਾ ਕਰਨ ਤੇ ਪਾਬੰਦੀ ਲਾ ਦਿੱਤੀ ਸੀ। ਇਹੋ ਜਿਹੇ ਇੱਕ ਪਾਸੜ ਫੈਸਲੇ ਜਥੇਦਾਰ ਵਲੋਂ ਪਹਿਲਾਂ ਵੀ ਕੀਤੇ ਗਏ, ਜਿਸ ਦਾ ਵਿਦੇਸ਼ੀ ਸਿੱਖਾਂ ਵਲੋਂ ਵੱਡਾ ਵਿਰੋਧ ਕੀਤਾ ਗਿਆ ਸੀ। ਪੰਜਾਬ ਤੋਂ ਬਾਹਰਲੇ ਸਿੱਖ ਇਹ ਮਹਿਸੂਸ ਕਰਦੇ ਹਨ ਜਥੇਦਾਰ ਵਲੋਂ ਪ੍ਰੋ.ਧੂੰਦਾ ਵਿਰੁੱਧ ਵੀ ਕਿਸੇ ਦਬਾਅ ਹੇਠ ਆ ਕੇ ਇਹ ਹੁਕਮ ਚਾੜ੍ਹ ਦਿੱਤਾ ਗਿਆ ਹੈ। ਭਾਵੇਂ ਜਥੇਦਾਰ ਨੇ ਕਿਹਾ ਹੈ ਕਿ ਇਹ ਪੰਜ ਸਿੰਘ ਸਹਿਬਾਨਾ ਦਾ ਫੈਸਲਾ ਹੈ, ਜਦ ਕਿ ਉਸ ਹੁਕਮ ਉੱਤੇ ਦਸਖਤ ਸਿਰਫ ਇੱਕ ਹੀ ਜਥੇਦਾਰ ਵਲੋਂ ਕੀਤੇ ਗਏ ਜਿਸ ਤੋਂ ਪਤਾ ਲਗਦਾ ਹੈ ਕਿ ਇਸ ਫੈਸਲੇ ਨੂੰ ਪੰਜ ਜਥੇਦਾਰਾਂ ਵਲੋਂ ਵੀ ਸਹਿਮਤੀ ਨਹੀਂ ਮਿਲ ਸਕੀ।

ਅੱਜ ਬਹੁਗਿਣਤੀ ਸਿੱਖ ਮਹਿਸੂਸ ਕਰਦੇ ਹਨ ਕਿ ਕਿਸੇ ਇੱਕ ਰਾਜਨੀਤਕ ਪਾਰਟੀ ਵਲੋਂ ਅਕਾਲ ਤਖਤ ਸਾਹਿਬ ਨੂੰ ਵਰਤ ਕੇ, ਆਪਣੀ ਮਰਜ਼ੀ ਦੇ ਫੈਸਲੇ ਕਰਵਾਏ ਜਾਂਦੇ ਹਨ ਜਿਸ ਤਰਾਂ ਪ੍ਰੋ. ਦਰਸ਼ਨ ਸਿੰਘ ਅਤੇ ਪ੍ਰੋ. ਸਰਬਜੀਤ ਸਿੰਘ ਧੂੰਦਾ ਦੇ ਮਾਮਲੇ 'ਚ ਸੰਤ ਸਮਾਜ (ਅਸਲ 'ਠੱਗ ਸਮਾਜ) ਦੇ ਦਬਾ ਹੇਠ, ਉਨ੍ਹਾਂ ਵਿਰੁੱਧ ਇੱਕ ਪਾਸੜ ਫੈਸਲੇ ਲੈ ਗਏ ਹਨ। ਅੱਜ ਸਮਾ ਪਹਿਲਾਂ ਨਾਲੋਂ ਬਦਲ ਗਿਆ ਹੈ, ਅਤੇ ਦੇਸ਼ ਵਿਦੇਸ਼ 'ਚ ਵੱਸਦੇ ਸਿੱਖਾਂ ਕੋਲ ਆਪਣੀ ਰਾਇ ਪ੍ਰਗਟ ਕਰਨ ਲਈ ਬਾਹੁਤ ਸਾਰੇ ਮਾਧਿਅਮ ਹਨ, ਜਿਨ੍ਹਾਂ 'ਚ ਸੋਸ਼ਲ ਮੀਡੀਆ ਵੀ ਸ਼ਾਮਿਲ ਹੈ। ਸੋਸ਼ਲ ਮੀਡੀਏ ਦੇ ਬਾਹੁਤ ਸਾਰੇ ਗਰੁੱਪ ਜਿਨ੍ਹਾਂ ਵਿੱਚ ਮੈਬਰਾਂ ਦੀ ਗਿਣਤੀ ਲੱਖਾਂ 'ਚ ਹੈ, ਮਹਿਸੂਸ ਕਰਦੇ ਹਨ, ਪ੍ਰੋ. ਧੂੰਦਾ ਦਾ ਪੱਖ ਜਾਨਣਤੋਂ ਬਿਨਾਂ ਹੀ ਉਨ੍ਹਾਂ ਵਿਰੁੱਧ ਨਾਦਰਸ਼ਾਹੀ ਹੁਕਮ ਜਾਰੀ ਕਰ ਦੇਣਾ ਇੱਕ ਗਲਤ ਫੈਸਲਾ ਹੈ, ਜਿਹੜਾ ਵਾਪਸ ਲਿਆ ਜਾਣਾ ਚਾਹੀਦਾ ਹੈ।

ਜੇਕਰ ਪ੍ਰੋ. ਸਰਬਜੀਤ ਸਿੰਘ ਧੂੰਦਾ ਵਿਰੁੱਧ ਸ਼ਬਦ ਵਿਚਾਰ ਕਰਨ ਤੇ ਪਾਬੰਦੀ ਅਤੇ ਸੰਗਤਾਂ ਵਲੋਂ ਸਹਿਯੋਗ ਨਾ ਕਰਨ ਦਾ ਇੱਕ ਪਾਸੜ ਫੁਰਮਾਨ, ਗਿਆਨੀ ਗੁਰਬਚਨ ਸਿੰਘ ਵਲੋਂ ਇਹ ਹੁਕਮ ੨੦ ਜਨਵਰੀ ਤੱਕ ਵਾਪਸ ਨਹੀਂ ਲਿਆ ਜਾਂਦਾ, ਤਾਂ ਅਕਾਲੀ ਦਲ ਬਾਦਲ ਨੂੰ ਇਸ ਦਾ ਹਰਜ਼ਾਨਾ ਭਰਨਾ ਪਵੇਗਾ। ਅਸੀਂ ਦੇਸ਼ ਵਿਦੇਸ਼ 'ਚ ਵੱਸਦੇ ਸਿੱਖ ਸੋਸ਼ਲ ਮੀਡੀਏ, ਅਖਬਾਰਾਂ, ਟੈਲੀਫੋਨ, ਈ ਮੇਲ ਅਤੇ ਨਿੱਜੀ ਸੰਪਰਕਾਂ ਰਾਹੀਂ ਆਪਣੇ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਨੂੰ ਅਕਾਲੀ ਦੀਆਂ ਤੱਕੜੀ ਵਿੱਚ ਪੈਂਦੀਆਂ ਵੋਟਾਂ ਰੋਕਣ ਲਈ, ਜਬਰਦਸਤ ਲਹਿਰ ਚਲਾਵਂਗੇ। ਅਸੀਂ ਜਥੇਦਾਰ ਦਾ ਕੀਤਾ ਗਿਆ ਇੱਕ ਪਾਸੜ ਫੈਸਲਾ ਵਾਪਸ ਕਰਨ ਲਈ ਅਪੀਲ ਕਰਦੇ ਹਾਂ, ਅਤੇ ਇਹ ਹੁਕਮ ਨਾ ਵਾਪਸ ਲੈਣ ਦੀ ਸੂਰਤ 'ਚ ਅਕਾਲੀ ਦਲ ਨੂੰ ਇਸ ਦਾ ਅਵੱਸ਼ ਨੁਕਸਾਨ ਹੋਵੇਗਾ। ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਵਿਦੇਸ਼ੀ ਸਿੱਖਾਂ ਦੀ ਤਾਕਤ ਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ, ਫੈਸਲਾ ਹੁਣ ਅਕਾਲੀ ਦਲ ਬਾਦਲ ਅਤੇ ਜਥੇਦਾਰ ਦੇ ਹੱਥ 'ਚ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਇਹ ਇਹ ਸੁਨੇਹਾ ਵਿਦੇਸ਼ੀ ਸਿੱਖਾਂ ਵਲੋਂ ਇਹ ਮੇਲਾਂ ਕਰਕੇ ਭੇਜਿਆ ਜਾ ਰਿਹਾ ਹੈ।

ਵੱਲੋਂ - ਨਾਮ

ਅਕਾਲੀ ਦਲ ਦਿ ਇ ਮੇਲ contact@shiromaniakalidal.org.in , ਸ਼੍ਰੋਮਣੀ ਕਮੇਟੀ ਦੀ ਈ ਮੇਲ info@sgpc.net

ਜਸਵਿੰਦਰ ਸਿੰਘ ਖਾਲਸਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top