Share on Facebook

Main News Page

ਲੋੜਵੰਦ ਗੁਰਸਿੱਖ ਵਲੋਂ ਆਪਣੇ ਪੈਰਾਂ ਤੇ ਖੜੇ ਹੋਣ ਲਈ ਸਹਾਇਤਾ ਦੀ ਅਪੀਲ

ਗੁਰਮਤਿ ਅਨੁਸਾਰ ਹਰ ਧਰਮੀ ਮਨੁੱਖ ਦਾ ਮੁੱਡਲਾ ਫਰਜ਼ ਹੈ ਕਿ ਉਹ ਲੋੜਵੰਦਾਂ ਦੀ ਯੋਗ ਸਹਾਇਤਾ ਕਰੇ। ਇਸ ਸੇਧ ਦੀ ਰੋਸ਼ਨੀ ਵਿਚ ਸਿੱਖ ਕੌਮ ਨੂੰ ਕੁਝ ਐਸਾ ਇੰਤਜ਼ਾਮ ਕਰਨਾ ਚਾਹੀਦਾ ਸੀ ਕਿ ਕੌਮ ਵਿਚਲੇ ਲੋੜਵੰਦਾਂ ਦੀ ਯੋਗ ਸਹਾਇਤਾ ਕੀਤੀ ਜਾਂਦੀ। ਪਰ ਅਫਸੋਸ! ਕੌਮੀ ਤੌਰ ਤੇ ਗੁਰਦੁਆਰਿਆਂ ਇਮਾਰਤਾਂ ਅਤੇ ਹੋਰ ਵਿਖਾਵੇ ਵਾਲੇ ਕੰਮਾਂ ਲਈ ਤਾਂ ਬੇ-ਹਿਸਾਬ ਪੈਸਾ ਖਰਚਿਆ ਜਾ ਰਿਹਾ ਹੈ, ਪਰ ਲੋੜਵੰਦਾਂ ਦੀ ਸਹਾਇਤਾ ਲਈ ਕੋਈ ਇੰਤਜ਼ਾਮ ਨਹੀਂ ਕੀਤੇ ਜਾ ਰਹੇ। ਇਸੇ ਕਮਜ਼ੋਰੀ ਦਾ ਫਾਇਦਾ ਉਠਾ ਕੇ ਡੇਰੇਦਾਰ ਅਤੇ ਈਸਾਈ ਮਿਸ਼ਨਰੀ ਕੁਝ ਸਿੱਖਾਂ ਨੂੰ ਅਪਣੇ ਨਾਲ ਜੋੜਨ ਵਿਚ ਸਫਲ ਵੀ ਹੋ ਰਹੇ ਹਨ। ਮਨੁੱਖਤਾ ਅਤੇ ਕੌਮ ਦਾ ਦਰਦ ਰੱਖਣ ਵਾਲੇ ਸੱਜਣਾਂ ਨੂੰ ਇਸ ਬਾਬਤ ਕਦਮ ਚੁੱਕਣ ਦੀ ਲੋੜ ਹੈ।

ਐਸੇ ਹੀ ਇਕ ਲੋੜਵੰਦ ਹਨ ਹਰਿਆਣਾ ਦੇ ਜ਼ਿਲੇ ਯਮੁਨਾਨਗਰ ਵਿਚ ਪੈਂਦੀ ਤਹਿਸੀਲ ਬਿਲਾਸਪੁਰ ਦੇ ਪਿੰਡ ਪਿਲਖਣਵਾਲਾ ਵਿਚ ਰਹਿਣ ਵਾਲੇ ਅਮਰੀਕ ਸਿੰਘ। ਇਹਨਾਂ ਦੇ ਪਰਿਵਾਰ ਵਿਚ ਤਿੰਨ ਬੇਟੀਆਂ, ਇਕ ਬੇਟਾ, ਪਤਨੀ ਅਤੇ ਬਜ਼ੁਰਗ ਮਾਤਾ-ਪਿਤਾ ਹਨ। ਮਾਤਾ ਪਿਤਾ ਬੀਮਾਰ ਰਹਿੰਦੇ ਹਨ। ਸਾਰੇ ਬੱਚੇ ਸਕੂਲ ਪੜਣ ਵਾਲੇ ਹਨ। ਅੱਠ ਜੀਆਂ ਦੇ ਇਸ ਪਰਿਵਾਰ ਦਾ ਪਾਲਨ ਪੋਸ਼ਨ ਬਹੁਤ ਮੁਸ਼ਕਿਲ ਹੋ ਰਿਹਾ ਹੈ। ਅਮਰੀਕ ਸਿੰਘ ਜੀ ਕੌਲ ਨਾ ਤਾਂ ਜਮੀਨ ਹੈ ਤਾਂ ਨਾ ਹੀ ਬੈਂਕ ਬੈਲੈਂਸ।

ਅਮਰੀਕ ਸਿੰਘ ਜੀ ਦੀ ਇੱਛਾ ਹੈ ਕਿ ਜੇ ਉਹਨਾਂ ਨੂੰ ਸਮਾਨ ਢੋਣ ਵਾਲਾ ਚਾਰ-ਪਹੀਆਂ ਟੈਂਪੂ ਪਾ ਕੇ ਦੇ ਦਿਤਾ ਜਾਵੇ ਤਾਂ ਉਸ ਰਾਹੀਂ ਮਿਹਨਤ ਕਰਕੇ ਉਹ ਅਪਣੇ ਪਰਿਵਾਰ ਦੀ ਆਰਥਿਕ ਹਾਲਾਤ ਸੁਧਾਰ ਸਕਦੇ ਹਨ। ਮਨੁੱਖੀ ਦਰਦ ਰੱਖਣ ਵਾਲੇ ਸੱਜਣਾਂ ਨੂੰ ਉਹਨਾਂ ਵਲੋਂ ਮਦਦ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਆਸ ਹੈ ਪਾਠਕ ਇਸ ਗੁਰਸਿੱਖ ਦੀ ਮਦਦ ਕਰਕੇ ਉਹਨਾਂ ਨੂੰ ਅਪਣੇ ਪੈਰਾਂ ਦੇ ਖੜਾ ਹੋਣ ਦੇ ਕਾਬਲ ਬਣਾਉਣਗੇ।

ਅਮਰੀਕ ਸਿੰਘ ਜੀ ਦੇ ਪਰਿਵਾਰ ਦੀ ਹਾਲਾਤ ਬਿਆਨ ਕਰਦੀਆਂ ਕੁੱਝ ਤਸਵੀਰਾਂ ਹੇਠਾਂ ਦਿਤੀਆਂ ਜਾ ਰਹੀਆਂ ਹਨ। ਜ਼ਿਆਦਾ ਜਾਣਕਾਰੀ ਲਈ ਅਮਰੀਕ ਸਿੰਘ ਨਾਲ ਫੋਨ ਨੰ. 9671711892 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਅਮਰੀਕ ਸਿੰਘ ਦਾ ਪੰਜਾਬ ਨੈਸ਼ਨਲ ਬੈਂਕ, ਬਰਾਂਚ-ਸਢੌਰਾ ਵਿਚ ਖਾਤਾ ਹੈ, ਜਿਸ ਦਾ ਨੰਬਰ 1722000100213124 ਹੈ।

ਬੇਨਤੀ ਕਰਤਾ
ਹਰਜੀਤ ਸਿੰਘ ਸਢੌਰਾ
ਜਿਲਾ ਯਮੁਨਾਨਗਰ ਹਰਿਆਣਾ
ਫੋਨ ਨੰ. 967 181 8313


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top