Share on Facebook

Main News Page

ਬੀਬੀ ਜਗੀਰ ਕੌਰ 'ਤੇ ਨਾਜਾਇਜ਼ ਸ਼ਰਾਬ ਰੱਖਣ ਦਾ ਮਾਮਲਾ ਦਰਜ

ਅੰਮ੍ਰਿਤਸਰ, 14 ਜਨਵਰੀ: ਐਸ. ਜੀ. ਪੀ. ਸੀ. ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਉਨ੍ਹਾਂ ਦੇ ਦਾਮਾਦ ਅਤੇ ਬੇਟੀ 'ਤੇ ਨਾਜਾਇਜ਼ ਸ਼ਰਾਬ ਰੱਖਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਕਪੂਰਥਲਾ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਸ਼ਰਾਬ ਦਾ ਇਕ ਟਰੱਕ ਫੜਿਆ ਹੈ। ਪੁਲਸ ਦਾ ਕਹਿਣਾ ਹੈ ਕਿ ਚੋਣਾਂ 'ਚ ਵੰਡਣ ਲਈ ਸ਼ਰਾਬ ਦਾ ਟਕੱਰ ਲਿਆਇਆ ਗਿਆ ਹੈ।

5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਸਖਤੀ ਦਿਖਾਈ ਹੈ। ਕਮਿਸ਼ਨ ਦੀ ਸਖਤੀ ਦਾ ਅਸਰ ਵੀ ਸਾਹਮਣੇ ਆ ਰਿਹਾ ਹੈ। ਯੂ. ਪੀ. 'ਚ ਜਿੱਥੇ ਨੋਟਾਂ ਦੀ ਬਰਾਮਦਗੀ ਹੋਈ ਤਾਂ ਪੰਜਾਬ 'ਚ ਸ਼ਰਾਬ ਦਾ ਦਰਿਆ ਵਹਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਚੋਣ ਕਮਿਸ਼ਨ ਦੇ ਹੁਕਮਾਂ 'ਤੇ ਸੂਬਾਈ ਪੁਲਸ ਨੇ ਕਪੂਰਥਲਾ, ਅੰਮ੍ਰਿਤਸਰ, ਬਠਿੰਡਾ ਤੋਂ ਭਾਰੀ ਮਾਤਰਾ 'ਚ ਸ਼ਰਾਬ ਦੀ ਬਰਾਮਦਗੀ ਕੀਤੀ ਹੈ।

ਇਸ ਤੋਂ ਇਲਾਵਾ ਅੰਮ੍ਰਿਤਸਰ 'ਚ 294 ਪੇਟੀ ਅਤੇ ਬਠਿੰਡਾ 'ਚ 280 ਪੇਟੀ ਨਾਜਾਇਜ਼ ਸ਼ਰਾਬ ਫੜੀ ਗਈ ਹੈ। ਅੰਮ੍ਰਿਤਸਰ ਦੇ ਫਤੇਹਗੜ੍ਹ ਰੋਡ 'ਤੇ ਇਕ ਘਰ 'ਚੋਂ ਪੁਲਸ ਨੇ 294 ਪੇਟੀ ਸ਼ਰਾਬ ਬਰਾਮਦ ਕੀਤੀ ਹੈ। ਇਹ ਘਰ ਬਲਵਿੰਦਰ ਸਿੰਘ ਤੁੰਗ ਦਾ ਹੈ। ਬਲਵਿੰਦਰ ਸਿੰਘ ਤੁੰਗ ਅਕਾਲੀ-ਭਾਜਪਾ ਦੇ ਉਮੀਦਵਾਰ ਅਨਿਲ ਜੋਸ਼ੀ ਦਾ ਸਰਥਕ ਹੈ। ਪੁਲਸ ਦਾ ਮੰਨਣਾ ਹੈ ਕਿ ਸ਼ਰਾਬ ਦੀਆਂ ਪੇਟੀਆਂ ਲੋਕਾਂ ਨੂੰ ਵੰਡਣ ਲਈ ਲਿਆਈਆਂ ਗਈਆਂ ਸਨ। ਇਸ ਤੋਂ ਪਤਾ ਚੱਲਦਾ ਹੈ ਕਿ ਸੂਬੇ 'ਚ ਕਿੰਨੇ ਵੱਡੇ ਪੱਧਰ 'ਤੇ ਨਾਜਾਇਜ਼ ਸ਼ਰਾਬ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Liquor recovered from Bibi Jagir Kaur’s relative, case registered

KAPURTHALA: A tempo of liquor belonging to Bibi Jagir Kaur, SAD-BJP candidate from Bholath was Friday seized by the police. A case has been registered against Bibi Jagir Kaur and five others. Meanwhile, Bibi Jagir Kaur said this case was made out of political rivalry.

As per the reports, SHO Harbhajan Singh of Bholath police station while checking vehicles at a check post intercepted a truck carrying 210 cartons of liquor. The driver revealed that the liquor belonged to Yadwinder Singh Bunti, wine contractor and nephew of SAD candidate Bibi Jagir Kaur. Bunti reached the spot and explained that he had relevant documents in his possession including permit of liquor whereas the excise department said that the liquor is illicit as it has been confiscated outside the Bholath circle.


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top