Share on Facebook

Main News Page

ਮੱਕੜ, ਪ੍ਰੋ. ਸਰਬਜੀਤ ਸਿੰਘ ਧੂੰਦਾ ਦੇ ਗਲ਼ ਵਿੱਚ ਸਾਫੇ ਨੂੰ ਛੱਡ, ਸਾਡੇ ਕੋਲ ਤੇਰੇ ਗਲ ਦਾ ਸਾਫਾ ਤਿਆਰ ਹੈ: ਅਖੌਤੀ ਸੰਤਾਂ ਦੇ ਕੌਤਕ ਫੇਸਬੁੱਕ ਗਰੁਪ

* ਗੁਰਦੁਆਰਾ ਬੰਗਲਾ ਸਾਹਿਬ ਦਾ ਕੀਰਤਨ ਅਤੇ ਕਥਾ, ਕੂੜ ਪ੍ਰਚਾਰ ਹੈ: ਅਵਤਾਰ ਸਿੰਘ ਮੱਕੜ ....ਹੁਣ ਬੋਲੋ ਤਖ਼ਤਾਂ ਦੇ ਸੇਵਾਦਾਰੋ

ਵੀਰ ਪਾਲ ਸਿੰਘ ਗਰੇਵਾਲ ਨਾਲ ਹੋਈ ਇੱਕ ਇੰਟਰਵਿਊ ਵਿਚ ਸ਼ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਗੁਰਦੁਆਰਾ ਬੰਗਲਾ ਸਾਹਿਬ ਦੇ ਕੀਰਤਨ ਅਤੇ ਕਥਾ ਬਾਰੇ ਬਹੁਤ ਹੀ ਭੱਦੀ ਸ਼ਬਦਾਵਲੀ ਵਰਤੀ। ਅਵਤਾਰ ਸਿੰਘ ਮਕੱੜ ਸਿੱਖ ਕੌਮ ਦੇ ਨਿਧੜਕ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੂੰਦਾ ਦੀ ਨਿਖੇਧੀ ਕਰਦਾ ਕਰਦਾ, ਆਪਣੀ ਹਊਮੈ ਦੀ ਪੌੜੀ ਦੇ ਆਖ਼ਰੀ ਡੰਡੇ ਤੇ ਜਾ ਪੁਜਾ, ਤੇ ਇਹ ਕਹਿ ਦਿੱਤਾ ਕੇ ਬੰਗਲਾ ਸਾਹਿਬ ਤੋਂ ਸਭ ਕੂੜ ਪ੍ਰਚਾਰ ਹੋ ਰਿਹਾ ਹੈ।

ਸੱਭ ਤੋਂ ਹੈਰਾਨੀ ਦੀ ਗੱਲ ਇਹ ਹੈ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤਾ, ਉਹ ਗ੍ਰੰਥ ਨਜ਼ਰੀ ਨਹੀਂ ਪੈ ਰਿਹਾ, ਜਿਸ ਵਿਚ ਉਹ ਸਾਰਾ ਕੁਝ ਭਰਿਆ ਪਿਆ, ਜਿਸ ਦਾ ਪ੍ਰੋ. ਸਰਬਜੀਤ ਸਿੰਘ ਧੂੰਦਾ ਜਿਕਰ ਕਰਦੇ ਹਨ। ਅਸੀਂ ਇਥੇ ਲਿਖਣਾ ਵੀ ਮੁਨਾਸਿਬ ਨਹੀਂ ਸਮਝਦੇ, ਜੋ ਗੰਦ ਉਸ ਵਿਚ ਭਰਿਆ ਪਿਆ ਹੈ, ਕਿਉਂਕਿ ਸੂਝਵਾਨ ਪਾਠਕ ਆਪ ਹੀ ਬਹੁਤ ਕੁੱਝ ਜਾਣਦੇ ਹਨ। ਕੀ ਉਸ ਦੇ ਅਖੰਡਪਾਠ ਨਹੀਂ ਹੋ ਰਹੇ? ਇਹ ਪ੍ਰੋ. ਸਰਬਜੀਤ ਸਿੰਘ ਹੀ ਹਨ, ਜਿਨ੍ਹਾਂ ਨੇ ਉਸ ਸਾਰੇ ਕੂੜ ਦੇ ਖਿਲਾਫ਼ ਬੋਲਣ ਦੀ ਜੁਰਅਤ ਕੀਤੀ ਹੈ, ਅਤੇ ਨਾਲ ਹੀ ਪ੍ਰੋ. ਸਰਬਜੀਤ ਸਿੰਘ ਵੱਲੋਂ ਜੋ ਗੁਰਮਤ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਤੋਂ ਡੇਰਾਵਾਦੀ ਲੋਕ ਅਤੇ ਮਕੱੜ ਜੁੰਡਲੀ ਬੂਰੀ ਤਰਾਂ ਬੌਖਲਾ ਚੁੱਕੀ ਹੈ। ਹੰਕਾਰ ਵਿਚ ਅੰਨ੍ਹਾ ਹੋਇਆ ਮੱਕੜ, ਇਹ ਵੀ ਕਹਿ ਰਿਹਾ ਸੀ ਕਿ ਗੁਰਮਤ ਗਿਆਨ ਮਿਸ਼ਨਰੀ ਕਾਲਜ ਵੀ ਮੇਰੀ ਹੀ ਦੇਣ ਹੈ।

ਬੜੀ ਹੈਰਾਨੀ ਦੀ ਗੱਲ ਹੈ ਕੇ ਜੋ ਆਦਮੀ ਆਪਣੀ ਕਾਰ ਵਿਚ ਆਪਣੀ ਜੇਬ ਵਿਚੋਂ ਤੇਲ ਵੀ ਨਹੀਂ ਪਵਾ ਸਕਦਾ {ਉਹ ਵੀ ਗੁਰੂ ਦੀ ਗੋਲਕ ਵਿਚੋਂ ਹੀ ਪਾ ਰਿਹਾ ਹੈ} ਉਹ ਕਿਸੇ ਸੰਸਥਾ ਨੂੰ ਕੀ ਦੇ ਸਕਦਾ ਹੈ। ਮਕੱੜ ਨੇ ਇਹ ਵੀ ਕਿਹਾ, ਕਿ ਕੈਨੇਡਾ ਅਤੇ ਹੋਰ ਵਿਦੇਸ਼ੀ ਮੁਲਕਾਂ ਦੀਆਂ ਸਿੱਖ ਸੰਗਤਾਂ ਗੁਰਮਤ ਵਿਹੂਣੀਆਂ ਅਨਪੜ੍ਹ ਗਵਾਰ ਹਨ। ਪਰ ਇਸ ਦੀ ਬੋਲ ਚਾਲ ਤੋਂ ਤਾਂ ਇਹ ਹੀ ਲੱਗ ਰਿਹਾ ਹੈ, ਕਿ ਇਸ ਦੇ ਪਾਸ ਨਾ ਕੋਈ ਤਮੀਜ਼, ਨਾ ਕੋਈ ਗੁਰਮਤ, ਨਾ ਹੀ ਅਕਲ ਹੈ, ਇਸ ਨੂੰ ਸਭ ਤੋਂ ਪਹਿਲਾਂ ਆਪਣੀ ਬੁਕਲ਼ ਵਿਚ ਝਾਤ ਮਾਰਨੀ ਚਾਹੀਦੀ ਹੈ। ਮੱਕੜ ਨੇ ਇਹ ਵੀ ਕਿਹਾ ਕਿ ਤੁਸੀਂ ਬਾਹਰ ਵਾਲੇ ਲੋਕਾਂ ਨੇ ਸਰਬਜੀਤ ਧੁੰਦੇ ਦੇ ਗਲ਼ ਵਿਚ ਸਾਫਾ ਪਾ ਕੇ ਧੂਇਆ ਕਿਓਂ ਨਹੀਂ।

ਅਸੀਂ ਸਮੂਹ "ਅਖੌਤੀ ਸੰਤਾਂ ਦੇ ਕੌਤਕ ਫੇਸਬੁੱਕ ਗਰੁਪ" ਵਾਲੇ ਮਕੱੜ ਨੂੰ ਸਖਤ ਸ਼ਬਦਾਂ ਵਿਚ ਤਾੜਨਾ ਕਰਦੇ ਹਾਂ, ਕਿ ਆਪਣੀ ਜੁਬਾਨ ਨੂੰ ਕੰਟਰੋਲ ਵਿਚ ਰੱਖੇ। ਪ੍ਰੋ. ਸਰਬਜੀਤ ਸਿੰਘ ਧੂੰਦੇ ਦੇ ਗਲ਼ ਵਿਚ ਸਾਫੇ ਨੂੰ ਛੱਡ, ਸਾਡੇ ਕੋਲ ਤੇਰੇ ਗਲ ਦਾ ਸਾਫਾ ਤਿਆਰ ਹੈ। ਸਾਡੇ ਗਰੁਪ ਦਾ ਜਿਸ ਦਿਨ ਤੁਹਾਡੇ ਨਾਲ ਸਾਹਮਣਾ ਹੋਇਆ, ਅਸੀਂ ਤੁਹਾਡੇ ਗਲ ਵਿਚ ਸਾਫਾ ਜਰੂਰ ਪਾਵਾਂਗੇ। ਸਾਡਾ ਇਹ ਗਰੁਪ ਤੁਹਾਨੂੰ ਅੱਜ ਤਕ ਦਾ ਸਭ ਤੋਂ, ਘਟੀਆ, ਨਿਕਮਾਂ, ਅਧਰਮੀ, ਨੀਚ, ਕੂੜ ਪ੍ਰਧਾਨ ਐਲਾਨਦਾ ਹੈ, ਅਤੇ ਜਨਤਕ ਤੌਰ ਤੇ ਤੁਹਾਡਾ ਬਾਈਕਾਟ ਕੀਤਾ ਜਾਂਦਾ ਹੈ। ਅਸੀਂ ਆਪਣੇ ਸਮੂਹ ਮੈਬਰਾਂ ਅਤੇ ਸਿੱਖ ਭਾਈਚਾਰੇ ਨੂੰ ਅਪੀਲ ਕਰਦੇ ਹਾਂ, ਕਿ ਇਨ੍ਹਾ ‘ਜਥੇਦਾਰਾਂ ਅਤੇ ਪ੍ਰਧਾਨ ਮੱਕੜ ਨੂੰ ਮੂੰਹ ਨਾ ਲਾਇਆ ਜਾਵੇ।

ਜਾਰੀ ਕਰਤਾ: ਦਲਜੀਤ ਸਿੰਘ ਇੰਡਿਆਨਾ, ਬਲਰਾਜ ਸਿੰਘ ਸਪੋਕਨ, ਅਜੈਬ ਸਿੰਘ ਸਿਆਟਲ, ਕੁਲਜੀਤ ਸਿੰਘ ਫਰਿਜਨੋ, ਰਸ਼ਪਾਲ ਸਿੰਘ ਬਾਹੋਵਾਲ, ਸਰਬਜੀਤ ਸਿੰਘ ਫਰਿਜਨੋ, ਹਰਬਖਸ ਸਿੰਘ ਸੈਨਹੋਜੇ, ਹਰਪਾਲ ਸਿੰਘ, ਲਸ਼ਮਣ ਸਿੰਘ ਕੈਲਗਰੀ, ਹਰਮੀਤ ਸਿੰਘ ਏਡਮਿਨਟਨ, ਹਰਦੀਪ ਸਿੰਘ, ਜਸਵਿੰਦਰ ਸਿੰਘ ਖਾਲਸਾ, ਕਮਲਜੀਤ ਸਿੰਘ ਨੋਰਵੇ, ਬਲਦੇਵ ਸਿੰਘ ਨੋਰਵੇ, ਹਰਮਿੰਦਰ ਸਿੰਘ, ਕੁਲਵਿੰਦਰ ਸਿੰਘ ਪੰਜਾਬ, ਕੁਲਵੰਤ ਸਿੰਘ ਦੁਬਈ, ਬੀਬੀ ਪੁਨੀਤ ਕੌਰ, ਸਤਨਾਮ ਸਿੰਘ, ਜਤਿੰਦਰ ਸਿੰਘ, ਸਤਿੰਦਰਜੀਤ ਸਿੰਘ, ਅਮਨਦੀਪ ਸਿੰਘ, ਇੰਦਰਜੀਤ ਸਿੰਘ ਜੈਬੋਵਾਲੀਆ, ਜਗਮਨ ਸਿੰਘ, ਵਰਿੰਦਰ ਸਿੰਘ ਕਾਦੀਆ, ਗੁਰਦਿਆਲ ਸਿੰਘ, ਖੁਸਵੰਤ ਸਿੰਘ, ਅਮਰਦੀਪ ਸਿੰਘ, ਗੁਰਮਿਤ ਸਿੰਘ ਬਰਸਾਲ, ਦਵਿੰਦਰ ਸਿੰਘ, ਨਵਕਿਰਨ ਸਿੰਘ ਮਤਵਾਨੀ, ਨਰਿੰਦਰ ਸਿੰਘ ਡੈਲਸ, ਗੁਲਜ਼ਾਰ ਸਿੰਘ, ਨਵਦੀਪ ਸਿੰਘ ਟਰੇਸੀ, ਬਾਵਾ ਸਿੰਘ ਲੈਥਰੋਪ, ਸੁਖਦੇਵ ਸਿੰਘ ਲੈਥਰੋਪ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top