Share on Facebook

Main News Page

ਅਖੌਤੀ ਜੱਥੇਦਾਰ ਗੁਰਬਚਨ ਸਿੰਘ ਖੁਦ ਧਾਰਮਿਕ ਵੇਸ਼ਵਾ ਹੈ, ਅਤੇ ਵੇਸ਼ਵਾ ਉਸ ਨੂੰ ਕਹਿੰਦੇ ਹਨ ਜੋ ਅਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਦੀ ਹੋ ਜਾਵੇ: ਸ. ਉਪਕਾਰ ਸਿੰਘ ਫਰੀਦਾਬਾਦ

* ਨਾਂਦੇੜ ਵਿਖੇ ਪਜਾਮਾ ਲਾਹ ਕੇ ਤ੍ਰਿਯਾ ਚਰਿਤ੍ਰ ਵਰਗੀ ਅਸ਼ਲੀਲ ਰਚਨਾ ਅੱਗੇ ਮੱਥਾ ਟੇਕਣਾ, ਵੇਸਵਾਵਾਂ ਦੇ ਨਾਚ ਅੱਗੇ ਮੱਥਾ ਟੇਕਣ ਬਰਾਬਰ ਹੀ ਹੈ
* ਬੱਚਿਤਰ ਨਾਟਕ ਦੀ ਤ੍ਰਿਯਾ ਚਰਿਤ੍ਰ ਰਚਨਾ ਝੂਠ ਫਰੇਬ ਦੇ ਤਰੀਕੇ ਦੱਸ ਕੇ ਭੈਣ ਭਰਾ, ਪਿਉ-ਧੀ, ਮਾਂ-ਪੁੱਤ ਵਰਗੇ ਰਿਸ਼ਤੇ ਨੂੰ ਸ਼ਰਮਸਾਰ ਕਰਣ ਤੋਂ ਵੀ ਬਾਜ਼ ਨਹੀਂ ਆਉਂਦੀ

(11 ਜਨਵਰੀ 2012; ਸਤਨਾਮ ਕੌਰ ਫ਼ਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਨੇ ਪਿਛਲੇ ਦਿਨੀਂ ਪ੍ਰੋ. ਸਰਬਜੀਤ ਸਿੰਘ ਧੂੰਦਾ ਨੂੰ ਅਕਾਲ ਤਖ਼ਤ ਸਾਹਿਬ ਤੋਂ ਪੁਜਾਰੀਆਂ ਵੱਲੋਂ ਸਪਸ਼ਟੀਕਰਣ ਮੰਗਣ ਦੇ ਪ੍ਰਤੀਕਰਮ ਵੱਜੋਂ ਕਹੇ। ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਜੋ ਅਸ਼ਲੀਲ ਰਚਨਾਵਾਂ ਨਾਲ ਭਰਪੂਰ ਹੈ, ਪ੍ਰੋ. ਧੂੰਦਾ ਨੇ ਉਸ ਨੂੰ ਉਜਾਗਰ ਕਰ ਕੇ ਅਖੌਤੀ ਦਸਮ ਗ੍ਰੰਥ ਦਾ ਸੱਚ ਸੰਗਤਾਂ ਅੱਗੇ ਪ੍ਰਗਟ ਕੀਤਾ ਹੈ, ਅਤੇ ਧੂੰਦੇ ਦਾ ਇਹ ਕਹਿਣਾ ਬਿਲਕੁਲ ਸਹੀ ਸੀ, ਕਿ ਮਹੰਤਾਂ ਦੇ ਵੇਲੇ ਜੋ ਨਸ਼ੇ ਅਤੇ ਨੰਗੇ ਨਾਚ ਉਥੇ ਹੁੰਦੇ ਸੀ, ਅੱਜ ਵੀ ਨਸ਼ੇ ਅਤੇ ਨੰਗੇ ਨਾਚ ਦੀ ਪ੍ਰੋੜਤਾ ਕਰਣ ਵਾਲੀ ਰਚਨਾਵਾਂ ਉਥੇ ਪੜ੍ਹੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਅਖੌਤੀ ਜੱਥੇਦਾਰ ਗੁਰਬਚਨ ਸਿੰਘ ਖੁਦ ਧਾਰਮਕ ਵੇਸ਼ਵਾ ਹੈ, ਅਤੇ ਵੇਸ਼ਵਾ ਉਸ ਨੂੰ ਕਹਿੰਦੇ ਹਨ ਜੋ ਅਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਦੀ ਹੋ ਜਾਵੇ। ਤਖ਼ਤਾਂ ਦੇ ਅਖੌਤੀ ਜੱਥੇਦਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਅਸ਼ਲੀਲ ਰਚਨਾਵਾਂ ਨਾਲ ਭਰਪੂਰ ਬਚਿੱਤਰ ਨਾਟਕ ਦੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਸਿੱਖ ਸੰਗਤਾਂ ਵੱਲੋਂ ਪ੍ਰੋ. ਧੂੰਦਾ ਤੋਂ ਲਗਾਤਾਰ ਗੁਰਮਤਿ ਵਿਚਾਰ ਦੇ ਪ੍ਰੋਗਰਾਮ ਕਰਵਾ ਕੇ, ਇੰਨ੍ਹਾਂ ਧਾਰਮਕ ਵੇਸ਼ਵਾਵਾਂ ਪੁਜਾਰੀਆਂ ਦੇ ਫ਼ਤਵੇ ਨੂੰ ਰੱਦ ਕੀਤਾ ਜਾ ਰਿਹਾ ਹੈ ਜੋ ਕਿ ਸ਼ਲਾਘਾਯੋਗ ਕ੍ਰਾਂਤੀਕਾਰੀ ਕਦਮ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਧੂੰਦਾ ਦਾ ਕਸੂਰ ਸੱਚ ਬੋਲਣਾ ਹੈ, ਜੇ ਸੱਚ ਬੋਲਣਾ ਪਾਪ ਹੈ, ਤਾਂ ਫਿਰ ਸਿੱਖਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ, ਬੱਚਿਤਰ ਨਾਟਕ ਦਾ ਸਿੱਖ ਨਹੀਂ ਬਣ ਜਾਣਾ ਚਾਹੀਦਾ?

ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਵਿਚ ਅਖੌਤੀ ਦਸਮ ਗ੍ਰੰਥ ਵਿਚੋਂ ਰਾਗੀਆਂ ਵੱਲੋਂ ਆਏ ਦਿਨ ਹੀਰ ਰਾਂਝੇ ਦੀ ਆਸ਼ਕੀ ਦੇ "ਬੋਲ ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ..." ਪੜਵਾਉਣ ਵਾਲਿਆਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ, ਕਿ ਇਹ ਗੀਤ ਅਕਾਲਪੁਰਖ ਨੂੰ ਸੰਬੋਧਨ ਨਹੀਂ, ਸਗੋਂ ਹੀਰ ਰਾਂਝੇ ਦੇ ਇਸ਼ਕ ਦੇ ਕਿੱਸੇ ਹਨ, ਜਿਸ ਵਿਚ ਇਕ ਨਸ਼ੇੜੀ ਪ੍ਰ੍ਰੇਮੀ ਨੂੰ ਅਪਣੇ ਯਾਰ ਦੇ ਵਿਛੋੜੇ ਵਿਚ ਸੁਰਾਹੀ ਅਤੇ ਪਿਆਲਾ ਸੂਲ ਅਤੇ ਖੰਜਰ ਵਾਂਗ ਲਗਦੇ ਹਨ।

ਇਸ ਤੋਂ ਇਲਾਵਾ ਮਹਾਕਾਲ, ਕਾਲਕਾ, ਕਾਲ ਕਾਲੀ ਦੇਵੀ ਦੇਵਤਾਵਾਂ ਦੀ ਉਸਤਤਿ, ਭਾਂਗ, ਸਰਾਬ, ਅਫੀਮ ਵਰਗੇ ਨਸ਼ੇ, ਪਰ ਇਸਤ੍ਰੀ ਗਮਨ, ਰੋਮਨਾਸ਼ਨੀ ਅਤੇ ਉਸਤਰੇ ਨਾਲ ਕੇਸਾਂ ਨੂੰ ਹਟਾਉਣ ਤਕ ਦੀ ਗੱਲ ਇਸ ਬਚਿੱਤਰ ਨਾਟਕ ਵਿਚ ਕੀਤੀ ਹੈ, ਜੋ ਪੁਜਾਰੀ ਸ਼੍ਰੇਣੀ ਦਾ ਪ੍ਰਿਅ ਗ੍ਰੰਥ ਹੈ। ਬੱਚਿਤਰ ਨਾਟਕ ਦੀ ਤ੍ਰਿਯਾ ਚਰਿਤ੍ਰ ਰਚਨਾ ਝੂਠ ਫਰੇਬ ਦੇ ਤਰੀਕੇ ਦੱਸ ਕੇ, ਭੈਣ ਭਰਾ, ਪਿਉ-ਧੀ, ਮਾਂ-ਪੁੱਤ ਵਰਗੇ ਰਿਸ਼ਤੇ ਨੂੰ ਸ਼ਰਮਸਾਰ ਕਰਣ ਤੋਂ ਵੀ ਬਾਜ਼ ਨਹੀਂ ਆਉਂਦੀ। ਅੱਜ ਦੀ ਪੁਜਾਰੀ ਸ਼੍ਰੇਣੀ ਚਾਹੁੰਦੀ ਹੈ ,ਕਿ ਸਾਡੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ, ਬਚਿੱਤਰ ਨਾਟਕ ਨੂੰ ਅਪਨਾ ਕੇ ਵੇਸ਼ਵਾ ਬਣ ਜਾਣ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ, ਸੁਖਾ ਸਿੰਘ ਮਹਿਤਾਬ ਸਿੰਘ ਵਰਗੇ ਸੂਰਮਿਆਂ ਦੀ, ਜੋ ਅੱਜ ਦੇ ਮੱਸਾ ਰੰਘੜ ਤਖ਼ਤਾਂ ਦੇ ਅਖੌਤੀ ਜੱਥੇਦਾਰਾਂ ਦਾ ਇਲਾਜ ਕਰਣ।

ਸ. ਉਪਕਾਰ ਸਿੰਘ ਨੇ ਕਿਹਾ, ਕਿ ਸੱਚੇ ਗੁਰੂ ਦੇ ਸਿੱਖ ਬਚਿੱਤਰ ਨਾਟਕ ਦੇ ਸੱਚ ਨੂੰ ਜਿਉਂ ਜਿਉਂ ਨੰਗਾ ਕਰ ਰਹੇ ਹਨ, ਇਨ੍ਹਾਂ ਧਾਰਮਕ ਵੇਸ਼ਵਾਵਾਂ ਨੂੰ ਆਪਣੀ ਦੁਕਾਨ ਬੰਦ ਹੋਣਾ ਤੈਅ ਨਜ਼ਰ ਆ ਰਿਹਾ ਹੈ, ਤਾਹੀਉਂ ਧੂੰਦੇ ਵਰਗੇ ਸੱਚ ਦੇ ਪ੍ਰਚਾਰਕਾਂ ਦੀ ਜ਼ੁਬਾਨ ਬੰਦ ਕਰਵਾਉਣ ਦੀ ਘਿਨਾਉਣੀ ਚਾਲ ਚਲੀ ਜਾ ਰਹੀ ਹੈ, ਪਰ ਹੁਣ ਸਮਾਂ ਬਦਲ ਚੁੱਕਾ ਹੈ, ਅਤੇ ਸਿੱਖ ਸੰਗਤਾਂ ਇੰਨ੍ਹਾਂ ਧਾਰਮਕ ਵੇਸ਼ਵਾਵਾਂ ਦਾ ਨੰਗਾ ਨਾਚ ਵੇਖ ਚੁੱਕੀ ਹੈ। "ਜੈਸੇ ਸੇਵੇ ਤੈਸਾ ਹੋਵੇ..." ਦੇ ਅਨੁਸਾਰ ਇੰਨ੍ਹਾਂ ਦਾ ਗੁਰੂ ਬਚਿੱਤਰ ਨਾਟਕ ਹੈ, ਅਤੇ ਉਸ ਅਨੁਸਾਰ ਹੀ ਇੰਨ੍ਹਾਂ ਦਾ ਕਿਰਦਾਰ ਬਣ ਚੁੱਕਿਆ ਹੈ, ਅਤੇ ਉਸ ਕਿਰਦਾਰ ਮੁਤਾਬਕ ਹੀ ਇਹ ਕੰਮ ਕਰ ਰਹੇ ਹਨ। ਸ. ਉਪਕਾਰ ਸਿੰਘ ਨੇ ਅਖੌਤੀ ਜੱਥੇਦਾਰਾਂ ਨੂੰ ਸਲਾਹ ਦਿੰਦਿਆਂ ਕਿਹਾ, ਕਿ ਹੁਣ ਵੀ ਤੁਹਾਡੇ ਕੋਲ ਸਮਾਂ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਜੋ ਬਚਿੱਤਰ ਨਾਟਕ ਦੀ ਮੰਜੀ ਤਖ਼ਤਾਂ ’ਤੇ ਲਾ ਰਖੀ ਹੈ, ਉਸ ਨੂੰ ਚੁੱਕ ਲਵੋ ਵਰਨਾ ਧੂੰਦੇ ਵਰਗੇ ਸੂਰਮਿਆਂ ਦੇ ਸੱਚ ਉਜਾਗਰ ਕਰਣ ਨਾਲ ਸੰਗਤਾਂ ਉਸ ਮੰਜੀ ਨੂੰ ਆਪਣੀ ਜਾਨ ਦੀ ਬਾਜ਼ੀ ਲਾ ਕੇ ਜ਼ਬਰਨ ਹਟਾ ਦੇਣਗੀਆਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top