Share on Facebook

Main News Page

ਬਹੁਤ ਸਖਤ ਲੋੜ ਹੈ!

ਸਿੱਖ ਪੰਥ ਨੂੰ, ਇਕ ਅਜਿਹੀ ਸੰਸਥਾ ਦੀ ਲੋੜ ਹੈ, ਜੋ ਸਿੱਖੀ ਸਿਆਸਤ ਦੀ ਲਹੂ-ਪੀਣੀ ਜੋਕ, ਬਾਦਲ-ਦਲ ਦੇ ਪ੍ਰਭਾਵ ਤੋਂ ਬਾਹਰ ਹੋਵੇ। ਸਿੱਖੀ ਦਾ ਬੇੜਾ-ਗਰਕ ਕਰਨ ਦੇ ਚਾਹਵਾਨ, (ਮਖੌਲ ਦੇ ਪਾਤ੍ਰ) ਪੰਜਾਂ ਤਖਤਾਂ ਦੇ ਕਹੇ ਜਾਂਦੇ “ਸਿੰਘ-ਸਾਹਿਬਾਂ” ਦੇ ਪ੍ਰਭਾਵ ਤੋਂ ਮੁਕਤ ਹੋਵੇ। ਸਿੱਖਾਂ ਵਿਚ ਵੰਡੀਆਂ ਪਾਉਂਦੀ ਰਾਸ਼ਟਰੀ ਸਿੱਖ-ਸੰਗਤ, ਸੰਤ-ਸਮਾਜ ਅਤੇ ਭਾਰਤ ਸਰਕਾਰ ਦੀ ਹੱਥ-ਠੋਕਾ ਜਮਾਤ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਭਾਵ-ਖੇਤਰ ਤੋਂ ਬਾਹਰ ਰਹਿ ਕੇ , ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਅਤੇ ਅਕਾਲ ਤਖਤ ਸਾਹਿਬ ਦੇ ਸਿਧਾਂਤ ਤੇ ਪਹਿਰਾ ਦੇ ਸਕੇ । ਜਿਸ ਦੇ ਮੈਂਬਰਾਂ ਵਿਚੋਂ ਕਿਸੇ ਨੂੰ ਵੀ, ਸਿੱਖੀ ਵਿਚੋਂ ਛੇਕਣ ਦੀ ਗੱਲ ਕਹਿਣ ਦੀ ਹਿੱਮਤ ਕਿਸੇ ਵਿਚ ਵੀ ਨਾ ਹੋਵੇ। ਜਿਸ ਦੇ ਪਰਚਾਰਕਾਂ ਨੂੰ, ਪਰਚਾਰ ਤੋਂ ਰੋਕਣ ਬਾਰੇ ਸੋਚਣ ਦੀ ਗੱਲ, ਸੋਚਣ ਦੀ ਹਿੰਮਤ ਵੀ ਕੋਈ ਨਾ ਕਰ ਸਕੇ।

ਜੋ ਸੰਸਾਰ ਵਿਚ ਸਿੱਖਾਂ ਦੇ ਹੱਕਾਂ ਦੀ ਝੰਡਾ-ਬਰਦਾਰ ਹੋਵੇ। ਰੁਲਦੀਆਂ ਸਿੱਖ ਬੀਬੀਆਂ, ਰੁਲਦੀ ਸਿੱਖ ਜਵਾਨੀ ਨੂੰ ਪੈਰਾਂ-ਸਿਰ ਕਰਨ ਦਾ ਉਪਰਾਲਾ ਕਰੇ। ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਦੁਨੀਆ ਦੇ ਹਰ ਘਰ ਤਕ ਅਪੜਾਉਣ ਦਾ ਹੀਲਾ ਕਰ ਕੇ, ਬਾਬਾ ਨਾਨਕ ਜੀ ਦੇ ਮਿਸ਼ਨ ਨੂੰ ਅਗਾਂਹ ਵਧਾਉਣ ਦਾ ਯਤਨ ਕਰੇ। ਸਿੱਖਾਂ ਦੇ ਦਸਵੰਧ ਦੀ ਹਰ ਸਾਲ ਹੁੰਦੀ, ਖਰਬਾਂ ਰੁਪਏ ਦੀ ਬਰਬਾਦੀ ਨੂੰ ਰੋਕ ਕੇ, ਸਿੱਖਾਂ ਦੇ ਵਿਕਾਸ ਤੇ ਲਾਉਣ ਦੇ ਸਮਰੱਥ ਹੋਵੇ। ਸਿੱਖ ਇਤਿਹਾਸ ਨੂੰ ਨਿਖਾਰ ਕੇ ਪੇਸ਼ ਕਰਨ ਦੀ ਕਾਬਲੀਅਤ ਰਖਦੀ ਹੋਵੇ, ਅਤੇ ਹੋਰ ਵੀ ਬਹੁਤ ਕੁਝ ਜੋ ਸਿੱਖੀ ਲਈ ਲੋੜੀਂਦਾ ਹੋਵੇ, ਕਰੇ।

ਪਰ ਇਹ ਸੰਸਥਾ ਕਿੱਥੋਂ ਆਵੇਗੀ?? ਕੌਣ ਬਣਾਵੇਗਾ???

ਕੀ ਉਹ ਲੋਕ, ਜੋ ਬਾਦਲ ਨੂੰ ਹੀ “ਕੌਮ ਦਾ ਫਖਰ” ਸਮਝਦੇ ਹਨ, ਬਾਦਲ ਦੇ ਹੀ ਜੁੱਤੀ-ਚੱਟ ਹਨ?

ਕੀ ਉਹ ਲੋਕ ਬਨਾਉਣਗੇ, ਜੋ ਸਾਰਾ-ਕੁਝ ਵੇਖਦੇ ਹੋਏ ਵੀ, ਕਿ ਗਲਤੀ ਕੌਣ ਕਰ ਰਿਹਾ ਹੈ? ਪੰਥ ਦੀ ਬੇੜੀ ਵਿਚ ਵੱਟੇ ਕੌਣ ਪਾ ਰਿਹਾ ਹੈ? ਫਿਰ ਵੀ ਅੰਨ੍ਹਿਆਂ ਵਾਂਙ, ਉਨ੍ਹਾਂ ਪੰਥਕ ਬੇੜੀ ਵਿਚ ਵੱਟੇ ਪਾਉਣ ਵਾਲਿਆਂ ਨੂੰ ਹੀ ਬੇਨਤੀਆਂ ਕਰ ਰਹੇ ਹਨ ਕਿ “ਜਥੇਦਾਰ ਜੀ ਤੁਸੀਂ ਮਹਾਨ ਹੋ, ਤੁਸੀਂ ਹੀ ਸਮਰੱਥ ਹੋ ਜੀ, ਕੌਮ ਦੀ ਬੇੜੀ ਵਿੱਚ ਵੱਟੇ ਪਾਉਣ ਵਾਲਿਆਂ ਨੂੰ ਰੋਕੋ ਜੀ”??

ਕੀ ਉਹ ਬਨਾਉਣਗੇ, ਜਿਨ੍ਹਾਂ ਦੀ ਪਹੁੰਚ, ਦਰਬਾਰ ਸਾਹਿਬ, ਅਕਾਲ-ਤਖਤ ਸਾਹਿਬ, ਪੰਜਾਬ ਤੇ (ਸਿੱਖੀ ਨੂੰ ਖਤਮ ਕਰਨ ਦੇ ਚਾਹਵਾਨਾਂ ਦੀ ਮਦਦ ਨਾਲ) ਕਬਜ਼ਾ ਕਰੀ ਬੈਠੇ “ਮੱਸਾ ਰੰਘੜਾਂ” ਤੱਕ ਜਾ ਕੇ ਹੀ ਮੁੱਕ ਜਾਂਦੀ ਹੈ???

ਕੀ ਇਹੋ ਢਾਂਚਾ ਸਿਰਜਣ ਲਈ ਸਿੱਖਾਂ ਨੇ, ਲਹੂ-ਭਿੱਜਾ ਇਤਿਹਾਸ ਸਿਰਜਿਆ ਸੀ????

ਜੱਦ ਵੀ ਸਿੱਖੀ ਨੂੰ ਬਚਾਉਣ ਲਈ ਕੋਈ ਲਹਿਰ ਉਠਦੀ ਹੈ, ਇਨ੍ਹਾਂ ਕਾਲੀਆਂ-ਭੇਡਾਂ ਵਿਚੋਂ ਹੀ ਕੋਈ-ਨ-ਕੋਈ, ਉਸ ਲਹਿਰ ਦੀਆਂ ਮੂਹਰਲੀਆਂ ਕਤਾਰਾਂ ਵਿੱਚ ਖੜਾ ਨਜ਼ਰ ਆਉਂਦਾ ਹੈ। ਅਤੇ ਉਹ , ਉਸ ਲਹਿਰ ਨੂੰ ਕੁਰਾਹੇ ਪਾ ਕੇ, ਕੁੱਝ ਦਿਨਾਂ ਵਿੱਚ ਹੀ ਖਤਮ ਕਰ ਦਿੰਦਾ ਹੈ।

ਕੀ ਸਿੱਖਾਂ ਵਿਚ ਕੋਈ ਸਿਆਣਾ ਨਹੀਂ ਬਚਿਆ?? ਪੁਰਾਣੇ ਸਥਾਪਤ ਹੋਏ, ਚਲ ਚੁੱਕੇ ਕਾਰਤੂਸਾਂ ਦਾ ਖਹਿੜਾ ਛੱਡ ਦੇਵੋ, ਘੁੱਟ-ਘੁੱਟ ਕੇ ਮਰਨ ਨਾਲੋਂ, ਮੁਸੀਬਤ ਦਾ ਬਹਾਦਰੀ ਨਾਲ ਟਾਕਰਾ ਕਰਨਾ, ਲੱਖ ਦਰਜੇ ਚੰਗਾ ਹੁੰਦਾ ਹੈ।

ਜੇ ਤੁਹਾਨੂੰ ਕੋਈ ਵੀ ਰਾਹ ਦੱਸਣ ਵਾਲਾ ਨਹੀਂ ਮਿਲਦਾ ਤਾਂ, ਸਿਰਫ ਇੱਕ ਸਾਲ ਤੁਸੀਂ, ਮੇਰੇ ਨਾਲ ਚੱਲ ਕੇ ਹੀ ਵੇਖ ਲਵੋ, ਸ਼ਇਦ ਪੰਥ ਦੀ ਕਿਸਮਤ ਘੜਨ ਦਾ ਕੋਈ ਰਾਹ ਨਿਕਲ ਆਵੇ?

ਅਮਰਜੀਤ ਸਿੰਘ ਚੰਦੀ
ਫੋਨ: 91 95685 41414


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top