Share on Facebook

Main News Page

ਗੁਰਦੁਆਰਾ ਸਿੱਖ ਲਹਿਰ ਸੈਂਟਰ ਕੈਨੇਡਾ ਦੀ ਸਿੱਖ ਸੰਗਤ ਨੇ ਭਰਵੇਂ ਇਕੱਠ ਵਿੱਚ, ਪ੍ਰੋ. ਧੂੰਦਾ ਦੇ ਹੱਕ ਵਿਚ ਕੀਤੇ ਮਤੇ ਪਾਸ ਅਤੇ ਅਖੌਤੀ ਜਥੇਦਾਰ ਨੂੰ ਲਗਾਤਾਰ ਕੀਤੇ ਗਏ ਪੰਥ ਘਾਤਕ ਕੰਮਾਂ ਕਰਕੇ ਕੀਤਾ ਪੰਥ ਵਿਚੋਂ ਖਾਰਜ

 

ਗੁਰੂਪੰਥ.ਕਾਮ, ਸਿੰਘ ਸਭਾ ਕੈਨੇਡਾ, ਸਿੱਖ ਲਹਿਰ ਸੈਂਟਰ ਦੇ ਬੁਲਾਵੇ ਤੇ ਇਕ ਸੰਗਤ ਦਾ ਇਕੱਠ ਅੱਜ 7 ਜਨਵਰੀ 2012 ਨੂੰ ਸਿੱਖ ਲਹਿਰ ਸੈਂਟਰ ਵਿਚ ਹੋਇਆ

ਮੀਟਿੰਗ ਦਾ ਮੁੱਖ ਵਿਸ਼ਾ ਅਖੌਤੀ ਜਥੇਦਾਰਾਂ ਵਲੋਂ ਨਿਧੜਕ ਅਤੇ ਨੌਜਵਾਨ ਸਿੱਖ ਪ੍ਰਚਾਰਕ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਜੀ ਨੂੰ ਫਤਵਾ ਜਾਰੀ ਕਰਨਾ ਸੀ। ਮੀਟਿੰਗ ਵਿੱਚ ਅਨੇਕਾਂ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ।

ਜਿਸ ਵਿੱਚ ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਜੋਗਿੰਦਰ ਸਿੰਘ, ਸੰਤੋਖ ਸਿੰਘ, ਬੀਬੀ ਸਤਵੰਤ ਕੌਰ, ਜਸਵੀਰ ਸਿੰਘ ਮਾਂਗਟ, ਹਰਜਿੰਦਰ ਸਿੰਘ ਆਦਿ ਨੇ ਸੰਬੋਧਿਤ ਕੀਤਾ। ਸਾਰੇ ਬੁਲਾਰਿਆਂ ਨੇ ਸਾਂਝੇ ਰੂਪ ਵਿਚ ਜਿਹੜੀ ਗਲ ਕਹੀ, ਉਹ ਇਹ ਸੀ ਕਿ ਸਿੱਖ ਫਲਸਫੇ ਵਿਚ ਜਥੇਦਾਰ ਦਾ ਕੋਈ ਸਿਧਾਤ ਨਹੀਂ ਹੈ, ਬਿਨਾਂ ਕਿਸੇ ਸਿਸਟਮ ਤੋਂ ਆਪੂੰ ਬਣੇ ਜਥੇਦਾਰ ਅਕਾਲ ਤਖਤ ਦੇ ਨਾਮ ਨੂੰ ਨੁਕਸਾਨ ਪਹੁਚਾ ਰਹੇ ਹਨ।

ਸਾਨੂੰ ਇਨ੍ਹਾਂ ਅਖੌਤੀ ਜਥੇਦਾਰਾਂ ਦਾ ਕੋਈ ਵੀ ਫੈਸਲਾ ਨਹੀਂ ਮੰਨਣਾ ਚਾਹੀਦਾ, ਜਦੋਂ ਤੱਕ ਪੰਥਕ ਤੌਰ 'ਤੇ ਸਰਬਤ ਖਾਲਸਾ ਬੁਲਾ ਕੇ ਸਿਧਾਂਤਕ ਤੌਰ ਤੇ ਕੋਈ ਸਿਸਟਮ ਨਹੀਂ ਬਣਾਇਆ ਜਾਂਦਾ।

ਬਾਅਦ ਵਿੱਚ ਜੈਕਾਰਿਆਂ ਦੀ ਗੂੰਜ ਵਿਚ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ, ਜਿਨ੍ਹਾਂ 'ਚ ਅਖੌਤੀ ਜਥੇਦਾਰਾਂ ਵਲੋਂ ਕੀਤੇ ਆਦੇਸ਼ ਨੂੰ ਮੂਲੋਂ ਰੱਦ ਕੀਤਾ ਗਿਆ ਅਤੇ ਅਖੌਤੀ ਕੁਪੰਥਕ ਜਥੇਦਾਰਾਂ ਨੂੰ ਮੂੰਹ ਨਾ ਲਾਉਣ ਦੀ ਤਾਗੀਦ ਕੀਤੀ ਗਈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top