Share on Facebook

Main News Page

ਪ੍ਰੋ: ਧੁੰਦਾ ਸਬੰਧੀ ਲਏ ਫੈਸਲਾ ਨਾਲ ਸੰਗਤਾਂ 'ਚ ਰੋਸ

ਕੈਲਗਰੀ, ਜਸਜੀਤ ਸਿੰਘ ਧਾਮੀ
6 ਜਨਵਰੀ: ਕੈਲਗਰੀ ਦੀ ਸਿੱਖ ਸੰਗਤ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਪ੍ਰੋ. ਭਾਈ ਸਰਬਜੀਤ ਸਿੰਘ ਧੁੰਦਾ ਬਾਰੇ ਫੈਸਲੇ ਸਬੰਧੀ ਰੋਸ ਪਾਇਆ ਜਾ ਰਿਹਾ ਹੈ। ਲਿਖਤੀ ਬਿਆਨ 'ਚ ਯੂਨਾਈਟਡ ਸਿੱਖ ਯੂਥ ਫੈਡਰੇਸ਼ਨ ਦੇ ਪ੍ਰਧਾਨ ਭਾਈ ਨਮਜੀਤ ਸਿੰਘ ਰੰਧਾਵਾ, ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਸਾਬਕਾ ਮੁੱਖ ਸੇਵਾਦਾਰ ਭਾਈ ਰਣਵੀਰ ਸਿੰਘ ਪ੍ਰਮਾਰ, ਭਾਈ ਹਰਦਿਆਲ ਸਿੰਘ ਹੈਪੀ ਮਾਨ ਪ੍ਰਧਾਨ ਸਿੱਖ ਕੌਂਸਲ ਤੇ ਡਰੱਗ ਅਵੇਅਰਨੈੱਸ ਫਾਊਂਡੇਸ਼ਨ ਦੇ ਭਾਈ ਬਲਵਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਭਾਈ ਧੁੰਦਾ ਸਬੰਧੀ ਜੋ ਇੱਕ ਪਾਸੜ ਫੈਸਲਾ ਅਕਾਲ ਤਖ਼ਤ ਸਾਹਿਬ ਤੋਂ ਲਿਆ ਗਿਆ ਹੈ ਉਹ ਬਿਲਕੱਲ ਗਲਤ ਹੈ।

ਯੂਨਾਈਟਿਡ ਸਿੱਖ ਯੂਥ ਫੈਡਰੇਸ਼ਨ ਦੇ ਪ੍ਰਧਾਨ ਭਾਈ ਨਮਜੀਤ ਸਿੰਘ ਰੰਧਾਵਾ ਤੇ ਭਾਈ ਹਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਹੋਣ ਵਾਲੇ ਫੈਸਲੇ ਬਹੁਤ ਦੂਰ ਅੰਦੇਸ਼ੀ ਤੇ ਅਕਾਲ ਤਖ਼ਤ ਸਾਹਿਬ ਦੀ ਸਰਬ-ਉੱਚਤਾ ਨੂੰ ਮੁੱਖ ਰੱਖ ਕੇ ਲੈਣੇ ਚਾਹੀਦੇ ਹਨ। ਗੁਰਦੁਆਰਾ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਭਾਈ ਰਣਵੀਰ ਸਿੰਘ ਪ੍ਰਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰੋ. ਧੁੰਦਾ ਦੇ ਸਾਰੇ ਪ੍ਰੋਗਰਾਮ ਸੁਣੇ ਹਨ ਉਨ੍ਹਾਂ ਨੇ ਕਿਤੇ ਵੀ ਅਕਾਲ ਤਖ਼ਤ ਸਾਹਿਬ ਜਾਂ ਫਿਰ ਹਰਿਮੰਦਰ ਸਾਹਿਬ ਦੀ ਸ਼ਾਨ ਖਿਲਾਫ ਕੋਈ ਵੀ ਸ਼ਬਦ ਕਦੇ ਵੀ ਨਹੀਂ ਬੋਲਿਆ।

ਭਾਈ ਹਰਦਿਆਲ ਸਿੰਘ ਹੈਪੀ ਮਾਨ ਪ੍ਰਧਾਨ ਸਿੱਖ ਕੌਂਸਲ ਨੇ ਦੱਸਿਆ ਕਿ ਪ੍ਰੋਫੈਸਰ ਧੁੰਦਾ ਖਿਲਾਫ ਲਿਆ ਗਿਆ ਫੈਸਲਾ ਬਿਲਕੁੱਲ ਗਲਤ ਹੈ ਤੇ ਸਿੰਘ ਸਾਹਿਬ ਨੂੰ ਇਸ ਬਾਰੇ ਫਿਰ ਵਿਚਾਰ ਕਰਨੀ ਚਾਹੀਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top