Share on Facebook

Main News Page

ਸਰੀ ਅਤੇ ਐਬਸਫੋਰਡ ਵਿਖੇ ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਗੁਰਮਤਿ ਵਿਚਾਰਾਂ ਕੀਤੀਆਂ,  ਅਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ

ਜਨਵਰੀ 5, 2012, ਸਰੀ (ਜਸਵਿੰਦਰ ਸਿੰਘ ਬਦੇਸ਼ਾ): ਸਿੱਖ ਸੰਗਤਾਂ ਵੱਲੋਂ ਭਾਈ ਸਰਬਜੀਤ ਸਿੰਘ ਧੂੰਦਾ ਦੇ ਦੀਵਾਨ ਜਾਰੀ ਰੱਖਣ ਦੇ ਭਾਰੀ ਦਬਾਅ ਕਾਰਣ ਕੈਨੇਡਾ ਦੇ ਗੁਰਦਵਾਰਾ ਸਾਹਿਬਾਨ ਵਿੱਚ ਪ੍ਰਬੰਧਕਾਂ ਵੱਲੋਂ ਪਹਿਲਾਂ ਤੋਂ ਹੀ ਉਲੀਕੇ ਪ੍ਰੋਗਰਾਮ ਜਾਰੀ ਰੱਖੇ ਗਏ। ਅੱਜ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਐਬਸਫੋਰਡ ਵਿਖੇ ਕਥਾ ਕਰਨ ਤੋਂ ਬਾਅਦ ਪ੍ਰੋ. ਸਰਬਜੀਤ ਸਿੰਘ ਧੂੰਦਾ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਵਿਖੇ ਕਥਾ ਕਰਨ ਗਏ, ਜਿਥੇ ਉਨ੍ਹਾਂ ਨੇ ਸ਼ਾਮ 07:45 ਤੋਂ ਲੈਕੇ 08:45 ਵਜੇ ਤੱਕ ਗੁਰਮਤਿ ਵੀਚਾਰਾਂ ਕੀਤੀਆਂ।

ਪ੍ਰੋ. ਧੂੰਦਾ ਨੇ ਆਪਣੇ ਦੀਵਾਨਾਂ ਵਿੱਚ ਇਹ ਗੱਲ ਸਪੱਸ਼ਟ ਕੀਤੀ ਕਿ ਉਹਨਾਂ ਵੱਲੋਂ ਕੋਈ ਵੀ ਗੱਲ ਗੁਰਬਾਣੀ ਦੇ ਖਿਲਾਫ ਨਹੀਂ ਕੀਤੀ ਗਈ ਅਤੇ ਉਹ ਸ੍ਰੀ ਅਕਾਲ ਤਖਤ ਉੱਪਰ ਉਹਨਾਂ ਖਿਲਾਫ ਲਗਾਏ ਦੋਸ਼ਾਂ ਸੰਬੰਧੀ ਆਪਣਾ ਸਪਸ਼ਟੀਕਰਣ ਜ਼ਰੂਰ ਦੇਣਗੇ। ਦੋਨੋਂ ਗੁਰਦੁਆਰਾ ਸਾਹਿਬਾਨ ਵਿੱਚ ਵਿੱਚ ਸੰਗਤਾਂ ਦਾ ਅਥਾਅ ਇੱਕਠ ਸੀ। ਭਾਈ ਧੂੰਦਾ ਦੇ ਵੀਚਾਰ ਸਰਵਣ ਕਰਨ ਲਈ ਸੰਗਤਾਂ, ਇਕ ਕੰਮਕਾਜੀ ਦਿਨ (ਵੀਰਵਾਰ) ਹੋਣ ਦੇ ਬਾਵਜ਼ੂਦ ਵੀ ਹੁੰਮਹੁਮਾ ਕੇ ਪਹੁੰਚੀਆਂ ਹੋਈਆਂ ਸਨ। ਸੰਗਤਾਂ ਨੂੰ ਬੈਠਣ ਵਾਸਤੇ ਜਗ੍ਹਾ ਨਹੀਂ ਮਿਲ ਰਹੀ ਸੀ। ਗੁਰਦਵਾਰਾ ਬਾਬਾ ਬੰਦਾ ਸਿੰਘ ਬਹਾਦਰ ਐਬਸਫੋਰਡ ਦੀਆਂ ਸੰਗਤਾਂ ਵੱਲੋਂ ਭਾਈ ਧੂੰਦਾ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਦੋਵੇਂ ਗੁਰੁਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਸੰਗਤਾਂ ਵਾਸਤੇ ਵਧੀਆ ਇੰਤਜ਼ਾਮ ਕੀਤੇ ਹੋਏ ਸਨ, ਇਸ ਲਈ ਪ੍ਰਬੰਧਕ ਵਧਾਈ ਦੇ ਪਾਤਰ ਹਨ।

 

ਗੁਰਦਵਾਰਾ ਬਾਬਾ ਬੰਦਾ ਸਿੰਘ ਬਹਾਦਰ ਐਬਸਫੋਰਡ ਦੀਆਂ ਸੰਗਤਾਂ ਵੱਲੋਂ ਭਾਈ ਧੂੰਦਾ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top