Share on Facebook

Main News Page

ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਜੀ ਦੀ ਪ੍ਰਭਾਵਸ਼ਾਲੀ ਤੇ ਸਪਸ਼ਟ ਗੁਰਬਾਣੀ ਵਿਚਾਰ

ਬ੍ਰਿਟਿਸ਼ ਕੋਲੰਬੀਆ ਦੇ ਇਤਿਹਾਸ ਵਿਚ ਇਹ ਪਹਿਲੀ ਵਾਰੀ ਸੰਗਤਾਂ ਨੇ ਮਹਿਸੂਸ ਕੀਤਾ ਕਿ ਕੋਈ ਨਿਰੋਲ ਗੁਰਬਾਣੀ ਦੀ ਵਿਚਾਰ ਅਤੇ ਗੁਰਬਾਣੀ ਦਾ ਪਰਬੀਨ ਕਥਾਕਾਰ ਕੁੱਝ ਗੁਰਦੁਆਰਾ ਪ੍ਰਬੰਧਕਾਂ ਦੇ ਉਦਮ ਨਾਲ ਇਥੇ ਪਹੁੰਚਿਆ ਹੈ। ਭਾਵੇ ਕਾਫੀ ਸਮੇ ਤੋਂ ਦੇਸ਼-ਬਿਦੇਸ਼ਾਂ ਦੇ ਸਿੱਖ ਪ੍ਰੋਫਸਰ ਸਰਬਜੀਤ ਸਿੰਘ ਧੂੰਦਾ ਵਲੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਕੀਤੀ ਗਈ ਕਥਾ ਤੋਂ ਦੁਰ ਦਰਸਨ ਦੁਆਰਾ ਲਾਹਾ ਲੈਂਦੇ ਰਹੇ ਹਨ, ਪਰ ਜਦੋਂ ਸੰਗਤਾਂ ਨੇ ਗੁਰਦੁਆਰਿਆਂ ਅੰਦਰ ਹਾਜ਼ਰੀ ਭਰ ਕੇ ਕਥਾ ਸੁਣੀ ਤਾਂ ਸੰਗਤਾਂ ਨੇ ਪ੍ਰੋਫੈਸਰ ਸਾਹਿਬ ਦੀ ਕਮਾਲ ਦੀ ਪੇਸ਼ਕਾਰੀ ਨੂੰ ਬੇਹੱਦ ਪਸੰਦ ਕੀਤਾ। ਗੁਰਬਾਣੀ ਵਿਚਾਰ ਰਾਂਹੀ ਅਨੇਕਾਂ ਪੱਖਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਲੋਕ ਹੈਰਾਨ ਹਨ ਕਿ ਭਾਈ ਸਾਹਿਬ ਜੀ ਦੀ ਆਯੂ ਇਤਨੀ ਨਹੀ, ਪਰ ਗੁਰਬਾਣੀ ਬਾਰੇ ਉਨ੍ਹਾਂ ਦਾ ਅਧਿਐਨ ਬੁਹਤ ਜਿਆਦਾ ਹੈ। ਅਸਲ ਵਿਚ ਭਾਈ ਸਾਹਿਬ ਜੀ ਦਾ ਪਰਵਾਰ ਅਤੇ ਰਿਸ਼ਤੇਦਾਰ ਗੁਰਮਤਿ ਦੇ ਰੰਗਾ 'ਚ ਰੱਤੇ ਹੋਏ ਅਤੇ ਗੁਰਮਤਿ ਖੇਤਰ ਵਿਚ ਡੂੰਘੀ ਸੂਝ ਰੱਖਦੇ ਹਨ, ਨਹੀ ਤਾਂ ਗੁਰਮਤਿ ਕਾਲਜ ਵਿਚ ਥੋੜੇ ਸਾਲ ਵਿਦਿਆ ਪ੍ਰਾਪਤ ਕਰਕੇ ਸਰਬ-ਪੱਖੀ ਗਿਆਨ ਹਾਸਲ ਕਰਨਾ ਅਸੰਭਵ ਹੈ।

ਬੀ. ਸੀ. ਤੋਂ ਪਹਿਲਾਂ ਕੈਲਗਰੀ ਅਤੇ ਟੁਰਾਂਟੋ ਵਿਖੇ ਪ੍ਰੋਫੈਸਰ ਧੂੰਦਾ ਹੋਰਾਂ ਸੰਗਤਾਂ ਨੂੰ ਗੁਰਮਤਿ ਪ੍ਰਤੀ ਜਾਣਕਾਰੀ ਦੇ ਕੇ ਕਰਮਕਾਂਡਾਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਗੁਰਦੁਆਰਿਆਂ ਅੰਦਰ ਸੰਗਤਾਂ ਦੀ ਜਿਆਦਾ ਭਰਮਾਰ ਨੂੰ ਦੇਖ ਕੇ ਡੇਰੇਦਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਡਰ ਲੱਗਣ ਲੱਗਾ ਕਿ ਜੇਕਰ ਧੂੰਦਾ ਹੋਰਾਂ ਨੇ ਗੁਰਮਤਿ ਦੀ ਵਿਚਾਰ ਬਾਰੇ ਸੰਗਤਾਂ ਨੂੰ ਸਪਸ਼ਟ ਦੱਸ ਦਿਤਾ ਤਾਂ ਉਨ੍ਹਾਂ ਦਾ ਤੋਰੀ-ਫੁੱਲਕਾ ਨਾ ਬੰਦ ਹੋ ਜਾਵੇ।ਉਨ੍ਹ੍ਹਾਂ ਨੇ ਸਾਜਸ਼ਾ ਘੜਕੇ ਰੇਡੀਓ ਸਟੇਸ਼ਨਾਂ ਵਾਲਿਆਂ ਨੂੰ ਪੈਸੇ ਦੇ ਕੇ ਭੰਡੀ ਪ੍ਰਚਾਰ ਕਰਵਾਇਆ। ਅੱਜ ( 3 ਜਨਵਰੀ ) ਪ੍ਰੋਫੈਸਰ ਧੂੰਦਾ ਹੋਰਾਂ ਗੁਰਦੁਆਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਕਥਾ ਦੌਰਾਣ ਸੰਗਤਾਂ ਨੂੰ ਦੱਸਿਆ ਕਿ ਜੇ ਕਰ ਉਹ ਕੈਨੇਡਾ ਨਾ ਆਉਂਦੇ, ਤਾਂ ਕੋਈ ਭੰਡੀ ਪਰਚਾਰ ਨਹੀ ਸੀ ਹੋਣਾ। ੳਨ੍ਹਾਂ ਆਖਿਆ“ ਮੈਂਨੂੰ ਗੁਰਮਤਿ ਦੇ ਪਰਚਾਰ ਕਰਨ ਦੀ ਥਾਂ, ਜਿਆਦਾ ਵਾਰ ਸਪਸ਼ਟੀਕਰਣ ਦੇਣੇ ਪਏ।" ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ 30 ਜੁਲਾਈ 2011 ਦੀ ਗੁਰਦੁਅਰਾ ਬੰਗਲਾ ਸਾਹਿਬ ਵਿਖੇ ਕੀਤੀ ਕਥਾ ਦੀ ਕੱਟ ਵੱਢ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਗਈ। ਹੈਰਾਨੀ ਇਸ ਗੱਲ ਦੀ ਕਿ ਕਥਾ ਪਿਛਲੇ ਸਾਲ ਹੋਈ, ਉਸ ਬਾਰੇ ਸ਼ਿਕਾਇਤ ਕਰਨ ਵਾਲੇ ਕੈਨੇਡਾ ਤੋਂ। ਇਸ ਤੋਂ ਪਤਾ ਲਗਦਾ ਹੈ ਕਿ ਸਿੱਖ ਧਰਮ ਦੇ ਦੋਖੀ, ਜਾਂ ਕਰਮਕਾਂਡੀ ਡੇਰੇਦਾਰ ਨਹੀ ਚਹੁੰਦੇ ਕਿ ਲੋਕਾਂ ਨੂੰ ਗੁਰਮਤਿ ਬਾਰੇ ਠੀਕ ਜਾਣਕਾਰੀ ਮਿਲੇ। ਦੂਜੇ ਪਾਸੇ, ਉਨ੍ਹਾਂ ਵਲੋਂ ਰੇਡੀਓ ਸਟੇਸ਼ਨਾਂ ਤੋਂ ਪ੍ਰਚਾਰ ਕੀਤਾ ਗਿਆ ਕਿ ਸੰਗਤਾਂ ਪ੍ਰੋਫੈਸਰ ਸਾਹਿਬ ਨੂੰ ਸਹਿਯੋਗ ਨਾ ਦੇਣ, ਪਰ ਗੱਲ ਉਲਟ ਹੋਈ, ਸੰਗਤਾਂ ਪਹਿਲੋਂ ਨਾਲੋਂ ਵੀ ਵੱਧ ਗਿਣਤੀ ਵਿਚ ਉਨ੍ਹਾਂ ਵਲੋਂ ਗੁਰਬਾਣੀ ਕਥਾ ਸੁਨਣ ਲਈ ਪਹੁੰਚੀਆਂ, ਅਤੇ ਸੰਗਤਾਂ ਨੇ ਜੈਕਾਰੇ ਛੱਡ ਕੇ ਐਲਾਨ ਕੀਤਾ ਉਹ ਪ੍ਰੋਫੈਸਰ ਸਹਿਬ ਨਾਲ ਖੜੀਆਂ ਹਨ।

ਜੋ ਜੋ ਲੋਕ ਮਿਸ਼ਨਰੀ ਲਹਿਰ ਨੂੰ ਭੰਡਦੇ ਹਨ, ਉਨ੍ਹਾਂ ਨੂੰ ਜਾਂ ਤਾਂ ਇਲਮ ਨਹੀ, ਜਾਂ ਫਿਰ ਸਾਜਿਸ਼ ਅਧੀਨ , ਉਹ ਪੰਥ ਵਿਰੋਧੀ ਲੋਕਾਂ ਨਾਲ ਖੜੇ ਹਨ। ਅੱਜ ਜੋ ਵੀ ਗੁਰਮਤਿ ਸਾਹਿਤ ਸਾਡੇ ਪਾਸ ਹੈ, ਉਨ੍ਹਾਂ ਦੀ ਰਚਨਾ ਪ੍ਰੋਫੈਸਰ ਸ਼੍ਰੈਣੀ ਨੇ ਅਰੰਭੀ ਅਤੇ ਪ੍ਰੋਫੈਸਰ ਸਾਹਿਬ ਸਿੰਘ ਵਰਗੇ ਵਿਦਿਵਾਨਾਂ ਨੇ ਮਿਸ਼ਨਰੀ ਪੈਦਾ ਕਰਕੇ ਸਿੱਖ ਕੌਮ ਨੂੰ ਬਿਪਰਨ ਰੀਤਾਂ ਤੋਂ ਮੁਕਤ ਕਰਨ ਦਾ ਜਤਨ ਕੀਤਾ ਹੈ। ਰੇਡੀਓ ਸਟੇਸ਼ਨਾਂ ਤੋਂ ਜੋ ਲੋਕ ਜਾਣ ਬੁਝ ਕੇ ਗੁਰਮਤਿ ਦੇ ਅਸਲ ਪ੍ਰਚਾਰਕਾਂ ਦਾ ਵਿਰੋਧ ਕਰਦੇ ਹਨ, ਉਨ੍ਹਾਂ ਨੂੰ ਸਾਡੇ ਵਲੋਂ ਨਿਮ੍ਰਤਾ ਸਹਿਤ ਬੇਨਤੀ ਹੈ ਕਿ ਡੇਰੇਦਾਰਾਂ ਦੀ ਸੋਚ ਨਾਲ ਸਿੱਖ ਕੌਮ ਖਤਮ ਹੋ ਜਾਵੇਗੀ ਕਿਉਕਿ ਡੇਰਿਆਂ ਅੰਦਰ ਗੁਰਮਤਿ ਨਹੀ, ਸਗੋਂ ਮਨਮਤਿ ਦਾ ਪ੍ਰਚਾਰ ਹੈ ਜਾਂ ਬਾਬੇ ਬਲਾਤਕਾਰੀ ਬਣੇ ਹੋਏ ਹਨ। ਗੁਰੂ ਨਾਨਕ ਸਾਹਿਬ ਨੇ ਗੁਰਮਤਿ ਦਾ ਪ੍ਰਚਾਰ ਤਰਕ ਨਾਲ ਕੀਤਾ। ਜਿਸਦਾ ਨਮੂਨਾ ਗੁਰਬਾਣੀ ਅੰਦਰ ਸਪਸ਼ਟ ਮਿਲਦਾ ਹੈ। ਸਿਧ ਗੋਸਟ ਬਾਣੀ ਦਾ ਹੋਣਾ ਅਤੇ ਭਗਤਾਂ ਵਲੋਂ ਹਿੰਦੂ ਧਰਮ ਦੇ ਮਿਥਿਹਾਸਕ ਪਾਤਰਾਂ ਨੂੰ ਵਿਅੰਗਮਈ ਤਰੀਕੇ ਨਾਲ ਰੱਦ ਕਰਨਾ। ਜੇ ਕਰ ਇਹ ਵਿਦਵਾਨ ਹੋਸਟ ਗੁਰਮਤਿ ਬਾਰੇ ਵਿਚਾਰ ਕਰਨੀ ਲੋਚਦੇ ਹਨ ਤਾਂ ਅਸੀਂ ਸਦਾ ਤਿਆਰ ਹਾਂ ਅਤੇ ਵੀਡੀਓ ਬਣਾਈ ਜਾ ਸਕਦੀ ਹੈ ਤੇ ਸਵਾਲ ਜੁਵਾਬ ਪੁੱਛੇ ਜਾ ਸਕਦੇ ਹਨ। ਸ਼ਾਇਦ ਇਹ ਭੁਲਦੇ ਹਨ ਕਿ ਅਜੋਕੇ ਸਮੇ ਸਮੂਹ ਸਿੱਖ ਸੰਸਥਾਵਾਂ ਉਤੇ ਆਰ ਐਸ ਐਸ ਦਾ ਕਬਜਾ ਹੈ ਅਤੇ ਸਿੱਖ ਨੇਤਾ ਉਨ੍ਹਾਂ ਦੀਆਂ ਕਠਪੁਤਲੀਆਂ ਹਨ।ਵਾਸਤਾ ਪੰਥ ਦਾ ਤੁਸੀ ਕਿਉਂ ਪੰਥ ਵਿਰੋਧੀ ਤਾਕਤਾਂ ਦੀਆਂ ਕਠਪੁਤਲੀਆਂ ਬਣ ਰਹੇ ਹੋ?

ਡਾ: ਪੂਰਨ ਸਿੰਘ
604-325-3784


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top