Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਦਿੱਲੀ ਵਿਖੇ ਦੋ ਦਿਨ ਕੀਰਤਨ ਦੀ ਹਾਜ਼ਰੀ ਭਰੀ

ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਪਿਛਲੇ ਦਿਨੀਂ ਨੂੰ ਦਿੱਲੀ ਵਿਖੇ Farmer Apartments ਰੋਹਿਣੀ ਦੋ ਦਿਨ ਕੀਰਤਨ ਦੀ ਹਾਜ਼ਰੀ ਭਰੀ

ਸੰਗਤਾਂ ਵਲੋ ਛੋਟੇ ਸਾਹਿਬਜ਼ਾਦਿਆ ਦੇ ਸ਼ਹੀਦੀ ਪੂਰਬ ਨੂੰ ਮੁਖ ਰਖਦੇ ਪ੍ਰੋਗਰਾਮ ਗੁਰਦਵਾਰਾ ਸਾਹਿਬ ਵਿਚ ਹੋਏ ਜਿਥੇ ਸੰਗਤਾਂ ਦਾ ਹੜ ਆ ਗਿਆ, ਤੇ ਬਹੁਤ ਕੜਾਕੇ ਦੀ ਠੰਡ ਦੇ ਬਾਵਜੂਦ ਸੰਗਤਾਂ ਨੇ ਬਾਹਰ ਬੇਠ ਕੇ ਵੀ ਕੀਰਤਨ ਸੁਣਿਆ। ਓਨ੍ਹਾਂ ਨੇ ਭਗਤ ਕਬੀਰ ਜੀ ਦਾ ਸਲੋਕ

ਸਲੋਕ ਕਬੀਰ॥
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥1॥ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥2॥2॥

ਦਾ ਕੀਰਤਨ ਕਰਦੇ ਹੋਏ ਸੰਗਤਾਂ ਨੂੰ ਸਮਝਾਇਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੰਗਾਂ ਕਿਸੇ ਰਾਜ ਪਾਟ ਵਾਸਤੇ ਨਹੀਂ ਬਲਕਿ ਸਚਾਈ ਲਈ ਲੜੀ ।

ਸੰਗਤਾਂ ਵਲੋ ਇੱਕ ਦਿਨ ਹੋਰ ਕੀਰਤਨ ਕਰਨ ਦੀ ਬੇਨਤੀ ਨੂੰ ਮੰਨਦੇ ਹੋਏ ਓਨ੍ਹਾਂ ਨੇ ਇਕ ਦਿਨ ਹੋਰ ਕੀਰਤਨ ਕਿੱਤਾ ਜੋ ਕਿ ਵੱਡੇ ਹਾਲ ਵਿੱਚ ਕੀਤਾ ਗਿਆ।  ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਸੰਗਤਾਂ ਨੂੰ ਸੁਚੇਤ ਕਰਦੇ ਹੋਏ ਦਸਮ ਗ੍ਰੰਥ ਦੀ ਹਕੀਕਤ ਤੋਂ ਜਾਣੂ ਕਰਵਾਇਆ ਤੇ ਸ਼ਬਦ

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥ ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥ ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥23॥

ਸ਼ਬਦ ਦੀ ਵਿਚਾਰ ਕਰਦੇ ਹੋਏ ਦੱਸਿਯਾ ਕਿਵੇਂ ਸਿੱਖਾਂ ਨੂੰ ਦਸਮ ਗ੍ਰੰਥ ਨਾਲ ਜੋੜ ਕੇ ਸਿੱਖਾਂ ਨੂੰ ਇਹ ਵਿਸ਼ਵਾਸ ਦਿਲਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿ ਤੁਹਾਡਾ ਗੁਰੂ ਕਾਲਕਾ ਅਤੇ ਮਹਾਕਾਲ ਦਾ ਪੁਜਾਰੀ ਸੀ, ਤੇ ਸਿੱਖ ਨੂੰ ਵੀ ਕਾਲਕਾ ਦਾ ਪੁਜਾਰੀ ਬਣਾ ਦੇਣ ਦੀ ਤਿਯਾਰੀ ਕੀਤੀ ਜਾ ਰਹੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top