Share on Facebook

Main News Page

ਪ੍ਰੋ. ਸਰਬਜੀਤ ਸਿੰਘ ਧੂੰਦਾ ਦਾ ਸਪਸ਼ਟੀਕਰਨ, ਜੋ ਉਨ੍ਹਾਂ ਨੇ ਕੈਨੇਡਾ ਵਿਖੇ ਸੰਗਤਾਂ ਦੇ ਸਾਹਮਣੇ ਦਿੱਤਾ

 

Panthic.org ਵਲੋਂ ਪਾਈ ਗਈ ਅਧੂਰੀ ਵੀਡੀਓ
http://www.panthic.org/articles/5402

ਅਸਲ ਵੀਡੀਓ: ਭਾਈ ਸਰਬਜੀਤ ਸਿੰਘ 'ਧੂੰਦਾ' ਦੁਆਰਾ 30 ਜੁਲਾਈ 2011 ਨੂੰ ਗੁਰਦੁਆਰਾ ਗੋਬਿੰਦਗੜ੍ਹ ਕਬੂਲ ਨਗਰ, ਸਾਹਦਰਾ, ਦਿੱਲੀ ਵਿਖੇ ਕੀਤੀ ਗਈ ਸ਼ਬਦ ਵੀਚਾਰ
Listen carefully between 10 - 20 mnts in the video

 

 

ਅਖੌਤੀ ਪੰਥਕ ਵੈਬਸਾਈਟ www.Panthic.org ਨੇ ਹੁਣ ਪ੍ਰੋ. ਸਰਬਜੀਤ ਸਿੰਘ ਧੂੰਦਾ ਦੀ ਵੀਡੀਓ ਦੀ ਕੱਟਵੱਢ ਕੀਤੀ ਹੈ। ਬਜਾਏ ਕਿ ਪੂਰੀ ਵੀਡੀਓ ਪਾਉਣ ਦੇ, ਉਨ੍ਹਾਂ ਨੇ ਸਿਰਫ ਉਨ੍ਹਾਂ ਕੁ ਹਿੱਸਾ ਪਾਇਆ ਹੈ, ਜਿਸ ਨੂੰ ਸੁਨਣ ਨਾਲ ਕਿਸੇ ਵੀ ਮਨੁੱਖ ਨੂੰ ਭੁਲੇਖਾ ਲੱਗ ਸਕਦਾ ਹੈ। ਇਹ ਵੈਬਸਾਈਟ ਉਸ ਰਤਿੰਦਰ ਸਿੰਘ ਦੀ ਹੈ, ਜੋ ਗੁਰਚਰਨਜੀਤ ਲਾਂਬਾ ਦਾ ਸਹਿਯੋਗੀ ਵੀ ਹੈ। ਲਾਂਬੇ ਨੇ ਜਿਸ ਤਰ੍ਹਾਂ ਪ੍ਰੋ. ਦਰਸ਼ਨ ਸਿੰਘ ਖਾਲਸਾ ਦੀ ਵੀਡੀਓ ਦੀ ਕੱਟਵੱਢ ਕਰਕੇ, ਅਖੌਤੀ ਜੱਥੇਦਾਰਾਂ ਕੋਲੋਂ ਉਹ ਕੁਕਰਮ ਕਰਵਾਇਆ ਸੀ, ਜਿਸ ਕਾਰਨ ਉਨ੍ਹਾਂ ਅਖੌਤੀ ਜੱਥੇਦਾਰਾਂ ਦੀ ਹਰ ਥਾਂ ਥੂ ਥੂ ਹੁੰਦੀ ਹੈ, ਉਹੀ ਘਟਨਾਕ੍ਰਮ ਹੁਣ ਪ੍ਰੋ. ਸਰਬਜੀਤ ਸਿੰਘ ਧੂਦਾ ਨਾਲ ਦੁਹਰਾਇਆ ਜਾ ਰਿਹਾ ਹੈ।

ਥੋੜ੍ਹੇ ਦਿਲ ਪਹਿਲਾਂ ਵੀ ਇਕ ਐਸੀ ਵੀਡੀਓ ਪਾਈ ਗਈ ਸੀ, ਜਿਸ ਵਿੱਚ ਪ੍ਰੋ. ਧੂੰਦਾ ਦੀ ਆਵਾਜ਼ ਦੀ ਨਕਲ ਕਰਕੇ ਉਨ੍ਹਾਂ ਵਿਰੁਧ ਪ੍ਰਚਾਰ ਕੀਤਾ ਗਿਆ ਸੀ।

ਇਨ੍ਹਾਂ ਕਰਮਕਾਂਡੀ ਟਕਸਾਲੀ, ਬਾਬਿਆਂ ਦੇ ਗੜ੍ਹਵਈਆਂ ਕੋਲ਼ ਕਿਸੇ ਨਾਲ ਗੱਲ ਕਰਨ ਦਾ ਹੌਸਲਾ ਨਹੀਂ, ਸਿਰਫ ਇਸੇ ਤਰ੍ਹਾਂ ਦੀਆਂ ਨੀਚ ਹਰਕਤਾਂ ਕਰਦੇ ਰਹਿੰਦੇ ਨੇ। ਗੁਰਮਤਿ ਦੇ ਪ੍ਰਚਾਰ ਲਈ ਜਿੰਨੇ ਵੀ ਜਾਗਰੂਕ ਪ੍ਰਚਾਰਕ ਹਨ, ਉਨ੍ਹਾਂ ਨੂੰ ਇਸ ਗੱਲ ਲਈ ਤਿਆਰ ਰਹਿਣਾ ਚਾਹੀਦਾ ਹੈ। ਜਿਹੜੀ ਵੀ ਥਾਂ ਉਹ ਪ੍ਰਚਾਰ ਕਰਨ, ਇਸ ਗੱਲ ਦਾ ਜ਼ਰੂਰ ਖਿਆਲ ਰੱਖਣ ਕੀ ਇਹ ਨੀਚ ਹਰ ਥਾਂ ਮੌਜੂਦ ਨੇ। ਆਪਣੀ ਹਰ ਕਹੀ ਗੱਲ ਦੀ ਵੀਡੀਓ ਆਪ ਸੰਭਾਲਣ ਜਾਂ ਕਿਸੇ ਦੀ ਡਿਉਟੀ ਜ਼ਰੂਰ ਲਾਉਣ, ਤਾਂ ਕਿ ਇਨ੍ਹਾਂ ਨੀਚਾਂ ਦਾ ਸਾਹਮਣਾ ਕੀਤਾ ਜਾ ਸਕੇ।

ਪ੍ਰੋ. ਦਰਸ਼ਨ ਸਿੰਘ ਦੇ ਕੇਸ ਵਿੱਚ ਇਨ੍ਹਾਂ ਨੀਚਾਂ ਨੇ ਆਪਣਾ ਹਸ਼ਰ ਦੇਖ ਹੀ ਲਿਆ ਹੈ, ਕਿ ਕਿਸ ਤਰ੍ਹਾਂ ਇਨ੍ਹਾਂ ਨੇ ਪਾਪੜ ਵੇਲੇ, ਪੲ ਹੱਥ ਪੱਲੇ ਇਨ੍ਹਾਂ ਦੇ ਕੱਖ ਵੀ ਨਹੀਂ ਆਇਆ। ਸਗੋਂ ਗੁਰਮਤਿ ਦੀ ਲਹਿਰ ਹੋਰ ਪ੍ਰਚੰਡ ਹੋਈ, ਹਰ ਥਾਂ ਪ੍ਰੋ. ਦਰਸ਼ਨ ਸਿੰਘ ਖਾਲਸਾ ਦਾ ਸਨਮਾਨ ਹੋਇਆ ਅਤੇ ਹੋ ਰਿਹਾ ਹੈ, ਅਤੇ ਅਖੌਤੀ ਜਥੇਦਾਰਾਂ ਦੀ ਹਰ ਥਾ ਲਾਹ ਪਾਹ ਹੋਈ ਹੈ।

ਹੁਣ ਇਹ ਨੀਚ ਲੋਕ, ਪ੍ਰੋ. ਸਰਬਜੀਤ ਸਿੰਘ ਧੂੰਦਾ ਨਾਲ ਉਹੀ ਕੁੱਝ ਕਰਨਾ ਚਾਹੁੰਦੇ ਹਨ। ਪਰ ਇਹ ਲੋਕ ਖਿਆਲ ਰੱਖਣ, ਕਿ ਸਿੱਖ ਜਾਗ ਚੁਕੇ ਹਨ, ਹਰ ਜਾਗਰੂਕ ਪ੍ਰਚਾਰਕ ਦੇ ਨਾਲ ਖੜੇ ਹਨ। ਗੁਰੂ ਇਨ੍ਹਾਂ ਲੋਕਾਂ ਨੂੰ ਸੁਮੱਤ ਬਖਸ਼ੇ।

ਇਹ ਖਬਰ 13 ਦਿਸੰਬਰ 2011 ਨੂੰ ਖ਼ਾਲਸਾ ਨਿਊਜ਼ 'ਚ ਲੱਗੀ ਸੀ, ਜੋ ਸੰਗਤਾਂ ਲਈ ਫਿਰ ਤੋਂ ਲਗਾਈ ਜਾ ਰਹੀ ਹੈ। ਜੋ ਖਦਸ਼ਾ ਜ਼ਾਹਿਰ ਕੀਤਾ ਗਿਆ ਸੀ, ਉਹ ਹੁਣ ਸੱਚ ਹੋ ਰਿਹਾ ਹੈ। ਲਾਂਬਾ ਅਤੇ ਚੰਡਾਲ ਚੌਕੜੀ ਨੇ ਫਿਰ ਤੋਂ ਉਹੀ ਕਾਰਾ ਕੀਤਾ ਹੈ, ਖਾਲਸਾ ਨਿਊਜ਼, ਪ੍ਰੋ. ਸਰਬਜੀਤ ਸਿੰਘ ਧੂੰਦਾ ਨਾਲ ਖੜੀ ਹੈ, ਅਤੇ ਹੋਰ ਉਨ੍ਹਾਂ ਪ੍ਰਚਾਰਕਾਂ, ਜਥੇਬੰਦੀਆਂ ਨਾਲ ਜਿਹੜੀਆਂ ਤੱਤ ਗੁਰਮਤਿ 'ਤੇ ਪਹਿਰਾ ਦੇ ਰਹੇ / ਰਹੀਆਂ ਹਨ।

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top