Share on Facebook

Main News Page

ਕੈਨੇਡਾ ਦੇ ਗੁਰਦੁਆਰਿਆਂ ਵੱਲੋਂ ਪ੍ਰੋ. ਧੂੰਦਾ ਦੇ ਸਮਾਗਮ ਜਾਰੀ ਰੱਖਣ ਦਾ ਫੈਸਲਾ
'ਮੇਰੇ ਵਿਚਾਰਾਂ ਦੀ ਰਿਕਾਰਡਿੰਗ ਤੋੜ ਮਰੋੜ ਕੇ ਪੇਸ਼ ਕੀਤੀ ਗਈ: ਪ੍ਰੋ. ਧੂੰਦਾ

ਵੈਨਕੂਵਰ: ਗੁਰਵਿੰਦਰ ਸਿੰਘ ਧਾਲੀਵਾਲ

4 ਜਨਵਰੀ: ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਚਾਰਕ ਪ੍ਰੋ: ਸਰਬਜੀਤ ਸਿੰਘ ਧੂੰਦਾ ਵਿਰੁੱਧ ਪਿਛਲੇ ਦਿਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਜਾਰੀ ਹੁਕਮ ਪਿੱਛੋਂ ਕੈਨੇਡਾ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਗੁਰਮਤਿ ਸਮਾਗਮਾਂ ਦੀ ਲੜੀ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਸਰੀ ਵਿਖੇ ਗੁਰਦੁਆਰਾ ਦਸਮੇਸ਼ ਦਰਬਾਰ ਦੀ ਪ੍ਰਬੰਧਕ ਕਮੇਟੀ ਵੱਲੋਂ 8 ਜਨਵਰੀ ਤੱਕ ਇਹ ਪ੍ਰੋਗਰਾਮ ਚੱਲਣਗੇ, ਜਦਕਿ ਉਸ ਉਪਰੰਤ ਕਲੋਨਾ, ਬ੍ਰਿਟਿਸ਼ ਕੋਲੰਬੀਆ ਸਮੇਤ ਹੋਰਨਾਂ ਥਾਵਾਂ 'ਤੇ ਕਥਾ ਵਿਚਾਰ ਹੋਵੇਗੀ।

ਇਸ ਦੌਰਾਨ ਗੁਰਦੁਆਰਾ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ, ਐਬਟਸਫੋਰਡ ਵਿਖੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਸਰਬਜੀਤ ਸਿੰਘ ਧੂੰਦਾ ਨੇ ਕਿਹਾ ਕਿ 30 ਜੁਲਾਈ 2011 ਦੀ ਤਾਰੀਕ ਨੂੰ ਦਿੱਤੇ ਗਏ ਉਨ੍ਹਾਂ ਦੇ ਵਿਚਾਰਾਂ ਦੀ ਰਿਕਾਰਡਿੰਗ ਨੂੰ ਕੱਟ-ਵੱਢ ਕੇ ਪੇਸ਼ ਕੀਤਾ ਗਿਆ ਹੈ ਤੇ ਉਨ੍ਹਾਂ ਸ੍ਰੀ ਦਰਬਾਰ ਸਾਹਿਬ 'ਚ ਹੁੰਦੇ, ਕੀਰਤਨ ਗਾਇਨ ਬਾਰੇ ਕੋਈ ਵੀ ਅਪਸ਼ਬਦ ਨਹੀਂ ਕਿਹਾ।

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਨੂੰ ਉਹ ਸਮਰਪਿਤ ਹੈ ਪਰ ਹਾਲੇ ਤੱਕ ਸੰਸਥਾ ਕੋਲ ਕੋਈ ਹੁਕਮ ਨਹੀਂ ਪੁੱਜਾ ਤੇ ਇਸ ਦੇ ਮਿਲਣ ਪਿੱਛੋਂ ਸਪਸ਼ਟੀਕਰਨ ਸਿੰਘ ਸਾਹਿਬਾਨ ਨੂੰ ਲਾਜ਼ਮੀ ਦਿੱਤਾ ਜਾਵੇਗਾ। ਇਸ ਦੌਰਾਨ ਸੁਸਾਇਟੀ ਦੇ ਸੇਵਾਦਾਰ ਭਾਈ ਰਣਜੀਤ ਸਿੰਘ ਖਾਲਸਾ ਨੇ ਸੰਗਤਾਂ 'ਚ ਐਲਾਨ ਕੀਤਾ ਕਿ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਪ੍ਰੋ. ਧੂੰਦਾ ਨੂੰ 'ਗੋਲਡ ਮੈਡਲ' ਨਾਲ ਸਨਮਾਨਿਤ ਕੀਤਾ ਜਾਵੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top