ਹੁਕਮਨਾਮੇ
ਦੇ ਰੂਪ ਵਿੱਚ ਜਥੇਦਾਰਾਂ ਦਾ ਇੱਕ ਹੋਰ ਕੁੜਨਾਮਾਂ ਕਦੇ ਮਨਜ਼ੂਰ ਨਹੀਂ ਕੀਤਾ ਜਾਵੇਗਾ: ਸਿੱਖ
ਅਵੇਰਨੇਸ ਸੋਸਾਇਟੀ
ਸਿੱਖ ਕੌਮ ਦੇ ਨਿੱਧੜਕ ਪ੍ਰਚਾਰਕ ਅਤੇ ਜਾਗਰਤੀ ਲਹਿਰ ਦੇ ਥੰਮ ਪ੍ਰੋਫੈਸਰ
ਸਰਬਜੀਤ ਸਿੰਘ ਧੂੰਦਾ ਖਿਲਾਫ ਜਿਹੜਾ ਨਾਦਰਸ਼ਾਹੀ ਐਲਾਨ ਅਕਾਲ ਤਖਤ ਨੂੰ ਢਾਲ ਬਣਾ ਕੇ ਅੱਜ 3 ਜਨਵਰੀ
2012 ਨੂੰ ਜਾਰੀ ਕੀਤਾ ਗਿਆ ਹੈ, ਸਿੱਖ ਅਵੇਰਨੈਸ਼ ਸੋਸਾਇਟੀ ਉਸ ਫੁਰਮਾਨ ਦਾ ਜ਼ੋਰਦਾਰ ਵਿਰੋਧ ਕਰਦੀ
ਹੈ। ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਪਿਛਲੇ ਕਾਫੀ ਸਮੇਂ ਤੋਂ ਸਿੱਖ ਸਮਾਜ ਵਿੱਚ ਧਰਮ ਪ੍ਰਚਾਰ
ਅਤੇ ਜਾਗਰਤੀ ਦੀ ਲਹਿਰ ਨੂੰ ਪਰਚੰਡ ਕੀਤਾ ਹੈ। ਪ੍ਰੋ. ਧੂੰਦਾ ਦਾ ਕਨੇਡਾ ਆਉਣ ਤੇ ਡੇਰੇਦਾਰਾਂ ਅਤੇ
ਉਨ੍ਹਾਂ ਦੇ ਪਿੱਛਲੱਗਾਂ ਵਲੋਂ ਸਾਜਿਸ਼ੀ ਵਿਰੋਧ ਕਰਦਿਆਂ, ਜਦ ਉਨ੍ਹਾਂ ਦੀ ਆਵਾਜ਼ ਨਾਲ ਰਲਦੀ ਆਵਾਜ਼
‘ਚ ਇੱਕ ਸੀਡੀ ਜਾਰੀ ਕਰਕੇ ਘਟੀਆ ਚਾਲਾਂ ਚੱਲੀਆਂ ਗਈਆਂ ਸਨ, ਜਿਨ੍ਹਾਂ ਨੂੰ ਕਨੇਡਾ ਦੀਆਂ ਜਾਗਰੁਕ
ਸਿੱਖ ਸੰਗਤਾਂ ਨੇ ਨਕਾਰ ਦਿੱਤਾ ਸੀ।
ਹੁਣ ਅਗਲੀ ਚਾਲ ਚੱਲਦਿਆਂ ਡੇਰੇਡਾਰਾਂ ਦੇ ਦਬਾ ਹੇਠ ਸਿਆਸੀ ਲਾਹਾ ਲੈਣ ਲਈ,
ਬਾਦਲਾਂ ਵਲੋਂ ਜਿਹੜਾ ਅਕਾਲ ਤਖਤ ਨੂੰ ਢਾਲ ਬਣਾ ਕੇ ਪ੍ਰੋ. ਸਰਬਜੀਤ ਸਿੰਘ ਧੂੰਦਾ ਵਿਰੁੱਧ
ਕਾਰਵਾਈ ਕੀਤੀ ਗਈ ਹੈ, ਸਿੱਖ ਅਵੇਰਨੈਸ ਸੋਸਾਇਟੀ ਇਸ ਦੀ ਨਖੇਧੀ ਕਰਦੀ ਹੈ, ਅਤੇ ਸਰਬਜੀਤ ਸਿੰਘ
ਧੂੰਦਾ ਬਾਰੇ ਕੀਤੇ ਗਏ ਫੈਸਲੇ ਬਾਰੇ ਸੱਭ ਜਾਗਰੂਕ ਧਿਰਾਂ ਨਾਲ ਸਹਿਯੋਗ ਕਰਦਿਆਂ ਇਸ ਦਾ ਜ਼ੋਰਦਾਰ
ਵਿਰੋਧ ਕੀਤਾ ਜਾਵੇਗਾ। ਦੁਨੀਆਂ ਭਰ ਦੀਆਂ ਅਦਾਲਤਾਂ ਵੀ ਕਿਸੇ ਕੇਸ ਦਾ ਫੈਸਲਾ ਸੁਨਾਉਣ ਤੋਂ ਪਹਿਲਾਂ
ਦੋਹਾਂ ਧਿਰਾਂ ਦਾ ਪੱਖ ਸੁਣ ਕੇ ਆਪਣਾ ਫੈਸਲਾ ਸੁਨਾਉਂਦੀਆਂ ਹਨ, ਪਰ ਇਹ ਜਿਸ ਨੂੰ ਸਿੱਖ ਦੀ ਸੱਭ
ਤੋਂ ਵੱਡੀ ਅਦਾਲਤ ਬਨਾਉਣ ਦੀ ਕੋਸਿਸ਼ ਕੀਤੀ ਜਾ ਰਹੀ ਹੈ, ਵਾਰ ਵਾਰ ਬਾਹਰੀ ਦਬਾ ਹੇਠ ਸਿੱਖ ਆਗੂਆਂ
ਵਿਰੁੱਧ ਗਲਤ ਫੈਸਲੇ ਕਰੀ ਜਾ ਰਹੀ ਹੈ।
ਪਹਿਲਾਂ ਡੇਰੇਦਾਰਾਂ ਨੂੰ ਖੁਸ਼ ਕਰਨ ਲਈ ਪ੍ਰੋ. ਦਰਸ਼ਨ ਸਿੰਘ ਦੇ ਖਿਲਾਫ ਇੱਕ
ਪਾਸੜ ਫੈਸਲਾ (ਨਾਦਰਸ਼ਾਹੀ ਫੁਰਮਾਨ) ਸੁਣਾ ਦਿੱਤਾ ਗਿਆ ਸੀ, ਹੁਣ ਪ੍ਰੋ.ਸਰਬਜੀਤ ਸਿੱੰਘ ਧੂੰਦਾ
ਵਿਰੁੱਧ ਵੀ ਉਸੇ ਤਰ੍ਹਾਂ ਹੀ ਇੱਕ ਪਾਸੜ ਫੈਸਲਾ ਸੁਣਾ ਦਿੱਤਾ ਗਿਆ ਹੈ, ਜਿਹੜਾ ਕਿ ਬਿਲਕੁਲ ਹੀ
ਗਲਤ ਹੈ, ਅਤੇ ਸਿੱਖ ਰਵਾਇਤਾਂ ਦੇ ਵੀ ਵਿਰੁੱਧ ਹੈ, ਜਦ ਫੈਸਲਾ ਸੁਨਾਉਣ ਵਾਲੇ ਜੱਜਾਂ ਨੇ
ਡਿਫੈਂਡੈਂਟ ਨੂੰ ਆਪਣਾ ਪੱਖ ਦੱਸਣ ਦਾ ਮੌਕਾ ਵੀ ਨਹੀਂ ਦਿੱਤਾ ਅਤੇ ਨਾਦਰਸ਼ਾਹੀ ਐਲਾਨ ਸੁਣਾ ਦਿੱਤਾ
ਹੈ। ਭਾਵੇਂ ਡੇਰੇਦਾਰਾਂ ਅਤੇ ਬਾਦਲਾਂ ਦੇ ਦਬਾਅ ਹੇਠ ਜਿਵੇਂ ਮਰਜ਼ੀ ਜਥੇਦਾਰ ਨਾਦਰਸ਼ਾਹੀ ਫੁਰਮਾਨ
ਜਾਰੀ ਕਰ ਲੈਣ, ਸਿੱਖ ਸਮਾਜ ‘ਚ ਜਾਗਰਤੀ ਦੀ ਲਹਿਰ ਹੁਣ ਨਹੀਂ ਰੁਕ ਸਕੇਗੀ। ਅਸੀਂ ਸਿੱਖ ਧਾਰਮਿਕ
ਲੀਡਰਸ਼ਿੱਪ ਤੋਂ ਮੰਗ ਕਰਦੇ ਹਾਂ ਕਿ ਪ੍ਰੋ. ਸਰਬਜੀਤ ਸਿੰਘ ਧੂੰਦਾ ਖਿਲਾਫ ਜਾਰੀ ਕੀਤਾ ਗਿਆ ਗਲਤ
ਫੈਸਲਾ ਵਾਪਸ ਲਿਆ ਜਾਵੇ, ਨਹੀਂ ਤਾਂ ਇਨ੍ਹਾਂ ਜਥੇਦਾਰਾਂ ਵਲੋਂ ਗੁਰੂ ਸਾਹਿਬ ਦੇ ਸਿਧਾਂਤ ਨੂੰ
ਪਿੱਠ ਦੇ ਕੇ ਸੁਣਾਏ ਗਏ ਫੈਸਲੇ ਇਸ ਵਾਰ ਇਨ੍ਹਾਂ ਨੂੰ ਮਹਿੰਗੇ ਪੈਣਗੇ।
ਜਾਰੀ ਕਰਤਾ:
ਸਿੱਖ ਅਵੇਅਨੈਸ ਸੋਸਾਇਟੀ, ਬਚਿੱਤਰ ਨਾਟਕ ਇੱਕ ਸਾਜਿਸ਼ ਫੇਸਬੁੱਕ ਗਰੁੱਪ,
ਰੇਸ਼ਮ ਸਿੰਘ ਅਮੈਰਿਕਾ, ਜਸਵਿੰਦਰ ਸਿੰਘ ਅਮੈਰਿਕਾ, ਬਲਜੀਤ ਸਿੰਘ ਇਟਲੀ, ਜਸਵਿੰਦਰ ਸਿੰਘ
ਦੁਬਈ, ਸੁਰਿੰਦਰ ਸਿੰਘ ਬੈਲਜ਼ੀਅਮ, ਮਨਦੀਪ ਸਿੰਘ ਵਰਨਨ, ਬਲਜੀਤ ਸਿੰਘ ਖਾਲਸਾ ਕਨੇਡਾ, ਸੁਖਜਿੰਦਰ
ਸਿੰਘ |