Share on Facebook

Main News Page

ਜੇ ਸਿੱਖਾਂ ਨੇ ਪੰਥ ਨੂੰ ਬਚਾਉਣਾ ਹੈ ਤਾਂ ਇਨ੍ਹਾਂ ਔਰੰਗਜ਼ੇਬੀ ਸੋਚ ਵਾਲੇ ਨਾਜਾਇਜ਼ ਪੁਜਾਰੀਆਂ ਤੋਂ ਖਹਿੜਾ ਛੁਡਾਓ: ਡਾ. ਹਰਜਿੰਦਰ ਸਿੰਘ ਦਿਲਗੀਰ

ਪੰਥ ਨੂੰ ਚਾਹੀਦਾ ਹੈ ਕਿ ਉਹ ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਦਾ ਨਾਜਾਇਜ਼ ਅਹੁਦਾ ਐਲਾਨੀਆ ਤੌਰ ‘ਤੇ ਰੱਦ ਕਰ ਦੇਣ ਵਰਨਾ ਇਹ ਔਰੰਗਜ਼ੇਬ ਦੇ ਪੈਰੋਕਾਰ ਪੁਜਾਰੀ ਕਿਸੇ ਸਿੱਖ ਨੂੰ ਗੁਰੁ ਗ੍ਰੰਥ ਸਾਹਿਬ ਦੀ ਸਿਖਿਆ ਦੀ ਗੱਲ ਨਹੀਂ ਕਰਨ ਦੇਣਗੇ। ਜੋ ਵੀ ਪੰਥ ਦੀ ਗੱਲ ਕਰਦਾ ਹੈ ਉਸ ਦੇ ਖ਼ਿਲਾਫ਼ ਹੀ ਫ਼ਤਵੇ ਜਾਰੀ ਕਰਨ ਲਗ ਪੈਂਦੇ ਹਨ; ਪਹਿਲਾਂ ਇਨ੍ਹਾਂ ਨੇ ਗਿਆਨੀ ਭਾਗ ਸਿੰਘ, ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ, ਜੋਗਿੰਦਰ ਸ਼ਿੰਘ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਦੀ ਜ਼ਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਸਰਬਜੀਤ ਸਿੰਘ ਧੂੰਗਾ ਦੇ ਖ਼ਿਲਾਫ਼ ਜਹਾਦ ਖੜ੍ਹਾ ਕੀਤਾ ਹੈ। ਪੰਥ ਨੇ ਇਨ੍ਹਾਂ ਪੁਜਾਰੀਆਂ ਨੂੰ ਵਾਰ ਵਾਰ ਦੁਰਕਾਰਿਆ ਹੈ ਤੇ ਇਨ੍ਹਾਂ ਵੱਲੋਂ ਅਖੌਤੀ ਤੌਰ ‘ਤੇ ਖਾਰਜ ਕੀਤੇ ਵਿਦਵਾਨਾਂ ਨੂੰ ਸਗੋਂ ਵਧੇਰੇ ਸਨਮਾਨ ਦਿੱਤਾ ਹੈ।

ਅੱਜ ਦਰਬਾਰ ਸਾਿਹਬ, ਅਕਾਲ ਤਖ਼ਤ ਅਤੇ ਹੋਰ ਗੁਰਦੁਆਰਿਆਂ ‘ਤੇ ਚੌਕ ਮਹਿਤਾ ਦੇ ਡੇਰੇ ਦੇ ਚੇਲਿਆਂ ਅਤੇ ਹੋਰ ਸਾਧਾਂ ਦਾ ਕਬਜ਼ਾ ਹੈ। ਇਹ ਡੇਰੇ ਨਿਰਮਲਿਆਂ ਅਤੇ ਉਦਾਸੀਆਂ ਦੇ ਡੇਰੇ ਹਨ ਸਿੱਖਾਂ ਦੇ ਨਹੀਂ। ਜੇ ਇਨ੍ਹਾਂ ਨੂੰ ਨਾਜਾਇਜ਼ ਹੁਕਮ ਜਾਰੀ ਕਰਨ ਤੋਂ ਨੱਥ ਨਾ ਪਾਈ ਗਈ ਤਾਂ ਬਾਦਲ ਅਤੇ ਧੁੰਮੇ ਦੀਆਂ ਇਹ ਧਾਰਮਿਕ ਵੇਸਵਾਵਾਂ ਪੰਥ ਦਾ ਬੇੜਾ ਗਰਕ ਕਰ ਦੇਣਗੀਆਂ। ਹਰ ਪੰਥਕ ਜਥੇਬੰਦੀ, ਹਰ ਵਿਦਵਾਨ, ਹਰ ਆਗੂ ਦਾ ਫ਼ਰਜ਼ ਹੈ ਕਿ ਅਖੌਤੀ ਜਥੇਦਾਰ ਦੇ ਨਾਜਾਇਜ਼ ਅਹੁਦੇ ਨੂੰ ਰੱਦ ਕਰ ਕੇ ਇਸ ਨੂੰ ਜ਼ਮੀਨ ਵਿਚ ਡੂੰਘਾ ਦਫ਼ਨ ਕਰ ਦਿੱਤਾ ਜਾਵੇ ਤਾਂ ਜੋ ਇਸ ਬ੍ਰਾਹਮਣੀ ਪੁਜਾਰੀਵਾਦ, ਧੱਕੇਸ਼ਾਹੀ ਅਤੇ ਔਰੰਗਜ਼ੇਬੀ ਸੋਚ ਤੇ ਧਰਮ ਦੇ ਨਾਂ ਤੇ ਨਾਜਾਇਜ਼ ਗੁੰਡਾਗਰਦੀ ਨੂੰ ਸਦਾ ਵਾਸਤੇ ਖ਼ਤਮ ਕਰ ਦਿੱਤਾ ਜਾਵੇ। ਅੱਜ ਜ਼ਰੂਰਤ ਹੈ ਕਿ ਜਿਵੇਂ ਯੂਰਪ ਦੇ ਲੋਕਾਂ ਨੇ ਪੁਜਾਰੀਆਂ ਨੂੰ ਰੱਦ ਕੀਤਾ ਸੀ ਸਿੱਖ ਵੀ ਇਸ ਨਵੀਂ ਪੈਦਾ ਕੀਤੀ ਗਈ ਅਲਾਮਤ ਦਾ ਭੋਗ ਪਾ ਦੇਣ। ਇਸ ਸਬੰਧ ਵਿਚ ਪੰਥਕ ਜਥੇਬੰਦੀਆਂ ਅਤੇ ਹੋਰ ਪੰਥ ਦਰਦੀਆਂ ਦਾ ਇਕ ਇਕੱਠ ਐਤਵਾਰ ਨੂੰ ਬੁਲਾਏ ਜਾਣ ਦੀਆਂ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ।

ਡਾ: ਹਰਜਿੰਦਰ ਸਿੰਘ ਦਿਲਗੀਰ
hsdilgeer@yahoo.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top