Share on Facebook

Main News Page

ਟਕਸਾਲ ਦਾ ਮਹਾਂਗੱਪੀ ਰਾਗੀ ਕੁਲਬੀਰ ਸਿੰਘ ‘ਭੂਤਾਂ ਦਾ ਪੁਜਾਰੀ’, ਸਿੱਖੋ ! ਕਦੇ ਇਹਨਾਂ ਤੋਂ ਵੀ ਸਵਾਲ ਪੁੱਛੋਗੇ ਕਿ ਨਹੀਂ

ਟਕਸਾਲ ਦੇ ਇਸ ਰਾਗੀ ਵਲੋਂ ਕੀਤੇ ਗੁਰਬਾਣੀ ਦੇ ਗਲਤ ਅਰਥ ਅਤੇ ਭੂਤਾਂ ਬਾਰੇ ਯੱਭਲੀਆਂ ਸੁਣੋ, ਤੇ ਕੀ ਅੱਜ ਸਿੱਖ ਇਹਨਾਂ ਬ੍ਰਾਹਮਣ ਦੇ ਚਮਚਿਆਂ ਤੋਂ ਵੀ ਸਵਾਲ ਪੁੱਛੇਗਾ ਜਾਂ ਸਿਰਫ ਕੀਰਤਨ ਭੇਟਾ ਦੇਣਾ ਹੀ ਧਰਮ ਸਮਝਦਾ ਰਹੇਗਾ। ਜ਼ਰਾ ਸੋਚੋ!

 

ਰਾਗੀ ਨੂੰ ਭਾਈ ਕੁਲਵੰਤ ਸਿੰਘ ਯੂ. ਕੇ. ਵਲੋਂ ਗੁਰਮਤਿ ਅਨੁਸਾਰ ਜਵਾਬ, ਅਰਥ ਪੜੋ:

ਗੁਰੂ ਗ੍ਰੰਥ ਅਤੇ ਖਾਲਸਾ ਪੰਥ ਨੂੰ ਸਮਰਪਤ ਦਾਸ ਕੁਲਵੰਤ ਸਿੰਘ ਭੰਡਾਲ ਯੂ.ਕੇ ਤੋਂ ਗੁਰੂ ਗ੍ਰੰਥ ਜੀ ਨੂੰ ਮੰਨਣ ਵਾਲਿਆਂ ਵਾਸਤੇ ਆਪਣੇ ਵਲੋਂ ਇਸ ਸ਼ਬਦ ਦੇ ਅਰਥਾਂ ਨੂੰ ਬਿਆਨ ਕਰਨ ਦਾ ਯਤਨ ਕਰ ਰਿਹਾ ਹਾਂ। ਜਿਹੜੀਆਂ ਜਥੇਬੰਧੀਆਂ, ਟਕਸਾਲਾਂ ਵਲੋਂ ਗੁਰੂ ਜੀ ਦੇ ਅਸਲ ਤੇ ਸਹੀ ਉਪਦੇਸ਼ ਰਾਹੀਂ, ਆਮ ਲੋਕਾਈ ਨੂੰ ਅਸਲ ਜੀਵਨ ਜੀਊਣ ਦਾ ਸੱਚਾ ਸੁਚਾ ਢੰਗ ਤਰੀਕਾ ਦਰਸਾਉਣਾ ਸੀ। ਉਨ੍ਹਾਂ ਦੇ ਤਿਆਰ ਕੀਤੇ ਪ੍ਰਚਾਰਕ ਅੱਜ ਸਾਨੂੰ ਵਹਿਮਾਂ-ਭਰਮਾਂ ਵਿੱਚ ਪਾ ਰਹੇ ਹਨ। ਸ਼ਬਦ ਦੇ ਅਰਥ ਸਾਡੀ ਮੰਨੀ ਜਾ ਰਹੀ ਮੁੱਖ ਦਮਦਮੀ ਟਕਸਾਲ ਦਾ ਰਾਗੀ ਕੁਲਬੀਰ ਸਿੰਘ ਲੋਕਾਂ ਨੂੰ ਦੱਸਦਾ ਹੋਇਆ ਭੂਤਾਂ ਪ੍ਰੇਤਾਂ ਦੀਆਂ ਜੂਨਾਂ ਬਾਰੇ ਦੱਸਕੇ ਵਹਿਮਾਂ-ਭਰਮਾਂ ਵਿੱਚ ਪਾ ਰਿਹਾ ਹੈ। ਇਹ ਸ਼ਬਦ ਭਗਤ ਤ੍ਰਿਲੋਚਨ ਜੀ ਦਾ ਗੁਰੂ ਗ੍ਰੰਥ ਜੀ ਅੰਦਰ ਪੰਨਾ:-526 ਉਪਰ ਦਰਜ਼ ਹੈ। ਆਉ ਸੰਖੇਪ ਵਿੱਚ ਇਸ ਸ਼ਬਦ ਦੇ ਅਰਥਾਂ ਨੂੰ ਸਮਝੀਏ ਅਤੇ ਐਸੇ ਵਹਿਮਾਂ-ਭਰਮਾਂ ਅਤੇ ਪਾਏ ਹੋਏ ਜੂਨੀਆਂ ਦੇ ਭੁਲੇਖਿਆਂ ਵਿੱਚੋਂ ਬਾਹਰ ਨਿਕਲਣ ਦਾ ਯਤਨ ਕਰੀਐ।

ਅੰਤਿ ਕਾਲਿ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥1॥
ਭਗਤ ਜੀ ਆਖਦੇ ਹਨ ਕਿ ਜਿਹੜਾ ਮਨੁੱਖ ਜੀਵਨ ਦੀ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਮਾਇਆ ਇੱਕਠੀ ਕਰਨ ਵਿੱਚ ਹੀ ਆਪਣੀ ਸੁਰਤੀ ਬਿਰਤੀ ਲਾਈ ਰੱਖਦਾ ਹੈ। ਅਸਲ ਮਨੁੱਖਾ ਜੀਵਨ ਦੀਆਂ ਕਦਰਾਂ ਕੀਮਤਾਂ ਨੂੰ ਭੁਲਾ ਕੇ ਲਾਲਸਾ ਵਿੱਚ ਆਤਮਿਕ ਮੌਤੇ ਮਰਦਾ ਹੀ ਰਹਿੰਦਾ ਹੈ, ਅਤੇ ਐਸੀ ਸੋਚ ਵਾਲਾ ਮਨੁੱਖ ਮਾਇਆ ਹਾਸਲ ਕਰਨ ਵਾਸਤੇ ਸੱਪ ਵਾਂਗੂੰ ਹਰ ਇੱਕ ਦੇ ਡੰਗ ਮਾਰਨ ਤੋਂ ਵੀ ਨਹੀਂ ਝਿਝਕਦਾ। ਉਹ ਸੱਪ ਜੀ ਜੂਨ ਵਿੱਚ ਹੀ ਜੀਵਨ ਜੀਅ ਰਿਹਾ ਹੈ।

ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ਰਹਾਉ॥
ਭਗਤ ਜੀ ਸਾਨੂੰ ਚਿਤਾਵਨੀ ਦਿੰਦੇ ਹੋਏ ਆਖਦੇ ਹਨ, ਕਿ ਹੇ ਮਨੁੱਖ ਜੇ ਤੂੰ ਐਸੀਆਂ ਜੂਨਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਤਾਂ ਰੱਬ ਜੀ ਦਾ ਨਾਮ, ਜੋ ਗੁਣ ਹਨ, ਗਿਆਨ ਹੈ, ਜੀਵਨ ਜੁਗਤ ਹੈ, ਹੁਕਮਾਂ ਦੀ ਪਾਲਣਾ ਹੈ, ਉਸ ਨੂੰ ਸਦਾ ਹੀ ਯਾਦ ਰੱਖਿਆ ਕਰ। ਤਾਂ ਹੀ ਤੂੰ ਇਨਸਾਨਾਂ ਵਾਲੀ ਜੂਨ ਵਿੱਚ ਜੀਵਨ ਜੀਊਣ ਦਾ ਲਾਭ ਲੈ ਸਕਦਾ ਹੈ।

ਅੰਤਿ ਕਾਲਿ ਜੋ ਇਸਤ੍ਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥ ਵੇਸਵਾ ਜੋਨਿ ਵਲਿ ਵਲਿ ਅਉਤਰੈ ॥2॥
ਜਿਹੜਾ ਮਨੁੱਖ ਜੀਵਨ ਦੀ ਹੋਸ਼ ਤੋਂ ਲੈਕੇ ਅਖੀਰ ਤੱਕ ਕਾਮਵਾਸ਼ਨਾ ਅਤੇ ਹੋਰ ਹੋਰ ਮੰਦੀਆਂ ਕੁਰੀਤੀਆਂ ਵਿੱਚ ਹੀ ਫਸਿਆ ਰਹਿਆ। ਉਹ ਤਾਂ ਵੇਸ਼ਵਾ ਦੀ (ਨਰਕਾਂ ਭਰੀ) ਜੂਨ ਹੀ ਭੋਗ ਰਿਹਾ ਹੈ। ਜਿਸ ਤਰਾਂ ਵੇਸ਼ਵਾ ਦਾ ਕੋਈ ਇੱਕ ਪਤੀ ਨਹੀਂ ਹੁੰਦਾ, ਇਸੇ ਤਰਾਂ ਵਾਸ਼ਨਾ ਅਧੀਨ ਸੋਚ ਕਦੇ ਵੀ ਇੱਕਸਾਰਤਾ ਨਹੀਂ ਪਾ ਸਕਦੀ, ਮਾੜੇ ਕੰਮ ਹੀ ਸੋਚਦੀ ਰਹਿੰਦੀ ਹੈ। (ਕਦੇ ਕਿਸੇ ਵਾਸ਼ਨਾਂ ਅਤੇ ਕਦੇ ਕਿਸੇ ਹੋਰ ਵਾਸ਼ਨਾ ਅਧੀਨ ਚੱਕਰ ਲਾ ਰਹੀ ਹੈ, ਏਹੋ ਹੀ ਜੂਨੀਆਂ ਹਨ)।

ਅੰਤਿ ਕਾਲਿ ਜੋ ਲੜਿਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ ਵਲਿ ਵਲਿ ਅਉਤਰੈ ॥3॥
ਭਗਤ ਜੀ ਆਖਦੇ ਹਨ, ਕਿ ਜਿਹੜਾ ਇਨਸਾਨ ਜੀਵਨ ਦੀਆਂ ਕਦਰਾਂ ਕੀਮਤਾਂ ਨੂੰ ਭੁੱਲ ਸਾਰੀ ਉਮਰ ਕੇਵਲ ਤਾਂ ਕੇਵਲ ਉਲਾਦ ਪੈਦਾ ਕਰ ਉਨ੍ਹਾਂ ਦੇ ਨਿਰਾ ਮੋਹ ਵਿੱਚ ਹੀ ਗੁਲਤਾਨ ਰਹਿੰਦਾ ਹੈ। ਉਹ ਜੀਵਨ ਦਾ ਅਸਲੀ ਮਨੋਰਥ ਗੁਆ, ਆਤਮਿਕ ਮੌਤੇ ਮਰਦਾ ਰਹਿੰਦਾ ਹੈ, ਅਤੇ ਐਸੀ ਸੋਚ ਵਾਲਾ ਮਨੁੱਖ ਤਾਂ ਸੂਰ ਦੀ ਜੂਨ ਹੀ ਭੋਗ ਰਿਹਾ ਹੈ।

ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥4॥
ਜਿਹੜਾ ਮਨੁੱਖ ਸਾਰੀ ਜਿੰਦਗੀ ਮਹਲ ਮਾੜੀਆਂ ਬਣਾਉਣ ਵਿੱਚ ਹੀ ਖਚਤ ਰਿਹਾ ਹੋਰ ਹੋਰ ਇੱਕਠਾ ਕਰਨ ਦੀ ਚਿੰਤਾ ਵਿੱਚ ਹੀ ਮਰਦਾ ਰਿਹਾ, ਉਹ ਤਾਂ ਸੋਚ ਕਰਕੇ ਏਨਾਂ ਨੀਚ ਹੁੰਦਾ ਹੈ, ਜਿਸ ਤਰਾਂ ਅਸੀਂ ਭੂਤ-ਪ੍ਰੇਤਾਂ ਨੂੰ ਆਖਦੇ ਹਾਂ। ਨੀਵੀਂ ਸੋਚ ਹੋਣ ਕਰਕੇ ਇਨਾਂ ਜੂਨਾਂ ਵਿੱਚ ਹੀ ਗੇੜੇ ਕਢਦਾ ਰਹਿੰਦਾ ਹੈ।

ਅੰਤਿ ਕਾਲਿ ਨਾਰਾਇਣੁ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ ॥ ਬਦਤਿ ਤਿਲੋਚਨੁ ਤੇ ਨਰ ਮੁਕਤਾ, ਪੀਤੰਬਰ ਵਾ ਕੇ ਰਿਦੈ ਬਸੈ ॥5॥2॥
ਭਗਤ ਤ੍ਰਿਲੋਚਨ ਜੀ ਸ਼ਬਦ ਦੀ ਆਖਰੀ ਲਾਈਨ ਅੰਦਰ ਇੱਕ ਬੇਨਤੀ ਭਰੇ ਅੰਦਾਜ਼ ਨਾਲ ਸਾਨੂੰ ਅਸਲ ਜੀਵਨ ਜ਼ਾਂਚ ਦਰਸਾ ਰਹੇ ਹਨ। ਜਿਹੜਾ ਮਨੁੱਖ ਸਾਰੀ ਉਮਰ ਆਪਣੇ ਜੀਵਨ ਨੂੰ ਰੱਬ ਜੀ ਦੇ ਗੁਣ, ਗਿਆਨ, ਨਿਯਮਾਵਲੀ ਵਿੱਚ ਗੁਜਾਰਨ ਵਾਸਤੇ ਪੂਰਾ ਜ਼ੋਰ ਲਾਈ ਰੱਖਦਾ ਹੈ, ਰੱਬ ਜੀ ਦੇ ਗੁਣਾਂ ਨੂੰ ਹਿਰਦੈ ਵਿੱਚ (ਸੋਚ ਵਿੱਚ) ਵਸਾਈ ਰੱਖਦਾ ਹੈ, ਉਹੋ ਹੀ ਇਨਾਂ ਉਪਰ ਦਰਸਾਈਆਂ ਜੂਨੀਆਂ ਵਿੱਚੋਂ ਮੁਕਤ ਹੋ ਅਸਲ ਇਨਸਾਨੀ ਜੀਵਨ ਗੁਜਾਰਦਾ ਹੈ। ਉਸ ਦਾ ਜੂਨਾਂ ਦਾ ਚੱਕਰ ਇਸ ਜੀਵਨ ਦੌਰਾਨ ਹੀ ਮੁੱਕ ਜਾਂਦਾ ਹੈ। ਸੋ ਇਹ ਸਾਰੀਆਂ ਜੂਨਾਂ ਅਸੀਂ ਇਸ ਜਾਮੇ ਵਿੱਚ ਹੀ ਭੋਗ ਰਹੇ ਹਾਂ, ਹੋਰ ਕਿਤੇ ਨਹੀਂ ਹਨ।5।2। ਗੁਰ ਸੰਗਤਾਂ ਪਾਸੋਂ ਹੋਈਆਂ ਭੁੱਲਾਂ ਦੀ ਮੁਆਫੀ ਮੰਗਦਾ ਹੋਇਆ...

ਕੁਲਵੰਤ ਸਿੰਘ ਭੰਡਾਲ - 07958585696


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top