Share on Facebook

Main News Page

ਮੱਕੜ ਅਨੁਸਾਰ ਦੋ ਤਿੰਨ ਮਹੀਨਿਆਂ ਦੀ ਹੋਰ ਗਲ ਹੈ, ਦਿੱਲੀ ਗੁਰਦਆਰਾ ਪ੍ਰਬੰਧਕ ਕਮੇਟੀ ਵੀ 2009 ਵਾਲਾ ਨਾਨਕਸ਼ਾਹੀ ਕੈਲੰਡਰ (ਧੁਮੱਕੜ ਕੈਲੰਡਰ) ਅਪਣਾਅ ਲੈਣਗੇ

30 ਦਸੰਬਰ 2011: ਕਾਨਪੁਰ ਵਿੱਚ ਪ੍ਰੈਸ ਕਾਨਫ੍ਰੰਸ ਵਿੱਚ ਅਵਤਾਰ ਸਿੰਘ ਮੱਕੜ ਨੇ ਖੁਲਾਸਾ ਕੀਤਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2 ਦਿਨ ਪਹਿਲਾਂ ਨਾਨਕਸ਼ਾਹੀ ਕੈਲੰਡਰ (ਦੂਸ਼ਿਤ) ਅਨੂਸਾਰ 5 ਸੰਗ੍ਰਾਂਦਾਂ ਨੂੰ ਮੰਣ ਲਿਆ ਹੈ। ਜੇ ਦਸਮ ਪਾਤਸ਼ਾਹ ਦਾ ਗੁਰੂ ਪੁਰਬ ਦਾ ਉਨ੍ਹਾਂ ਇੰਤਜ਼ਾਮ ਨਾ ਕਰ ਲਿਆ ਹੁੰਦਾ... ਤੇ ਇਹ ਗੁਰਪੁਰਬ ਵੀ ਉਨ੍ਹਾਂ ਨੇ 31 ਦਸੰਬਰ ਨੂੰ ਹੀ ਮਨਾਉਣਾ ਸੀ। ਦੋ ਤਿੰਨ ਮਹੀਨਿਆਂ ਦੀ ਹੋਰ ਗਲ ਹੈ, ਦਿੱਲੀ ਗੁਰਦਆਰਾ ਪ੍ਰਬੰਧਕ ਕਮੇਟੀ ਵੀ 2009 ਵਾਲਾ ਨਾਨਕਸ਼ਾਹੀ ਕੈਲੰਡਰ (ਧੁਮੱਕੜ ਕੈਲੰਡਰ) ਅਪਣਾਅ ਲੈਣਗੇ।

ਇਹ ਤੇ ਹੁਣ ਮੱਕੜ ਹੀ ਜਾਣੇ ਜਾਂ ਸਰਨਾ ਭਰਾਵਾਂ ਨੂੰ ਪਤਾ ਹੋਵੇ, ਕਿ ਇਹ ਝੂਠ ਬੋਲ ਰਿਹਾ ਹੈ ਕਿ ਸੱਚ। ਜਵਾਬ ਤੇ ਸਰਨਾ ਭਰਾਵਾਂ ਨੇ ਦੇਣਾ ਹੈ ।

ਜੇ ਸਰਨਾਂ ਭਰਾਵਾਂ ਵਲੋਂ ਮੱਕੜ ਦੇ ਇਸ ਬਿਆਨ ਦਾ ਜਵਾਬ ਨਾ ਆਇਆ, ਤੇ ਇਹ ਸ਼ੱਕ ਯਕੀਨ ਵਿੱਚ ਬਦਲ ਜਾਵੇਗਾ ਕੇ ਇਕ "ਡੀਲ" ਹੋਰ ਸਿਰੇ ਚੱੜ੍ਹ ਚੁਕੀ ਹੈ।

ਕੌਮ ਦੇ ਇਨਾਂ ਆਗੂਆਂ ਨੂੰ ਨਾ ਧਰਮ ਨਾਲ ਮਤਲਬ ਹੈ, ਨਾ ਪੰਥ ਨਾਲ ਇਨ੍ਹਾਂ ਨੂੰ ਤਾਂ ਸਿਰਫ ਇਕੋ ਚੀਜ਼ ਹੀ ਦਿਸਦੀ ਹੈ ਅਪਣੀ ਕੁਰਸੀ ਅਤੇ ਸਿਆਸਤ।

 

ਇੰਦਰਜੀਤ ਸਿੰਘ ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top