ਅਨੰਦਪੁਰ ਸਾਹਿਬ, 28 ਦਸੰਬਰ,
(ਸੁਰਿੰਦਰ ਸਿੰਘ ਸੋਨੀ): ਤਖਤ ਸ਼੍ਰੀ ਪਟਨਾ ਸਾਹਿਬ ਦੇ ‘ਜਥੇਦਾਰ'
ਗਿ. ਇਕਬਾਲ ਸਿੰਘ ਵਲੋਂ ਦਸਮ ਪਾਤਸ਼ਾਹ ਸ਼੍ਰੀ ਗੁਰੂ
ਗੋਬਿੰਦ ਸਿੰਘ ਜੀ ਦੇ 1216 ਸੰਨ ਨੂੰ ਦੁਬਾਰਾ ਜਨਮ ਧਾਰਨ ਕਰਨ ਦੇ ਦਿਤੇ ਬਿਆਨ ਨੂੰ ਝੂਠ ਦਾ
ਪੁਲੰਦਾ, ਗੁੰਮਰਾਹਕੁੰਨ ਤੇ ਸ਼ਰਾਰਤ ਭਰਪੂਰ ਬਿਆਨਦਿਆਂ,
ਤਖਤ ਸ਼ੀ ਦਮਦਮਾ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਗਿ. ਕੇਵਲ
ਸਿੰਘ ਨੇ ਕਿਹਾ, ਕਿ ਖਾਲਸਾ ਪੰਥ ਦਾ ਗੁਰੂ ਕਿਤੇ ਗਿਆ ਹੀ ਨਹੀਂ
ਤਾਂ ਆਵੇਗਾ ਕਿੱਥੋ?
ਉਨ੍ਹਾਂ ਕਿਹਾ ਸਾਡਾ ਗੁਰੂ ਸਦਾ ਅੰਗ ਸੰਗ ਹੈ ਤੇ ਜਨਮ ਮਰਨ ਦੇ
ਗੇੜ ਵਿਚ ਨਹੀ ਆਉਂਦਾ। ਉਨ੍ਹਾਂ ਕਿਹਾ ਹੋ ਸਕਦਾ ਹੈ,
ਇਕਬਾਲ ਸਿੰਘ ਦਾ ਆਪਣਾ ਕੋਈ ਗੁਰੂ ਹੋਵੇਗਾ ਜੋ ਜਨਮ ਲੈ ਸਕਦਾ ਹੈ।
ਗਿ. ਕੇਵਲ ਸਿੰਘ ਨੇ ਕਿਹਾ ਕਿ
ਪਹਿਲਾਂ ਵੀ ਕਈ ਤਰਾ ਦੇ ਵਿਵਾਦਮਈ ਬਿਆਨ ਦੇਣ ਵਾਲੇ ਗਿ. ਇਕਬਾਲ
ਸਿੰਘ ਵਲੋ ਇਹ ਸ਼ਰਾਰਤ ਭਰਪੂਰ ਬਿਆਨ ਦਾਗਣ ਪਿਛੇ, ਕਿਹੜੀ ਘਟੀਆ
ਸਾਜਿਸ਼ ਹੋ ਸਕਦੀ ਹੈ ਇਸ ਦਾ ਪਤਾ ਖਾਲਸਾ ਪੰਥ ਨੂੰ ਜਰੂਰ ਲਗਾਉਣਾ ਚਾਹੀਦਾ ਹੈ।