Share on Facebook

Main News Page

ਸਾਡਾ ਬਚਿੱਤਰ ਨਾਟਕ ਦੀ ਵਿਚਾਰ ਕਰਨ ਦਾ ਮਕਸਦ ਕਿਸੇ ਅਸ਼ਲੀਲਤਾ ਦਾ ਪ੍ਰਚਾਰ ਕਰਨਾ ਨਹੀਂ, ਸਗੋਂ ਦਸਮ ਪਾਤਸ਼ਾਹ ਜੀ ਦੇ ਪਵਿੱਤਰ ਨਾਮ ਦੇ ਨਾਲ ਨੱਥੀ ਕੀਤੇ ਗਏ ਇਸ ਗੰਦ ਬਾਰੇ ਸੰਗਤਾਂ ਨੂੰ ਜਾਗਰੂਕ ਕਰਨਾ ਹੈ

ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥

ਸਿੱਖ ਦੀ ਜਿੰਦਗੀ ਦਾ ਮਨੋਰਥ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਢਾਲ ਕੇ ਉਸ ਇੱਕ ਅਕਾਲ ਪੁਰਖ ਨਾਲ ਅਭੇਦ ਹੋਣਾ ਹੈ, ਸਾਡੇ ਸਿੱਖੀ ਦੇ ਇਸ ਵਿਹੜੇ ਅੰਦਰ ਜਿਥੇ ਜਗਿਆਸੂਆਂ ਨੇ ਗੁਰਬਾਣੀ ਦੇ ਕੀਮਤੀ ਮੋਤੀ ਚੁਗਣੇ ਸਨ ਉਸ ਘਰ ਵਿਚ ਸਿੱਖ ਵਿਰੋਧੀਆਂ ਵਲੋਂ ਬਦਬੂਦਾਰ ਕੂੜਾ ਕਰਕਟ ਖਿਲਾਰ ਦਿੱਤਾ ਗਿਆ ਹੈ ਜਿਸਦੀ ਦੁਰਗੰਦ ਨੇ ਆਲੇ ...ਦੁਆਲੇ ਦਾ ਵਾਤਾਵਰਨ ਹੀ ਗੰਧਲਾ ਕਰ ਦਿੱਤਾ ਹੈ, ਹੁਣ ਸਵਾਲ ਹੈ ਕਿ ਸਿੱਖ ਕਰੇ ਤਾਂ ਕੀ ਕਰੇ ਸਿੱਖ ਦੀ ਮੰਜਿਲ ਤਾਂ ਅਕਾਲ ਪੁਰਖ ਨਾਲ ਅਭੇਦਤਾ ਹੀ ਹੈ, ਪਰ ਅਭੇਦ ਹੋਣ ਲਈ ਉਸਨੂੰ ਗੁਰਬਾਣੀ ਦੇ ਕੀਮਤੀ ਉਪਦੇਸ਼ ਨੂੰ ਸੁਣਨ, ਵਿਚਾਰਨ ਤੇ ਕਮਾਉਣ ਲਈ ਸਭ ਤੋਂ ਪਹਿਲਾਂ ਆਪਣੇ ਘਰ ਦੀ ਸਫਾਈ ਜਰੂਰ ਕਰਨੀ ਪਵੇਗੀ, ਤੇ ਇਸ ਬਦਬੂਦਾਰ ਕੂੜੇ ਕਰਕਟ ਨੂੰ ਬਾਹਰ ਕਢਣਾ ਪਵੇਗਾ, ਤਾਂ ਹੀ ਗੁਰੂ ਦਾ ਪਰੋਸਿਆ ਹੋਇਆ ਇਹ ਥਾਲ ਰੂਪੀ ਭੋਜਨ ਖਾਣ ਦਾ ਠੀਕ ਅਸਰ ਹੋਵੇਗਾ, ਤੇ ਇਸ ਭੋਜਨ ਨੂੰ ਠੀਕ ਰਖਣ ਲਈ ਗੰਦੇ ਬੈਕਟੀਰਿਆ (ਬਚਿੱਤਰ ਨਾਟਕ ) ਨੂੰ ਬਾਹਰ ਕਢਣਾ ਹੀ ਪਵੇਗਾ।

ਸਾਡਾ ਬਚਿੱਤਰ ਨਾਟਕ ਦੀ ਵਿਚਾਰ ਕਰਨ ਦਾ ਮਕਸਦ ਕਿਸੇ ਅਸ਼ਲੀਲਤਾ ਦਾ ਪ੍ਰਚਾਰ ਕਰਨਾ ਨਹੀਂ, ਸਗੋਂ ਦਸਮ ਪਾਤਸ਼ਾਹ ਜੀ ਦੇ ਪਵਿੱਤਰ ਨਾਮ ਦੇ ਨਾਲ ਨੱਥੀ ਕੀਤੇ ਗਏ ਇਸ ਗੰਦ ਬਾਰੇ ਸੰਗਤਾਂ ਨੂੰ ਜਾਗਰੂਕ ਕਰਨਾ ਹੈ, ਤਾਂ ਕਿ ਇਸ ਗੰਦ ਨੂੰ ਸਿੱਖ ਪੰਥ ਦੇ ਵਿਹੜੇ ਵਿਚੋਂ ਬਾਹਰ ਕੱਢ ਕੇ ਸੁੱਟਿਆ ਜਾ ਸਕੇ, ਤੇ ਕੌਮ ਨੂੰ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਾਇਆ ਜਾ ਸਕੇ।

ਅਸੀਂ ਆਪਣੀਆਂ ਧੀਆਂ, ਭੈਣਾਂ ਤੇ ਮਾਤਾਵਾਂ ਕੋਲੋਂ ਹੱਥ ਜੋੜ ਕੇ ਮੁਆਫੀ ਚਾਹੁੰਦੇ ਹਾਂ ਕਿ ਸਾਨੂੰ ਇਹੋ ਜਿਹੀ ਕੂੜ ਕਿਤਾਬ ਦੀ ਵਿਚਾਰ ਇੱਥੇ ਕਰਨੀ ਪੈ ਰਹੀ ਹੈ।ਪਰ ਜਰਾ ਗਹੁ ਨਾਲ ਵਿਚਾਰੀਏ ਤਾਂ ਨੈੱਟ ਤੇ ਵਿਚਾਰ ਕਰਨੀ ਸੌਖੀ ਹੈ ਕਿਉਂਕਿ ਸਾਹਮਣੇ ਬੈਠ ਕੇ ਆਪ ਸਭਨਾ ਦੇ ਨਾਲ ਵਿਚਾਰ ਕਰ ਸਕਣੀ ਸਾਨੂੰ ਅਸੰਭਵ ਲੱਗਦੀ ਹੈ।ਆਪ ਸਭਨਾਂ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਤਰਾਂ ਕਰਨਾ ਸਾਡੀ ਇੱਕ ਮਜਬੂਰੀ ਹੈ। ਜਿੱਥੇ ਬਚਿੱਤਰ ਨਾਟਕ ਦੇ ਲਿਖਾਰੀ ਨੇ ਤੁਹਾਡੇ ਤੇ ਸਾਡੇ ਬਾਪੂ (ਸਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ) ਦੇ ਨਾਮ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਂਥੇ ਸਾਡੇ ਦਾਦੇ ਪੜਦਾਦੇ ( ਗੁਰੁ ਨਾਨਕ ਪਾਤਿਸ਼ਾਹ ਜੀ) ਦੇ ਇਸਤਰੀ ਜਾਤੀ ਦੇ ਹੱਕ ਵਿੱਚ ਬੁਲੰਦ ਕੀਤੀ ਗਈ ਆਵਾਜ਼ "ਸੋ ਕਿਉ ਮੰਦਾ ਆਖੀਐ ਜਿਤੁ ਜੰਮਿਹ ਰਾਜਾਨ॥" ਦੇ ਇਲਾਹੀ ਸਿਧਾਂਤ ਦਾ ਵੀ ਮਖੌਲ ਉਡਾਇਆ ਹੈ। ਇਸਨੂੰ ਗੁਰ ਕ੍ਰਿਤ ਕਹਿਣ ਵਾਲੇ ਇਹਨਾਂ ਸਭ ਗੱਲਾਂ ਦੇ ਦੋਸ਼ੀ ਬਣ ਰਹੇ ਹਨ।

ਆਉ ਭੈਣੋ, ਬੱਚੀਉ ਤੇ ਮਾਤਾਉ ਸਭ ਰਲਕੇ ਇਸ ਗੰਦ ਨੂੰ, ਇਸ ਗੰਦ ਦੇ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕੀਤੇ ਜਾਂਦੇ ਅਖੌਤੀ ਕੀਰਤਨ ਨੂੰ ਬੰਦ ਕਰਵਾ ਕੇ ਸਿਰਫ ਤੇ ਸਿਰਫ ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਆਪ ਵੀ ਜਾਗਰੂਕ ਹੋਈਏ ਤੇ ਬਾਕੀ ਸੰਗਤਾਂ ਨੂੰ ਵੀ ਇਸਤੋਂ ਜਾਣੂ ਕਰਵਾਈਏ ।ਇਹ ਸਭ ਕੁਝ ਆਪ ਜੀ ਦੇ ਉਤਸ਼ਾਹ ਪੂਰਬਕ ਸਹਿਯੋਗ ਤੋਂ ਬਿਨਾਂ ਕੀਤਾ ਹੀ ਨਹੀਂ ਜਾ ਸਕਦਾ ਸਾਡਾ ਇਹ ਦ੍ਰਿੜ ਨਿਸ਼ਚਾ ਹੈ ਕਿ ਅਸੀਂ ਸਾਰੇ ਇੱਕ ਪਰਿਵਾਰ ਵਾਂਗ ਇਕੱਠੇ ਹੋ ਕੇ ਇਹਨਾਂ ਕਾਲਕਾ ਪੰਥੀਆਂ ਨੂੰ ਤੇ ਇਹਨਾਂ ਸਾਧਾਂ ਦੇ ਚਮਚਿਆਂ ਨੂੰ ਅਖੌਤੀ ਮਹਾਂਪੁਰਖਾਂ ਦੇ ਝੂਠੇ ਬੋਲ ਨਹੀਂ ਸਿਰਫ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਉਪਦੇਸ਼ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥" ਦੁਆਰਾ ਭਜਾ ਕੇ ਛੱਡਾਂਗੇ।

ਆਉ ਸਾਰੇ ਰਲਕੇ ਇੱਕ ਆਵਾਜ ਬਣ ਕੇ ਪ੍ਰਣ ਕਰੀਏ ਤੇ ਇਸ ਸੁਨੇਹੇ ਨੂੰ ਘਰ ਘਰ ਪਹੁੰਚਾਈਏ ਕਿ:

ਗੁਰੂ ਨੂੰ ਮੰਦਾ ਕਹਿਣ ਨੀ ਦੇਣਾ, ਬਚਿੱਤਰ ਨਾਟਕ ਰਹਿਣ ਨੀ ਦੇਣਾ...

ਇਸ ਫੇਸਬੁਕ ਗਰੁੱਪ 'ਚ ਵਿਚਾਰ ਕਰਨ ਵਾਲੇ ਸਾਰੇ ਸੱਜਣਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ, ਕਿ ਆਪਸ ਵਿੱਚ ਵਿਚਾਰ ਕਰਦਿਆਂ ਕੋਈ ਮੰਦੀ ਸ਼ਬਦਾਬਲੀ ਨਾਂ ਵਰਤੀ ਜਾਵੇ ਵਿਚਾਰ ਨੂੰ ਉਸਾਰੂ ਰੱਖਿਆ ਜਾਵੇ। ਜਿਹੜਾ ਵੀ ਕੋਈ ਵੀਰ ਭੈਣ ਮੰਦੀ ਸ਼ਬਦਾਵਲੀ ਦੀ ਵਰਤੋਂ ਕਰੇਗਾ, ਵਿਸ਼ੇ ਤੋਂ ਪਾਸੇ ਜਾ ਕੇ ਗੱਲ ਕਰੇਗਾ ਉਸਦੇ ਕੋਮੇੰਟ ਜਾਂ ਪੋਸਟ ਨੂੰ ਬਿਨਾਂ ਦੱਸੇ ਹਟਾ ਦਿੱਤਾ ਜਾਵੇਗਾ ਜਿਹੜੇ ਸਾਡੇ ਵੀਰ/ ਭੈਣਾਂ ਬਚਿੱਤਰ ਨਾਟਕ ਬਾਰੇ ਪਤਾ ਨਾਂ ਹੋਣ ਕਰਕੇ ਕਿਸੇ ਭੁਲੇਖੇ ਦਾ ਸ਼ਿਕਾਰ ਹਨ ਉਹਨਾਂ ਨੂੰ ਸਾਡੀ ਟੀਮ ਨਰੋਈ ਸੇਧ ਦੇਣ ਦੀ ਕੋਸ਼ਿਸ਼ ਕਰੇਗੀ, ਪਰ ਜਿਹੜੇ ਬਚਿੱਤਰ ਨਾਟਕ ਦੇ ਸਮਰਥਕ ਕੋਈ ਉਸਾਰੂ ਵਿਚਾਰ ਨਾਂ ਕਰਦਿਆਂ ਹੋਇਆਂ ਜਾਣ ਬੁੱਝ ਕੇ ਸਾਡਾ ਤੇ ਸਮੂੰਹ ਮੈਂਬਰਾਂ ਦਾ ਸਮਾਂ ਖਰਾਬ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਲੱਗਿਆਂ ਕੋਈ ਲਿਹਾਜ ਨਹੀਂ ਕੀਤਾ ਜਾਵੇਗਾ।

ਭੁੱਲ ਚੁੱਕ ਦੀ ਖਿਮਾਂ,
ਸਮੂੰਹ ਸੇਵਾਦਾਰ,

ਸਿੱਖ ਅਵੇਅਰਨੈੱਸ ਸੋਸਾਇਟੀ
ਬਚਿੱਤਰ ਨਾਟਕ (ਇੱਕ ਸਾਜਿਸ਼)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top