Share on Facebook

Main News Page

ਪ੍ਰੋਫੈਸਰ ਧੂੰਦਾ ਦੇ ਵਿਰੋਧੀ

ਪ੍ਰੋਫੈਸਰ ਧੁੰਦਾ ਨੂੰ ਹਰ ਰੋਜ ਖ਼ਾਲਸਾ ਨਿਊਜ਼ ਰਾਹੀਂ ਸੁਣਦੇ ਰਹੇ ਹਾਂ। ਪਰ ਪਹਿਲੀ ਵਾਰ ਸਾਹਮਣੇ ਬੈਠ ਕੇ ਹਮਿਲਟਨ ਵਿੱਚ ਬਬਰਾਂ ਦੇ ਪ੍ਰਬੰਧ ਹੇਠ ਗੁਰਦਵਾਰੇ ਵਿੱਚ ਸੁਣਿਆ। ਲੋਕਾਂ ਨੇ ਬੜੇ ਪਿਆਰ ਨਾਲ ਸੁਣਿਆ ਅਤੇ ਬਬਰਾਂ ਨੇ ਜੈਕਾਰੇ ਵੀ ਛਡੇ। ਮਨ ਸੋਚਾਂ ਵਿੱਚ ਪੈ ਗਿਆ ਕੇ ਕੌਣ ਲੋਕ ਹਨ, ਜੋ ਇਹਨਾ ਦੇ ਵਿਰੋਧੀ ਹਨ। ਲੈ ਦੇ ਕੇ ਨਿਚੋੜ ਇਹੀ ਨਿਕਲਿਆ, ਕਿ ਇਹ ਸਾਧਾਂ ਦੇ ਪੁਜਾਰੀ ਹਨ ਜਿਹਨਾਂ ਦੀ ਧੁੰਦਾ ਸਾਹਿਬ ਚੰਗੀ ਛਿੱਲ ਲਾਹੁੰਦੇ ਹਨ। ਕਦੇ ਜਾਪ ਸਾਹਿਬ ਅਤੇ ਕਦੇ ਕੋਈ ਹੋਰ ਦਲੀਲ ਨਾਲ ਸੰਗਤਾਂ ਨਾਲੋਂ ਤੋੜਨ ਦੀ ਕੋਸ਼ਿਸ਼ ਕੀਤੀ ਪਰ ਸੰਗਤਾ ਨੇ ਇਹਨਾ ਦੀ ਇੱਕ ਨਹੀਂ ਸੁਣੀ। ਮਾਲਟਨ ਗੁਰਦਵਾਰੇ ਵਿੱਚ ਲੂਲਾਂ ਵਾਲਾ ਸਾਧ ਟੀ.ਵੀ ਉਪਰ ਇਹ ਕਹਿ ਗਿਆ, ਕਿ ਗੁਰੂ ਸਾਹਿਬਾਨ ਸੱਚਖੰਡ ਵਿੱਚ ਵਾਸਾ ਕਰਦੇ ਹਨ, ਜਿਥੋਂ ਦਾ ਰਾਜਾ ਹੈ ਇੰਦਰ। ਕਿੰਨੇ ਉਚੇ ਆਚਰਨ ਅਤੇ ਭਲੇਮਾਣਸ ਦੇ ਰਾਜ ਵਿੱਚ ਗੁਰੂ ਸਾਹਿਬਾਨ ਬਿਰਾਜਦੇ ਹਨ। ਇਹ ਗੁਰੂ ਸਾਹਿਬਾਨ ਦੀ ਉਸਤਤ ਹੈ ਜਾਂ ਬੇਜ਼ਤੀ। ਕਿਸੇ ਨੇ ਇਹਨਾਂ ਪ੍ਰਬੰਧਕਾਂ ਨੂੰ ਨਹੀਂ ਪੁੱਛਿਆ।

ਫਿਰ ਮਾਸ ਦੀ ਬਾਬਤ ਉਲਝਾਉਣ ਦੇ ਸੁਆਲ ਪੁਛਣ ਦੀਆਂ ਸਿਫਾਰਸ਼ਾਂ ਇੰਟਰਨੈਟ ਰਾਹੀਂ ਆਈਆਂ। ਜਿਸ ਨੇ ਗੁਰਬਾਣੀ ਪੜ੍ਹ ਕੇ ਸਮਝੀ ਹੈ ਉਹ ਤਾਂ ਇਹ ਸਵਾਲ ਹੀ ਨਹੀਂ ਪੁਛਦਾ। ਵੀਰੋ ਗੁਰਬਾਣੀ ਕਹਿੰਦੀ ਹੈ;

ਹੱਕ ਪਰਾਇਆ ਨਾਨਕਾ ਉਸ ਸੁਅਰ ਉਸ ਗਾਏ

ਭਾਵ, ਪਰਾਇਆ ਹੱਕ ਖਾਣ ਵਾਲਾ ਸੂਰ ਅਤੇ ਗਾਂ ਖਾ ਰਿਹਾ ਹੈ। ਇਸ ਵਿੱਚ 99.99% ਲੋਕ ਆ ਜਾਂਦੇ ਹਨ। ਕੋਈ ਵੀ ਪਰਾਇਆ ਹੱਕ ਖਾਣੋ ਛਡਦਾ ਨਹੀਂ। ਫਿਰ ਰੌਲਾ ਕਾਹਦਾ ਹੈ, ਇੱਕ ਬਕਰਾ ਖਾਣ ਦਾ। ਕੀ ਫਰਕ ਹੈ, ਤੁਸੀਂ ਬਕਰਾ ਖਾਉ ਜਾਂ ਨਾ ਖਾਉ। ਜਦੋਂ ਗਾਂ ਤੇ ਸੂਰ ਤਾਂ ਛਡਦੇ ਨਹੀਂ। ਅਗੇ ਸੁਣੋ;

ਕੂੜ ਬੋਲ ਮੁਰਦਾਰ ਖਾਏ

ਭਾਵ ਝੂਠ ਬੋਲਣ ਵਾਲਾ ਕਿਸੇ ਕਾਰਨ ਕਰਕੇ ਆਪੇ ਮਰੇ ਪਸ਼ੂ ਖਾ ਰਿਹਾ ਹੈ। ਹੁਣ ਆਪਣੇ ਅੰਦਰ ਝਾਤੀ ਮਾਰ ਲਉ ਅਸੀਂ ਸੁਭਾ ਤੋਂ ਸ਼ਾਮ ਤੱਕ ਕਿਨਾ ਝੂਠ ਬੋਲਦੇ ਹਾਂ। ਮੁਰਦਾਰ ਤਾਂ ਖਾਈ ਜਾ ਰਹੇ ਹਾਂ। ਫਿਰ ਰੌਲਾ ਕਾਹਦਾ ਹੈ ਮੁਰਗੇ ਦਾ। ਕੀ ਫਰਕ ਪੈਂਦਾ ਹੈ ਮਰਿਆ ਪਸ਼ੂ ਖਾਣ ਵਾਲਾ ਮੁਰਗਾ ਖਾਵੇ ਜਾਂ ਨਾ ਖਾਵੇ। ਹੋਰ ਸੁਣੋ;

ਜੇ ਮੱਨੁਖਾਂ ਦਾ ਖੂਨ ਪੀਣ ਵਾਲਾ (ਕਿਸੇ ਦੀ ਦਸਾਂ ਨੌਹਾਂ ਦੀ ਕਮਾਈ ਖਾਣ ਵਾਲਾ ) ਇਹ ਕਹੇ ਕਿ ਮੇਰੇ ਕਮੀਜ਼ ਉਪਰ ਖੁਨ ਦੇ ਛਿਟੇ ਪੈਣ ਨਾਲ ਕਪੜੇ ਪਲੀਤ ਹੋ ਗਏ ਤਾਂ ਸਮਝੋ ਪਖੰਡ ਕਰ ਰਿਹਾ ਹੈ।

ਜੋ ਮਨੁਖ ਉਪਰ ਲਿਖੀਆਂ ਗਲਾਂ ਨਹੀ ਕਰਦਾ ਉਹ ਕਿਸੇ ਨੂੰ ਇਸ ਬਾਬਤ ਪੁਛਦਾ ਹੀ ਨਹੀਂ ਕਿਉਕਿ ਉਹ ਆਮ ਮਨੁਖਾਂ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ। ਉਸ ਨੂੰ ਪੂਰੀ ਪੂਰੀ ਸਮਝ ਹੁੰਦੀ ਹੈ, ਕਿ ਮੈਂ ਕੀ ਕਰਨਾ ਹੈ। ਸਿੱਖ ਇਤਿਹਾਸ ਨੂੰ ਚੰਗੀ ਤਰਾਂ ਪੜਨ ਨਾਲ ਵੀ ਚਾਨਣ ਹੋ ਜਾਂਦਾ ਹੈ ਕਿ ਸਿੰਘਾਂ ਨੇ ਜੰਗਲਾਂ ਵਿੱਚ ਕੀ ਖਾਧਾ।

ਬਾਕੀ ਧੁੰਦਾ ਸਾਹਿਬ ਦੀ ਕਥਾ ਦਾ ਕੀ ਕਹਿਣਾ ਹੈ, ਜੇ ਇਵੇ ਹੀ ਇਹਨਾ ਉਪਰ ਗੁਰੂ ਜੀ ਦੀ ਮਿਹਰ ਰਹੀ, ਤਾਂ ਸਿਖਾਂ ਵਿੱਚ ਕਰਾਂਤੀ ਆਵੇਗੀ। ਉਕਵਿਲ ਗੁਰਦਵਾਰੇ ਵਿੱਚ ਤਾਂ ਸੰਗਤਾਂ ਨੂੰ ਬਹੁਤ ਭਾਵਕ ਕਰ ਦਿਤਾ ਜਦੋਂ ਇਹ ਕਿਹਾ ਕਿ ਭਾਗਾਂ ਵਾਲਿਉ ਗੁਰੂ ਸਾਹਿਬ ਤੁਹਾਥੋਂ ਕੁਝ ਨਹੀਂ ਮੰਗਦੇ, ਸਿਰਫ ਇਹ ਚਾਹੁੰਦੇ ਹਨ ਕਿ ਤੁਹਾਡੇ ਵਿਹੜਿਆਂ ਵਿੱਚ ਫਤਹਿ ਸਿੰਘ ਖੇਡਦੇ ਵੇਖਾਂ। ਬੀਬੀਆਂ ਦੇ ਡੁਸਕਣ ਦੀ ਅਵਾਜ਼ ਸਾਫ ਸੁਣਾਈ ਦੇ ਰਹੀ ਸੀ, ਇਉਂ ਲੱਗ ਰਿਹਾ ਸੀ ਜਿਵੇਂ ਪੁਰਾਤਨ ਸਿੰਘ ਸਿੰਘਣੀਆਂ ਫਤਹਿਗੜ੍ਹ ਸਾਹਿਬ ਦੀ ਧਰਤੀ ਉਪਰ ਇਹ ਸ਼ਹੀਦੀ ਦਿਨ ਮਨਾ ਰਹੇ ਹੋਣ।

ਸੰਤ ਸਿੰਘ ਬਰਲਿੰਗਟਨ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top