Share on Facebook

Main News Page

ਅਸੀਂ ਉਸ ਕੌਮ ਦੇ ਵਾਰਿਸ ਹਾਂ, ਜਿਸ ਕੌਮ ਦੇ ਬੱਚਿਆਂ ਨੇ ਵੀ ਸਿੱਖੀ ਦੀਆਂ ਨੀਂਹਾਂ ਨੂੰ ਮਜਬੂਤ ਕਰਨ ਲਈ ਆਪਣਾ ਖੂਨ ਇਸ ਵਿਚ ਪਾਇਆ ਹੈ: ਭਾਈ ਗੁਰਸ਼ਰਨ ਸਿੰਘ

ਗੁਰਮਿਤ ਪ੍ਰਚਾਰਕ ਭਾਈ ਗੁਰਸ਼ਰਨ ਸਿੰਘ ਜਿਲਾ ਖੰਡਵਾਂ (ਮੱਧ ਪ੍ਰਦੇਸ਼) ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ 27 ਤੋ 31 ਤਰੀਕ ਤੱਕ ਸੱਜ ਰਹੇ ਧਾਰਮਿਕ ਦੀਵਾਨਾਂ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਤੇ ਗੁਰੂਦੁਆਰਾ ਕਲਗੀਧਰ ਸਾਹਿਬ ਵਿਖੇ ਗੁਰਮਿਤ ਵਿਚਾਰਾਂ ਕਰਨ ਲਈ ਪਹੁੰਚੇ। ਪਹਿਲੇ ਅਤੇ ਦੂਜੇ ਦਿਨ ਸੰਗਤਾਂ ਨਾਲ ਗੁਰਮਿਤ ਵਿਚਾਰਾਂ ਕਰਿਦਆ ਉਹਨਾਂ ਕਿਹਾ ਕਿ ਅਸੀਂ ਉਸ ਕੌਮ ਦੇ ਵਾਰਿਸ ਹਾਂ, ਜਿਸ ਕੌਮ ਦੇ ਬੱਚਿਆਂ ਨੇ ਵੀ ਸਿੱਖੀ ਦੀਆ ਨੀਂਹਾਂ ਨੂੰ ਮਜਬੂਤ ਕਰਨ ਲਈ ਆਪਣਾ ਖੂਨ ਇਸ ਵਿਚ ਪਾਇਆ ਹੈ। ਬੱਚਿਆਂ ਦੇ ਹੱਥਾਂ ਵਿਚ ਸਾਇਦ ਹੀ ਕੋਈ ਬਾਪ ਅਜਿਹਾ ਹੋਵੇ ਜਿਸਨੇ ਹਥਿਆਰ ਦੇ ਕੇ ਪੁੱਤਰਾਂ ਨੂੰ ਮੈਦਾਨੇ ਜੰਗ ਵੱਲ ਤੋਰਿਆ ਹੋਵੇ।

ਪਰ ਅੱਜ ਇਸ ਮਾਨਮੱਤੇ ਇਤਿਹਾਸ ਨੂੰ ਭੁੱਲ ਕੇ ਅਸੀ ਕੁਰਾਹੇ ਪੈ ਗਏ, ਕ੍ਰਿਸਮਿਸ ਦੀਆਂ ਵਧਾਈਆ ਤੇ ਹੋਰ ਮਨਮਤੀ ਇਤਿਹਾਸ ਤੇ ਉਸ ਦੇ ਪਾਤਰਾ ਦੇ ਨਾਮ ਤਾਂ ਸਾਨੂੰ ਤੇ ਸਾਡੇ ਬੱਚਿਆਂ ਨੂੰ ਵੀ ਚੇਤੇ ਹਨ, ਪਰ ਆਪਣੇ ਇਹ ਮਹਾਨ ਨਾਇਕ ਸਾਨੂੰ ਵਿਸਰ ਰਹੇ ਹਨ। ਅੱਜ ਦੇ ਅਖੌਤੀ ਬਾਬਿਆਂ ਬਾਰੇ ਸੁਚੇਤ ਕਰਦਿਆਂ ਕਿਹਾ ਕਿ ਇਹ ਲੋਕ ਅੱਜ ਸਭ ਤੋਂ ਵੱਡਾ ਖੋਰਾ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਪੰਥ ਨੂੰ ਲਾ ਰਹੇ ਹਨ। ਜਿਹੜੇ ਸਿੱਖੀ ਮਹਿਲ ਨੂੰ ਸ਼ਹਾਦਤਾਂ ਸਿਰ ਦੇ ਕੇ ਉਸਾਰਿਆ ਉਸ ਮਹਿਲ ਨੂੰ ਇਹ ਆਪਣੇ ਡੇਰਿਆਂ ਸੰਪਰਦਾਵਾਂ ਹੇਠ ਦੱਬਣਾ ਚਾਹੁੰਦੇ ਹਨ। ਸਾਨੂੰ ਸੁਚੇਤ ਹੋਣ ਦੀ ਲੋੜ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top