Share on Facebook

Main News Page

ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ
ਧਰਮੀ ਬੰਦਾ ਆਮ ਬੰਦੇ ਨਾਲੋਂ ਜ਼ਿਆਦਾ ਪਖੰਡ ਕਰਦਾ ਹੈ: ਪ੍ਰੋ. ਸਰਬਜੀਤ ਸਿੰਘ ਧੂੰਦਾ

ਪ੍ਰੋ. ਸਰਬਜੀਤ ਸਿੰਘ ਧੂੰਦਾ ਜੀ ਨੇ ਤਿੰਨ ਹਫ਼ਤੇ ਕੈਲਗਰੀ ਦੀਆਂ ਸੰਗਤਾਂ ਨਾਲ ਗੁਰਬਾਣੀ ਬਿਚਾਰ ਸਾਂਝੇ ਕੀਤੇ ਹਨ। ਇੱਕ ਦਿਨ ਦੀ ਕਥਾ ਵਿੱਚ ਪੂਰੇ 50 ਮਿੰਟ ਇਸ ਬਾਣੀ ਦੇ ਸਬਦ ਦੇ ਅਰਥ ਕੀਤੇ ਹਨ। ਕਲ ਮਹਿ ਰਾਮ ਨਾਮੁ ਸਾਰੁ॥ ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ॥ ਇਸ ਪੰਗਤੀ ਉਤੇ 50 ਮਿੰਟ ਲਾਏ ਹਨ। ਉਨਾਂ ਨੇ ਕਿਹਾ, "ਧਰਮੀ ਬੰਦਾ ਆਮ ਬੰਦੇ ਨਾਲੋਂ ਜ਼ਿਆਦਾ ਪਖੰਡ ਕਰਦਾ ਹੈ। ਆਮ ਬੰਦਾ ਤਾਂ ਮੇਹਨਤ ਮਜ਼ਦੂਰੀ ਵਿੱਚ ਮਗਨ ਹੈ। ਪਖੰਡੀ ਲੋਕਾਂ ਵਿੱਚ ਬੈਠ ਕੇ ਅੱਖਾਂ ਮੀਚਦਾ ਹੈ। ਲੋਕ ਸੋਚਦੇ ਬੜਾ ਧਰਮੀ ਹੈ। ਅੱਖਾਂ ਮੀਚ ਕੇ ਲੋਕਾਂ ਵਿੱਚ ਧਰਮਿਕ ਥਾਵਾਂ ਤੇ ਬੈਠਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੱਖਾਂ ਮਿਚੀ ਬੈਠੇ ਸਾਧ ਦਾ ਲੋਟਾ ਲੁਕਾਉਣ ਨੂੰ ਬਾਲੇ ਮਰਦਾਨੇ ਨੂੰ ਕਿਹਾ। ਲੋਟਾ ਚੱਕ ਕੇ, ਉਨਾਂ ਨੇ ਉਸ ਦੇ ਪਿਛੇ ਧਰ ਦਿਤਾ। ਅੱਖਾਂ ਖੋਲਿਦਆਂ ਹੀ ਉਹ ਲੋਟਾ ਲੱਭਣ ਲੱਗਾ। ਜੋ ਸਾਧ ਅੱਖਾਂ ਮੀਚ ਕੇ, ਲੋਕਾਂ ਨੂੰ ਅਗਲੀ ਦੁਨੀਆਂ ਲੋਕ ਪ੍ਰਲੋਕ ਦਿਖਾਉਣ ਦਾ ਦਾਵਾ ਕਰ ਰਿਹਾ ਸੀ। ਉਹ ਆਪਣਾਂ ਇਸ ਦੁਨੀਆਂ ਦਾ ਲੋਟਾ ਗੁਆ ਬੈਠਾ।

ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥ ਲੋਕ ਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ ॥੧॥

ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥੨॥ ਸੋ ਜੋਗੀ ਜੋ ਜੁਗਤਿ ਪਛਾਣੈ ॥ ਗੁਰ ਪਰਸਾਦੀ ਏਕੋ ਜਾਣੈ ॥ ਕਾਜੀ ਸੋ ਜੋ ਉਲਟੀ ਕਰੈ ॥ ਗੁਰ ਪਰਸਾਦੀ ਜੀਵਤੁ ਮਰੈ ॥ ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ ॥੩॥ ਦਾਨਸਬੰਦੁ ਸੋਈ ਦਿਲਿ ਧੋਵੈ ॥ ਮੁਸਲਮਾਣੁ ਸੋਈ ਮਲੁ ਖੋਵੈ ॥ ਪੜਿਆ ਬੂਝੈ ਸੋ ਪਰਵਾਣੁ ॥ ਜਿਸੁ ਸਿਰਿ ਦਰਗਹ ਕਾ ਨੀਸਾਣੁ ॥

ਆਮ ਜਿੰਦਗੀ ਦੇ ਸਾਰੇ ਕੰਮ ਬੰਦਾ ਅੱਖਾਂ ਖੋਲ ਕੇ ਕਰਦਾ ਹੈ। ਜੇ ਕੋਈ ਕੰਮ ਠਕ ਨਾਂ ਕਰੇ। ਅਸੀਂ ਕਹਿ ਵੀ ਦਿੰਦੇ ਹਾਂ, "ਅੱਖਾਂ ਖੋਲ ਕੇ ਕੰਮ ਕਰ। ਕੀ ਤੈਨੂੰ ਦਿਸਦਾ ਨਹੀਂ ਹੈ। ਅੱਖਾਂ ਅੰਨੀਆਂ ਹਨ। ਧਰਮ ਵਿਚ ਕਿਉਂ ਅੱਖਾਂ ਬੰਦ ਕਰ ਲੈਂਦੇ ਹਾਂ? ਕਿਸੇ ਦੇ ਨੀਲੇ ਚਿੱਟੇ, ਕਾਲੇ, ਪੀਲੇ ਕੱਪੜੇ ਪਾਏ ਹੋਣ ਅੱਖਾਂ ਮੀਚ ਕੇ ਜ਼ਕੀਨ ਕਰ ਲੈਂਦੇ ਹਾਂ। ਰੱਬ ਹੀ ਮੰਨ ਲੈਂਦੇ ਹਾਂ। ਆਪਣਾਂ ਆਪ ਦੇਣ ਲਈ ਤਿਆਰ ਹੋ ਜਾਂਦੇ ਹਾਂ। ਧੰਨ-ਮਾਲ, ਇੱਜ਼ਤਾਂ ਲੁਟਾ ਦਿੰਦੇ ਹਾਂ। ਸਾਧ ਬਹੁਤ ਵੱਡੇ ਲੁਟੇਰੇ ਹਨ। ਅੱਖਾਂ ਖੋਲ ਕੇ ਚੱਲੀਏ। ਗੁਰੂ ਜੀ ਕਿਹ ਰਹੇ ਹਨ।

ਚੋਰੁ ਸਲਾਹੇ ਚੀਤੁ ਨ ਭੀਜੈ ॥ ਜੇ ਬਦੀ ਕਰੇ ਤਾ ਤਸੂ ਨ ਛੀਜੈ ॥ ਚੋਰ ਕੀ ਹਾਮਾ ਭਰੇ ਨ ਕੋਇ ॥ ਚੋਰੁ ਕੀਆ ਚੰਗਾ ਕਿਉ ਹੋਇ ॥੧॥ ਸੁਣਿ ਮਨ ਅੰਧੇ ਕੁਤੇ ਕੂੜਿਆਰ ॥ ਬਿਨੁ ਬੋਲੇ ਬੂਝੀਐ ਸਚਿਆਰ ॥੧॥

ਸਾਧ ਲੋਕ ਕਹਿੰਦੇ ਹਨ, "ਅੱਖਾਂ ਮੀਚੋ, ਦਸਵਾਂ ਦੁਆਰ ਖੁੱਲੇਗਾ। ਮੱਥੇ ਵਿੱਚ ਝਲਕਾਰੇ ਪੈਣਗੇ।" ਅੱਖਾਂ ਖੋਲ ਕੇ ਲਾਈਟ ਵੱਲ ਦੇਖੋ। ਹੁਣ ਅੱਖਾਂ ਤੇ ਲਈਟ ਬੰਦ ਕਰ ਦਿਉ। ਅੱਖਾਂ ਬੰਦ ਕਰਕੇ ਮੱਥੇ ਵਿੱਚ ਝਾਕਣ ਨਾਲ ਜੋ ਚਾਨਣ ਦਿਸਦਾ ਹੈ। ਇਹੀ ਇਹ ਜੋਰ ਲਾ ਕੇ ਦੇਖਦੇ ਹਨ। ਰੰਗ ਦੇਖ-ਦੇਖ ਸੁਆਦ ਲਈ ਜਾਂਦੇ ਹਨ। ਇਹ ਕਹਿੰਦੇ ਹਨ। ਇਨਸਾਨ ਦੇ ਨੌ ਦਰਵਾਜੇ ਹਨ। ਦੋ ਅੱਖਾਂ, ਦੋ ਕੰਨ, ਦੋ ਨੱਕ ਦੀਆਂ ਸੁਰਾਖਾਂ, ਮੂੰਹ, ਦੋ ਮਲ-ਮੂਤਰ ਵਾਲੇ ਹਨ। ਇੱਕ ਗਿਣਤੀ ਦਸਵੀਂ ਭੁੱਲੀ ਫਿਰਦੇ ਹਨ। ਹੋਰ ਅੰਨਦ ਬਾਹਰੋਂ ਭਾਲਦੇ ਫਿਰਦੇ ਹਨ। ਜਿਵੇਂ ਮਰਦ-ਔਰਤ ਦੇ ਸਯੋਗ ਨਾਲ ਜੰਮੇ ਹਨ। ਉਹ ਰਸਤਾ ਪਤਾ ਹੀ ਨਹੀ। ਮਰਦ ਵੀ ਜਦੋ ਬੱਚਾ ਗਿਰਾਉਂਦਾ ਹੈ। ਉਹ ਅੱਲਗ ਦਸਵੀ ਸੁਰਾਖ ਹੇ। ਜਿਸ ਵਿੱਚ ਬੱਚੇ ਬਣਦੇ ਹਨ। ਔਰਤ ਮਾਦਾ ਕੋਲ ਹੀ ਰੱਬ ਨੇ ਇਹ ਬੱਚਾ ਪੈਦਾ ਕਰਨ ਦੀ ਸ਼ਕਤੀ ਦਿੱਤੀ ਹੈ। ਜਿਸ ਤੋਂ ਦੁਨੀਆਂ ਜੀਵ ਬਣਦੇ ਹਨ। ਹੋਰ ਕੋਈ ਦਸਵਾ ਦੁਆਰ ਨਹੀਂ ਹੈ। ਜਿਥੇ ਤੁਹਾਨੂੰ ਮਿਲਣ ਲਈ ਰੱਬ ਦਰਵਾਜਾ ਖੋਲੀ ਖੜ੍ਹਾ ਹੈ। ਰੱਬ ਤੁਸੀ ਆਪ ਹੋ। ਰੱਬ ਤੁਹਾਡੇ ਵਿੱਚ ਬੋਲ ਰਿਹਾ ਹੈ। ਜਿਸ ਕਰਕੇ ਤੁਸੀ ਚਲ ਫਿਰ ਰਹੇ ਹੋ। ਇਹ ਪੰਡਤ ਰੱਬ ਨਾਲ ਨਹੀਂ ਮਿਲਾਉਂਦੇ। ਸਗੋਂ ਤੁਹਾਨੂੰ ਇਹ ਕਹਿ ਕੇ ਫਟਕਾਰਦੇ ਹਨ।

ਦੇ ਕੇ ਚਉਕਾ ਕਢੀ ਕਾਰ। ਉਪਰ ਆਇ ਬੈਠੇ ਕੂੜਿਆਰ। ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ।

ਕੱਲ ਦੇ ਗੁਰਦੁਆਰਾ ਸਾਹਿਬ ਪਾਠ ਪ੍ਰਕਾਸ਼ ਹੋਏ ਹਨ। ਕਈ ਸਥਾਂਨਾਂ ਉਤੇ ਤਾਂ ਇੱਕ ਤੋਂ ਵੱਧ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਲੜੀਬਾਰ ਪਾਠ ਖੁੱਲੇ ਹਨ। ਜੋ ਇੱਕ ਸਾਥ ਇਕਠੇ ਤੁਕ ਨਾਲ ਤੁਕ ਮੇਲ ਕੇ ਪੜ੍ਹਨ ਦਾ ਦਾਵਾ ਕਰਦੇ ਹਨ। ਤੁਸੀਂ ਕਿਸੇ ਗੀਤ ਦੀਆਂ ਲਈਨਾਂ ਨੂੰ 10 ਇੱਕਸਾਰ ਨਹੀ ਪੜ੍ਹ ਸਕਦੇ। ਆਪੇ ਸੋਚ ਲਵੋ 1430 ਪੰਨੇ ਅੱਲਗ-ਅੱਲਗ ਪਾਠੀ ਕਿਵੇਂ ਇਕਸਾਰ ਇੱਕ ਇੱਕ ਸਬਦ ਪੰਗਤੀ ਪੜ੍ਹਨਗੇ। ਅਜੇ ਅਖੰਡ ਪਾਠ ਸ਼ੁਰੂ ਹੀ ਹੋਇਆ ਸੀ। ਦੋਂਨੇ ਪਾਠੀ ਜਪੁ ਜੀ ਪੜ੍ਹ ਰਹੇ ਸਨ। ਗੁਰਦੁਆਰਾ ਸਾਹਿਬ ਦਾ ਗਿਆਨੀ ਮੂਹਰੇ ਬੈਠਾ ਨੀਂਦ ਦੇ ਹੁਲਾਰੇ ਲੈ ਰਿਹਾ ਸੀ। ਰਾਤ ਪਤਾ ਨਹੀਂ ਕਨੇਡਾ ਵਿੱਚ ਹਲ ਵਹੁਉਂਦਾ ਰਿਹਾ। ਦੂਜੇ ਦਿਨ ਹੋਰ ਹੀ ਦਿਨ ਦੇ 8 ਵਜੇ ਕੰਮ ਕਰੀ ਬੈਠਾ ਸੀ। ਕੰਬਲੀ ਦੀ ਬੁਕਲ ਮਾਰ ਕੇ ਮੂੰਹ ਸਿਰ ਲੁਕੋਈ ਬੈਠਾ ਸੀ। ਜਾਂ ਤਾਂ ਇਸ ਤਰਾਂ ਸੌਂਉਣ ਦਾ ਵਧੀਆ ਢੰਗ ਵੀ ਹੈ। ਉਹ ਕੰਬਲੀ ਐਨੀ ਕੁ ਪਤਲੀ ਸੀ। ਬਾਹਰ ਵਾਲੇ ਨੂੰ ਅੰਦਰ ਕੁੱਝ ਨਹੀਂ ਦਿਸ ਸਕਦਾ ਸੀ। ਪਰ ਕੰਬਲੀ ਵਾਲੇ ਨੂੰ ਸਭ ਦਿਸ ਰਿਹਾ ਸੀ। ਜਿਵੇਂ ਔਰਤਾਂ ਘੁੰਡ ਕੱਢ ਕੇ ਕਰਦੀਆਂ ਹਨ। ਜਿਉਂ ਹੀ ਸਿਰ ਧਰਤੀ ਵੱਲ ਨੂੰ ਜਾ ਕੇ ਉਪਰ ਥੱਲੇ ਜਾਣ ਲੱਗਾ। ਜਿਵੇਂ ਨੀਂਦ ਆਈ ਤੋਂ ਬੰਦਾ ਊਂਘਦਾ ਹੈ। ਮੈਨੂੰ ਝੱਟ ਪਤਾ ਲੱਗ ਗਿਆ। ਇਹ ਗਿਆਨੀ ਹੀ ਹੈ। ਜਦੋਂ ਕਿ ਉਹ ਪਾਠ ਵੀ ਨਹੀਂ ਸੁਣ ਰਿਹਾ ਸੀ। ਪਾਠ ਕਰਨ ਵਾਲੀ ਕੁੜੀ ਉਕੀ ਜਾਂਦੀ ਸੀ। ਇੱਕ ਪੰਗਤੀ ਨੂੰ ਦੋ ਵਾਰ ਪੜ੍ਹਦੀ ਸੀ। ਨਾਲ ਵਾਲਾ ਪਾਠੀ ਪਤਾ ਨਹੀਂ, ਕਿਵੇ ਉਸ ਨਾਲ ਤੁਕਾ ਰਲਾ ਕੇ ਪਾਠ ਪੂਰਾ ਕਰਨ ਦੀ ਕੋਸ਼ਸ਼ ਮੂੰਹ ਵਿੱਚ ਹੀ ਕਰ ਰਿਹਾ ਸੀ? ਸ੍ਰੀ ਗੁਰੂ ਗ੍ਰੰਥਿ ਸਾਹਿਬ ਕਿਤੇ ਵੀ ਖੇਸ ਕੰਬਲ ਦੀ ਬੁਕਲ ਮਾਰ ਕੇ ਮੂੰਹ ਲੱਕੋ ਕੇ ਰੱਬ ਨੂੰ ਮਿਲਣ ਲਈ ਨਹੀਂ ਕਿਹਾ। ਪਤੀ-ਪਤਨੀ ਵੀ ਬੁਕਲ ਖੋਲ ਕੇ ਮਿਲਾਪ ਕਰਦੇ ਹਨ। ਆਮੋ-ਸਹਮਣੇ ਮੂਖਾਂ ਦੇ ਦਰਸ਼ਨ ਕਰਦੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਇਹ ਕਹਿ ਰਹੇ ਹਨ। ਆਉ ਇਹ ਸਿੱਖ ਲਈਏ। ਇਹ ਪਖੰਡੀਆਂ ਵਾਂਗ ਸਮਾਧੀਆਂ ਲਗਾਉਣ ਤੋ ਬੱਚ ਜਾਈਏ।

ਹਰਿ ਦਰਸਨੁ ਪਾਵੈ ਵਡਭਾਗਿ ॥ ਗੁਰ ਕੈ ਸਬਦਿ ਸਚੈ ਬੈਰਾਗਿ ॥ ਖਟੁ ਦਰਸਨੁ ਵਰਤੈ ਵਰਤਾਰਾ ॥ ਗੁਰ ਕਾ ਦਰਸਨੁ ਅਗਮ ਅਪਾਰਾ ॥੧॥ ਗੁਰ ਕੈ ਦਰਸਨਿ ਮੁਕਤਿ ਗਤਿ ਹੋਇ ॥ ਸਾਚਾ ਆਪਿ ਵਸੈ ਮਨਿ ਸੋਇ ॥੧॥ ਰਹਾਉ ॥ ਗੁਰ ਦਰਸਨਿ ਉਧਰੈ ਸੰਸਾਰਾ ॥ ਜੇ ਕੋ ਲਾਏ ਭਾਉ ਪਿਆਰਾ ॥ ਭਾਉ ਪਿਆਰਾ ਲਾਏ ਵਿਰਲਾ ਕੋਇ ॥ ਗੁਰ ਕੈ ਦਰਸਨਿ ਸਦਾ ਸੁਖੁ ਹੋਇ ॥੨॥ ਗੁਰ ਕੈ ਦਰਸਨਿ ਮੋਖ ਦੁਆਰੁ ॥ ਸਤਿਗੁਰੁ ਸੇਵੈ ਪਰਵਾਰ ਸਾਧਾਰੁ ॥ ਨਿਗੁਰੇ ਕਉ ਗਤਿ ਕਾਈ ਨਾਹੀ ॥ ਅਵਗਣਿ ਮੁਠੇ ਚੋਟਾ ਖਾਹੀ ॥੩॥ ਗੁਰ ਕੈ ਸਬਦਿ ਸੁਖੁ ਸਾਂਤਿ ਸਰੀਰ ॥ ਗੁਰਮੁਖਿ ਤਾ ਕਉ ਲਗੈ ਨ ਪੀਰ ॥ ਜਮਕਾਲੁ ਤਿਸੁ ਨੇੜਿ ਨ ਆਵੈ ॥ ਨਾਨਕ ਗੁਰਮੁਖਿ ਸਾਚਿ ਸਮਾਵੈ॥

ਹੁਣ ਸੰਗਤ ਬਾਣੀ ਨੂੰ ਨਾਂ ਮੰਨੇ। ਘਰ ਵਿੱਚ ਘਰ ਪਰਿਵਾਰ ਜਾਂ ਗੁਰਦੁਆਰੇ ਵਿੱਚ ਇਸ ਗਿਆਨੀ ਵਾਂਗ ਸਾਰੀ ਹੀ ਸੰਗਤ ਜੇ ਕੰਬਲੀ ਦੀ ਬੁਕਲ ਮਾਰ ਕੇ ਮੂੰਹ ਸਿਰ ਲੁਕੋ ਕੇ ਬੈਠ ਜਾਈਏ। ਕਿਹੋ ਜਿਹਾ ਲੱਗੇਗਾ। ਰੱਬ ਤਾਂ ਕੀ ਲੱਭਣਾਂ ਹੈ? ਆਪਣੇ ਮਰਦ ਤੇ ਔਰਤਾਂ ਲੱਭਣ ਲਈ ਵੀ ਝਾਤ-ਝਾਤ ਕਰਕੇ, ਸਾਰਿਆਂ ਵਿਚੋਂ ਲੱਭਣੇ ਪੈਣਗੇ। ਹੋ ਸਕਦਾ ਹੈ, ਕਿਸੇ ਤੋਂ ਛਿੱਤਰ ਹੀ ਪੈ ਜਾਣ। ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥ ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ ॥ ਲਾਉਣਾਂ ਤਾਂ ਮਨ ਹੈ। ਸਮਾਧੀ ਲਗਾਉਣ ਨਾਲ ਰੱਬ ਨਹੀਂ ਮਿਲਦਾ।

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥

ਇੰਨਾਂ ਪੰਡਤਾ, ਗਿਆਨੀਆਂ ਦੀ ਨਕਲ ਨਹੀਂ ਕਰਨੀ। ਆਪ ਸ੍ਰੀ ਗੁਰੂ ਗ੍ਰੰਥਿ ਸਾਹਿਬ ਪੜ੍ਹ ਕੇ, ਗਿਆਨ ਲੈਣਾਂ ਹੈ। ਜਿਸ ਨਾਲ ਆਪਣੇ ਜੀਵਨ ਨੂੰ ਸੁਚੱਜੇ ਢੰਗ ਨਾਲ ਨਿਭਾ ਸਕੀਏ। ਵਿਣੁ ਸਤਿਗੁਰ ਗੁਣ ਨ ਜਾਪਨੀ, ਜਿਚਰ ਸਬਦਿ ਨ ਕਰੇ ਬੀਚਾਰੁ। ਇਹ ਤਾਂ ਵਿਹਲੇ ਹਨ। ਚਾਹੇ ਦਿਨ ਰਾਤ ਸੁੱਤੇ ਰਹਿੱਣ। ਆਪਾਂ ਬਾਲ ਬੱਚੇ ਪਾਲਣੇ ਹਨ। ਜੇ ਬੱਚਿਆਂ ਨੂੰ ਮੇਹਨਤ ਕਰਕੇ ਪਾਲਦੇ ਹੋ। ਰੱਬ ਤੁਸੀਂ ਆਪ ਹੀ ਹੋ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੱਸ ਰਹੇ ਹਨ। ਗਿਆਨੀ ਸਾਧ ਐਸੇ ਹੁੰਦੇ ਹਨ।

ਕਾਜ਼ੀ ਹੋਇ ਕੈ ਬਹੈ ਨਿਆਉ॥ ਫੇਰੇ ਤਸਬੀ ਕਰੇ ਖੁਦਾਇ॥ ਵਢੀ ਲੈ ਕੇ ਹਕੁ ਗਵਾਏ। ਜੇ ਕੋ ਪੁਛੇ ਤਾ ਪੜਿ ਸੁਣਾਏ॥ ਤੀਹ ਕਰਿ ਰਖੇ ਪੰਜ ਕਰ ਸਾਥੀ॥ ਨਾਉ ਸੈਤਾਨੁ ਮਤੁ ਕਟਿ ਜਾਈ॥ ਨਾਨਕੁ ਆਖੈ ਰਾਹਿ ਪੈ ਜਲਣਾ ਮਾਲੁ ਧਨੁ ਕਿਤ ਕੂ ਸੰਜਿਆਹੀ॥

ਸਤਵਿੰਦਰ ਕੌਰ ਸੱਤੀ (ਕੈਲਗਰੀ), ਕਨੇਡਾ
satwinder_7@hotmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top