Share on Facebook

Main News Page

ਅਸ਼ਲੀਲ ਗਾਇਕੀ ਦੇ ਵਿਰੋਧ 'ਚ ਗਾਇਕ ਦਿਲਜੀਤ ਦੁਸਾਂਝ ਦੇ ਵਿਰੁਧ ਇਸਤਰੀ ਜਾਗਰਤੀ ਮੰਚ ਪੰਜਾਬ ਵਲੋਂ ਵਿਸ਼ਾਲ ਧਰਨਾ

ਅੱਜ ਮਿਤੀ 27 /12 /2011 ਨੂੰ ਅਸ਼ਲੀਲ ਗਾਇਕੀ ਦੇ ਵਿਰੋਧ 'ਚ ਗਾਇਕ ਦਿਲਜੀਤ ਦੁਸਾਂਝ ਦੇ ਵਿਰੁਧ ਇਸਤਰੀ ਜਾਗਰਤੀ ਮੰਚ ਪੰਜਾਬ ਵਲੋਂ ਵਿਸ਼ਾਲ ਧਰਨਾ, ਦਿਲਜੀਤ ਦੇ ਘਰ ਅੱਗੇ ਦਿਤਾ ਗਿਆ, ਜਿੱਥੇ ਪੰਜਾਬ ਦੇ ਅਲੱਗ ਅਲੱਗ ਪਿੰਡਾਂ ਸ਼ਹਿਰਾਂ ਵਿਚੋਂ ਬੀਬੀਆਂ ਸ਼ਾਮਿਲ ਸਨ। ਉਨ੍ਹਾਂ ਵਲੋਂ ਹਰ ਉਸ ਅਸ਼ਲੀਲ ਗਾਇਕ ਤੇ ਗੀਤਕਾਰ ਦੇ ਖਿਲਾਫ਼ ਇਹ ਜੰਗ ਜਾਰੀ ਰਖਣ ਦਾ ਐਲਾਨ ਕੀਤਾ ਅਤੇ ਹੁਣ ਅੱਜ ਤੋਂ ਬਾਅਦ ਪੰਜਾਬ ਦੀਆਂ ਧੀਆਂ ਭੈਣਾਂ ਦੇ ਖਿਲਾਫ਼ ਬੋਲਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੋਕੇ ਦਿਲਜੀਤ ਦੇ ਵੱਡੇ ਭਰਾ ਨੇ ਆ ਕੇ ਆਪ ਮਾਫ਼ੀ ਮੰਗੀ ਤੇ ਦਿਲਜੀਤ ਦੇ ਗੈਰ ਹਾਜਿਰ ਹੋਣ ਦਾ ਕਾਰਣ ਦੱਸ ਕੇ 11 ਤਰੀਕ ਉਸ ਦੇ ਆਉਣ 'ਤੇ ਉਸ ਤੋਂ ਵੀ ਮਾਫ਼ੀ ਮੰਗਵਾਉਣ ਦਾ ਭਰੋਸਾ ਦਵਾਇਆ ਤੇ ਅੱਗੇ ਤੋਂ ਅਜਿਹੀ ਗਲਤੀ ਕਰਨ ਤੋਂ ਤੌਬਾ ਕੀਤੀ।

 

 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top