Share on Facebook

Main News Page

ਸ੍ਰੀਚੰਦ ਵਰਗਿਆਂ ਨੂੰ ਇੱਕ ਸਾਜਿਸ਼ ਅਧੀਨ ਬਡਾਵਾ ਦਿੱਤਾ ਜਾ ਰਿਹਾ ਹੈ: ਪ੍ਰੋ. ਸਰਜੀਤ ਸਿੰਘ ਧੂੰਦਾ

ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ, ਬਰੈਂਪਟਨ ਵਿਖੇ ਅੱਜ ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਇਸ ਸ਼ਬਦ ਦੀ ਵਿਆਖਿਆ ਕੀਤੀ:

ਸੂਹੀ ਮਹਲਾ ੫ ਘਰੁ ੩ ੴ ਸਤਿਗੁਰ ਪ੍ਰਸਾਦਿ॥ ਸੇਵਾ ਥੋਰੀ ਮਾਗਨੁ ਬਹੁਤਾ॥ ਮਹਲੁ ਨ ਪਾਵੈ ਕਹਤੋ ਪਹੁਤਾ॥੧॥ ਜੋ ਪ੍ਰਿਅ ਮਾਨੇ ਤਿਨ ਕੀ ਰੀਸਾ॥ ਕੂੜੇ ਮੂਰਖ ਕੀ ਹਾਠੀਸਾ॥੧॥ ਰਹਾਉ॥ ਭੇਖ ਦਿਖਾਵੈ ਸਚੁ ਨ ਕਮਾਵੈ॥ ਕਹਤੋ ਮਹਲੀ ਨਿਕਟਿ ਨ ਆਵੈ॥੨॥ ਅਤੀਤੁ ਸਦਾਏ ਮਾਇਆ ਕਾ ਮਾਤਾ॥ ਮਨਿ ਨਹੀ ਪ੍ਰੀਤਿ ਕਹੈ ਮੁਖਿ ਰਾਤਾ॥੩॥ ਕਹੁ ਨਾਨਕ ਪ੍ਰਭ ਬਿਨਉ ਸੁਨੀਜੈ॥ ਕੁਚਲੁ ਕਠੋਰੁ ਕਾਮੀ ਮੁਕਤੁ ਕੀਜੈ॥੪॥ ਦਰਸਨ ਦੇਖੇ ਕੀ ਵਡਿਆਈ॥ ਤੁਮ੍ਹ੍ਹ ਸੁਖਦਾਤੇ ਪੁਰਖ ਸੁਭਾਈ॥੧॥ ਰਹਾਉ ਦੂਜਾ ॥੧॥੭॥ {ਪੰਨਾ 738}

ਵਿਆਖਿਆ ਦੌਰਾਨ ਉਨ੍ਹਾਂ ਨੇ ਕਿਹਾ ਕਿ ਧਰਮੀ ਮਨੁੱਖ ਦੀ ਵਰਦੀ ਪਾ ਕੇ ਧਰਮੀ ਬਣਨਾ ਚਾਹੁੰਦਾ ਹੈ, ਪਰ ਧਰਮੀ ਨਹੀਂ ਬਣਨਾ ਚਾਹੁੰਦਾ। ਉਨ੍ਹਾਂ ਨੇ ਗੁਰੂ ਪੁਤਰਾਂ ਜਿਵੇਂ ਕਿ ਸ੍ਰੀ ਚੰਦ, ਲਖਮੀਦਾਸ, ਪ੍ਰਿਥੀਚੰਦ ਆਦਿ ਜਿਨ੍ਹਾਂ ਨੇ ਗੁਰੂ ਦਾ ਕਹਿਆ ਨਹੀਂ ਮੰਨਿਆ, ਇਨ੍ਹਾਂ ਨੂੰ ਗੁਰੂ ਨੇ ਸਵੀਕਾਰਿਆ ਨਹੀਂ, ਪਰ ਅੱਜ ਸ੍ਰੀਚੰਦ ਵਰਗਿਆਂ ਨੂੰ ਬਡਾਵਾ ਦਿੱਤਾ ਜਾ ਰਿਹਾ ਹੈ, ਜੋ ਇੱਕ ਸਾਜਿਸ਼ ਅਧੀਨ ਹੋ ਰਿਹਾ ਹੈ।

ਸਮਾਗਮ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਸਕਰਨ ਸਿੰਘ, ਬਲਕਰਨਜੀਤ ਸਿੰਘ ਅਤੇ ਮਨੋਹਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ, ਸੰਗਤਾਂ ਅਤੇ ਪ੍ਰੋ. ਸਰਬਜੀਤ ਸਿੰਘ ਧੂੰਦਾ ਦਾ ਧੰਨਵਾਦ ਕੀਤਾ। ਕਮੇਟੀ ਵਲੋਂ ਪ੍ਰੋ. ਸਰਬਜੀਤ ਸਿੰਘ ਜੀ ਧੂੰਦਾ ਨੂੰ ਸਿਰੋਪਾਓ, ਗੋਲਡ ਮੈਡਲ ਅਤੇ ਮਾਣ ਪੱਤਰ ਭੇਂਟ ਕੀਤਾ ਗਿਆ।

S. Balkaranjit Singh

S. Jaskaranjit Singh

S. Manohar Singh

 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top