Share on Facebook

Main News Page

ਅਸੀਂ ਵੇਖਣ ਨੂੰ ਤਾਂ ਸਿੱਖ ਹਾਂ, ਪਰ ਸਾਡੇ ਰੀਤੀ ਰਿਵਾਜ ਸਾਰੇ ਹੀ ਬ੍ਰਾਹਮਣੀ ਕਰਮ ਕਾਂਡਾਂ 'ਤੇ ਆਧਾਰਿਤ ਹਨ: ਗਿਆਨੀ ਗੁਰਬਚਨ ਸਿੰਘ ਪੰਨਵਾ

ਪੰਥ ਪ੍ਰਸਿੱਧ ਕਥਾ ਵਾਚਕ ਗਿਆਨੀ ਗੁਰਬਚਨ ਸਿੰਘ ਜੀ ਪੰਨਵਾ (ਥਾਈਲੈਂਡ) ਵਾਲਿਆਂ ਨੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਗੁਰਮਿਤ ਵਿਚਾਰਾਂ ਕਰਦਿਆਂ ਕਿਹਾ ਕਿ ਸਾਡਾ ਧੁਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਨ। ਸਿੱਖ ਦਾ ਹਰ ਕਰਮ ਗੁਰੁ ਗ੍ਰੰਥ ਸਾਹਿਬ ਜੀ ਅਤੇ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਹੀ ਹੋਣਾ ਚਾਹਿੰਦਾ ਹੈ, ਤਾਂ ਹੀ ਅਸੀ ਨਿਆਰੇ ਖਾਲਸੇ ਅਖਵਾ ਸਕਦੇ ਹਾਂ।

ਪਰ ਅੱਜ ਸਮੇਂ ਦਾ ਦੁਖਾਂਤ ਇਹ ਬਣ ਗਿਆ ਹੈ, ਕਿ ਅਸੀਂ ਵੇਖਣ ਨੂੰ ਤਾਂ ਸਿੱਖ ਹਾਂ, ਪਰ ਸਾਡੇ ਰੀਤੀ ਰਿਵਾਜ ਸਾਰੇ ਹੀ ਬ੍ਰਾਹਮਣੀ ਕਰਮ ਕਾਂਡਾਂ 'ਤੇ ਆਧਾਰਿਤ ਹਨ, ਜਿੰਨ੍ਹਾਂ ਰਸਮਾਂ ਦਾ ਗੁਰਮਿਤ ਨਾਲ ਕੋਈ ਰਿਸ਼ਤਾ ਨਹੀਂ, ਅੱਜ ਉਹ ਹੀ ਅਸੀਂ ਨਿਭਾ ਰਹੇ ਹਾਂ। ਅਖੌਤੀ ਸਾਧ ਲਾਣੇ ਤੋਂ ਸੁਚੇਤ ਕਰਦਿਆਂ ਉਹਨਾਂ ਸੰਗਤਾਂ ਨੂੰ ਕਿਹਾ ਕਿ ਅੱਜ ਸਾਧਾਂ ਦੀ ਬਹੁਗਿਣਤੀ ਖਾਸ ਕਰਕੇ ਪੰਜਾਬ ਦੀ ਧਰਤੀ 'ਤੇ ਹੈ, ਇਹ ਸਿੱਖ ਧਰਮ ਤੋਂ ਬਾਗੀ ਹਨ, ਆਪ ਗ੍ਰਿਹਸਤ ਜੀਵਨ ਅਤੇ ਸਮਾਜਿਕ ਜਿੰਮੇਵਾਰੀਆਂ ਤੋਂ ਭੱਜੇ ਹੋਏ ਹਨ, ਤੇ ਲੋਕਾਂ ਦਾ ਜੀਵਨ ਕੀ ਸਵਾਰਨਗੇ? ਉਹਨਾਂ ਕਿਹਾ ਲੋਕ ਇਹਨਾਂ ਬੰਦਿਆਂ ਤੋਂ ਦਾਤਾਂ ਦੀ ਆਸ ਕਰ ਰਹੇ ਹਨ, ਸੋ ਸਾਨੂੰ ਸੁਚੇਤ ਹੋਣ ਦੀ ਲੋੜ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top