Share on Facebook

Main News Page

ਸੰਗਤਾਂ ਤਾਂ ਜਾਗਰੂਕ ਹੋ ਰਹੀਆਂ ਨੇ, ਪਰ ਪ੍ਰਬੰਧਕ ਕਦੋਂ ਕਰਮਕਾਂਡ ਛੱਡਣਗੇ

ਪ੍ਰੋ. ਸਰਬਜੀਤ ਸਿੰਘ ਧੂੰਦਾ ਜੀ ਦੇ ਗੁਰਮਤਿ ਵੀਚਾਰ ਸੁਨਣ ਲਈ ਸੰਗਤਾਂ ਬੜੇ ਉਤਸ਼ਾਹ ਨਾਲ ਪਿਛਲੇ ਐਤਵਾਰ 19 ਤੋਂ ਲੈਕੇ ਅੱਜ ਤੱਕ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਅਤੇ ਡਿਕਸੀ ਗੁਰਦੁਆਰਾ ਸਾਹਿਬ ਵਹੀਰਾਂ ਘੱਤ ਕੇ ਆ ਰਹੀਆਂ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਸੰਗਤਾਂ ਗੁਰਮਤਿ ਸੁਨਣਾ ਅਤੇ ਕਰਮਕਾਂਡੀ ਬਾਬਿਆਂ ਤੋਂ ਖਹਿੜਾ ਛੁੜਾਉਣਾ ਚਾਹੁੰਦੀਆਂ ਹਨ। ਹਰ ਦੀਵਾਨ 'ਚ ਦੋਵੇਂ ਗੁਰਵਾਰਿਆਂ ਦੇ ਹਾਲ ਖੱਚਾ ਖੱਚ ਭਰੇ ਹੁੰਦੇ ਹਨ। ਗੁਰੂ ਨਾਨਕ ਮਿਸ਼ਨ ਗੁਰਦੁਆਰੇ ਦੀ ਥਾਂ ਦੀ ਘੱਟ ਕਾਰਨ, ਮਜਬੂਰੀ ਹੈ ਕਿ ਸੰਗਤਾਂ ਨੂੰ ਤੰਬੂ ਲਾਕੇ ਬਿਠਾਉਣਾ ਪੈ ਰਿਹਾ ਹੈ। ਸੰਗਤਾਂ ਫਿਰ ਵੀ ਹੁੰਮਹੁੰਮਾ ਕੇ ਪਹੁੰਚ ਰਹੀਆਂ ਹਨ। ਡਿਕਸੀ ਗੁਰਦੁਆਰਾ, ਉਨਟਾਰੀਓ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ। 4-5 ਵੱਡੇ ਵੱਡੇ ਹਾਲ ਹਨ, ਜਿਨ੍ਹਾਂ ਨੂੰ ਲੋੜ ਅਨੁਸਾਰ ਵਰਤਿਆ ਜਾਂਦਾ ਹੈ। ਮੇਨ ਫਲੋਰ 'ਤੇ ਤਿੰਨ ਵੱਡੇ ਹਾਲ ਹਨ, ਜਿਨ੍ਹਾਂ ਵਿੱਚ ਪਾਰਟੀਸ਼ਨ ਕੀਤਾ ਹੋਇਆ ਹੈ, ਪਾਰਟੀਸ਼ਨ ਖੋਲਣ ਨਾਲ ਇੱਕ ਬਹੁਤ ਵੱਡਾ ਹਾਲ ਬਣ ਜਾਂਦਾ ਹੈ। 19 ਦਿਸੰਬਰ ਤੋਂ ਲੈਕੇ 22 ਦਿਸੰਬਰ ਤੱਕ ਧੂੰਦਾ ਜੀ ਦੇ ਵੀਚਾਰ ਸੁਨਣ ਲਈ, ਕੰਮਕਾਜੀ ਦਿਨ ਹੋਣ ਦੇ ਕਰਣ ਵੀ ਬਹੁਤ ਵੱਡਾ ਹਾਲ ਵੀ ਭਰ ਜਾਂਦਾ ਹੈ। ਪ੍ਰੋ. ਸਰਬਜੀਤ ਸਿੰਘ ਧੂੰਦਾ ਜੀ ਗੁਰਬਾਣੀ ਦੇ ਵੀਚਾਰਾਂ ਨਾਲ ਨਾਲ, ਕਰਮਕਾਂਡਾਂ ਤੋਂ ਵੀ ਸੰਗਤਾਂ ਨੂੰ ਜਾਗਰੂਕ ਕਰਦੇ ਹਨ। ਆਮ ਜੀਵਨ ਵਿੱਚ ਵਾਪਰ ਰਹੀਆਂ ਗੁਰਮਤਿ ਵਿਰੋਧੀ ਕਾਰਵਾਈਆਂ 'ਤੇ ਚੋਟ ਕਰਦੇ ਹਨ, ਜਿਸ ਨਾਲ ਆਸ ਹੈ ਕਿ ਸੰਗਤਾਂ ਕਰਮਕਾਂਡਾਂ ਤੋਂ ਤੌਬਾ ਕਰਨਗੀਆਂ।

ਪਰ ਕੀ ਪ੍ਰਬੰਧਕਾਂ 'ਤੇ ਵੀ ਕੋਈ ਫਰਕ ਪਏਗਾ?

23 ਦਿਸੰਬਰ, ਸ਼ੁਕਰਵਾਰ, Weekend (moreover Long Weekend) ਹੋਣ ਕਾਰਣ, ਸੰਗਤਾਂ ਆਮ ਦਿਨਾਂ ਨਾਲੋਂ ਵੀ ਵੱਧ ਆਈਆਂ, ਪਰ ਪ੍ਰਬੰਧਕਾਂ ਨੇ ਉਹੀ ਗੱਲ ਕੀਤੀ, ਜਿਵੇਂ ਕੋਈ ਵਧੀਆ ਪਕਵਾਨ ਬਣਾਉਣ ਤੋਂ ਬਾਅਦ ਉਤੇ ਸਵਾਹ ਪਾ ਦਵੇ।

ਬਾਕੀ ਦਿਨ ਸਾਰੇ ਪਾਰਟੀਸ਼ਨ (Partition) ਖੋਲ ਕੇ ਇੱਕ ਬਹੁਤ ਵੱਡਾ ਹਾਲ ਭਰਿਆ ਰਹਿੰਦਾ ਸੀ, ਪਰ 23 ਦਿਸੰਬਰ ਨੂੰ ਪ੍ਰਬੰਧਕਾਂ ਨੇ ਅੱਜ ਦੋਨੋਂ ਪਾਰਟੀਸ਼ਨ (Partition) ਬੰਦ ਕਰਕੇ, ਇੱਕ ਤਿਹਾਈ ਹਾਲ 'ਚ ਸਮਾਗਮ ਕਰਵਾਇਆ। ਇਸ ਛੋਟੇ ਹਾਲ 'ਚ ਤਿੱਲ ਸੁੱਟਣ ਨੂੰ ਥਾਂ ਨਹੀਂ ਸੀ, ਅਧੀਆਂ ਸੰਗਤਾਂ ਲੰਗਰ ਹਾਲ 'ਚ ਬੈਠੀਆਂ ਸਨ, ਹੋਰ ਬਾਹਰ ਖੜੀਆਂ ਸਨ, ਕਿੰਨੇ ਹੀ ਪਰਿਵਾਰ ਘਰਾਂ ਨੂੰ ਵਾਪਸ ਮੁੜ ਗਏ.... ਕਾਰਣ... ਬਾਕੀ ਦੋਵੇਂ ਹਾਲਾਂ 'ਚ ਅਖੰਡ ਪਾਠ ਰਖਿਆ ਗਿਆ ਸੀ, ਅਤੇ ਹਾਲ ਖਾਲੀ...

ਕੀ ਇਹ ਗੁਰਮਤਿ ਹੈ? ਅਖੰਡ ਪਾਠ ਸਿਰਫ ਇਕ ਪਾਠੀ ਕਰ ਰਿਹਾ ਹੈ, ਕੋਈ ਸੁਣ ਨਹੀਂ ਰਿਹਾ, ਅਤੇ ਜੋ ਗੁਰਮਤਿ ਵੀਚਾਰਾਂ ਸੰਗਤਾਂ ਸੁਨਣੀਆਂ ਚਾਹੁੰਦੀਆਂ ਹਨ, ਉਹ ਠੰਡ 'ਚ ਬਾਹਰ ਬੈਠੀਆਂ ਹਨ... ਕੀ ਅਖੰਡ ਪਾਠ ਜ਼ਰੂਰੀ ਹੈ? ਕੀ ਇਹ ਸਿਖਿਆ ਜਾ ਰਿਹਾ ਹੈ... ਕੀ ਅਖੰਡ ਪਾਠ, ਇਕ ਪਖੰਡ ਨਹੀਂ, ਕਰਮਕਾਂਡ ਨਹੀਂ... ਕੀ ਗੁਰਬਾਣੀ ਪੜ੍ਹਨ ਲਈ ਹੈ ਜਾਂ ਤੋਤਾ ਰੱਟਣ ਵਾਸਤੇ ਹੈ, ਜਾਂ ਗੁਰਮਤਿ ਗ੍ਰਹਿਣ ਕਰਕੇ, ਜੀਵਨ 'ਚ ਧਾਰਣ ਕਰਨ ਵਾਸਤੇ ਹੈ...

ਜਿਸ ਕਰਮਕਾਂਡਾਂ ਤੋਂ ਗੁਰੂ ਸਾਹਿਬ ਵਰਜਦੇ ਹਨ, ਅਤੇ ਉਸੇ ਗੁਰਮਤਿ ਦਾ ਪ੍ਰਚਾਰ ਧੂੰਦਾ ਜੀ ਕਰਕ ਰਹੇ ਹਨ, ਉਸੇ ਥਾਂ 'ਤੇ ਇਹ ਕਰਮਕਾਂਡ, ਕੀ ਇਹ ਦੀਵੇ ਥੱਲੇ ਹਨੇਰਾ ਨਹੀਂ? ਕੀ ਇਹ "ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ" ਵਾਲੀ ਗੱਲ ਨਹੀਂ? ਕੀ ਪ੍ਰਬੰਧਕਾਂ 'ਤੇ ਇਸ ਪ੍ਰਚਾਰ ਦਾ ਕੋਈ ਅਸਰ ਨਹੀਂ? ਕੀ ਸੰਗਤਾਂ ਇਸ ਦਾ ਜਵਾਬ ਪ੍ਰਬੰਧਕਾਂ ਕੋਲ਼ੋਂ ਮੰਗਣਗੀਆਂ??? ਜਾਂ ਫਿਰ ਧੂੰਦਾ ਜੀ ਆਪਣਾ ਸਾਰਾ ਜ਼ੋਰ ਲਗਾਈ ਜਾ ਰਹੇ ਹਨ, ਸੰਗਤਾਂ ਸਿਰਫ ਸੁਨਣ ਤੱਕ ਹੀ ਸੀਮਿਤ ਹਨ?

ਇੱਕ ਗੱਲ ਸਾਫ ਕਰਨੀ ਹੈ, ਕਿ ਅਸੀਂ ਪ੍ਰਬੰਧਕਾਂ ਦੇ ਖਿਲਾਫ ਨਹੀਂ, ਉਨ੍ਹਾਂ ਨੇ ਦਲੇਰੀ ਨਾਲ ਪ੍ਰੋ. ਧੂੰਦਾ ਜੀ ਦੇ ਪ੍ਰੋਗ੍ਰਾਮ ਕਰਵਾਏ ਹਨ, ਉਸ ਲਈ ਉਹ ਵਧਾਈ ਦੇ ਪਾਤਰ ਹਨ, ਪਰ ਉਨ੍ਹਾਂ ਨੂੰ ਸਮਾਗਮ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ, ਇਨ੍ਹਾਂ ਕਰਮਕਾਂਡਾਂ ਤੋਂ ਖਹਿੜਾ ਛੁੜਾਉਣ ਲਈ ਪਹਿਲਕਦਮੀ ਵੀ ਕਰਨੀ ਪਵੇਗੀ।

ਜਿਸ ਤਰ੍ਹਾਂ ਧੂੰਦਾ ਜੀ ਕਹਿੰਦੇ ਹਨ, ਕਿ ਮੈਂ ਤਾਂ ਗੁਰੂ ਦਾ ਕੂਕਰ ਹਾਂ, ਕੂਕਰ ਦਾ ਕੰਮ ਹੈ ਭੌਂਕਣਾ, ਤੇ ਅਸੀਂ ਵੀ ਕੂਕਰ ਹੋਣ ਦਾ ਫਰਜ਼ ਨਿਭਾ ਰਹੇ ਹਾਂ, ਜੋ ਖਾਲਸਾ ਨਿਊਜ਼ ਦਾ ਪਹਿਲੇ ਦਿਨ ਤੋਂ ਅਸੂਲ ਹੈ।

ਸੰਪਾਦਕ ਖਾਲਸਾ ਨਿਊਜ਼

ਅਖੰਡ ਪਾਠ ਕਾਰਣ ਖਾਲੀ ਪਿਆ ਹਾਲ, ਗੁਰਬਾਣੀ ਕਿਸ ਨੂੰ ਸੁਣਾਈ ਜਾ ਰਹੀ ਹੈ???

   
ਖਚਾ ਖੱਚ ਭਰਿਆ ਹਾਲ

ਹੈਡ ਗ੍ਰੰਥੀ ਭਲਿੰਦਰ ਸਿੰਘ ਦੀ ਸੌੜੀ ਸੋਚ ਦੀ ਸਜ਼ਾ ਭੁਗਤ ਰਹੀਆਂ ਸੰਗਤਾਂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top