Share on Facebook

Main News Page

ਇੱਕ ਸਿੱਖ ਦੇ ਕਾਤਲ 14 ਪ੍ਰੇਮੀਆਂ ਨੂੰ ਅਦਾਲਤ ਵਲੋਂ ਬਰੀ ਕਰਨ ਨੇ ਭਾਰਤੀ ਪ੍ਰਸ਼ਾਸਨਕ ਅਤੇ ਨਿਆਂ ਪ੍ਰਣਾਲੀ ’ਤੇ ਲਾਇਆ ਪ੍ਰਸ਼ਨ ਚਿੰਨ੍ਹ

ਬਠਿੰਡਾ, 19 ਅਕਤੂਬਰ (ਕਿਰਪਾਲ ਸਿੰਘ): ਮੁੰਬਈ ਮਹਾਂਨਗਰ ਦੇ ਉਪ ਨਗਰ ਮੁਲੁੰਡ ਵਿਖੇ ਸੌਦਾ ਡੇਰਾ ਦੀ ਫੇਰੀ ਸਮੇਂ 25 ਜੂਨ 2008 ਨੂੰ ਇੱਕ ਸਿੱਖ ਦੇ ਕਤਲ ਕੇਸ ਵਿੱਚ ਅਦਾਲਤ ਵਲੋਂ 18 ਅਕਤੂਬਰ ਨੂੰ ਸੁਣਾਏ ਗਏ ਫੈਸਲੇ ਵਿੱਚ ਕਥਿਤ 14 ਦੋਸ਼ੀ ਪ੍ਰੇਮੀਆਂ ਨੂੰ ਬਰੀ ਕੀਤੇ ਜਾਣ ਦੀ ਘਟਨਾ ਨੇ ਜਿਥੇ ਭਾਰਤੀ ਨਿਆਂ ਪ੍ਰਣਾਲੀ 'ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ ਉਥੇ ਭਾਰਤੀ ਅਦਾਲਤਾਂ ਦੇ ਮੂੰਹ 'ਤੇ ਇੰਨਸਾਫ ਦਾ ਵਿਖਾਇਆ ਜਾ ਰਿਹਾ ਨਕਾਬ ਵੀ ਪੂਰੀ ਤਰ੍ਹਾਂ ਲਾਹ ਦਿੱਤਾ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਕਹੇ।

ਉਨ੍ਹਾਂ ਕਿਹਾ ਇੱਕ ਪਾਸੇ ਤਾਂ ਪੰਜਾਬ ਦੇ ਮਾਨਸਾ ਜਿਲ੍ਹੇ ਦੇ ਪਿੰਡ ਮੰਦਰਾਂ ਦੇ ਵਾਸੀ, ਸੌਦਾ ਸਾਧ ਦੇ ਪ੍ਰੇਮੀ ਲਿੱਲੀ ਕੁਮਾਰ ਦੇ ਕਤਲ ਕੇਸ ਵਿੱਚ ਮ੍ਰਿਤਕ ਦੇ ਭਰਾ ਨੇ ਆਪਣੇ ਹੀ ਪਿੰਡ ਮੰਦਰਾਂ ਦੇ ਤਿੰਨ ਵਿਅਕਤੀਆਂ ਦੇ ਨਾਮ ਲੈ ਕੇ ਅਤੇ ਇੱਕ ਅਣਪਛਾਤੇ ਵਿਅਕਤੀ ਵਿਰੁਧ ਕੇਸ ਦਰਜ਼ ਕਰਵਾਇਆ ਸੀ ਪਰ ਪੁਲਿਸ ਨੇ ਉਨ੍ਹਾਂ ਵਿਅਕਤੀਆਂ ਨੂੰ ਤਾਂ ਕੇਸ ਵਿੱਚੋਂ ਕੱਢ ਦਿੱਤਾ ਪਰ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੀ ਪ੍ਰੀਜੀਡਮ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਸਮੇਤ ਸਿੱਖ ਜਥੇਬੰਦੀਆਂ ਦੇ 9 ਹੋਰ ਸਿੰਘਾਂ 'ਤੇ ਕੇਸ ਪਾ ਦਿੱਤਾ, ਜਿਨ੍ਹਾਂ ਦੀ ਅੱਜ ਤੱਕ ਜਮਾਨਤ ਵੀ ਨਹੀਂ ਕੀਤੀ ਗਈ ਤੇ ਉਹ ਬਿਨਾਂ ਕਿਸੇ ਦੋਸ਼ ਅਤੇ ਸਬੂਤਾਂ ਦੇ ਜੇਲ੍ਹਾਂ ਵਿੱਚ ਬੈਠੇ ਹਨ ਪਰ ਦੂਸਰੇ ਪਾਸੇ ਮੁਲੁੰਡ ਵਿਖੇ ਇੱਕ ਸਿੱਖ ਦੇ 14 ਕਾਤਲਾਂ ਜਿਨ੍ਹਾਂ ਦੇ ਨਾਮ ਲੈ ਕੇ ਕੇਸ ਦਰਜ ਕਰਵਾਇਆ ਗਿਆ ਸੀ ਉਨ੍ਹਾਂ ਨੂੰ ਸਬੂਤਾਂ ਦੀ ਘਾਟ ਕਾਰਣ ਬਰੀ ਕਰ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਇਸ ਤੋਂ ਇੱਕ ਸਾਲ ਪਹਿਲਾਂ ਸੁਨਾਮ ਦੇ ਕਰਮਜੀਤ ਸਿੰਘ ਅਤੇ ਡੱਬਵਾਲੀ ਦੇ ਇੱਕ ਸਿੱਖ ਨੂੰ ਪ੍ਰੇਮੀਆਂ ਵਲੋਂ ਕਤਲ ਕਰ ਦਿੱਤਾ ਗਿਆ ਸੀ ਉਨ੍ਹਾਂ ਕਾਤਲਾਂ ਨੂੰ ਪੰਜਾਬ ਪੁਲਿਸ ਵਲੋਂ ਅੱਜ ਤੱਕ ਗ੍ਰਿਫਤਾਰ ਵੀ ਨਹੀ ਕੀਤਾ ਗਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਵਾਂਗ ਰਚਾਉਣ ਦੇ ਦੋਸ਼ ਹੇਠ ਸੌਦਾ ਸਾਧ ਵਿਰੁੱਧ ਦਰਜ ਕੇਸ ਦਾ ਅੱਜ ਤੱਕ ਅਦਾਲਤ ਵਿੱਚ ਚਲਾਨ ਵੀ ਪੇਸ਼ ਨਹੀਂ ਕੀਤਾ। ਭਾਈ ਸਿਰਸਾ ਨੇ ਕਿਹਾ ਕਿ ਇਹ ਸਾਰੇ ਵੇਰਵੇ ਦੇਣ ਤੋਂ ਭਾਵ ਹੈ ਕਿ ਭਾਰਤੀ ਨਿਆਂ ਅਤੇ ਪ੍ਰਸ਼ਾਸਨਕ ਪ੍ਰਣਾਲੀ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਪ੍ਰਤੀ ਦੂਹਰੇ ਮਾਪ ਦੰਡ ਅਪਣਾ ਰਹੀ ਹੈ ਤੇ ਇਹ ਕਾਰਵਾਈ ਉਨ੍ਹਾਂ ਦੇ ਮੂੰਹ 'ਤੇ ਕਰਾਰਾ ਥੱਪੜ ਹੈ ਜਿਹੜੇ ਕਹਿੰਦੇ ਹਨ ਕਿ ਭਾਰਤ ਵਿੱਚ ਹਰ ਸ਼ਹਿਰੀ ਦੇ ਬਰਾਬਰ ਹੱਕ ਹਨ ਅਤੇ ਸੰਵਿਧਾਨ ਅਨੁਸਾਰ ਸਭ ਇਨਸਾਫ ਲੈਣ ਦੇ ਹੱਕਦਾਰ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top