Share on Facebook

Main News Page

ਸਹਿਜਧਾਰੀ ਮਸਲਾ ਬਾਦਲ ਨੇ ਆਰ.ਐਸ.ਐਸ ਨੂੰ ਖੁਸ਼ ਕਰਨ ਲਈ ਪੈਦਾ ਕੀਤਾ: ਰਘਬੀਰ ਸਿੰਘ ਰਾਜਾਸਾਂਸੀ

ਅੰਮ੍ਰਿਤਸਰ 20 ਦਸੰਬਰ (ਰਾਜਿੰਦਰ ਬਾਠ): ਬਾਦਲ ਸਰਕਾਰ ਦੀਆਂ ਸਿੱਖ ਮਾਰੂ ਨੀਤੀਆਂ ਤੇ ਪੰਜਾਬ ਦੇ ਹਿੱਤਾਂ ਨਾਲ ਖੇਡਣ ਦੀ ਖਤਰਨਾਕ ਰਣਨੀਤੀ ਨੂੰ ਉਜਾਗਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ 1920 ਵਲੋਂ ਸ਼੍ਰੀ ਚਮਕੌਰ ਸਾਹਿਬ ਵਿਖੇ 22 ਦਸੰਬਰ ਨੂੰ ਭਾਰੀ ਕਾਨਫਰੰਸ ਦਾ ਆਯਜਿਨ ਕੀਤਾ ਜਾ ਰਿਹਾ ਹੈ। ਅੱਜ ਇਕ ਪ੍ਰੈਸ ਕਾਨਫਰੰਸ ਵਿਚ ਪਾਰਟੀ ਦੇ ਮੁੱਖ ਆਗੂ ਰਘਬੀਰ ਸਿੰਘ ਰਾਜਾਸਾਂਸੀ ਨੇ ਦੱਸਿਆ ਕਿ ਹੁਣ ਲੋਕਾਂ ਦਾ, ਬਾਦਲ ਦੇ ਜ਼ੁਲਮਾਂ ਨਾਲ, ਸਬਰ ਦਾ ਪਿਆਲਾ ਭਰ ਗਿਆ ਹੈ। ਬਾਦਲੀਏ ਦੋਨਾਂ ਹੱਥਾਂ ਨਾਲ ਲੋਕਾਂ ਨੂੰ ਲੁੱਟ ਵੀ ਰਹੇ ਹਨ ਤੇ ਕੁਟ ਵੀ ਰਹੇ ਹਨ। ਉਹਨਾਂ ਕਿਹਾ ਕਿ ਸ਼੍ਰਮਣੀ ਅਕਾਲੀ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਦੀ ਪ੍ਰਧਾਨਗੀ ਹੇਠ, ਇਹ ਇਕਠ ਇਕ ਇਤਿਹਾਸਿਕ ਹੋ ਕੇ ਨਿਬੜੇਗਾ। ਉਹਨਾਂ ਨੇ ਸਮੂਹ ਪੁਰਾਣੇ ਅਕਾਲੀ ਵਰਕਰਾਂ ਤੇ ਜਥੇਬੰਦੀਆਂ ਨੂੰ ਇਸ ਰੈਲੀ ਵਿਚ ਹੁੰਮ-ਹੁਮਾ ਕੇ ਪਹੁੰਚਣ ਲਈ ਕਿਹਾ।

ਸਹਿਜਧਾਰੀ ਮੁਦੇ ਤੇ ਹਾਈ ਕੋਰਟ ਦੇ ਫੈਂਸਲੇ ਤੇ ਆਪਣਾ ਪ੍ਰਤੀਕਰਮ ਜ਼ਾਹਿਰ ਕਰਦਿਆਂ, ਰਘਬੀਰ ਸਿੰਘ ਰਾਜਾਸਾਂਸੀ ਨੇ ਕਿਹਾ ਕਿ ਬਾਦਲ ਨੇ ਆਪਣੀਆਂ ਗਲਤ ਨੀਤੀਆਂ ਨਾਲ ਸਹਿਜਧਾਰੀ ਮੁੱਦੇ ਤੇ ਲਏ ਗਲਤ ਸਟੈਂਡ ਨਾਲ, ਪਾਰਟੀ ਤੇ ਸ਼੍ਰੋਮਣੀ ਕਮੇਟੀ ਵਿਚ ਸਵਿੰਧਾਨਕ ਸੰਕਟ ਖੜਾ ਕਰ ਲਿਆ ਹੈ। ਉਹਨਾਂ ਕਿਹਾ ਕਿ ਵਾਜਪਾਈ ਸਰਕਾਰ ਵੇਲੇ, ਸਹਿਜਧਾਰੀ ਹਿਤਾਂ ਬਾਰੇ ਗਲਤ ਫੈਂਸਲਾ ਕੇਵਲ ਆਪਣੇ ਰਾਜਸੀ ਹਿੰਦੂ ਭਾਈਵਾਲਾ ਨੂੰ ਖੁਸ਼ ਕਰਨ ਲਈ ਹੀ ਕੀਤਾ ਗਿਆ ਸੀ। ਜਿਸਦਾ ਖਾਮਿਆਜ਼ਾ ਅਜ ਇਹਨਾਂ ਨੂੰ ਭੁਗਤਣਾ ਪਵੇਗਾ। ਉਹਨਾਂ ਕਿਹਾ ਕਿ ਉਹ ਚਮਕੌਰ ਸਾਹਿਬ ਦੀ ਮੀਟਿੰਗ ਤੋਂ ਬਾਅਦ, ਹਾਈਕੋਰਟ ਦੇ ਸਹਿਜਧਾਰੀ ਬਾਰੇ ਫੈਂਸਲੇ ਦੀ ਸਮੀਖਿਆ ਲਈ ਇਕ ਵਿਸ਼ੇਸ਼ ਮੀਟਿੰਗ ਕਰ ਰਹੇ ਹਨ ਤੇ ਇਸ ਤੋਂ ਬਾਅਦ ਵਿਚ ਹੀ ਇਸ ਸੰਬੰਧੀ ਕੋਈ ਪ੍ਰਤੀਕਰਮ ਦਿਤਾ ਜਾਵੇਗਾ। ਇਸ ਮੀਟਿੰਗ ਵਿਚ ਸਾਬਕਾ ਮੰਤਰੀ ਦਰਸ਼ਨ ਸਿੰਘ ਈਸਾਪੁਰ, ਉਪ ਪ੍ਰਧਾਨ ਰਘਬੀਰ ਸਿੰਘ ਰਾਜਾਸਾਂਸੀ, ਮੋਹਨ ਸਿੰਘ ਮਟੀਆ, ਪ੍ਰਧਾਨ ਅਕਾਲੀ ਜਥਾ ਦਿਹਾਤੀ, ਦਲਜੀਤ ਸਿੰਘ ਸੰਧੂ ਸ਼ਹਿਰੀ ਪ੍ਰਧਾਨ, ਮਨਮੋਹਨ ਸਿੰਘ ਸਠਿਆਲਾ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਆਦਿ ਮੌਜੂਦ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top