Share on Facebook

Main News Page

ਟਕਸਾਲੀਆਂ ਦੀ ਬੌਖਲਾਹਟ

ਸਿੱਖੀ ਸਿਧਾਤਾਂ ਦੇ ਨਿਧੜਕ ਪ੍ਰਚਾਰਕ ਸਰਬਜੀਤ ਸਿੰਘ ਧੂੰਦਾ ਨੂੰ ਸੰਗਤ ਵਲੋਂ ਬੇਹੱਦ ਪਿਆਰ ਮਿਲਣ ਕਰਕੇ, ਡੇਰੇਦਾਰ ਬੌਖਲਾਹਟ ਵਿੱਚ ਆ ਗਏ ਹਨ। ਇਹ ਲੋਕ ਹਰ ਰੋਜ਼ ਨਵਾਂ ਸੋਸ਼ਾ ਛੱਡ ਦਿੰਦੇ ਨੇ, ਝੂਠ ਬੋਲਣ ਵਿੱਚ ਇਹ ਹੱਦ ਦਰਜੇ ਦੇ ਮਾਹਰ ਹਨ। ਇਹ ਆਪ ਤਾਂ ਜਣੇ ਖਣੇ ਬੂਬਨਿਆਂ ਨਾਲ ਸੰਤ, ਮਹਾਂ ਪੁਰਖ, ਬ੍ਰਹਮਗਿਆਨੀ ਦੀ ਡਿਗਰੀਆਂ ਲਾਈ ਫਿਰਦੇ ਹਨ। ਪਰ ਧੂੰਦਾ ਜੀ ਦੇ ਨਾਂ ਨਾਲ ਪ੍ਰੋਫੈਸਰ ਲਗਿਆ ਹੀ, ਇਹਨਾਂ ਨੂੰ ਸੂਲ ਵਾਂਗ ਚੁੱਭਦਾ ਹੈ। ਇਹ ਧਰਮ ਦੇ ਠੇਕੇਦਾਰ ਮਹਿਤਾ ਚੌਂਕ ਵਿਖੇ ਸਿੱਖਾਂ ਦੇ ਕਾਤਲ ਕੇ. ਪੀ. ਐਸ ਗਿੱਲ ਨੂੰ ਸਿਰੋਪਾ ਦੇ ਕੇ ਦੁਧ ਵੀ ਛਕਾ ਚੁੱਕੇ ਹਨ। ਅਖੌਤੀ ਦਸਮ ਗ੍ਰੰਥ ਪੜ ਕੇ ਇਨ੍ਹਾਂ ਦੀ ਮੱਤ ਵਿੱਚ ਮਹਾਕਾਲ ਵੜ ਗਿਆ ਹੈ। ਕਾਲਕਾ ਦੇਵੀ ਦੇ ਪੁਜਾਰੀ, ਗੁਰੂ ਦੇ ਨਾਂ ਉਪਰ ਅਸ਼ਲੀਲ ਰਚਨਾਵਾਂ ਮੜ ਰਹੇ ਹਨ। ਇੰਦਰ ਸਿੰਘ ਘੱਗਾ ਜੀ ਨਾਲ ਵੀ ਇਨ੍ਹਾਂ ਦਾ ਇੱਟ ਕੁੱਤੇ ਵਾਲਾ ਵੈਰ ਹੈ। ਇੰਦਰ ਸਿੰਘ ਘੱਗਾ ਜੀ ਨੇ ਇਨ੍ਹਾਂ ਨੂੰ 250 ਸੁਆਲ ਕੀਤੇ ਸਨ, ਇਨ੍ਹਾਂ ਦੀਆਂ ਕਿਤਾਬਾਂ ਵਿੱਚੋਂ, ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਇਨ੍ਹਾਂ ਦਾ ਮੁਖੀ ਹਰਨਾਮ ਸਿੰਘ ਧੁੰਮਾਂ, ਬਾਦਲ ਦੀ ਗੋਦੀ ਵਿਚ ਚ੍ਹੜਿਆ ਫਿਰਦਾ ਹੈ, ਚਾਲੀਹੇ ਕੱਟਦਾ ਅਤੇ ਹਵਨ ਵੀ ਕਰਦਾ ਹੈ। ਇਨ੍ਹਾਂ ਦੀਆਂ ਕਿਤਾਬਾਂ ਵਿੱਚ ਸਿਖਾਂ ਨੂੰ ਲਵ ਕੁਸ ਦੀ ਔਲਾਦ ਤਕ ਲਿਖਿਆ ਮਿਲਦਾ ਹੈ। ਇਹ ਵੀ ਲਿਖਿਆ ਹੈ, ਕਿ ਰਾਮ ਚੰਦਰ ਨੇ ਕਛਿਹਰਾ ਹਨੂੰਮਾਨ ਨੂੰ ਦਿੱਤਾ ਸੀ ਤੇ ਉਹੀ ਕਛਿਹਰਾ ਸਿੱਖਾ ਨੂੰ ਮਿਲਿਆ।

ਮੈਂ ਸਿੱਖਾਂ ਨੂੰ ਬੇਨਤੀ ਕਰਾਂਗਾਂ, ਕਿ ਟਕਸਾਲ ਦੀਆਂ ਲਿਖੀਆਂ ਪੁਸਤਕਾਂ ਗੁਰਬਾਣੀ ਪਾਠ ਦਰਸ਼ਨ ਪੜੋ, ਤਾਂ ਕਿ ਇਨ੍ਹਾਂ ਵਲੋਂ ਫੈਲਾਏ ਹੋਏ ਬ੍ਰਾਹਮਣਵਾਦ ਦਾ ਪਤਾ ਲਗ ਸਕੇ। ਇਕ ਇਹੋ ਜੀ ਲਿਖੀ ਕਹਾਣੀ ਮਿਲਦੀ ਹੈ, ਜਿਸ ਵਿੱਚ ਪਤੀਵਰਤਾ ਇਸਤਰੀ ਦਾ ਪਤੀ ਚ੍ਹੜਾਈ ਕਰ ਗਿਆ, ਉਸਨੇ ਦੋ ਹਫਤੇ ਸੂਰਜ ਨਹੀਂ ਚ੍ਹੜਨ ਦਿੱਤਾ। ਫਿਰ ਭਗਵਾਨ ਨੇ ਆ ਕੇ ਪਤੀ ਜਿੳਂਦਾ ਕੀਤਾ, ਤਾਂ ਕਿਤੇ ਜਾ ਕੇ ਸੂਰਜ ਚ੍ਹੜਿਆ। ਜੇ ਕਿਤੇ ਅਗੋਂ ਭਗਵਾਨ ਵੀ ਜ਼ਿੱਦ ਫੜ ਕੇ ਬਹਿ ਜਾਂਦਾ, ਕਿ ਮੈ ਨਹੀਂ ਪਤੀ ਜਿੳਂਦਾ ਕਰਨਾ, ਤਾਂ ਪਤਾ ਨਹੀਂ ਸੂਰਜ ਦਾ ਕੀ ਬਣਨਾ ਸੀ। ਹੋਰ ਗਪੌੜੇ ਪੜਨ ਲਈ ਆਪ ਖੇਚਲ ਕਰੋ। ਇਹ ਤਾਂ ਇਕ ਨਮੂਨਾ ਮਾਤਰ ਹੈ।

ਦਾਸ,

ਸਿੰਦਰਜੀਤ ਸਿੰਘ ਟੋਰਾਂਟੋ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top