Share on Facebook

Main News Page

ਨੀਲਧਾਰੀਆਂ ਵਲੋਂ ਪੰਥਕ ਸਿਧਾਂਤਾਂ ਉਪਰ ਕਰਾਰਾ ਵਾਰ

ਦੇਹਧਾਰੀ ਗੁਰੂਡੰਮ੍ਹ ਦਾ ਪਰਕੋਪ ਪੰਜਾਬ ਵਿੱਚ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਕਿਸੇ ਸਮੇਂ (1930-31)ਪਾਕਿਸਤਾਨੀ ਪੰਜਾਬ ਦੇ ਪਿੰਡ ਗਲੋਟੀਆ ਦੇ ਨਜਦੀਕ ਬਾਬੇ ਹਰਨਾਮ ਸਿੰਹੂ ਦਾ ਡੇਰਾ ਸੀ ਜੋ ਅਰੰਭਤਾ ਵਿੱਚ ਤਾਂ ਗੁਰਮਤਿ ਦਾ ਪਰਚਾਰ ਕਰਿਆ ਕਰਦਾ ਸੀ, ਪਰ ਬਾਅਦ ਵਿੱਚ ਪਤਾ ਨਹੀਂ ਕਿਸ ਸਮੇਂ ਉਹ ਨਾਮਧਾਰੀ ਬਾਬੇ ਰਾਮ ਸਿੰਘ ਨੂੰ ਸਤਿਗੁਰੂ ਮੰਨਣ ਲੱਗ ਪਿਆ। ਪਰ ਕੁਝ ਸਮੇਂ ਬਾਅਦ ਉਸ ਨੇ ਆਪਣਾ ਵੱਖਰਾ ਮਤਿ ਚਲਾ ਲਿਆ, ਅਤੇ ਬਾਬੇ ਰਾਮ ਸਿੰਘ ਦੇ ਨਾਮਧਾਰੀ ਅਸੂਲਾਂ ਨੂੰ ਛੱਡ ਕੇ ਆਪਣੀ ਵੱਖਰੀ ਸੰਪਰਦਾ ਬਣਾ ਲਈ, ਅਤੇ ਨਾਮਧਾਰੀ ਡੇਰੇਦਾਰ ਜੋ ਕਿ ਨੀਲਾ ਪਹਿਨਣ ਤੋਂ ਗੁਰੇਜ ਕਰਦੇ ਸਨ ਇਸ ਨੇ ਆਪਣੇ ਪੈਰੋਕਾਰਾਂ ਨੂੰ ਨੀਲਾ ਕਮਰਕੱਸਾ ਕਰਨ ਦਾ ਹੁਕਮ ਚਾੜ ਦਿੱਤਾ।

ਜ਼ਿਕਰਯੋਗ ਹੈ ਕਿ ਨਾਮਧਾਰੀ ਭਾਵੇਂ ਕਿ ਸਫੈਦਧਾਰੀ ਹਨ ਜਾਂ ਫਿਰ ਨੀਲਧਾਰੀ ਦੋਵੇਂ ਹੀ ਅੰਮ੍ਰਿਤ ਛੱਕਣ ਅਤੇ ਕਿਰਪਾਨ ਧਾਰਨ ਕਰਨ ਤੋਂ ਆਕੀ ਹਨ, ਅਤੇ ਆਪਣੇ ਆਪ ਨੂੰ ਗੁਰੂ ਸਾਹਿਬ ਜੀ ਦੀ ਗੁਰਗੱਦੀ ਨਾਲ ਜੋੜਦੇ ਹਨ। ਹਰਨਾਮ ਸਿੰਹੁ ਦੇ ਡੇਰੇ ਵਿੱਚ ਤਾਂ ਇਸ ਦੇ ਚੇਲੇ ਜਾਂ ਤਾਂ ਪੂਰਨਮਾਸ਼ੀ ਵਾਲੇ ਦਿਨ ਸਾਰਾ ਦਿਨ ਕੁਝ ਨਹੀਂ ਖਾਂਦੇ ਅਤੇ ਜੇ ਲੰਗਰ ਵਿੱਚ ਦਾਲ ਬਣਾਉਂਦੇ ਹਨ ਤਾਂ ਉਸ ਵਿੱਚ ਨਮਕ ਦੀ ਵਰਤੋਂ ਵੀ ਨਹੀਂ ਕਰਦੇ ਅਤੇ ਇਸ ਬਾਰੇ ਇਹ ਪ੍ਰਚਾਰ ਕਰਦੇ ਹਨ, ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਇਸ ਦਿਨ ਵਰਤ ਰੱਖਿਆ ਕਰਦੇ ਸਨ ਜਦੋਂ ਕਿ ਗੁਰੂ ਪਾਤਸ਼ਾਹ ਦਾ ਫੁਰਮਾਨ ਹੈ,

ਪੂਰਨ ਪ੍ਰੇਮ ਪ੍ਰਤੀਤ ਸਜੈ, ਵ੍ਰਤ ਗੌੜ ਮੜੀ ਮਠਿ ਭੂਲ ਨ ਮਾਨੈ

ਗੁਰਮਤਿ ਵਿਚਾਰਧਾਰਾ ਵਿੱਚ ਭਾਵੇਂ ਆਰਤੀ ਦਾ (ਦੀਵੇ ਬਾਲਣ ਵਾਲੀ ਵਿਧੀ)ਖੰਡਨ ਕਥਾ ਗਿਆ ਹੈ ਪੲ ਇਸ ਦੇ ਚੇਲੇ ਤਾਂ ਗੁਰੂ ਪਾਤਸ਼ਾਹ ਦੇ ਸਰੂਪ ਅਤੇ ਇਸ ਦੀ ਤਸਵੀਰ ਅੱਗੇ ਦੀਵੇ ਬਾਲ ਕੇ ਆਰਤੀ ਕਰਦੇ ਹਨ ਅਤੇ ਕਮਲਿਆਂ ਵਾਂਗ ਸਿਰ ਹਿਲਾ ਕੇ ਕਮਲ ਕੁੱਟਦੇ ਹਨ। ਕੁਝ ਵੀਰਾਂ ਦਾ ਵਿੱਚਾਰ ਹੈ ਕਿ ਬਾਬੇ ਹਰਨਾਮ ਸਿੰਹੁ ਕਿਲੇਵਾਲੇ ਦਾ ਪਿਛੋਕੜ ਮੁਸਲਮਾਨ ਸੀ ਅਤੇ ਇਸੇ ਕਰਕੇ ਹੀ ਨੌਸ਼ਹਿਰੇ ਮੱਝਾ ਸਿੰਘ (ਗੁਰਦਾਸਪੁਰ) ਵਿਖੇ ਇਸ ਦੀ ਮੌਤ ਤੋਂ ਬਾਅਦ ਇਸ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ, ਬਲਕਿ ਇਸ ਦੀ ਲਾਸ਼ ਨੂੰ ਇਕ ਕਮਰੇ ਵਿੱਚ ਰੱਖ ਕੇ ਉਸ ਨੂੰ ਸਾਰੇ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ।

ਇਕ ਹੋਰ ਹਿਮਾਕਤ ਕਰਦਿਆਂ ਹੋਇਆਂ ਇਹਨਾਂ ਨੇ ਉਸ ਕਮਰੇ ਉਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ। ਇਹ ਖਬਰ ਕੁੱਝ ਸਮੇਂ ਬਾਅਦ ਲੋਕਾਂ ਵਿੱਚ ਫੈਲ ਗਈ ਅਤੇ ਮਸਲਾ ਅਕਾਲ ਤਖਤ ਸਾਹਿਬ ਉਪਰ ਚਲਾ ਗਿਆ, ਉਸ ਸਮੇਂ ਅਕਾਲ ਤਖਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਸਨ ਅਤੇ ਉਹਨਾਂ ਨੇ ਇਹ ਡੇਰੇ ਦੇ ਮੁਖੀਆਂ ਨੂੰ ਤਲਬ ਕੀਤਾ। ਉਸ ਸਮੇਂ ਇਸ ਡੇਰੇ ਦੇ ਪੈਰੋਕਾਰਾਂ ਨੇ ਆਪਣੀ ਗਲਤੀ ਮੰਨੀ ਕਿ ਅਸੀਂ ਇਸ ਅਸਥਾਨ ਤੋਂ ਗੁਰੂ ਮਹਾਰਾਜ ਜੀ ਦਾ ਸਰੂਪ ਚੁਕਵਾ ਦਿਆਂਗੇ ਅਤੇ ਉਸ ਦਾ ਸਰੀਰ ਕੱਢ ਕੇ ਸਸਕਾਰ ਕਰ ਦਿਆਂਗੇ, ਬਾਅਦ ਵਿੱਚ ਸਸਕਾਰ ਤਾਂ ਸ਼ਾਇਦ ਕਰ ਦਿੱਤਾ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਬਾਅਦ ਵਿੱਚ ਕੀ ਬਣਿਆ ਇਸ ਦਾ ਕੋਈ ਖਾਸ ਇਲਮ ਨਹੀਂ ਕਿਉਂ ਕਿ ਜਥੇਦਾਰ ਰਣਜੀਤ ਸਿੰਘ ਜੀ ਦੀ ਛੁਟੀ ਹੋ ਗਈ ਅਤੇ ਬਾਕੀ ਜਥੇਦਾਰਾਂ ਨੇ ਇਸ ਪਾਸੇ ਕੋਈ ਧਿਆਨ ਨਾ ਦਿੱਤਾ।

ਇਸ ਡੇਰੇ ਦੇ ਮੂਖੀ ਹਰਨਾਮ ਸਿੰਹੂ ਦੀ ਭਾਵੇਂ ਮੌਤ ਹੋ ਚੁਕੀ ਹੈ, ਪਰ ਇਸ ਦੇ ਪੈਰੋਕਾਰ ਇਸ ਨੂੰ ਗੁਰੂ ਪਾਤਸ਼ਾਹ ਜੀ ਦਾ ਅਵਤਾਰ ਮੰਨਦੇ ਹਨ ਅਤੇ ਇਹ ਪਰਚਾਰਦੇ ਹਨ ਕਿ ਪੁਰਾਤਨ ਗ੍ਰੰਥਾਂ ਵਿੱਚ ਵਿੱਚ ਜਿਸ ਨੇਹਕਲੰਕ ਅਵਤਾਰ ਦੇ ਆਗਨ ਦੀ ਗੱਲ ਕੀਤੀ ਗਈ ਹੈ ਉਹ ਅਵਤਾਰ ਇਹੀ ਹੈ, ਅਤੇ ਇਸ ਬਾਬੇ ਨੂੰ ਇਸ ਦੇ ਚੇਲੇ ਨੇਹਕਲੰਕ ਅਵਤਾਰ ਸੱਦੇ ਹਨ ਅਤੇ ਉਸ ਦੀ ਬਰਸੀ ਜਾਂ ਯਾਦ ਵੀ ਨੇਹਕਲੰਕ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਨ। ਪੰਜਾਬ ਸਪੈਕਟ੍ਰਮ ਨੂੰ ਪ੍ਰਾਪਤ ਹੋਏ, ਇਹਨਾਂ ਵਲੋਂ ਪ੍ਰਕਾਸ਼ਿਤ ਇਸ਼ਤਿਹਾਰ ਜੋ ਕਿ ਹੁਣ ਪਿੰਡਾਂ ਵਿੱਚ ਲਗਾਇਆ ਗਿਆ ਹੈ, ਉਸ ਦੀ ਸ਼ਬਦਾਵਲੀ ਤੋਂ ਹੀ ਇਹਨਾਂ ਦੀ ਕਰਤੂਤ ਦਾ ਪਤਾ ਲੱਗਦਾ ਹੈ ਜੋ ਕਿ ਇਸ ਤਰਾਂ ਹੈ,

ਇਸ਼ਤਿਹਾਰ ਦੇ ਉਪਰ ਸਤਿਗੁਰੂ ਰਾਮ ਸਿੰਘ ਜੀ ਸਹਾਇ ਲਿਖਿਆ ਹੋਇਆ ਹੈ ਅਤੇ ਅੱਗੇ ਸ਼ਬਦਾਵਲੀ ਇਸ ਤਰਾਂ ਹੈ,

ਸਖੀਓ ਸਹੇਲੜੀਓ, ਆਓ ਨੀ........ਸਤਿਗੁਰੂ ਕਿਲੇ ਵਾਲਿਆਂ ਦਾ ਜਿੰਨਾ ਨੂੰ ਨਿਹਕਲੰਕ ਅਵਤਾਰ ਆਖਦੇ ਹਨ ਦਾ ਜਨਮ ਦਿਵਸ ਮਨਾਈਏ..।

ਇਸ ਵਿੱਚ ਹੀ ਕਿਸੇ ਨਵੇਂ ਬਾਬੇ ਦੇ ਪ੍ਰਗਟ ਹੋਣ ਦੀ ਗੱਲ ਵੀ ਆਖੀ ਹੈ ਜੋ ਕਿ ਬਾਰਾਂ ਸਾਲਾਂ ਬਾਅਗ ਪ੍ਰਦਟ ਹੋਏ ਹਨ ਅਤੇ ਉਹਨਾਂ ਨੂੰ ਜਨਮ ਤੋਂ ਹੀ ਸਭ ਗਿਆਨ ਹੈ। ਇਸ ਨਵੇਂ ਪੈਦਾ ਹੋਏ ‘ਪਰਮੇਸ਼ਰ' ਬਾਰੇ ਲਿਖਿਆ ਹੈ ਕਿ, "ਆਓ ਉਹ ਅਲੋਕਿਕ ਦਰਸ਼ਣ ਕਰੀਰੇ ਜਿਸ ਬਾਰੇ ਗੁਰਬਾਣੀ ਆਖਦੀ ਹੈ ਕਿ,.... ਦਰਸਨੁ ਦੇਖਿ ਭਈ ਨਿਹਕੇਵਲ, ਜਨਮ ਮਰਣ ਦੁਖੁ ਨਾਸਾ॥"

ਇਸ ਤੋਂ ਬਾਅਦ ਲਿਖੀ ਹੋਈ ਕਵਿਤਾ ਵਿੱਚ ਉਸ ਬਾਬੇ ਨੂੰ ਗੁਜ਼ਰੀ ਦਾ ਲਾਲ ਕਹਿ ਕੇ ਵੀ ਸੰਬੋਧਿਤ ਕੀਤਾ ਹੋਇਆ ਹੈ।

ਇਹ ਸਿੱਖ ਕੌਮ ਦੀ ਵਿਚਾਰਧਾਰਾ ਉਪਰ ਇਹ ਕਰਾਰਾ ਵਾਰ ਹੈ ਪਰ ਸੋਚਣਾ ਅਸੀਂ ਹੈ ਕਿ ਇਸੇ ਤਰਾਂ ਆਪਸ ਵਿੱਚ ਹੀ ਲੜਨਾ ਹੈ ਜਾਂ ਕੌਮੀ ਗੈਰਤ ਉਪਰ ਹੋ ਰਹੇ ਵਿਚਾਰਧਾਰਕ ਹਹੱਲਿਆਂ ਦਾ ਜਵਾਬ ਦੇਣਾ ਹੈ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top