Share on Facebook

Main News Page

ਪ੍ਰੋ. ਸਰਬਜੀਤ ਸਿੰਘ ਧੂੰਦਾ ਦੀ ਟਰੋਂਟੋ ਫੇਰੀ ਅਤੇ ਸਥਾਨਿਕ ਸਰਗਰਮੀਆਂ

ਪੰਥ ਦੇ ਮਹਾਨ ਕਥਾਵਾਚਕ ਪ੍ਰੋ. ਸਰਬਜੀਤ ਸਿੰਘ ਧੂੰਦਾ ਜੀ 19 ਦਸੰਬਰ 2011 ਨੂੰ ਟਰੋਂਟੋ ਪਹੁੰਚ ਰਹੇ ਹਨ। ਪ੍ਰੋ ਧੂੰਦਾ ਜੀ ਗੁਰਦੁਆਰਾ ਸਾਹਿਬ ਗੁਰੂ ਨਾਨਕ ਮਿਸ਼ਨ ਬਰੰਪਟਨ, ਡਿਕਸੀ ਗੁਰਦਵਾਰਾ ਸਾਹਿਬ, ਹਮਿਲਟਨ, ਕਿਚਨਰ, ਸਿੱਖ ਲਹਿਰ ਅਤੇ ਔਕਵਿਲ ਗੁਰਦੁਆਰਾ ਸਾਹਿਬ ਕਥਾ ਕਰਨਗੇ।

ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੁਝ ਲੋਕ ਹਮੇਸ਼ਾ ਦੀ ਤਰਾਂ "ਹਮ ਤੋ ਵਿਰੋਧ ਕਰੇਂਗੇ" ਦੀ ਬੀਨ ਬਜਾ ਰਹੇ ਹਨ, ਭਾਂਵੇਂ ਕਿ ਇਸ ਬੀਨ ਨਾਲ ਕੋਈ ਵੀ ਸਮਝਦਾਰ ਸਿੱਖ ਸਹਿਮਤ ਨਹੀਂ ਹੋ ਸਕਦਾ। ਪਤਾ ਲਗਾ ਹੈ ਕਿ ਇਨ੍ਹਾਂ ਨੇ ਵੱਖ ਵੱਖ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਮੀਟਿੰਗਾਂ ਕਰ ਕੇ, ਫੋਨ ਦੁਆਰਾ ਸੰਪਰਕ ਕਰਕੇ ਬੇਤੁਕੇ ਇਲਜਾਮ ਲਗਾ ਕੇ ਕੋਸ਼ਿਸ਼ ਕੀਤੀ ਹੈ, ਕਿ ਧੂੰਦਾ ਸਾਹਿਬ ਦਾ ਪ੍ਰੋਗਰਾਮ ਕੈਂਸਿਲ ਕਰਵਾਇਆ ਜਾਵੇ, ਪਰ ਪ੍ਰਬੰਧਕਾਂ ਨੇ ਇਹਨਾਂ ਦੀਆਂ ਬੇਤੁਕੀਆਂ ਦਲੀਲਾਂ ਨੂੰ ਨਜਰਅੰਦਾਜ ਕਰਕੇ ਇਹਨਾਂ ਨੂੰ ਸੰਗਤ ਦੇ ਪ੍ਰੋਗਰਾਮਾਂ ਵਿੱਚ ਵਿਘਨ ਨਾਂ ਪਾਉਣ ਦਾ ਸੁਝਾਅ ਦਿੱਤਾ ਹੈ।

ਪੱਥਰ ਯੁਗ ਦੀ ਸੋਚ ਨੂੰ ਸਮਰਪਿਤ ਇਹ ਲੋਕ ਪਿਛਲੇ ਲੰਬੇ ਸਮੇ ਤੋ ਟਰੋਂਟੋ ਵਿਖੇ ਜਿੱਥੇ ਲਾਅ ਅਤੇ ਆਰਡਰ ਵਿਚ ਖਲਲ ਪਾ ਰਹੇ ਹਨ, ਉੱਥੇ ਆਪਣੀ ਡੇਰੇਵਾਦੀ ਸੋਚ ਨੂੰ ਜਬਰਦਸਤੀ ਹਰ ਮਨੁਖ ਤੇ ਲਾਗੂ ਕਰਵਾਉਣਾ ਚਾਹੁੰਦੇ ਹਨ। ਇਹਨਾ ਨੂੰ ਸਾਡੇ ਵਲੋ ਕੁੱਝ ਸਵਾਲ ਹਨ ਅਗਰ ਇਹ ਪੰਥ ਨੂੰ ਜਵਾਬ ਦੇ ਸਕਣ ਤਾ ਅਸੀਂ ਇਹਨਾਂ ਦੇ ਧੰਨਵਾਦੀ ਹੋਵਾਂਗੇ।

ਵਿਰੋਧ ਕਰਨ ਵਾਲਿਆਂ ਨੂੰ ਕੁੱਝ ਸਵਾਲ:

  1. ਕੀ ਇਹ ਸਪਸ਼ਟ ਕਰਨਗੇ ਕਿ ਇਹ ਖੁਦ ਕਿਹੜੀ ਮਰਿਆਦਾ ਨੂੰ ਮੰਨਦੇ ਹਨ?

  2. ਕੀ ਇਹ ਜੋਤਾਂ ਜਗਾਉਣੀਆਂ, ਅਖੰਡ ਪਾਠ ਜਾ ਸਹਿਜ ਪਾਠ ਦੇ ਨਾਲ ਨਾਲ ਹੋਰ ਪਾਠ ਪੜਨੇ, ਪਾਣੀ ਤ੍ਰਿਪਕਾਉਣਾ, ਆਰਤੀਆਂ ਕਰਨੀਆਂ, ਭੋਗ ਲਾਉਣੇ, ਰਾਮ ਕਥਾ ਜੁਗ ਜੁਗ ਅਟੱਲ ਨੂੰ ਨਿਤਨੇਮ ਵਿਚ ਪੜਨਾ ਆਦਿ ਵਿਚ ਵਿਸ਼ਵਾਸ ਰਖਦੇ ਹਨ? ਜੇ ਰੱਖਦੇ ਹਨ ਤਾਂ ਕਿਹੜੀ ਮਰਿਆਦਾ ਅਨੁਸਾਰ?

  3. ਪੰਥਕ ਮਰਿਆਦਾ ਤੋਂ ਉਲਟ ਜਿਹੜੇ ਗੁਰਦੁਆਰਾ ਸਾਹਿਬ ਵਿਚ ਉਪਰੋਕਤ ਮਨਮਤਾਂ ਚਲ ਰਹੀਆਂ ਹਨ, ਕੀ ਉਹਨਾਂ ਨੇ ਕਦੀ ਉਹਨਾ ਦਾ ਵਿਰੋਧ ਕਰਨ ਦੀ ਵੀ ਚੇਸ਼ਟਾ ਕੀਤੀ ਹੈ, ਜਾਂ ਭਵਿਖ ਵਿਚ ਕਦੀ ਕਰਨਗੇ? ਜਾਂ ਫੇਰ ਇਹ ਵਿਰੋਧ ਸਿਰਫ ਪੰਥਕ ਵਿਦਵਾਨਾਂ ਲਈ ਹੀ ਹੈ? ਲਗਦਾ ਹੈ ਕਿ ਇਹ ਖੁਦ ਪੰਥਕ ਮਰਿਆਦਾ ਦੀ ਥਾਂ ਡੇਰੇਵਾਦੀ ਮਰਿਆਦਾ ਨੂੰ ਮਨਦੇ ਹਨ।

  4. ਕੀ ਇਹ ਨਾਨਕਸ਼ਾਹੀ ਕੈਲੰਡਰ {ਪੁਰੇਵਾਲ ਜੀ ਵਾਲਾ} ਨੂੰ ਮੰਨਦੇ ਹਨ ਜਾ ਧੁਮੱਕੜ ਕੈਲੰਡਰ ਨੂੰ?

  5. ਕੀ ਇਹ ਬਾਦਲ ਨੂੰ ਫਖਰੇ ਕੌਮ ਮੰਨਦੇ ਹਨ? ਜੇ ਨਹੀਂ ਤਾ ਇਹ ਸੰਤ ਸਮਾਜ ਜੋ ਕਿ ਬਾਦਲ ਅਤੇ ਭਾਜਪਾ ਦਾ ਭਾਈਵਾਲ ਹੈ, ਦਾ ਵਿਰੋਧ ਕਿਉਂ ਨਹੀਂ ਕਰਦੇ?

  6. ਕੀ ਇਹ ਬ੍ਰਾਹਮਣੀ ਸੁੱਚ ਭਿੱਟ ਵਿੱਚ ਵਿਸ਼ਵਾਸ ਰਖਦੇ ਹਨ? ਜੇ ਹਾਂ ਤਾਂ ਕਿਹੜੀ ਮਰਿਆਦਾ ਅਨੁਸਾਰ? ਜੇ ਨਹੀ ਤਾਂ ਇਥੇ ਕੁਝ ਡੇਰੇਨੁਮਾਂ ਗੁਰਦੁਆਰਿਆਂ ਵਿਚ ਸਿਰਫ ਇਹਨਾਂ ਦੀ ਮਰਿਆਦਾ ਅਨੁਸਾਰ ਅਮ੍ਰਿੰਤਧਾਰੀ ਹੀ ਲੰਗਰ ਦੀ ਸੇਵਾ ਕਰ ਸਕਦਾ ਹੈ, ਦਾ ਵਿਰੋਧ ਇਹ ਕਿਉਂ ਨਹੀਂ ਕਰਦੇ?

  7. ਕੀ ਇਹ ਕਿਸੇ ਖਾਸ ਧਾਤ ਦੇ ਭਾਂਡਿਆਂ ਵਿਚ ਹੀ ਖਾਣ ਨੂੰ - ਗੁਰੂ ਗਰੰਥ ਸਾਹਿਬ ਜੀ ਦੇ ਕਿਸ ਸ਼ਬਦ ਜਾਂ ਕਿਸ ਮਰਿਆਦਾ ਅਨੁਸਾਰ ਸਹੀ ਮੰਨਦੇ ਹਨ? ਆਦਿ...

ਇੰਝ ਪ੍ਰਤੀਤ ਹੁੰਦਾ ਹੈ ਕਿ ਇਹ ਲੋਕ ਗਿਆਨ ਤੋਂ ਘਬਰਾਉਂਦੇ ਹਨ, ਸਚ ਤੋਂ ਡਰਦੇ ਹਨ, ਕਿਉਂਕਿ ਸਚ ਅਤੇ ਗਿਆਨ ਦੀ ਆਂਧੀ ਦੇ ਨਾਲ ਕਰਮਕਾਂਡਾ ਦੇ ਭਰਮਜਾਲ ਅਤੇ ਆਪੂੰ ਬਣੇ ਅਤੇ ਪ੍ਰਚਾਰੇ ਗਏ ਬ੍ਰਹਮਗਿਆਨੀਆਂ ਦੇ ਝੂਠੇ ਗਿਆਨ ਦੇ ਉਡ ਜਾਣ ਦਾ ਖਦਸ਼ਾ ਹੈ। ਲੋਕ ਜਾਗ ਚੁਕੇ ਹਨ, ਹੁਣ ਇਹਨਾ ਦੇ ਨਾਦਰਸ਼ਾਹੀ ਫਤਵਿਆਂ ਦਾ ਕਿਸੇ ਤੇ ਕੋਈ ਅਸਰ ਨਹੀਂ।

ਗੁਰਪ੍ਰੀਤ ਸਿੰਘ
Editor Gurupanth


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top