|
ਦਾਸ ਦੇ ਪ੍ਰਚਾਰ
ਕਰਨ ਦੀ ਕਸਵੱਟੀ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ:
ਪ੍ਰੋ. ਸਰਬਜੀਤ ਸਿੰਘ ਧੂੰਦਾ
ਅੱਜ
ਪ੍ਰੋ. ਸਰਬਜੀਤ ਸਿੰਘ ਧੂੰਦਾ ਜੀ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜੋ ਵੀ ਅੱਜਕਲ ਮੇਰੇ
ਵਿਰੁਧ ਪ੍ਰਚਾਰ ਚਲ ਰਿਹਾ ਹੈ, ਉਹ ਗੁਰਮਤਿ ਦੀ ਲਹਿਰ ਨੂੰ ਤਾਰਪੀਡੋ ਕਰਨ ਲਈ ਗੁਰਮਤਿ ਵਿਰੋਧੀਆਂ
ਦੀਆਂ ਸਾਜਿਸ਼ਾਂ ਹਨ। ਉਨ੍ਹਾਂ ਕਿਹਾ ਕਿ ਦਾਸ ਸਿਰਫ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ
ਗੁਰੂ ਮੰਨਦਾ ਹੈ ਅਤੇ ਗੁਰੂ ਸਾਹਿਬ ਵਲੋਂ ਦਿੱਤੇ ਗੁਰਮਤਿ ਸਿਧਾਂਤ,
ਅਤੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ 'ਤੇ ਪਹਿਰਾ ਦਿੰਦਾ ਹਾਂ।
ਉਨ੍ਹਾਂ ਕਿਹਾ ਕਿ ਜਿਹੜੇ ਵੀਰ ਸਿੱਖ ਰਹਿਤ ਮਰਿਯਾਦਾ ਦੇ ਘੇਰੇ
ਵਿੱਚੋਂ ਬਾਹਰ ਰਹਿਣਾ ਚਾਹੁੰਦੇ ਹਨ, ਉਹ ਵੀਚਾਰ ਉਨ੍ਹਾਂ ਦੇ ਨਿਜੀ ਹਨ, ਦਾਸ ਦੇ ਨਹੀਂ। ਗੁਰਮਤਿ
ਗਿਆਨ ਮਿਸ਼ਨਰੀ ਕਾਲਿਜ ‘ਲੁਧਿਆਣਾ’ ਦੇ ਸਾਰੇ ਪ੍ਰਚਾਰਕ ਅਤੇ ਦਾਸ ਵੀ ਸਦਾ ਪੰਥ ਪ੍ਰਵਾਨਿਤ ਰਹਿਤ
ਮਰਿਯਾਦਾ ਅਧੀਨ ਹੀ ਵਿਚਰਦੇ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਹਾਂ। ਸਾਡੇ ਜੀਵਨ ਦਾ ਮਨੋਰਥ ਨਿਰੋਲ
ਗੁਰਮਤਿ ਪ੍ਰਚਾਰ ਹੈ। ਸਾਡੇ ਪ੍ਰਚਾਰ ਕਰਨ ਦੀ ਕਸਵੱਟੀ ਸਿਰਫ ਗੁਰੂ ਗ੍ਰੰਥ
ਸਾਹਿਬ ਜੀ ਹੀ ਹਨ।
ਕਈ ਭੁਲੜ ਵੀਰ ਮੇਰੇ ਵਿਰੁਧ ਅਗਿਆਨਤਾ ਵੱਸ ਪ੍ਰਚਾਰ ਕਰ ਰਹੇ ਹਨ, ਉਨ੍ਹਾਂ ਨੂੰ ਵੀ ਬੇਨਤੀ ਹੈ,
ਕਿ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਨੂੰ ਗ੍ਰਹਿਣ ਕਰਨ,
ਗੁਰਬਾਣੀ ਨੂੰ ਪੜ੍ਹਨ, ਸਮਝਣ ਅਤੇ ਜੀਵਨ 'ਚ ਧਾਰਨ ਕਰਨ ਅਤੇ ਚਾਲਾਂ ਚਲਣ ਦੀ ਬਜਾਏ, ਕੀਮਤੀ
ਸਮਾਂ ਗੁਰਮਤਿ ਦੇ ਪ੍ਰਚਾਰ ਹਿਤ ਲਾਉਣ। ਉਨ੍ਹਾਂ ਕਿਹਾ ਕਿ
ਸਿੱਖ ਸੰਗਤਾਂ ਅੱਗੇ ਸਨਿਮਰ ਬੇਨਤੀ ਹੈ, ਕਿ ਇਸ ਤਰਾਂ ਦੇ ਪ੍ਰਚਾਰ ਤੋਂ ਸੁਚੇਤ ਰਹਿਣ। ਸਾਰੇ ਵੀਰ
ਜਿਹੜੇ ਦਾਸ ਨੂੰ ਸਹਿਯੋਗ ਦੇ ਰਹੇ ਹਨ, ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ। |