|
ਸ਼ੇਰਾਂ
ਦੀ ਕੌਮ ਦੇ ਮਹਾਨ ਯੋਧੇ, ਭਾਈ ਮਨਜੀਤ ਸਿੰਘ ਜੀ ‘ਬਾਗੀ’ (ਨਿਊ ਕਾਸਲ ਯੂ.ਕੇ.
ਵਾਲੇ) ਗੁਰੁ ਚਰਨਾਂ ਵਿੱਚ ਜਾ ਵਿਰਾਜੇ
ਸਮੂੰਹ
ਸਾਧ ਸੰਗਤ ਜੀ ਨੂੰ ਬੜੇ ਵੈਰਾਗ ਭਰੇ ਮਨ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਭਾਈ ਮਨਜੀਤ ਸਿੰਘ ਜੀ
‘ਬਾਗੀ’ ਨਿਊ ਕਾਸਲ ਯੂ:ਕੇ: ਵਾਲੇ, ਮਿਤੀ 14 ਦਸੰਬਰ 2011 ਨੂੰ ਸਵੇਰੇ 8:00 ਵਜੇ ਆਪਣੀ ਸੰਸਾਰਕ
ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾਅ ਵਿਰਾਜੇ। ਪੰਥ ਦੇ ਇਸ ਅਣਥੱਕ ਯੋਧੇ ਨੇ ਜਦੋਂ ਜਵਾਨੀ
ਵਿੱਚ ਪੈਰ ਧਰਿਆ ਤਾਂ ਖਾਲਸਾ ਪੰਥ ਦੇ ਸਵਤੰਤਰ ਘਰ ਦੀ ਜੰਗ ਦਾ ਸਿਪਾਹੀ ਬਣ, 15 ਸਾਲ ਦਲ ਖਾਲਸਾ
ਜਥੇਬੰਦੀ ਦੀ ਅਗਵਾਈ ਹੇਠ, ਇਸ ਦੀ ਯੂਰਪ ਇਕਾਈ ਦੀ ਸਰਪ੍ਰਸਤੀ ਕਰਕੇ ਸੇਵਾ ਨਿਭਾਈ।
ਆਪ ਜੀ ਨੇ ‘ਬਾਗੀ’ ਤਖੱਲਸ ਅੱਜ ਕੱਲ੍ਹ ਦੇ ਅਖੌਤੀ ਪਾਖੰਡੀ ਪ੍ਰਚਾਰਕਾਂ ਦੀ
ਤਰ੍ਹਾਂ ਆਪ ਹੀ ਨਹੀਂ ਲਾਇਆ ਸਗੋਂ ਖਾਲਸਾ ਪੰਥ ਦੇ ਜੁਝਾਰੂ ਸਿੰਘਾਂ ਨੇ ਆਪ ਜੀ ਦੇ ਨਾਮ ਨਾਲ ਉਸ
ਵੇਲੇ ਜੋੜ ਦਿਤਾ ਜਦੋਂ ਆਪ ਜੀ ਨੇ ਜਰਮਨ ਸਿਟੀਜ਼ਨ-ਸ਼ਿਪ ਨੂੰ ਇਤਿਹਾਸ ਵਿੱਚ ਪਹਿਲੀ ਵਾਰ ਖਾਲਸਾ
ਪੰਥ ਦੇ ਸਵਤੰਤਰ ਘਰ ਦੇ ਜੁਝਾਰੂ ਦੇ ਤੌਰ ਤੇ ਹਾਸਿਲ ਕੀਤਾ।
ਸੱਚ ਦਾ ਹੋਕਾ ਦਿੰਦੇ ਹੋਏ ਇਸ ਯੋਧੇ ਨੇ ਸਾਰੀ ਉਮਰ ਕਰਮ-ਕਾਂਡਾਂ, ਪਾਖੰਡਾਂ
ਅਤੇ ਝੂਠੀਆਂ ਸਮਾਜਿਕ ਰੀਤਾਂ ਤੇ ਬੁਰਿਆਇਆਂ ਦਾ ਗੁਰਬਾਣੀ ਦੇ ਆਧਾਰ ਤੇ ਡੱਟ ਕੇ ਖੰਡਨ ਕੀਤਾ ਤੇ
ਸੰਗਤਾਂ ਨੂੰ ਗੁਰਬਾਣੀ ਬਣਨ ਦਾ ਉਪਦੇਸ਼ ਦਿੱਤਾ। ਗੁਰੂ ਦੇ ਇਸ
ਲਾਲ ਨੇ ਟਾਇਗਰ ਜਥੇ ਦੇ ਸਿੰਘਾਂ ਨਾਲ ਮੋਡੇ ਨਾਲ ਮੋਡਾ ਲਾ ਕੇ ਪੰਥ ਦੀ ਸੇਵਾ ਕੀਤੀ। ਸਮੂੰਹ
ਟਾਇਗਰ ਜਥੇ ਦੇ ਸਿੰਘ, ਕੌਮ ਦੇ ਇਸ ਅਣਖੀਲੇ ਸੂਰਮੇ ਤੇ ਪਿਆਰੇ ਵੀਰ ਨੂੰ ਨਿੱਗੀ ਸ਼ਰਧਾਜਲੀ ਦੇ
ਫੁਲ ਭੇਟ ਕਰਦੇ ਹਨ।
ਜਾਰੀ ਕਰਤਾ: ਪਰਗਣ ਸਿੰਘ, ਪ੍ਰਭਦੀਪ ਸਿੰਘ, ਗੁਲਜ਼ਾਰ ਸਿੰਘ, ਜਗਰੂਪ ਸਿੰਘ,
ਗੁਰਬੰਸ ਸਿੰਘ |