Share on Facebook

Main News Page

ਕੈਲਗਰੀ ਵਾਲੇ ਢਾਡੀ ਦੇ ਫ਼ਤਵੇ ਦਾ ਜਵਾਬ

ਬੁਧਵਾਰ ਸ਼ਾਮ ਕੈਲਗਰੀ ਤੋਂ ਲਾਈਵ ਸਟ੍ਰੀਮ ਰਾਂਹੀ ਹੋਣ ਵਾਲੇ ਪ੍ਰੌਫੈਸਰ ਸਰਬਜੀਤ ਸਿੰਘ ਜੀ ਧੂੰਦਾ ਦੇ ਗੁਰਮਤਿ ਵਿਖਿਆਨ ਦੀ ਉਡੀਕ ਵਿੱਚ ਬੈਠੇ ਜਦੋਂ ਕੁੱਝ ਸਮਾਂ ਪਹਿਲਾਂ ਹੀ ਲੌਗ ਇਨ ਕੀਤਾ, ਤਾਂ ਸੁਣ ਕੇ ਹੈਰਾਨੀ ਹੋਈ ਕੇ ਉਥੋਂ ਢਾਡੀਆਂ ਦਾ ਜਥੇਦਾਰ ਬੜੇ ਹੀ ਜੋਸ਼ ਨਾਲ ਭਾਈ ਗੁਰਚਰਨ ਸਿੰਘ ਜਿਉਣਵਾਲੇ ਦੀ ਇੱਕ ਉਦਾਹਰਣ ਲਈ ਕੀਤੀ ਹੋਈ ਛੰਦਾਬੰਦੀ ਨੂੰ ਬਿਨਾਂ ਪੜ੍ਹਿਆਂ ਅਤੇ ਬਿਨਾਂ ਜਾਣਿਆਂ ਹੀ ਬਚਿੱਤਰ ਨਾਟਕ ਦੀ ਜਾਪੁ ਦਾ ‘ਮਜ਼ਾਕ’ ਦੱਸ ਰਿਹਾ ਸੀ। ਨਾਲੋ ਨਾਲ ਇਹ ਵੀ ਕਹੀ ਜਾ ਰਿਹਾ ਸੀ ਕਿ ਮੈਨੂੰ ਇਸ ਬਾਰੇ ਕੋਈ ਨਹੀਂ ਪਤਾ ਕੇ ਇਹ ਕਿਸ ਨੇ ਲਿਖੀ ਹੈ, ਜਾਂ ਮੈਂ ਕਿਸੇ ਦੇ ਕਹੇ ਤੇ ਨਹੀਂ ਬੋਲ ਰਿਹਾ ਆਦਿ। ਉਸ ਦੇ ਜਾਪੁ ਬਾਰੇ ਉੱਠੇ ‘ਦਰਦ’ ਨੂੰ ਦੇਖ ਮੈਨੂੰ ਹਾਸਾ ਵੀ ਆਵੇ ਤੇ ਅਕਲ ਦੇ ਅੰਨੇ ਤੇ ਅਫਸੋਸ ਵੀ।

ਹਾਸਾ ਇਸ ਕਰਕੇ ਕੇ ਮੂਰਖਾ ਆਪਣੇ ਮੂੰਹੋਂ ਬਕੀ ਜਾਨਾਂ ਕੇ ਮੈਨੂੰ ਇਸ ਬਾਰੇ ਬਹੁਤਾ ਪਤਾ ਨਹੀਂ, ਪਰ ਫੇਰ ਵੀ ਕੌਮ ਦੇ ਇੱਕ ਦਰਦੀ ਅਤੇ ਖੋਜੀ ਸਿੱਖ ਦੇ ਖਿਲਾਫ਼ ਸੂਬੇ ਸਰਹੰਦ ਦੀ ਕਚਿਹਰੀ ਵਾਲੇ ਟੁੱਕੜਬੋਚ ਕਾਜ਼ੀ ਵਾਂਗੂੰ ਫ਼ਤਵਾ ਵੀ ਸੁਣਾਈ ਜਾਂਨਾ।

ਅਫਸੋਸ ਇਸ ਗਲ ਦਾ ਕੇ ਇਹ ਉਹੀ ਢਾਡੀ ਸ਼੍ਰੇਣੀ ਹੈ, ਜਿਨ੍ਹਾਂ ਨੇ ਸਭ ਤੋਂ ਵੱਧ ਗਰਮਤਿ ਤੋਂ ਵਿਰੋਧੀ ਪੰਥ ਦੋਖੀਆਂ ਵਲੋਂ ਵਿਗਾੜਿਆ ਹੋਇਆ ਸਿੱਖ ਇਤਿਹਾਸ ਕੌਮ ਦੀਆਂ ਸਟੇਜਾਂ ਤੋਂ ਦਹਾਕਿਆਂ ਬੱਧੀ ਪੇਸ਼ ਕੀਤਾ ਹੈ, ਅਤੇ ਸਾਡੀ ਭੋਲੀ ਅਤੇ ਗੁਰਮਤਿ ਤੋਂ ਦੂਰ ਹੋ ਚੁਕੀ ਸੰਗਤ ਨੇ ਅੰਨ੍ਹੀਂ ਸ਼ਰਧਾ ਅਤੇ ਕੁੱਝ ਜੋਸ਼ ਵੱਸ ਹੋ ਕੇ ਇਹਨ੍ਹਾਂ ਨੂੰ ਮਾਲਾ ਮਾਲ ਕੀਤਾ ਹੈ।

ਜ਼ਰਾ ਪੁਛਿਉ ਇਨ੍ਹਾਂ ਢਾਡੀਆਂ ਦੇ ਜਥੇਦਾਰ ਨੂੰ ਕੂੱਝ ਹੇਠ ਲਿਖੇ ਸਵਾਲ;

1. ਕੀ ਜ਼ੁਬਾਨ ਨੂੰ ਤੰਦੂਆ ਪੈ ਗਿਆ ਸੀ, ਜਦੋਂ ਹਿੰਦੀ ਵਿੱਚ ਲਿਖੀ ਅਤੇ ਸ਼੍ਰੋਮਣੀ ਕਮੇਟੀ ਵਲੋਂ ਛਾਪੀ ਅਤੇ ਮੁਫ਼ਤ ਵੰਡੀ ਜਾਂਦੀ ‘ਸਿੱਖ ਇਤਿਹਾਸ’ ਕਿਤਾਬ, ਜਿਸ ਵਿੱਚ ਸਿੱਖ ਧਰਮ ਬਾਰੇ ਐਨੀਂ ਭੱਦੀ ਸ਼ਬਦਾਵਲੀ ਵਰਤੀ ਗਈ ਹੈ, ਬਾਰੇ ਸੰਗਤਾਂ ਨੂੰ ਸੁਚੇਤ ਕਰਨ ਦਾ ਮੌਕਾ ਸੀ?

2. ‘ਗੁਰਬਿਲਾਸ ਪਾਤਸ਼ਾਹੀ ਛੇਂਵੀਂ’ ਜੋ ਕੇ ‘ਜਥੇਦਾਰ’ ਵੇਦਾਂਤੀ ਨੇ ਗੌਰਮੈੰਟ ਕੋਲੋਂ ਪੈਸੇ ਲੈਕੇ ਦੁਬਾਰਾ ਛਪਵਾਈ ਵਿੱਚ ਕੀਤੀ ਹੋਈ ਗੁਰੂ ਦੀ ਬੇਅਦਬੀ ਅਤੇ ਤੌਹੀਨ ਬਾਰੇ ਅੱਜ ਤੱਕ ਕਿਨਾਂ ਕੁ ਸੰਘ ਪਾੜ ਪਾੜ ਬੋਲਿਆਂ ਹੈਂ ਅਖੌਤੀ ਜਥੇਦਾਰਾਂ ਦੇ ਖਿਲਾਫ਼?

3. ਕੌਮ ਦੇ ਵਿੱਚ ਘੁਸਪੈਠ ਕਰਕੇ ਸਿਆਸਤੀ ਹਸਤੀਆਂ ਦੀਆਂ ਜੁੱਤੀਆਂ ਚੱਟਣ ਵਾਲੇ ਬਣੇ ਪੂਜਾਰੀ ਵਰਗ ਦੇ ਅਖੌਤੀ ਜਥੇਦਾਰਾਂ ਵਲੋਂ ਪੰਥ ਦੇ ਹੀਰੇ ਅਤੇ ਸੂਝਵਾਨ ਲੀਡਰ ਪ੍ਰੌ: ਦਰਸ਼ਨ ਸਿੰਘ ਜੀ ਖ਼ਾਲਸਾ ਨਾਲ ਹੋਈ ਸ਼ਰੇਆਮ ਜ਼ਿਆਦਤੀ ਅਤੇ ਧੱਕੇ ਪ੍ਰਤੀ ਕਿਨ੍ਹਾਂ ਕੁ ਸੰਘ ਪਾੜਿਆ ਸੀ ਸਟੇਜਾਂ ਤੋਂ?

4. ਪੰਜਾਬ ਦੀ ਧਰਤੀ ਤੇ ਹਰ ਰੋਜ਼ ਟੀਚਰਾਂ, ਕਿਰਸਾਨਾਂ, ਬੇਰੁਜ਼ਗਾਰਾਂ ਆਦਿ ਉੱਪਰ ਅਖੌਤੀ ਅਕਾਲੀ ਸਰਕਾਰ, ਜੋ ਕੇ ਹਿਦੂੰ ਭਾਜਪਾ ਦੀ ਕਠਪੁਤਲੀ ਹੈ, ਵਲੋਂ ਕੀਤੇ ਜਾ ਰਹੇ ਅਤਿਆਚਾਰਾਂ, ਹੱਕਾਂ ਦੇ ਘਾਂਣ, ਬੀਬੀਆਂ ਦੇ ਚਪੇੜਾਂ ਅਤੇ ਸਿੱਖਾਂ ਦੀਆਂ ਪੱਗਾਂ ਲ੍ਹਾਕੇ ਬੇਪੱਤ ਕਰਨ ਦੀ ਕੋਈ ਰਿਕਾਰਡ ਕੀਤੀ ਮਿਸਾਲ ਹੈ ਕੇ ਉੱਥੇ ਵੀ ਇਸ ਢਾਡੀਆਂ ਦੇ ਜਥੇਦਾਰ ਨੇਂ ਇਹੋ ਜਿਹੇ ਫ਼ਤਵੇ ਜਾਰੀ ਕੀਤੇ ਹੋਣ?

5. ਕਿਤੇ ਇਹੋ ਜਿਹਾ ਫ਼ਤਵਾ ਬਾਦਲ ਪਿਉ ਪੁੱਤਾਂ ਦੇ ਖ਼ਿਲਾਫ਼ ਬੋਲਣ ਦੀ ‘ਮਰਦਾਨਗੀ’ ਹੈ ਜਿਨ੍ਹਾਂ ਦਾ ਵੀਡੀਉ ਅੱਜ ਵੀ ਸ਼ਰੇਆਮ ਉਹਨਾਂ ਨੂੰ ਸੌਦੇ ਸਾਧ ਅੱਗੇ ਹੱਥ ਜੋੜਕੇ ਮੰਗਤਿਆਂ ਵਾਂਗੂੰ ਸ਼ਰੇਆਂਮ ਖੜੇ ਦਿਖਾਂਉਂਦਾ ਹੈ?

6. ਕਦੇ ਬਚਿੱਤਰ ਨਾਟਕ ਦੇ ਸਭ ਤੋਂ ਵੱਧ ਚਹੇਤੇ ਪਟਨੇ ਵਾਲੇ ਇਕਬਾਲ ਦੇ ਇੱਕੋ ਸਮੇਂ ਇੱਕ ਤੋਂ ਵੱਧ ਜ਼ਨਾਂਨੀਆਂ ਨਾਲ ਵਿਆਹ ਕਰਵਾਕੇ, ਇੱਕ ਨੂੰ ਕੁੱਟਕੇ ਫਿਰ ਇੱਕ ਹੋਰ ਨਾਲ ਰੰਗ ਰਲ਼ੀਆਂ ਮਨਾਉਂਣ ਅਤੇ ਹਾਥੀ ਵਾਂਗੂੰ ਕਾਮ ਵਾਸਨਾਂ ਦੀ ਪੂਰਤੀ ਲਈ ਇੱਕ ਗ੍ਰੰਥੀ ਨੂੰ ਮੂਧਾ ਸਿੱਟ ਲੈਣ ਬਾਰੇ ਵੀ ਕੈਲਗਰੀ ਦੀ ਹੀ ਸਟੇਜ ਤੋਂ ਕੱਲ੍ਹ ਨੂੰ ਵਿਚਾਰ ਦੇ ਦੇਂਵੇਂ ਤਾਂ ਜ਼ਰੂਰ ਅਸੀਂ ਤੈਨੂੰ ਪੰਥ ਦਾ ਹਿਤੈਸ਼ੀ ਮੰਨਾਂਗੇ। ਵਰਨਾਂ ਦੋ ਦਮੜਿਆਂ ਲਈ ਵਿਕੀਆਂ ਰੂੰਹਾਂ ਤੇਰਾ ਇੰਤਜ਼ਾਰ ਕਰ ਰਹੀਆਂ ਨੇਂ !

ਜੇ ਇਹਨਾਂ ਗਲਾਂ ਦਾ ਤੇਰੇ ਕੋਲ ਕੋਈ ਜਵਾਬ ਨਾਂ ਹੋਵੇ ਤਾਂ ਚੰਗਾ ਹੋਵੇ ਜੇ ਤੇਰੇ ਅੰਦਰ ਦੋ ਟਕੇ ਦੀ ਵੀ ਜ਼ਮੀਰ ਹੋਵੇ ਤਾਂ ਫਿਰ ਹੁਣ ਸਟੇਜ ਤੇ ਆਂਵੇਂ ਹੀ ਨਾਂ ਤੇ ਜਾਂ ਫਿਰ ਪੰਥ ਹਿਤੈਸ਼ੀ ਗੁਰਚਰਨ ਸਿੰਘ ਜਿਉਣਵਾਲੇ ਕੋਲੋਂ ਆਪਣੀ ਭੁੱਲ ਬਖ਼ਸ਼ਾ ਲਵੀਂ।

ਸਾਰੇ ਵੀਰਾਂ ਅਤੇ ਭੈਣਾਂ ਨੂੰ ਇੱਕ ਸੁਝਾਅ ਹੈ ਕਿ ਜਿਸ ਲੇਖ ਨੂੰ ਲੈਕੇ ਇਹ ਮੁੱਦਾ ਉਛਾਲਿਆ ਜਾ ਰਿਹਾ ਉਸ ਨੂੰ ਖ਼ੁਦ ਧਿਆਂਨ ਨਾਲ ਪੜ੍ਹੋ ਉਸ ਵਿੱਚ ਉਦਾਹਰਣ ਦਿੱਤੀ ਗਈ ਹੈ, ਕਿ ਇਹ ਕਿਨਾਂ ਸੌਖਾ ਹੈ ਇਸ ਤਰਾਂ ਦੀ ਛੰਦਾਬੰਦੀ ਕਰਨੀ, ਨਾ ਕਿ ੳਨ੍ਹਾਂ ਕੋਈ ਵਖਰਾ ਜਾਪੁ ਜਾਂ ਜਾਪੁ ਦੀ ਨਕਲ ਤਿਆਰ ਕੀਤੀ ਹੈ, ਜਿਸ ਤਰਾਂ ਇਹ ਅਗਿਆਨੀ ਢਾਡੀਆਂ ਦਾ ਜਥੇਦਾਰ ਸਟੇਜ ਤੋਂ ਬੋਲ ਰਿਹਾ ਸੀ।

ਮਿਸ਼ਨ ਖ਼ਾਲਸਾ ਕੈਨੇਡਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top