Share on Facebook

Main News Page

ਅਮਿਤਾਬ ਬਚਨ ਨੇ ਏਮਜ਼ ਦੇ ਬਾਹਰ ਨਾਅਰਾ ਲਗਾਇਆ ਸੀ ‘ਮਾਰੋ ਸਾਲੋਂ ਕੋ ਦੇਸ਼ ਕੇ ਗੱਦਾਰੋਂ ਕੋ: ਮਨਜੀਤ ਸਿੰਘ ਸੈਣੀ

* ਕੈਲੇਫੋਰਨੀਆਂ 'ਚ ਰਹਿਣ ਵਾਲੇ ਇਕ ਹੋਰ ਗਵਾਹ ਮਨਜੀਤ ਸਿੰਘ ਸੈਣੀ ਦਾ ਦਾਅਵਾ

ਅਮ੍ਰਿੰਤਸਰ, (15 ਦਸੰਬਰ, ਰਾਜਿੰਦਰ ਬਾਠ):- ਸਿੱਖ ਦੰਗਿਆਂ ਵਿਚ ਲੋਕਾਂ ਨੂੰ ਭੜਕਾਉਣ ਦਾ ਦੋਸ਼ ਝੱਲ ਰਹੇ ਸੁਪਰ ਸਟਾਰ ਅਮਿਤਾਬ ਬਚਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿਚ ਇਕ ਹੋਰ ਗਵਾਹ ਸਾਹਮਣੇ ਆਇਆ ਹੈ। ਕੈਲੇਫੋਰਨੀਆਂ ਵਿਚ ਰਹਿਣ ਵਾਲੇ 52 ਸਾਲ ਦੇ ਮਨਜੀਤ ਸਿੰਘ ਸੈਣੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ 31 ਅਕਤੂਬਰ 1984 ਨੂੰ ਖ਼ੁਦ ਨਵੀਂ ਦਿੱਲੀ ਸਥਿਤ ਏਮਸ ਵਿਚ ਅਮਿਤਾਬ ਬਚਨ ਨੂੰ ਸਿੱਖਾਂ ਦੇ ਖਿਲਾਫ਼ ਨਾਅਰੇ ਲਗਾਉਂਦੇ ਅਤੇ ਭੀੜ ਵਿਚ ਮੌਜੂਦ ਇਕ ਸਿੱਖ ਦੇ ਖਿਲਾਫ਼ ਇਸ਼ਾਰਾ ਕਰਦੇ ਹੋਏ ਦੇਖਿਆ ਸੀ। ਇਸ ਤੋਂ ਪਹਿਲਾਂ ਸਿੱਖ ਦੰਗਿਆਂ ਦੀ ਅਹਿਮ ਗਵਾਹ ਜਗਦੀਸ਼ ਕੌਰ ਅਤੇ ਬਾਬੂ ਸਿੰਘ ਦੁਖੀਆ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਗੁਹਾਰ ਲਗਾਈ ਸੀ ਕਿ ਉਨ੍ਹਾਂ ਨੇ ਅਮਿਤਾਬ ਬਚਨ ਨੂੰ ਦੂਰਦਰਸ਼ਨ 'ਤੇ ‘ਖ਼ੂਨ ਦਾ ਬਦਲਾ ਖ਼ੂਨ ਨਾਲ ਲਵਾਂਗੇ' ਨਾਅਰਾ ਲਗਾਉਂਦੇ ਹੋਏ ਸੁਣਿਆ ਸੀ। ਅਮਿਤਾਬ ਬਚਨ ਨੇ 1 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੀਲਬੰਦ ਲਿਫ਼ਾਫ਼ੇ ਵਿਚ ਚਿੱਠੀ ਭੇਜੀ ਸੀ, ਜਿਸ ਵਿਚ ਉਨ੍ਹਾਂ ਨੇ ਇਸ ਮਾਮਲੇ ਵਿਚ ਖ਼ੁਦ ਨੂੰ ਬੇਕਸੂਰ ਦੱਸਿਆ ਸੀ।

ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ (ਪੀਰ ਮੁਹੰਮਦ) ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਹੈ ਕਿ ਮਨਜੀਤ ਸਿੰਘ ਸੈਣੀ ਨੇ ਅੱਗੇ ਆ ਕੇ ਬਚਨ ਵਲੋਂ ਨਫ਼ਰਤ ਭਰੇ ਨਾਅਰੇ ਲਗਾਉਣ ਅਤੇ ਲੋਕਾਂ ਨੂੰ ਭੜਕਾਉਣ ਦਾ ਵੇਰਵਾ ਦਿੱਤਾ ਹੈ। ਪੀਰ ਮੁਹੰਮਦ ਨੇ ਦੱਸਿਆ ਕਿ ਦਿੱਲੀ ਦੇ ਕਾਲੂ ਸਰਾਏ ਦੇ ਮੂਲ ਨਿਵਾਸੀ ਸੈਣੀ ਨੇ ਸਿੱਖਜ਼ ਫਾਰ ਜਸਟਿਸ ਨਾਂ ਦੇ ਸੰਗਠਨ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਉਹ 31 ਅਕਤੂਬਰ 1984 ਨੂੰ ਏਮਸ ਦੇ ਸਾਹਮਣੇ ਹੀ ਖੜ੍ਹੇ ਸਨ ਜਦੋਂ ਬਚਨ ਨੇ ਨਫ਼ਰਤ ਭਰੇ ਨਾਅਰੇ ਲਗਾਏ। ਪੰਨੂ ਨੇ ਇਕ ਈਮੇਲ ਜ਼ਰੀਏ ਇਹ ਜਾਣਕਾਰੀ ਦਿੱਤੀ ਹੈ ਕਿ ਬਚਨ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਭੇਜੇ ਜਾਣ ਤੋਂ ਬਾਅਦ ਸੈਣੀ ਨੇ ਆਪਣੀ ਚੁੱਪੀ ਤੋੜਨ ਦਾ ਫ਼ੈਸਲਾ ਕੀਤਾ। ਪੰਨੂ ਦਾ ਇਹ ਵੀ ਕਹਿਣਾ ਹੈ ਕਿ ਸੈਣੀ ਨੇ 1985 ਵਿਚ ਸਿੱਖ ਦੰਗਿਆਂ ਵਿਚ ਬਚਨ ਦੀ ਭੂਮਿਕਾ ਨੂੰ ਲੈ ਕੇ ਦਿੱਲੀ ਪੁਲਸ ਦੇ ਤਤਕਾਲੀਨ ਸੀਨੀਅਰ ਅਧਿਕਾਰ ਵੇਦ ਮਾਰਵਾਹ ਦੇ ਸਾਹਮਣੇ ਲਿਖਤੀ ਬਿਆਨ ਦਰਜ ਕਰਵਾਇਆ ਸੀ। ਪੰਨੂ ਮੁਤਾਬਕ ਸੈਣੀ ਨੇ ਪੁਲਸ ਅਧਿਕਾਰੀ ਮਾਰਵਾਹ 'ਤੇ ਵੀ ਕੋਈ ਠੋਸ ਕਦਮ ਨਾ ਚੁੱਕੇ ਜਾਣ ਦਾ ਦੋਸ਼ ਲਗਾਇਆ ਹੈ। ਪੰਨੂ ਨੇ ਦੱਸਿਆ ਕਿ ਦਿੱਲੀ ਪੁਲਸ ਨੂੰ ਬਿਆਨ ਦੇਣ ਤੋਂ ਬਾਅਦ ਸੈਣੀ ਨੂੰ ਇੱਧਰ ਉਧਰ ਭਟਕਣਾ ਪਿਆ। ਨਵੰਬਰ 1984 ਦੇ ਬਾਅਦ ਤੋਂ ਕਾਲੂ ਸਰਾਏ ਵਿਚ ਮੌਜੂਦ ਸੈਣੀ ਦੇ ਮਕਾਨ 'ਤੇ ਨਜਾਇਜ਼ ਕਬਜ਼ਾ ਹੈ।

ਸ੍ਰੀ ਅਕਾਲ ਤਖਤ ਸਾਹਿਬ ਵਲੋਂ ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ਵਿਚ ਕਿਹਾ ਗਿਆ ਹੈ, ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੈਣੀ ਵਲੋਂ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ।

ਮਨਜੀਤ ਸਿੰਘ ਦਾ ਹਲਫੀਆ ਬਿਆਨ

  1. ਮੈਂ ਮਨਜੀਤ ਸਿੰਘ ਸੈਣੀ ਸਪੁੱਤਰ ਸਵਰਗੀ ਸ. ਜਗਦੀਸ਼ ਸਿੰਘ ਸੰਹੁ ਖਾਕੇ ਹੇਠ ਲਿਖਤ ਕਹਿ ਰਿਹਾ ਹਾਂ ਕਿ ਮੇਰਾ ਨਾਮ ਮਨਜੀਤ ਸਿੰਘ ਸੈਣੀ ਹੈ ਇਸ ਸਮੇਂ ਮੈਂ ਅਮਰੀਕਾ ਵਿਚ ਰਿਹ ਰਿਹਾ ਹਾਂ।

  2. ਅਕਤੂਬਰ-ਨਵੰਬਰ 1984 ਦੇ ਦੌਰਾਨ ਮੈਂ ਅਤੇ ਮੇਰਾ ਪਰਿਵਾਰ ਮੇਰੇ ਮਾਤਾ ਪਿਤਾ ਅਤੇ ਭਰਾਵਾਂ ਭੈਣਾਂ ਨਾਲ ਕਾਲੂ ਸਰਾਏ ਹੌਜ ਖਾਸ ਨਵੀਂ ਦਿੱਲੀ (ਭਾਰਤ) ਵਿਚ ਰਹਿ ਰਿਹਾ ਸੀ, ਉਦੋਂ ਮੈਂ ਇਲੈਕਟਰੀਸ਼ਨ ਦਾ ਕੰਮ ਕਰਦਾ ਸੀ।

  3. ਮੈਂ ਸੰਹੁ ਖਾਕੇ ਇਹ ਬਿਆਨ ਦੇ ਰਿਹਾ ਹਾਂ ਕਿ ਮੈਂ ਅਮਿਤਾਬ ਬਚਨ ਨੂੰ ਆਲ ਇੰਡੀਆ ਇੰਸਟੀਚਿਉਟ ਆਫ ਮੈਂਡੀਕਲ ਸਾਇੰਸ ਦੇ ਬਾਹਰ 31 ਅਕਤੂਬਰ 1984 ਨੂੰ ਸਿਖਾਂ ਦੇ ਖਿਲਾਫ ਹਿੰਸਾ ਉਕਸਾਉਣ ਵਾਲੇ ਨਾਰੇ ਲਾਉਂਗੇ ਵੇਖਿਆ।

  4. ਅਮਿਤਾਬ ਬਚਨ ਦੁਆਰਾ ਸਿਖਾਂ ਦੇ ਖਿਲਾਫ 31 ਅਕਤੂਬਰ 1984 ਨੂੰ ਹਿੰਸਾ ਭੜਕਾਉਣ ਦੇ ਇਲਜਾਮਾਂ ਤੋਂ ਆਪਣੇ ਆਪ ਨੂੰ ਨਿਰਦੋਸ਼ ਦਸਣ ਲਈ ਸ੍ਰੀ ਅਕਾਲ ਤਖਤ ਸਾਹਿਬ ਕੋਲ ਪਹੁੰਚ ਕਰਨ ਤੋਂ ਬਾਅਦ ਮੈਂ ਆਪਣੀ ਚੁੱਪ ਤੋੜਣ ਦਾ ਫੈਸਲਾ ਕੀਤਾ ਹੈ, ਅਤੇ ਇਹ ਬਿਆਨ ਲੈਕੇ ਮੈਂ ਸਾਹਮਣੇ ਆਇਆ ਹਾਂ ਇਸ ਬਿਆਨ ਦੇ ਜ਼ਰੀਏ ਮੈਂ ਸਿੱਖ ਕੌਮ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਮੈਂ ਅਮਿਤਾਬ ਬਚਨ ਨੂੰ 31 ਅਕਤੂਬਰ 1984 ਵਾਲੇ ਦਿਨ (ਆਲ ਇੰਡੀਆ ਇੰਸਟੀਚਿਊਟ ਆਫ ਮੈਂਡੀਕਲ ਸਾਇੰਸ) ਏਮਜ਼ ਦੇ ਬਾਹਰ ਭੀੜ ਨੂੰ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਿਖਾਂ ਨੂੰ ਮਾਰਨ ਲਈ ਭੜਕਾਉਂਦੇ ਹੋਏ ਵੇਖਿਆ।

  5. 31 ਅਕਤੂਬਰ 1984 ਵਾਲੇ ਦਿਨ ਮੈਂ ਚਾਣਕਿਆ ਪੁਰੀ ਕੋਲ ਕੰਮ ਕਰ ਰਿਹਾ ਸੀ। ਸਵੇਰੇ 11 ਵਜੇ ਮੈਂਨੂੰ ਪਤਾ ਚਲਿਆ ਕਿ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਅੰਗਰਖਿਅਕਾਂ ਵਲੋਂ ਗੋਲੀ ਮਾਰ ਦਿੱਤੀ ਹੈ। ਦੁਪਹਿਰ 2 ਵਜੇ ਦੇ ਆਸ ਪਾਸ ਮੈਂ ਵੀ ਕੰਮ ਬੰਦ ਕਰਕੇ ਆਪਣੇ ਘਰ ਵਲ ਤੁਰ ਪਿਆ।

  6. ਜਦੋਂ ਕੰਮ ਤੋਂ ਘਰ ਨੂੰ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿਚ ਕੀ ਦੇਖਿਆ ਆਲ ਇੰਡੀਆ ਇੰਸਟੀਚਿਊਟ ਆਫ ਮੈਂਡੀਕਲ ਸਾਇੰਸ ਜਿਥੇ ਕਿ ਸ੍ਰੀਮਤੀ ਇੰਦਰਾ ਗਾਂਧੀ ਨੂੰ ਦਾਖਲ ਕੀਤਾ ਹੋਇਆ ਸੀ ਉਥੇ ਬਹੁਤ ਵੱਡੀ ਭੀੜ ਲਗੀ ਹੋਈ ਸੀ ਉਸ ਸਮੇਂ ਤਕ ਸ੍ਰੀਮਤੀ ਗਾਂਧੀ ਦੀ ਮੌਤ ਦਾ ਐਲਾਨ ਨਹੀਂ ਕੀਤਾ ਗਿਆ ਸੀ ਭੀੜ ਅੰਦਰ ਸ੍ਰੀਮਤੀ ਗਾਂਧੀ ਦੀ ਹਾਲਤ ਬਾਰੇ ਖੁਸਰ ਫੁਸਰ ਹੋ ਰਹੀ ਸੀ ਤੇ ਮੈਂ ਵੀ ਸ੍ਰੀਮਤੀ ਗਾਂਧੀ ਦੀ ਹਾਲਤ ਜਾਨਣ ਬਾਰੇ ਭੀੜ ਵਿਚ ਖੜਾ ਹੋ ਗਿਆ।

  7. ਜਦੋਂ ਮੈਂ ਆਲ ਇੰਡੀਆ ਇੰਸਟੀਚਿਊਟ ਆਫ ਮੈਂਡੀਕਲ ਸਾਇੰਸ ਦੇ ਸਾਹਮਣੇ ਖੜਾ ਸੀ ਕੁਝ ਟਾਇਮ ਬਾਅਦ ਹੀ ਅਮਿਤਾਬ ਬਚਨ ਨੂੰ ਏਮਜ਼ ਹਸਪਤਾਲ ਤੋਂ ਬਾਹਰ ਆਉਂਦੇ ਦੇਖਿਆ ਤਾਂ ਲੋਕ ਰੌਲਾ ਪਾਉਣ ਲਗ ਪਏ ਅਮਿਤਾਬ ਬਚਨ ਆ ਰਿਹਾ ਹੈ ਤਾਂ ਮੈਂ ਵੀ ਦੇਖਣ ਲਗ ਗਿਆ। ਉਸ ਦੇ ਨਾਲ ਕਾਫੀ ਭੀੜ ਸੀ ਜਦੋਂ ਅਮਿਤਾਬ ਬਚਨ ਨੇ ਇਕ ਪੱਗ ਬੰਨੇ ਸਿੱਖ ਵਲ ਇਸ਼ਾਰਾ ਕਰਕੇ ਕਿਹਾ "ਮਾਰੋ ਸਾਲੋਂ ਕੋ ਦੇਸ਼ ਕੇ ਗੱਦਾਰੋਂ ਕੋ, ਖੁਨ ਕੇ ਛਿੱਟੇ ਇਨ ਕੇ ਘਰ ਘਰ ਤਕ ਪਹੁੰਚਣੇ ਚਾਹੀਏ, ਖੂਨ ਕਾ ਬਦਲਾ ਖੂਨ ਸੇ ਲੇਂਗੇ" ਅਮਿਤਾਬ ਬਚਨ ਦੇ ਕਹਿਣ 'ਤੇ ਭੀੜ ਇਕ ਦਮ ਉਸ ਸਿੱਖ 'ਤੇ ਟੁਟ ਪਈ ਜਦੋਂ ਭੀੜ ਉਸ ਸਿੱਖ ਨੂੰ ਮਾਰ ਰਹੀ ਸੀ ਅਮਿਤਾਬ ਬਚਨ ਚਿਲਾਉਂਦਾ ਰਿਹਾ ਤੇ ਨਾਅਰੇ ਲਗਾਉਂਦਾ ਰਿਹਾ।

  8. ਅਮਿਤਾਬ ਬਚਨ ਨੂੰ ਦੇਖ ਕੇ ਅਤੇ ਉਸ ਦੇ ਹਿੰਸਕ ਆਵਾਜ਼ ਸੁਣ ਕੇ ਮੇਰੇ ਆਲੇ ਦੁਆਲੇ ਦੀ ਭੀੜ ਮੇਰੇ ਵੱਲ ਮੁੜੀ ਤੇ ਮੈਂਨੂੰ ਪਕੜਣ ਦੀ ਕੋਸ਼ਿਸ਼ ਕੀਤੀ, ਮੈਂ ਸੜਕੋ ਪਾਰ ਸਫਦਰਜੰਗ ਹਸਪਤਾਲ ਵੱਲ ਭਜਿਆ ਭੀੜ ਨੇ ਸਫਦਰਜੰਗ ਹਸਪਤਾਲ ਦੇ ਗੇਟ ਤੱਕ ਮੇਰਾ ਪਿਛਾ ਕੀਤਾ, ਪਰ ਮੈਂ ਵਾਹਿਗੁਰੂ ਦੀ ਕ੍ਰਿਪਾ ਨਾਲ ਮੈਂ ਸਫਦਰਜੰਗ ਹਸਪਤਾਲ ਦੇ ਪਿਛਲੇ ਦਰਵਾਜੇ ਵਿਚੋਂ ਛੁਪਦਾ ਛੁਪਾਉਂਦਾ ਨਿਕਲ ਗਿਆ। ਭੀੜ ਤੋਂ ਨਿਕਲਦੇ ਸਮੇਂ ਮੇਰੀ ਪੱਗ ਗਿਰ ਗਈ ਮੇਰੀ ਬਾਂਹਾਂ ਅਤੇ ਪਿਠ 'ਤੇ ਖਰੋਚਾਂ ਆਈਆਂ।

  9. ਨਵੰਬਰ ਇਕ ਨੂੰ ਇਕ ਭੀੜ ਨੇ ਸਾਡੇ ਘਕ 47ਏ ਕਾਲੂ ਸਰਾਏ ਨਿਊ ਦਿੱਲੀ ਉਤੇ ਹਮਲਾ ਕਰ ਦਿੱਤਾ, ਪਰ ਆਪਣੇ ਹਿੰਦੂ ਗਵਾਂਢੀਆਂ ਦੀ ਮਦਦ ਨਾਲ ਭੀੜ ਨੂੰ ਭਜਾ ਦਿੱਤਾ। ਜਦੋਂ ਅਸੀ ਹੌਜ ਖਾਸ ਥਾਣੇ ਵਿਚ ਇਸ ਵਾਰਤਾ ਬਾਰੇ ਰਿਪੋਰਟ ਲਿਖਵਾਉਣ ਗਏ ਹੌਜ ਖਾਸ ਥਾਣੇ ਦੇ ਪੁਲਿਸ ਅਫਸਰ ਸਾਡੀ ਦਰਖਾਸਤ ਲੈਣ ਦੀ ਬਜਾਏ ਕਹਿਣ ਲਗੇ ਤੁਮ ਕੈਸੇ ਬਚ ਗਏ ਭਾਗੋ ਯਹਾਂ ਸੇ ਅਬੀ ਭੀ ਤੁਮ ਜਿੰਦਾ ਹੋ ਇਹ ਗਲ ਸੁਣ ਕੇ ਸਾਡੀ ਜਾਨ ਸੁੰਨ ਹੋ ਗਈ ਤਾਂ ਅਸੀ ਉਥੋਂ ਦੌੜ ਆਏ।

  10. 2 ਨਵੰਬਰ ਨੂੰ ਸਾਡੇ ਘਰ ਦੁਬਾਰਾ ਹਮਲਾ ਕੀਤਾ ਇਸ ਬਾਰ ਭੀੜ ਬਹੁਤ ਜ਼ਿਆਦਾ ਤੇ ਹਥਿਆਰਬੰਦ ਸੀ ਉਨਾਂ ਦੇ ਨਾਲ ਪੁਲਿਸ ਵੀ ਸੀ। ਪੁਲਿਸ ਨੂੰ ਹਮਲਾਵਰਾਂ ਦੀ ਮਦਦ ਕਰਦੇ ਦੇਖ ਕੇ ਅਸੀ ਸਭ ਡਰ ਗਏ ਤੇ ਘਰੋਂ ਭਜ ਗਏ।

  11. ਅਗਲੇ ਤਿੰਨ ਦਿਨ ਮੈਂ ਸਿਖਾਂ ਦੇ ਗਲੇ ਵਿਚ ਟਾਇਰ ਪਾਉਂਦੇ ਹੋਏ ਤੇ ਛੋਟੇ ਛੋਟੇ ਬੱਚਿਆਂ ਨੂੰ ਗਟਰਾਂ ਵਿਚ ਸੁਟਦੇ ਹੋਏ ਤੇ ਸਿੱਖ ਮਾਵਾਂ ਅਤੇ ਭੈਣਾਂ ਦੀ ਪੱਤਾਂ ਲੁੱਟਦੇ ਵੇਖਿਆ।

  12. ਨਵੰਬਰ ਪੰਜ ਨੂੰ ਮੈਂ ਆਜਾਦ ਪੁਰ ਜਹਾਂਗੀਰ ਪੁਰੀ ਰਿਲੀਫ ਕੈਂਪ ਵਿਚ ਪਹੁੰਚ ਗਿਆ ਅਤੇ ਅਗਲੇ ਦੋ ਮਹੀਨੇ ਉਥੇ ਰਿਹਾ। ਦੋ ਕੁ ਮਹੀਨਿਆਂ ਬਾਅਦ ਜਦੋਂ ਅਸੀ ਆਪਣੇ ਘਰ ਕਾਲੂ ਸਰਾਏ ਵਾਪਸ ਗਏ ਤਾਂ ਅਸੀ ਦੇਖਿਆ ਤਾਂ ਸਾਡੇ ਘਰ ਉਤੇ ਬਦਮਾਸ਼ਾਂ ਦਾ ਕਬਜਾ ਸੀ ਜਿਨਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਕਿ ਜੇ ਅਸੀ ਕਦੇ ਵੀ ਆਪਣੇ ਘਰ ਵਾਪਸ ਆਏ ਤਾਂ ਸਾਨੂੰ ਸੈਕੜੇ ਲੋਕਾਂ ਦੀ ਤਰਾਂ ਮਾਰ ਦਿੱਤਾ ਜਾਵੇਗਾ। ਮੈਂ ਆਪਣਾ ਘਰ ਵਾਪਸ ਲੈਣ ਵਾਸਤੇ ਪੁਲਿਸ ਕੋਲ ਮਦਦ ਲੈਣ ਲਈ ਗਿਆ ਪਰ ਮੇਰੀ ਮਦਦ ਕਰਨ ਦੀ ਬਜਾਏ ਪੁਲਿਸ ਨੇ ਮੈਂਨੂੰ ਆਪਣਾ ਮੂੰਹ ਬੰਦ ਰਖਣ ਤੇ ਦਫਾ ਹੋ ਜਾਣ ਲਈ ਕਿਹਾ।

  13. ਨਵੰਬਰ 1984 ਤੋਂ ਲੈਕੇ ਅੱਜ ਤੱਕ ਮੈਂ ਆਪਣੇ ਘਰ ਵਿਚ ਪੈਰ ਨਹੀ ਰਖ ਸਕਿਆ ਅਤੇ ਇਸ ਉਪਰ ਥਾਪਰ ਬਿਲਡਰ ਦਾ ਅੱਜ ਤਕ ਨਜਾਇਜ ਕਬਜਾ ਜਾਰੀ ਹੈ।

  14. 1985 ਦੇ ਸ਼ੁਰੂ ਵਿਚ ਮੈਂਨੂੰ ਪਤਾ ਚਲਿਆ ਕਿ ਉਚ ਪੁਲਿਸ ਅਧਿਕਾਰੀ ਵੇਦ ਮਰਵਾਹਾ ਸਿਖਾਂ ਦੀ ਹੁਿਤਆਵਾਂ ਦੀ ਜਾਂਚ ਕਰ ਰਿਹਾ ਹੈ ਕਾਫੀ ਯਤਨਾਂ ਤੋਂ ਬਾਅਦ ਮੈਂ ਆਖ੍ਰਿਰ ਕਾਰ ਵੇਦ ਮਰਵਾਹਾ ਦੇ ਬੰਦਿਆਂ ਨੂੰ ਲਿਖਤ ਬਿਆਨ ਦੇ ਸਕਿਆ ਮੇਰੇ ਲਿਖਤ ਬਿਆਨ ਵਿਚ ਇਹ ਵੀ ਕਿ ਮੈਂ ਅਮਿਤਾਬ ਬਚਨ ਨੂੰ ਸਿਖਾਂ ਦੇ ਖਿਲਾਫ 31 ਅਕਤੂਬਰ 1984 ਨੂੰ ਏਮਜ਼ ਹਸਪਤਾਲ ਦੇ ਬਾਹਰ ਹਿੰਸਾ ਭੜਕਾਉਂਦੇ ਦੇਖਿਆ ਅਤੇ ਹੌਜ ਖਾਸ ਪੁਲਿਸ ਦੇ ਅਫਸਰਾਂ ਨੂੰ ਸ਼ਾਡੇ ਘਰ 'ਤੇ ਹੋਏ ਹਮਲੇ ਦੀ ਮਦਦ ਅਤੇ ਅਗਵਾਈ ਕਰਦੇ ਦੇਖਿਆ ਅਤੇ ਇਸ ਤਰਾਂ ਸਾਡੇ ਘਰ ਹਾਲੇ ਵੀ ਨਜਾਇਜ ਕਬਜੇ ਵਿਚ ਹੈ।

  15. ‘ਕਿ ਮੈਂ ਕਿਸੇ ਵੀ ਕਾਨੂੰਨ ਦੀ ਕਚਹਿਰੀ ਵਿਚ ਬਿਆਨ ਦੇਣ ਨੂੰ ਤਿਆਰ ਹਾਂ ਕਿ ਮੈਂ ਭੀੜ ਵਿਚ ਸ਼ਾਮਿਲ ਸੀ ਤੇ ਮੈਂ ਆਪ ਅਮਿਤਾਬ ਬਚਨ ਨੂੰ ਅਖੀ ਦੇਖਿਆ ਕਿ ਅਮਿਤਾਬ ਬਚਨ 31 ਅਕਤੂਬਰ 1984 ਨੂੰ ਏਮਜ਼ ਦੇ ਬਾਹਰ ਸਿਖਾਂ ਦੇ ਖਿਲਾਫ ਹਿੰਸਾ ਨੂੰ ਭੜਕਾ ਰਿਹਾ ਸੀਤੇ ਕਿਸ ਤਰਾਂ ਭੀੜ ਨੇ ਇਕ ਦਮ ਪ੍ਰਤੀਕਰਮ ਦਿਖਾਇਆ ਤੇ ਸਿਖਾਂ 'ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਮੈਂ ਮਨਜੀਤ ਸਿੰਘ ਸੈਣੀ ਕਾਨੂੰਨ ਦੀ ਮਰਿਆਦਾ ਦੇ ਤਹਿਤ ਅਤੇ ਅਮਰੀਕਾ ਦੇ ਕਾਨੂੰਨ ਦੇ ਤਹਿਤ ਸੰਹੁ ਖਾਕੇ ਕਹਿੰਦਾ ਹਾਂ, ਕਿ ਉਪਰ ਲਿਖੇ ਬਿਆਨ ਨੂੰ ਪੜ ਲਿਆ ਹੈ ਮੇਰੀ ਜਾਣਕਾਰੀ, ਸੂਚਨਾ, ਵਿਸ਼ਵਾਸ ਅਤੇ ਯਾਦਆਸ ਦੇ ਅਨੁਸਾਰ ਸਹੀ ਅਤੇ ਸੱਚ ਹੈ।

ਮਿਤੀ-12-9-2011

ਮਨਜੀਤ ਸਿੰਘ ਸੈਣੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top