Share on Facebook

Main News Page

ਪੰਥ ਵਿਰੋਧੀ ਸ਼ਕਤੀਆਂ ਫਿਰ ਹੋਈਆਂ ਸਰਗਰਮ

ਕੁਝ ਗੁਲਾਮ ਮਾਨਸਿਕਤਾ ਅਤੇ ਵਿਕੀ ਹੋਈ ਜ਼ਮੀਰ ਵਾਲੇ ਲੋਕ ਜੋ ਆਏ ਦਿਨ ਕੌਮ ਦੇ ਵਿਰੁੱਧ ਭੁਗਤਣ ਦੀਆਂ ਚਾਲਾਂ ਚਲਦੇ ਰਹਿੰਦੇ ਹਨ, ਉਹ ਇੱਕ ਵਾਰ ਫਿਰ ਸਰਗਰਮ ਹੋ ਚੁੱਕੇ ਹਨ। ਇਸ ਵਾਰ ਇਹਨਾਂ ਦੇ ਨਿਸ਼ਾਨੇ ‘ਤੇ ਹਨ ਤੱਤ ਗੁਰਮਤਿ ਦੇ ਪ੍ਰਚਾਰਕ ਪ੍ਰੋ: ਸਰਬਜੀਤ ਸਿੰਘ ਧੂੰਦਾ। ਪ੍ਰੋ: ਧੂੰਦਾ ਉਹਨਾਂ ਪ੍ਰਚਾਰਕਾਂ ਵਿੱਚੋਂ ਹਨ ਜਿੰਨ੍ਹਾਂ ਨੇ ਗੁਰਮਤਿ ਦੇ ਸਿਧਾਂਤ ‘ਤੇ ਚੱਲਦਿਆਂ ਲੋਕਾਂ ਨੂੰ ਪੰਥ-ਮਾਰੂ ਸ਼ਕਤੀਆਂ ਪ੍ਰਤੀ ਜਾਗਰੂਕ ਕੀਤਾ ਹੈ। ਪ੍ਰੋ: ਧੂੰਦਾ ਇਸ ਸਮੇਂ ਕੈਨੇਡਾ ਦੇ ਦੌਰੇ ‘ਤੇ ਹਨ ਅਤੇ ਉਹਨਾਂ ਦੇ ਪ੍ਰਚਾਰ ਸਦਕਾ ਕੌਮ ਵਿੱਚ ਨਵੀਂ ਕ੍ਰਾਂਤੀ ਆ ਰਹੀ ਹੈ। ਕੈਨੇਡਾ ਵਿਖੇ ਪ੍ਰੋ. ਧੂੰਦਾ ਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ ਜਿਸ ਨਾਲ ਪੰਥ ਵਿਰੋਧੀ ਤਾਕਤਾਂ ਬੁਖਲਾਹਟ ਵਿੱਚ ਹਨ। ਪਹਿਲਾਂ ਇਹਨਾਂ ਕੌਮ-ਦੋਖੀ ਲੋਕਾਂ ਨੇ ਬੜੀ ਸੋਚੀ ਸਮਝੀ ਚਾਲ ਚਲਦੇ ਹੋਏ ਪ੍ਰੋ:ਸਰਬਜੀਤ ਸਿੰਘ ਧੂੰਦਾ ਦੀ ਆਵਾਜ਼ ਦੀ ਹੂਬਹੂ ਨਕਲ ਕਰਦੀ ਆਵਾਜ਼ ਵਿੱਚ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਅਤੇ ‘ਜਾਪੁ’ ਸਾਹਿਬ ਉੱਪਰ ਕਿੰਤੂ ਕਰਦੀ ਵੀਡੀਓ ਬਣਾਈ ਜਿਸ ਵਿੱਚ ਭਾਈ ਧੂੰਦਾ ਨੂੰ ‘ਜਾਪੁ ਸਾਹਿਬ ਗੁਰੂ ਕ੍ਰਿਤ ਨਹੀਂ’ ਦਾ ਪ੍ਰਚਾਰ ਕਰਦੇ ਦਰਸਾਇਆ ਗਿਆ ਸੀ ਜਿਸਦਾ ਕਿ ਪੰਥ-ਦਰਦੀ ਅਤੇ ਸੂਝਵਾਨ ਸਿੱਖਾਂ ਨੇ ਗੰਭੀਰ ਨੋਟਿਸ ਲੈਂਦਿਆ ਵਿਰੋਧ ਕੀਤਾ ਅਤੇ ਇਸ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਉਸਤੋਂ ਬਾਅਦ ਭਾਈ ਧੂੰਦਾ ਨੇ ਰਹਿਤ ਮਰਿਆਦਾ ਪ੍ਰਤੀ ਆਪਣੀ ਉਸਾਰੂ ਪਹੁੰਚ ਨੂੰ ਦੱਸਦੀ ਹੋਈ ਵਿਚਾਰ ਕੀਤੀ ਗਈ ਜੋ ਕਿ ਇਹਨਾਂ ਪੰਥ-ਦੋਖੀ ਸ਼ਕਤੀਆਂ ਨੂੰ ਮੂੰਹ ਤੋੜਵਾਂ ਜਵਾਬ ਸੀ।

ਆਪਣੀ ਹਾਰ ਨੂੰ ਜਿੱਤ ਵਿੱਚ ਬਦਲਣ ਲਈ ਹੁਣ ਇਹਨਾਂ ਨੇ ਇੱਕ ਨਵੀਂ ਚਾਲ ਤਹਿਤ ਭਾਈ ਧੂੰਦਾ ਦੀ ਵਿਚਾਰ ਮਾਰੂ ਕਬੀਰ ਜੀਉ ॥ ਦੀਨੁ ਬਿਸਾਰਿਓ ਰੇ ਦਿਵਾਨੇ ਦੀਨੁ ਬਿਸਾਰਿਓ ਰੇ ॥ ਪੇਟੁ ਭਰਿਓ ਪਸੂਆ ਜਿਉ ਸੋਇਓ ਮਨੁਖੁ ਜਨਮੁ ਹੈ ਹਾਰਿਓ ॥1॥ ਰਹਾਉ ॥ ਸਾਧਸੰਗਤਿ ਕਬਹੂ ਨਹੀ ਕੀਨੀ ਰਚਿਓ ਧੰਧੈ ਝੂਠ ॥ ਸੁਆਨ ਸੂਕਰ ਬਾਇਸ ਜਿਵੈ ਭਟਕਤੁ ਚਾਲਿਓ ਊਠਿ ॥1॥ ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ॥ ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ ॥2॥ ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ ॥ ਨਿੰਦਾ ਕਰਤੇ ਜਨਮੁ ਸਿਰਾਨੋ ਕਬਹੂ ਨ ਸਿਮਰਿਓ ਰਾਮੁ ॥3॥ ਕਹਿ ਕਬੀਰ ਚੇਤੈ ਨਹੀ ਮੂਰਖੁ ਮੁਗਧੁ ਗਵਾਰੁ ॥ ਰਾਮੁ ਨਾਮੁ ਜਾਨਿਓ ਨਹੀ ਕੈਸੇ ਉਤਰਸਿ ਪਾਰਿ ॥4॥1॥ ਮਾਰੂ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਪੰਨਾ-1105 ਜੋ ਕਿ ਉਹਨਾਂ 30 ਜੁਲਾਈ 2011 ਨੂੰ ਗੁਰਦੁਆਰਾ ਗੋਬਿੰਦਗੜ੍ਹ ਕਬੂਲ ਨਗਰ, ਸਾਹਦਰਾ, ਦਿੱਲੀ ਵਿਖੇ ਕੀਤੀ ਸੀ ਵਾਲੀ ਵੀਡੀਓ ਵਿੱਚੋਂ ਕੁਝ ਭਾਗ ਕੱਟ ਕੇ ਜਿਸ ਨਾਲ ਹਰ ਕਿਸੇ ਨੂੰ ਭੁਲੇਖਾ ਪੈ ਸਕਦਾ ਹੈ ਨੂੰ ਅਲੱਗ ਕਰਕੇ ਭਾਈ ਧੂੰਦਾ ਨੂੰ ਬਦਨਾਮ ਕਰਨ ਦੀ ਕੋਸ਼ੀਸ਼ ਕੀਤੀ ਹੈ।

ਇਸ ਵਿੱਚ ਭਾਈ ਧੂੰਦਾ ਨੂੰ ਸਿਰਫ ਇਹ ਕਹਿੰਦੇ ਸੁਣਾਇਆ ਗਿਆ ਹੈ ਕਿ, “ਉਸੇ ਦਰਬਾਰ ਸਾਹਿਬ ਵਿੱਚ ਕੁਝ ਐਸੀਆਂ ਰਚਨਾਵਾਂ ਪੜ੍ਹੀਆਂ ਜਾਂਦੀਆਂ ਹਨ ਜੋ ਵੇਸਵਾਵਾਂ ਨੂੰ ਵੀ ਮਾਤ ਪਾਉਂਦੀਆਂ ਹਨ।” ਪਰ ਅਸਲੀਅਤ ਇਸ ਨਾਲੋਂ ਬਿਲਕੁਲ ਉਲਟ ਹੈ ਜਿਸਨੂੰ ਭਾਈ ਧੂੰਦਾ ਦੀ ਉਪਰੋਕਤ ਵਿਚਾਰ ਵਾਲੀ ਅਸਲੀ ਅਤੇ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣ ਕੇ ਪਤਾ ਕੀਤਾ ਜਾ ਸਕਦਾ ਹੈ ਖਾਸ ਤੌਰ ‘ਤੇ 10-20 ਮਿੰਟ ਦੇ ਵਿਚਕਾਰ ਵਾਲਾ ਹਿੱਸਾ ਸੁਣ ਕੇ ਅਸਲੀਅਤ ਸਾਹਮਣੇ ਆ ਜਾਂਦੀ ਹੈ।

ਇਹ ਪੰਥ-ਦੋਖੀ ਹਰ ਕੌਮੀ ਪ੍ਰਚਾਰਕ ਜੋ ਕਿ ਤੱਤ ਗੁਰਮਤਿ ਦਾ ਪ੍ਰਚਾਰ ਕਰ ਰਿਹਾ ਹੈ ਨੂੰ ਬਦਨਾਮ ਕਰਕੇ ਪੰਥ ਵਿੱਚੋਂ ‘ਛੇਕਿਆ’ ਦਾ ਖਿਤਾਬ ਦਿਵਾਉਣ ਲਈ ਉਤਾਵਲੇ ਹਨ। ਗੁਰਮਤਿ ਦੇ ਪ੍ਰਚਾਰਕਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ, ਇਹਨਾਂ ਦਾ ਅਗਲਾ ਨਿਸ਼ਾਨਾ ਕੋਈ ਵੀ ਹੋ ਸਕਦਾ ਹੈ। ਪ੍ਰੋ: ਦਰਸ਼ਨ ਸਿੰਘ ਦੇ ਖਿਲਾਫ ਇਹਨਾਂ ਦੀ ਇਸੇ ਤਰ੍ਹਾਂ ਦੀ ਚਾਲ ਕਾਮਯਾਬ ਹੋ ਚੁੱਕੀ ਹੈ, ਪਰ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ‘ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ’ । ਕੌਮ ਹੁਣ ਪਹਿਲਾਂ ਨਾਲੋਂ ਕਾਫੀ ਸੁਚੇਤ ਹੋ ਚੁੱਕੀ ਹੈ, ਇਹ ਕੋਝੀਆਂ ਹਰਕਤਾਂ ਹੁਣ ਕਾਮਯਾਬ ਨਹੀਂ ਹੋ ਸਕਦੀਆਂ।

ਸਾਰੇ ਜਾਗਦੀ ਜ਼ਮੀਰ ਵਾਲੇ ਅਤੇ ਸੂਝਵਾਨ ਸਿੱਖਾਂ ਨੂੰ ਬੇਨਤੀ ਹੈ ਕਿ ਇਹਨਾਂ ਦੀਆਂ ਕੌਮ-ਘਾਤਕ ਚਾਲਾਂ ਤੋਂ ਸੁਚੇਤ ਹੁੰਦੇ ਹੋਏ ਵੱਧ ਤੋਂ ਵੱਧ ਵਿਰੋਧ ਕੀਤਾ ਜਾਵੇ ਅਤੇ ਬਾਕੀ ਭੋਲੇ-ਭਾਲੇ ਸਿੱਖਾਂ ਨੂੰ ਵੀ ਇਹਨਾਂ ਦੇ ਕੂੜ ਪ੍ਰਚਾਰ ਪ੍ਰਤੀ ਜਾਗਰੂਕ ਕਰਨ ਕੀਤਾ ਜਾਵੇ। ਪੰਥ ਦਰਦੀ ਅਤੇ ਕੌਮ ਇਹਨਾਂ ਸ਼ਕਤੀਆਂ ਨੂੰ ਬਿਲਕੁਲ ਮੂੰਹ ਨਾ ਲਾਵੇ ਅਤੇ ਜਿੱਥੋਂ ਤੱਕ ਹੋ ਸਕੇ ਇਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ।

ਵੱਲੋਂ: ਪ੍ਰਬੰਧਕੀ ਅਤੇ ਸਲਾਹਕਾਰ ਕਮੇਟੀ ‘ਅਖੌਤੀ ਸੰਤਾਂ ਦੇ ਕੌਤਕ’


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top