Share on Facebook

Main News Page

ਪ੍ਰੋ: ਸਰਬਜੀਤ ਸਿੰਘ ਧੂੰਦਾ ਅਤੇ ਸ੍ਰ. ਗੁਰਚਰਨ ਸਿੰਘ ਜਿਉਣਵਾਲਾ ਦਾ ਵਿਰੋਧ ਕਰਨ ਵਾਲੇ ਆਪਣੇ ਹੋਣ ਵਾਲੇ ਹਸ਼ਰ ਨੂੰ ਯਾਦ ਰਖਣ

ਬੀਤੇ ਹਫਤੇ 'ਅਮੇਰਿਕਨ ਸਿੱਖ ਆਰਗੇਨਾਈਜੇਸ਼ਨ' ਦੇ ਕੁਝ ਵੀਰਾਂ ਅਤੇ ਸਾਡੇ ਕੁਝ ਹੋਰ ਭੁੱਲੜ ਵੀਰਾਂ ਵਲੋਂ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਪ੍ਰੋ: ਸਰਬਜੀਤ ਸਿੰਘ ਜੀ ਧੂੰਦਾ ਅਤੇ ਸ: ਗੁਰਚਰਨ ਸਿੰਘ ਜੀ ਜਿਉਣਵਾਲਾ ਦੇ ਖਿਲਾਫ਼ ਕਾਫੀ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਕਾਫੀ ਊਲ ਜਲੂਲ ਬੋਲਿਆ ਗਿਆ । ਕੌਮ ਦੇ ਸਤਿਕਾਰਯੋਗ ਵਿਦਵਾਨਾਂ ਦੇ ਬਾਰੇ ਵਿਚ ਇਸ ਤਰਾਂ ਦੀ ਸ਼ਬਦਾਵਲੀ ਦੀ ਵਰਤੋਂ ਕਰਨਾ ਕਿਸੇ ਤਰਾਂ ਵੀ ਜਾਇਜ ਨਹੀਂ ਮੰਨਿਆ ਜਾ ਸਕਦਾ ਪਰ ਇਹਨਾਂ ਲੋਕਾਂ ਨੇ ਸਾਨੂੰ ਵੀ ਮਜਬੂਰ ਕਰ ਦਿੱਤਾ ਹੈ ਕਿ ਇਹਨਾਂ ਨੂੰ ਇਹਨਾਂ ਦੀ ਹੀ ਭਾਸ਼ਾ ਵਿਚ ਜਵਾਬ ਦਿੱਤਾ ਜਾਵੇ । ਹੁਣ ਆਉ ਇਸਨੂੰ ਥੋੜਾ ਜਿਹਾ ਵਿਚਾਰਨ ਦਾ ਯਤਨ ਕਰੀਏ ਕਿ ਇਹੋ ਜਿਹੀ ਗੰਦੀ ਜਹਿਨੀਅਤ ਵਾਲੇ ਲੋਕ ਆਖਿਰ ਕਰਨਾ ਕੀ ਚਾਹੁੰਦੇ ਹਨ?

ਪਹਿਲੀ ਗੱਲ ਤਾਂ ਇਹ ਹੈ ਕਿ ਪ੍ਰੋ: ਸਰਬਜੀਤ ਸਿੰਘ ਧੂੰਦਾ ਜੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਇੱਕ ਨਿਧੜਕ ਪ੍ਰਚਾਰਕ ਹਨ । ਗੁਰਮਤਿ ਗਿਆਨ ਮਿਸ਼ਨਰੀ ਕਾਲਜ ਸਿੱਖ ਕੌਮ ਦੇ ਵਿਚ ਸਿੱਖ ਰਹਿਤ ਮਰਿਯਾਦਾ ਦਾ ਪ੍ਰਚਾਰ ਕਰਨ ਵਾਲੀਆਂ ਕੁਝ ਕੁ ਉਂਗਲਾਂ ਤੇ ਗਿਣੀਆਂ ਜਾ ਸਕਣ ਵਾਲੀਆਂ ਸੰਸਥਾਵਾਂ ਵਿਚੋਂ ਇੱਕ ਹੈ, ਸੋ ਪ੍ਰੋ: ਸਰਬਜੀਤ ਸਿੰਘ ਧੂੰਦਾ ਤਾਂ ਸਿੱਖ ਰਹਿਤ ਮਰਿਯਾਦਾ ਦਾ ਪ੍ਰਚਾਰ ਕਰਨ ਵਾਲੇ ਹਨ ਇਸਦੇ ਵਿਰੁੱਧ ਜਾਣ ਵਾਲੇ ਨਹੀਂ। ਇਸਦੇ ਬਾਰੇ ਵਿਚ ਉਹ ਵਖਰੇ ਤੌਰ ਤੇ ਬਿਆਨ ਰਾਹੀਂ ਸਪਸ਼ਟ ਵੀ ਕਰ ਚੁੱਕੇ ਹਨ । ਅਸਲ ਵਿਚ ਪ੍ਰੋ: ਸਰਬਜੀਤ ਸਿੰਘ ਜੀ ਕਰੀਬ ਕਰੀਬ ਹਰ ਸਟੇਜ ਤੋਂ ਇਹਨਾਂ ਦੇ ਅਖੌਤੀ ਬ੍ਰਹਮਗਿਆਨੀਆਂ (ਡੇਰੇਦਾਰਾਂ) ਦੇ ਚੰਗੇ ਪਾਜ ਉਘਾੜ ਰਹੇ ਹਨ ਜਿਸਤੋਂ ਬੁਖਲਾ ਕਿ ਇਹ ਲੋਕ ਲਾਂਬੇ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ, ਦੁਬਾਰਾ ਕੌਮ ਵਿਚ ਉਹੋ ਜਿਹੇ ਹੀ ਹਾਲਾਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਤਰਾਂ ਦੇ ਕਿ ਇਹਨਾਂ ਦੇ ਮਾਲਕਾਂ ਨੇ ਪ੍ਰੋ: ਦਰਸ਼ਨ ਸਿੰਘ ਜੀ ਦੇ ਬਾਰੇ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਜਿਵੇਂ ਲਾਂਬੇ ਦੇ ਲਾਂਬੂ ਲਾਉਣ ਨਾਲ ਪ੍ਰੋ: ਦਰਸ਼ਨ ਸਿੰਘ ਜੀ ਦਾ ਕੌਮ ਅੰਦਰ ਸਤਿਕਾਰ ਹੋਰ ਵਧਿਆ ਹੈ, ਉਵੇਂ ਹੀ ਇਹਨਾਂ ਦੇ ਇਹੋ ਜਿਹੇ ਨਾਟਕ ਰਚਣ ਨਾਲ ਪ੍ਰੋ: ਸਰਬਜੀਤ ਸਿੰਘ ਜੀ ਦਾ ਸਤਿਕਾਰ ਪਹਿਲਾਂ ਨਾਲੋਂ ਵੀ ਵਧ ਜਾਵੇਗਾ।

ਇਹਨਾਂ ਵਰਗੇ ਨੀਚ ਲੋਕਾਂ ਦੀ ਘਟੀਆ ਸੋਚ ਤੋਂ ਅਸੀਂ ਭਲੀ ਭਾਂਤ ਜਾਣੂ ਹਾਂ, ਜਿਵੇਂ ਇਹਨਾਂ ਨੇ ਪ੍ਰੋ: ਇੰਦਰ ਸਿੰਘ ਜੀ ਘੱਗਾ ਦੇ ਪਰੋਗਰਾਮਾਂ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਉਵੇਂ ਹੀ ਇਹ ਲੋਕ ਪ੍ਰੋ: ਸਰਬਜੀਤ ਸਿੰਘ ਧੂੰਦਾ ਦੇ ਸਫਲਤਾ ਨਾਲ ਚੱਲ ਰਹੇ ਪ੍ਰੋਗਰਾਮਾਂ ਵਿਚ ਵਿਘਨ ਪਾਉਣਾ ਚਾਹੁੰਦੇ ਹਨ, ਇਹਨਾਂ ਕੋਲ ਦਲੀਲ ਦਾ ਕੋਈ ਜਵਾਬ ਨਹੀਂ ਹੈ, ਤੇ ਇਹ ਲੋਕ ਨਫਰਤ ਦੇ ਨਾਲ ਪਾਗਲ ਹੁੰਦੇ ਜਾ ਰਹੇ ਹਨ। ਜੇਕਰ ਇਹਨਾਂ ਲੋਕਾਂ ਵਲੋਂ ਇਹਨਾਂ ਪ੍ਰਚਾਰਕਾਂ ਦੇ ਬਾਰੇ ਕੋਈ ਗਲਤ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਇਹ ਲੋਕ ਵੀ ਯਾਦ ਰਖਣ ਕਿ ਗੁਰੂ ਕੀਆਂ ਜਾਗਰੂਕ ਸੰਗਤਾਂ ਹੁਣ ਉਹਨਾਂ ਦੀ ਇੱਟ ਨਾਲ ਇੱਟ ਖੜਕਾਉਣ ਲਈ ਤਿਆਰ ਬੈਠੀਆਂ ਹਨ। ਜੇਕਰ ਕਿਸੇ ਅਸਥਾਨ ਜਾਂ ਜਗਾਹ ਤੇ ਇਸ ਤਰਾਂ ਦੇ ਹਾਲਾਤ ਬਣਦੇ ਹਨ, ਤਾਂ ਇਸਦੇ ਨਾਲ ਹੋਣ ਵਾਲੇ ਨੁਕਸਾਨ ਦੀ ਮੁਢਲੀ ਜੁੰਮੇਵਾਰੀ ਇਹਨਾਂ ਲੋਕਾਂ ਦੀ ਹੀ ਹੋਵੇਗੀ। ਇਹ ਵੀ ਹੋ ਸਕਦਾ ਹੈ ਕਿ ਫਿਰ ਕੱਲ ਨੂੰ ਇਹਨਾਂ ਦੇ ਗੋਲ ਪੱਗਾਂ ਵਾਲੇ, ਲੰਬੇ ਕਛਹਰਿਆਂ ਵਾਲੇ ਮਹਾਂਮੂਰਖਾਂ ਨਾਲ ਵੀ ਸਿੱਖ ਸੰਗਤਾਂ ਵਲੋਂ ਇਹੋ ਜਿਹਾ ਹੀ ਵਰਤਾਉ ਸ਼ੁਰੂ ਕਰ ਦਿੱਤਾ ਜਾਵੇ। ਹੁਣ ਸਮਾਂ ਆ ਗਿਆ ਹੈ ਕਿ ਖਾਲਸਾ ਪੰਥ ਨੂੰ ਇਹਨਾਂ ਕਾਲਕਾ ਪੰਥੀਆਂ ਦਾ ਜਵਾਬ ਹਰ ਪਧਰ ਤੇ ਦ੍ਰਿੜਤਾ ਦੇ ਨਾਲ ਹੀ ਦੇਣਾ ਪਵੇਗਾ, ਸੋ ਇਹ ਲੋਕ ਆਪਣੇ ਦਿਮਾਗ ਦੇ ਪੇਚ ਥੋੜੇ ਜਿਹੇ ਢਿੱਲੇ ਕਰਕੇ ਸੋਚ ਲੈਣ ਕਿ ਕੀ ਇਹ ਇਹੋ ਜਿਹੇ ਹਾਲਾਤ ਬਣਾਉਣ ਦੇ ਦੋਸ਼ੀ ਨਹੀਂ ਹੋਣਗੇ?

ਹਾਂ ਇੱਕ ਗੱਲ ਹੋਰ ਯਾਦ ਰਖਿਉ ਜਦੋਂ ਵੀ ਪ੍ਰੋ: ਸਰਬਜੀਤ ਸਿੰਘ ਧੂੰਦਾ ਦਾ ਅਮੇਰਿਕਾ ਦਾ ਪਰੋਗਰਾਮ ਬਣਿਆ, ਤਾਂ ਗੁਰੂ ਨਾਨਕ ਸਿੱਖ ਸੋਸਾਇਟੀ ਇੰਡੀਅਨਐਪਲਿਸ ਵਿਖੇ ਸਮਾਗਮ ਜਰੁਰ ਹੋਣਗੇ, ਜੇਕਰ ਇਹਨਾਂ ਕਾਲਕਾ ਪੰਥੀਆਂ ਵਿਚ ਹਿੰਮਤ ਹੈ, ਤਾਂ ਰੋਕਣ ਆ ਜਾਣ ਫੇਰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪਤਾ ਲੱਗ ਜਾਵੇਗਾ ਕਿ ਕੌਣ ਕਿੰਨੇ ਕੁ ਪਾਣੀ ਵਿਚ ਹਨ। ਜਦੋਂ ਤੱਕ ਪ੍ਰੋ: ਸਰਬਜੀਤ ਸਿੰਘ ਜੀ ਧੂੰਦਾ ਤੱਤ ਗੁਰਮਤਿ ਦਾ ਪ੍ਰਚਾਰ ਸਿਖੀ ਸਿਧਾਂਤਾਂ ਦੇ ਅਨੁਸਾਰ ਕਰ ਰਹੇ ਹਨ ਉਦੋਂ ਤੱਕ ਅਸੀਂ ਉਹਨਾਂ ਦਾ ਸਾਥ (ਅਤੇ ਉਹਨਾਂ ਵਰਗੇ ਹੋਰ ਪ੍ਰਚਾਰਕਾਂ ਦਾ ਸਾਥ ਵੀ) ਡੱਟਕੇ ਦੇ ਰਹੇ ਹਾਂ ਅਤੇ ਆਉਣ ਵਾਲੇ ਸਮੇਂ ਵਿਚ ਵੀ ਦਿੰਦੇ ਰਹਾਂਗੇ। ਅਸੀਂ ਤਾਂ ਇਹੋ ਜਿਹੇ ਪ੍ਰਚਾਰਕਾਂ ਦੀਆਂ ਐਮ ਪੀ ਥਰੀ ਅਤੇ ਸੀਡੀਜ ਦੀ ਵੀ ਮੁਫਤ ਸੇਵਾ ਕਰ ਰਹੇ ਹਾਂ, ਜੇਕਰ ਤੁਹਾਨੂੰ ਚਾਹੀਦੀਆਂ ਹੋਵਣ ਤਾਂ ਜਰੁਰ ਪਤਾ ਦੇਣਾ ਅਸੀਂ ਭੇਜਣ ਦਾ ਪ੍ਰਬੰਧ ਕਰ ਦੇਵਾਂਗੇ।

ਹੁਣ ਆਉਂਦੇ ਹਾਂ, ਵੀਰ ਗੁਰਚਰਨ ਸਿੰਘ ਜੀ ਜਿਉਣਵਾਲਾ ਬਾਰੇ ਉਹ ਸਾਡੇ ਬਹੁਤ ਸਤਿਕਾਰਯੋਗ ਵਿਦਵਾਨ ਹਨ ਅਸੀਂ ਉਹਨਾਂ ਦੇ ਨਾਲ ਸਹਿਮਤ ਹੀ ਨਹੀਂ ਬਲਕਿ ਖੁੱਲਕੇ ਹਮਾਇਤ ਵੀ ਕਰਦੇ ਹਾਂ। ਜਿਥੇ ਸਿੱਖ ਸੰਗਤਾਂ ਵੀਰ ਜਿਉਣਵਾਲਾ ਦਾ ਸਤਿਕਾਰ ਕਰਦੀਆਂ ਹਨ, ਉਥੇ ਹੀ ਬ੍ਰਾਹਮਣੀ ਸੋਚ ਦੇ ਧਾਰਨੀ ਕੁਝ ਸੱਜਣ ਜੋ ਸਾਧਾਂ ਦੇ ਚੇਲੇ ਹਨ ਉਹ ਵਿਰੋਧ ਵੀ ਕਰਦੇ ਹਨ। ਇਹਨਾਂ ਦੇ ਵਿਚੋਂ ਹੀ ਕੁਝ ਹਰੀ ਸਿੰਘ ਰੰਧਾਵੇ ਦੇ ਪੈਰੋਕਾਰ ਵੀ ਹਨ, ਜੋ ਉਹਨਾਂ ਦਾ ਵਿਰੋਧ ਕਰਦੇ ਹਨ ਪਰ ਇਹ ਹਰੀ ਸਿੰਘ ਰੰਧਾਵਾ ਆਪ ਖੁਦ ਡਰਦਾ ਮਾਰਾ ਨਿਉਯੋਰਕ ਵਿਚ ਉਹਨਾਂ ਦੇ ਨਾਲ ਗੱਲ ਕਰਨ ਤੋਂ ਹੀ ਇਨਕਾਰੀ ਹੋ ਗਿਆ ਸੀ, ਕਿਉਂਕਿ ਉਸਨੂੰ ਭਲੀ ਭਾਂਤ ਪਤਾ ਸੀ ਕਿ ਉਹ ਵੀਰ ਗੁਰਚਰਨ ਸਿੰਘ ਦੀਆਂ ਦਲੀਲਾਂ ਦਾ ਜਵਾਬ ਨਹੀਂ ਦੇ ਸਕੇਗਾ। ਉਹ ਫਿਰ ਪ੍ਰੋ: ਦਰਸ਼ਨ ਸਿੰਘ ਜੀ ਨਾਲ ਵਿਚਾਰ ਕਰਨ ਦਾ ਢੋੰਗ ਰਚਕੇ ਉਥੋਂ ਵੀ ਡਰਦਾ ਭੱਜ ਗਿਆ ਸੀ। ਇਹ ਘਟਨਾ ਵੀ ਗੁਰਦੁਆਰਾ ਰਿਚਮੰਡ ਹਿਲ ਨਿਉਯੋਰਕ ਦੀ ਹੀ ਹੈ, ਜਿਸਤੋਂ ਆਪ ਸਾਰੇ ਭਲੀ ਭਾਂਤ ਜਾਣੂ ਹੀ ਹੋ। ਪਿਛੇ ਜਿਹੇ ਹੋਈ ਸਰੀ ਕਾਨਫਰੰਸ ਵਿਚ ਵੀਰ ਗੁਰਚਰਨ ਸਿੰਘ ਜੀ ਵਲੋਂ ਸੁਣਾਈਆਂ ਖਰੀਆਂ ਖਰੀਆਂ ਗੱਲਾਂ ਕਰਕੇ ਵੀ ਕੁਝ ਹੋਰ ਸੱਜਣ ਮਨ ਵਿਚ ਦੁਖੀ ਹੋ ਕੇ ਸੜਦੇ ਰਹਿੰਦੇ ਹਨ, ਤੇ ਹਰ ਵਾਰ ਉਹਨਾਂ ਨੂੰ ਮੂੰਹ ਦੀ ਹੀ ਖਾਣੀ ਪੈਂਦੀ ਹੈ, ਕਦੀ ਇਹ ਲੋਕ ਵਾਹਿਗੁਰੂ ਲਫਜ ਦੇ ਗਲਤ ਅਰਥ ਕਰਕੇ ਪ੍ਰਚਾਰਨ ਦੀ ਕੋਸ਼ਿਸ਼ ਕਰਦੇ ਹਨ ਤੇ ਕਦੀ ਕੁਝ ਹੋਰ ਜਦੋਂ ਮੂੰਹ ਤੋੜਵਾਂ ਜਵਾਬ ਮਿਲ ਜਾਂਦਾ ਹੈ ਤਾਂ ਫਿਰ ਹਾਰੇ ਹੋਇਆਂ ਵਾਂਗੂ ਚੱਡਿਆਂ ਵਿਚ ਪੂਛ ਦੇ ਕੇ ਚਊਂ ਚਊਂ ਕਰਦੇ ਫਿਰਦੇ ਹਨ।

ਹੁਣ ਆਉਂਦੇ ਹਾਂ ਤੁਹਾਡੇ ਵਲੋਂ ਉਠਾਏ ਕੁਝ ਇਤਿਹਾਸ ਦੀ ਨਾਸਮਝੀ ਵਾਲੇ ਸਵਾਲਾਂ ‘ਤੇ। ਤੁਸੀਂ ਨਿੱਤਨੇਮ ਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਬਚਿੱਤਰ ਨਾਟਕ ਦੇ ਅਧੀਨ ਕਰਨ ਦੀ ਇਤਿਹਾਸਿਕ ਗਲਤੀ ਵਾਲਾ ਸਵਾਲ ਉਠਾਇਆ ਹੈ। ਸਭਤੋਂ ਪਹਿਲਾਂ ਤਾਂ ਇਹ ਸਮਝ ਲਿਉ ਕਿ ਸਿੱਖਾਂ ਦੇ ਕੋਲ ਨਿੱਤਨੇਮ ਗੁਰੂ ਨਾਨਕ ਜੀ ਦੇ ਵੇਲੇ ਤੋਂ ਹੀ ਹੈ, ਅਸੀਂ ਨਿੱਤਨੇਮ ਦਾ ਸਰੂਪ ਜੋ ਅੱਜ ਦੇਖ ਰਹੇ ਹਾਂ ਇਹ ਗੁਰੂ ਗੋਬਿੰਦ ਸਿੰਘ ਜੀ ਵਲੋਂ ਨਹੀਂ ਦਿੱਤਾ ਗਿਆ, ਬਲਕਿ ਜਦੋਂ ਸਿੱਖ ਰਹਿਤ ਮਰਿਯਾਦਾ ਤਿਆਰ ਕੀਤੀ ਗਈ ਤਾਂ ਭਾਈ ਵੀਰ ਸਿੰਘ ਦੀ ਬੇਈਮਾਨੀ ਅਤੇ ਸ਼ਰਾਰਤ ਨਾਲ ਇਹ ਰੂਪ ਸਾਹਮਣੇ ਆਇਆ ਹੈ। ਜੇਕਰ ਗੁਰੂ ਅਰਜਨ ਜੀ ਵਲੋਂ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦੇ ਰੂਪ ਵਿਚ ਕੋਈ ਨਿੱਤਨੇਮ ਤਿਆਰ ਕੀਤਾ ਗਿਆ ਹੈ, ਅਤੇ ਉਸਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਮੋਹਰ ਲਗਾਈ ਗਈ ਹੈ, ਤਾਂ ਉਹ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਤੇਰਾਂ ਪੰਨੇ (ਜਿਹੜੇ ਕਿ ਸ੍ਰੀ ਰਾਗ ਸ਼ੁਰੂ ਹੋਣ ਤੋਂ ਪਹਿਲਾਂ ਹਨ) ਹੀ ਹਨ। ਸਿੱਖ ਨੂੰ ਨਿੱਤਨੇਮ ਤਾਂ ਗੁਰੂ ਵਲੋਂ ਬਖਸ਼ ਦਿੱਤਾ ਗਿਆ ਸੀ (ਜਪੁ ਜਿਸਨੂੰ ਸਤਿਕਾਰ ਨਾਲ ਜਪੁਜੀ ਸਾਹਿਬ ਆਖਦੇ ਹਾਂ, ਸੋਦਰੁ ਤੇ ਸੋ ਪੁਰਖੁ ਅਤੇ ਸੋਹਿਲਾ) ਤਾਂ ਇਸ ਵਿਚ ਤਬਦੀਲੀ ਕਰਨ ਦਾ ਹੱਕ ਕਿਸੇ ਨੂੰ ਵੀ ਨਾਂ ਪਹਿਲਾਂ ਸੀ ਤੇ ਨਾਂ ਹੁਣ ਹੈ। ਸਿੱਖ ਰਹਿਤ ਮਰਿਯਾਦਾ ਵਿਚ ਪਾਈ ਗਈ “ਚੌਪਈ” ਜੋ ਕਿ ਤੁਹਾਡੇ ਇਸ਼ਟ ਬਚਿੱਤਰ ਨਾਟਕ ਦੇ ਚਰਿਤਰੋਪਾਖਿਆਨ, ਜੋ ਕਿ ਸਭਤੋ ਗੰਦੀ ਰਚਨਾ ਹੈ, ਨੂੰ ਕੱਟ ਵੱਢ ਕੇ ਤਿਆਰ ਕੀਤੀ ਗਈ ਹੈ, ਜਿਸਨੂੰ ਕਿ ਸ਼੍ਰੋਮਣੀ ਕਮੇਟੀ ਦੇ ਆਦੇਸ਼ ਅਤੇ ਮਤਾ ਨੰਬਰ 36672 3/4-8-73 ਜੋ ਕਿ ਅਗਸਤ 1973 ਨੂੰ ਜਾਰੀ ਕੀਤਾ ਗਿਆ ਵਿਚ ਸਪਸ਼ਟ ਲਿਖਿਆ ਹੈ, ਕਿ "ਚਰਿਤਰੋਪਾਖਿਆਨ ਜੋ ਦਸਮ ਗਰੰਥ ਵਿਚ ਅੰਕਿਤ ਹਨ 'ਦਸ਼ਮੇਸ਼ ਬਾਣੀ' ਨਹੀਂ। ਇਹ ਪੁਰਾਤਨ ਹਿੰਦੂ ਮਿਥਿਹਾਸਿਕ ਸਾਖੀਆਂ ਦਾ ਉਤਾਰਾ ਹੈ ।" ਜੇਕਰ ਤੁਸੀਂ ਬਚਿੱਤਰ ਨਾਟਕ ਬਾਰੇ ਅਸਲੀਅਤ ਜਾਨਣਾ ਚਾਹੁੰਦੇ ਹੋ, ਤਾਂ ਫੇਸਬੁੱਕ ਤੇ ਚੱਲ ਰਹੇ ਗਰੁੱਪ ਬਚਿੱਤਰ ਨਾਟਕ (ਇੱਕ ਸਾਜਿਸ਼) ਨੂੰ ਜੋਆਇਨ ਕਰਕੇ ਜਾਣ ਸਕਦੇ ਹੋ, ਜਿਸਦਾ ਲਿੰਕ ਵੀ ਅਸੀਂ ਇਥੇ ਹੀ ਦੇ ਦਿੰਦੇ ਹਾਂ।

https://www.facebook.com/groups/bachiternatak

ਤੁਸੀਂ ਜੋ ਰਹਿਤ ਮਰਿਯਾਦਾ ਬਾਰੇ ਹੇਠ ਲਿਖੇ ਲਫਜ ਵਰਤੇ ਹਨ ਕਿ: ਲੰਮੇ ਸੰਘਰਸ਼ ਦੀ ਸਫਲਤਾ ਤੋਂ ਬਾਅਦ ਸਿੱਖ ਕੌਮ ਦੇ ਵਿਦਵਾਨਾਂ ਵਲੋਂ ਪਾਤਿਸ਼ਾਹ ਹਜੂਰ ਗੁਰੁ ਗੋਬਿੰਦ ਸਿੰਘ ਜੀ ਵਲੋਂ ਰਚਿਤ ਕੀਤੀ ਗਈ ਦਸਮ ਬਾਣੀ ਨਾਲ ਸੰਪੂਰਨ ਕੀਤੀ ਸਿੱਖ-ਰਹਿਤ ਮਰਿਯਾਦਾ ਦੇ ਕਿਸੇ ਵੀ ਹਿੱਸੇ ਉਤੇ ਜੇਕਰ ਕੋਈ ਵੀ ਵਿਅਕਤੀ ਕਿੰਤੂ ਪਰੰਤੂ ਕਰਦਾ ਹੈ ਤਾਂ ਉਸ ਤੋਂ ਵੱਡਾ ਪੰਥ ਗਦਾਰ ਜਾਂ ਪੰਥ ਦੋਖੀ ਕੋਈ ਨਹੀ ਹੋ ਸਕਦਾ।
ਹੁਣ ਆਉ ਦੇਖੀਏ ਪੰਥ ਦਾ ਅਸਲ ਗੱਦਾਰ ਕੌਣ ਹੈ?

ਸਾਡੇ ਮੁਤਾਬਿਕ ਪੰਥ ਦੇ ਅਸਲ ਗੱਦਾਰ ਤੁਹਾਡੇ ਮਹਾਂਮੂਰਖ ਹਨ, ਜਿਹਨਾਂ ਨੂੰ ਤੁਸੀਂ ਬ੍ਰਹਮਗਿਆਨੀ ਆਖਦੇ ਨਹੀਂ ਥੱਕਦੇ, ਸਭਤੋਂ ਪਹਿਲਾਂ ਇਸ ਰਹਿਤ ਮਰਿਯਾਦਾ ਨੂੰ ਮੰਨਣ ਤੋਂ ਉਹ ਹੀ ਭਗੋੜੇ ਹੋਏ ਹਨ, ਉਹਨਾਂ ਨੇ ਆਪਣੀਆਂ ਵਖਰੀਆਂ ਵਖਰੀਆਂ ਰਹਿਤ ਮਰਿਯਾਦਾਵਾਂ ਬਣਾਈਆਂ ਹੋਈਆਂ ਹਨ। ਜਿਥੋਂ ਤੁਸੀਂ ਲੋਕਾਂ ਨੇ ਵਿੱਦਿਆ ਲਈ ਹੈ, ਅਸਲ ਵਿਚ ਉਹ ਹੀ ਪੰਥ ਦੇ ਗੱਦਾਰ ਤੇ ਭਗੋੜੇ ਹਨ। ਤੁਹਾਡੇ ਬਚਿੱਤਰ ਨਾਟਕ ਦੇ ਮਹਾਂਕਾਲ ਨੂੰ ਆਪਣਾ ਇਸ਼ਟ ਮੰਨਣ ਵਾਲਾ ਸਾਰਾ ਸਾਧ ਲਾਣਾ ਇਸਤੋਂ ਭਗੋੜਾ ਹੈ, ਜਿਸਦੇ ਬਾਰੇ ਵਿਚ ਤੁਸੀਂ ਇਹ ਆਖਦੇ ਹੋ, ਕਿ ਉਹਨਾਂ ਦੀ ਕਮਾਈ ਬਹੁਤ ਹੈ, ਵਿਹਲੜ ਸਾਧਾਂ ਨੂੰ ਕਮਾਈ ਵਾਲੇ ਦੱਸੀ ਜਾ ਰਹੇ ਹੋ। ਜਿਹਨਾਂ ਨੂੰ ਘਰ ਦਾ ਕੰਮ ਹੀ ਕਰਨਾ ਨਹੀਂ ਆਇਆ ਉਹਨਾਂ ਨੇ ਗੁਰਮਤ ਦੀ ਕਿਆ ਖਾਕ ਕਮਾਈ ਕਰਨੀ ਏ।

ਹੁਣ ਅਸੀਂ ਆਪਣਾ ਪਖ ਸਿੱਖ ਸੰਗਤਾਂ ਦੀ ਕਚਹਿਰੀ ਵਿਚ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ, ਕਿ ਅਸੀਂ ਗੁਰੂ ਗਰੰਥ ਸਾਹਿਬ ਜੀ ਦੇ ਸਿੱਖ ਹਾਂ ਤੁਹਾਡੇ ਵਾਂਗ ਕਿਸੇ ਰਹਿਤ ਮਰਿਯਾਦਾ ਦੇ ਸਿੱਖ ਨਹੀਂ ਹਾਂ। ਅਸੀਂ ਪੰਥਕ ਸਿੱਖ ਰਹਿਤ ਮਰਿਯਾਦਾ ਨੂੰ ਪੰਥਕ ਤੌਰ ਤੇ ਮੰਨਦੇ ਹਾਂ, ਪਰ ਇਸ ਵਿਚ ਦਰਜ ਹੋ ਗਈਆਂ ਗਲਤ ਗੱਲਾਂ ਤੇ ਰਚਨਾਵਾਂ ਬਾਰੇ ਸਿੱਖ ਸੰਗਤਾਂ ਨੂੰ ਜਾਗਰੂਕ ਕਰਨਾ ਆਪਣਾ ਫਰਜ ਸਮਝਦੇ ਹਾਂ, ਇਸ ਵਿਚ ਜੋ ਕੁਝ ਵੀ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਉਲਟ ਦਰਜ ਹੋ ਚੁੱਕਾ ਏ, ਉਸਨੂੰ ਸੋਧਣਾ ਸਮੇਂ ਦੀ ਮੁਖ ਲੋੜ ਹੈ। ਇਸ ਵਿਚ ਸੋਧਾਂ ਕਰਨ ਦੀ ਮੰਗ ਅਸੀਂ ਕਰਦੇ ਆ ਰਹੇ ਹਾਂ ਅਤੇ ਹੁਣ ਸਮਝਦੇ ਹਾਂ ਕਿ ਇਹ ਕੰਮ ਸਿੱਖ ਸੰਗਤਾਂ ਨੂੰ ਆਪ ਹੀ ਕਰਨਾ ਪੈਣਾ ਹੈ, ਕਿਉਂਕਿ ਅਕਾਲ ਤਖਤ ਸਾਹਿਬ ਤਾਂ ਕਾਲਕਾ ਪੰਥੀਆਂ ਦੇ ਕਬਜੇ ਵਿਚ ਆ ਚੁੱਕਾ ਏ, ਜਿਥੋਂ ਨਿੱਤ ਨਵੇਂ ਦਿਨ ਕੌਮ ਵਿਰੋਧੀ ਫੈਸਲੇ ਕੀਤੇ ਜਾ ਰਹੇ ਹਨ। ਕਦੀ ਉਥੋਂ ਵਿਦਵਾਨਾਂ ਨੂੰ ਛੇਕਿਆ (ਜਿਸ ਛੇਕਣ ਨੂੰ ਅਸੀਂ ਨਹੀਂ ਮੰਨਦੇ) ਜਾਂਦਾ ਏ, ਕਦੀ ਨਾਨਕਸ਼ਾਹੀ ਕੈਲੰਡਰ ਦਾ ਕਤਲ ਕੀਤਾ ਜਾਂਦਾ ਏ ਤੇ ਕਦੀ ਸਭਤੋਂ ਭ੍ਰਿਸ਼ਟ ਕਿਸਮ ਦੇ ਲੋਕਾਂ ਨੂੰ ਫਖਰ -ਏ-ਕੌਮ ਦੇ ਖਿਤਾਬ ਦਿੱਤੇ ਜਾਂਦੇ ਹਨ।

ਤੁਹਾਡਾ ਅਖੌਤੀ ਜਥੇਦਾਰ ਗੁਰਬਚਨਾ, ਤਾਂ ਆਪ ਸਿੱਖ ਰਹਿਤ ਮਰਿਯਾਦਾ ਨੂੰ ਨਹੀਂ ਮੰਨਦਾ ਤਾਂ ਫਿਰ ਸ਼ਿਕਾਇਤਾਂ ਕਿਸ ਕੋਲ ਕਰ ਰਹੇ ਹੋ? ਉਹ ਤਾਂ ਆਪ ਖੁਦ ਹਜੂਰ ਸਾਹਿਬ ਜਾ ਕੇ ਪਜਾਮਾ ਲਾਹ ਆਉਂਦਾ ਏ, ਇਹ ਹੈ ਤੁਹਾਡੀ ਤੇ ਤੁਹਾਡੇ ਜਥੇਦਾਰਾਂ ਦੀ ਅਸਲੀਅਤ, ਅਸੀਂ ਤਾਂ ਉਸਨੂੰ ਮੰਨਦੇ ਹੀ ਨਹੀਂ ਤੇ ਨਾਂ ਹੀ ਉਸਦੇ ਬੁਲਾਉਣ ਤੇ ਕਿਤੇ ਜਾਂਦੇ ਹਾਂ। ਸਾਡਾ ਸਿਰ ਤਾਂ ਕੇਵਲ ਅਕਾਲ ਤਖਤ ਰੂਪੀ ਸਿੱਖ ਸਿਧਾਂਤ ਦੇ ਅੱਗੇ ਹੀ ਝੁਕਦਾ ਹੈ ਜੋ ਕਿ ਕੇਵਲ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਤੇ ਅਧਾਰਿਤ ਹੈ।

ਸੋ, ਅਸੀਂ ਤਾਂ ਸਿੱਖ ਰਹਿਤ ਮਰਿਯਾਦਾ ਦੇ ਵਿਚ ਸੁਧਾਰਾਂ ਦੀ ਹੀ ਗੱਲ ਕਰ ਰਹੇ ਹਾਂ, ਪਰ ਤੁਹਾਡੇ ਮਹਾਂਮੂਰਖ ਤਾਂ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਵਿਚ ਹੀ 1500 ਗਲਤੀਆਂ ਦੱਸੀ ਜਾ ਰਹੇ ਹਨ, ਉਹ ਖੰਡੇ ਦੀ ਪਾਹੁਲ ਦਾ ਮਜਾਕ ਉਡਾਉਣ ਕਿ ਚਾਨਣੀ ਚੋਂ ਅੰਮ੍ਰਿਤ ਰਸ ਚੋਣ ਲੱਗ ਪਿਆ? ਉਹ ਖੰਡੇ ਦੀ ਪਾਹੁਲ ਨੂੰ ਦੇਵ ਰਸ ਆਖਣ ਤਾਂ ਕੋਈ ਗੁਨਾਹ ਨਹੀਂ, ਉਹ ਫਿਰ ਵੀ ਬ੍ਰਹਮਗਿਆਨੀ ਤੇ ਮਹਾਨ ਗੁਰਸਿੱਖ ਹਨ। ਹੁਣ ਤੁਸੀਂ ਦੱਸੋ ਖੰਡੇ ਦੀ ਪਾਹੁਲ ਨੂੰ ਦੇਵ ਰਸ ਕਿਸਨੇ ਆਖਿਆ? ਤੁਹਾਡੇ ਅਖੌਤੀ ਬ੍ਰਹਮਗਿਆਨੀਆਂ ਨੇ। ਕੀ ਇਹ ਗੁਨਾਹ ਬਖਸ਼ਣ ਵਾਲਾ ਹੈ ਕਿ ਕੋਈ ਖੰਡੇ ਦੀ ਪਾਹੁਲ ਨੂੰ ਵੀ ਦੇਵ ਰਸ ਆਖੀ ਜਾਵੇ? ਇਹ ਤੁਹਾਡੇ ਹੀ ਡੇਰਿਆਂ ਦੀ ਛਪੀ ਪੁਸਤਕ 'ਖਾਲਸਾ ਜੀਵਨ' ਦੇ ਪੰਨਾ 24 ਤੇ ਪੜਿਆ ਜਾ ਸਕਦਾ ਹੈ। ਮਹਾਂਮੂਰਖਾਂ ਦੀਆਂ ਗੱਪਾਂ ਨੂੰ ਸੁਣਕੇ ਤੁਹਾਡੇ ਕੰਨ ਬੋਲੇ ਕਿਉਂ ਹੋ ਜਾਂਦੇ ਹਨ, ਅਤੇ ਤੁਹਾਡੀਆਂ ਅਖਾਂ ਨੂੰ ਗ੍ਰਹਿਣ ਕਿਉਂ ਲੱਗ ਜਾਂਦਾ ਏ, ਤੇ ਤੁਹਾਡੀ ਜੁਬਾਨ ਨੂੰ ਮੋਨ ਰੂਪੀ ਤਾਲੇ ਕਿਉਂ ਲੱਗ ਜਾਂਦੇ ਹਨ।

ਜਿੰਨਾ ਜੋਰ ਤੁਸੀਂ ਲੋਕ ਜਾਗਰੂਕ ਵੀਰਾਂ ਦੇ ਕਦਮਾਂ ਨੂੰ ਰੋਕਣ ਤੇ ਲਾਉਂਦੇ ਹੋ, ਉਸ ਤਰਾਂ ਦਾ ਜੋਰ ਇਹਨਾਂ ਮਹਾਂਮੂਰਖਾਂ ਦੀ ਪ੍ਰਚਾਰੀ ਜਾਂਦੀ ਮਨਮੱਤ ਨੂੰ ਰੋਕਣ ਲਈ ਲਾਉ, ਤਾਂ ਆਪਣੇ ਆਪ ਨੂੰ ਸਿੱਖ ਅਖਵਾਉਣ ਦਾ ਦਾਅਵਾ ਕਰਿਉ, ਨਹੀਂ ਤਾਂ ਤੁਸੀਂ ਅਜੇ ਸਿੱਖ ਅਖਵਾਉਣ ਦਾ ਦਰਜਾ ਵੀ ਨਹੀਂ ਰਖਦੇ, ਬਲਕਿ ਬ੍ਰਾਹਮਣੀ ਵਿਚਾਰਧਾਰਾ ਨਾਲ ਰੰਗੇ ਹੋਏ ਬ੍ਰਾਹਮਣ ਹੀ ਹੋ। ਬਾਕੀ ਗੱਲਾਂ ਦੇ ਜਵਾਬ ਤੁਹਾਡਾ ਜਵਾਬ ਆਉਣ ਤੋਂ ਬਾਅਦ।

ਖਾਲਸਾ ਪੰਥ ਦੀਆਂ ਸੰਗਤਾਂ ਦੇ ਕੂਕਰ,

ਸਿੱਖ ਅਵੇਅਰਨੈੱਸ ਸੋਸਾਇਟੀ (SAS) ਅਤੇ ਬਚਿੱਤਰ ਨਾਟਕ (ਇੱਕ ਸਾਜਿਸ਼) ਫੇਸਬੁੱਕ ਗਰੁੱਪ ਦੇ ਸਮੂੰਹ ਸੇਵਾਦਾਰ

ਰੇਸ਼ਮ ਸਿੰਘ, ਜਸਵਿੰਦਰ ਸਿੰਘ, 'ਮਨਦੀਪ ਸਿੰਘ ਵਰਨਨ', ਬਲਜੀਤ ਸਿੰਘ ਖਾਲਸਾ, ਗੁਰਸੇਵਕ ਸਿੰਘ, ਕੁਲਤਾਰ ਸਿੰਘ ਖਾਲਸਾ, ਖੇਤਪਾਲ ਸਿੰਘ, ਹਰਬੰਸ ਕੌਰ , ਇੰਦਰਜੀਤ ਸਿੰਘ ਕਾਨਪੁਰ, ਸੁਰਿੰਦਰ ਸਿੰਘ ਬੈਲਜੀਅਮ, ਬਲਜੀਤ ਸਿੰਘ ਇਟਲੀ, ਮਨਜੀਤ ਕੌਰ, ਜਸਵਿੰਦਰ ਸਿੰਘ ਖਾਲਸਾ ਦੁਬਈ, ਪ੍ਰੀਤਮ ਸਿੰਘ ਦੁਬਈ, ਇਕਬਾਲ ਸਿੰਘ ਲੁਧਿਆਣਾ, ਦਲਜੀਤ ਸਿੰਘ ਗਰੀਸ, ਸੁਖਜਿੰਦਰ ਸਿੰਘ, ਰਸ਼ਪਾਲ ਸਿੰਘ, ਜਗਜੀਤ ਸਿੰਘ, ਰਣਬੀਰ ਸਿੰਘ, ਪਰਵਿੰਦਰ ਸਿੰਘ ਦਿੱਲੀ ਅਤੇ ਹੋਰ ਸਹਿਯੋਗੀ ਸੱਜਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top