Share on Facebook

Main News Page

ਸਿੱਖ ਕਤਲੇਆਮ ਦੇ 21 ਮਾਮਲੇ ਪੁਲੀਸ ਵੱਲੋਂ ‘ਅਣਸੁਲਝੇ’ ਕਰਾਰ

ਨਵੀਂ ਦਿੱਲੀ, (12 ਦਸੰਬਰ,ਪੀ.ਐਸ.ਐਨ): ਦਿੱਲੀ ਪੁਲੀਸ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਸਬੰਧ ਵਿੱਚ 56 ਕੇਸ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 21 ਦਾ ਕੋਈ ਨਿਬੇੜਾ ਨਹੀਂ ਹੋ ਸਕਿਆ। ਇਹ ਜਾਣਕਾਰੀ ਸੂਚਨਾ ਅਧਿਕਾਰ ਦਿੱਲੀ ਪੁਲੀਸ ਵੱਲੋਂ ਦਿੱਤੀ ਗਈ ਹੈ।

ਇਸ ਜਾਣਕਾਰੀ ਅਨੁਸਾਰ ਦੱਖਣ-ਪੂਰਬੀ ਦਿੱਲੀ ਦੇ ਪੰਜ ਪੁਲੀਸ ਸਟੇਸ਼ਨਾਂ ਵਿੱਚ 225 ਵਿਅਕਤੀਆਂ ਖ਼ਿਲਾਫ਼ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ 56 ਕੇਸ ਦਰਜ ਕੀਤੇ ਗਏ ਸਨ। ਇਨ੍ਹਾਂ ਵਿੱਚੋਂ ਤਿੰਨ ਵਿੱਚ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ। ਦੋ ਹਾਲੇ ਸੁਣਵਾਈ ਅਧੀਨ ਹਨ ਅਤੇ 30 ਕੇਸਾਂ ਵਿੱਚ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ। ਬਾਕੀ 21 ਕੇਸਾਂ ਦੇ ਪੀੜਤਾਂ ਜਾਂ ਮੁਲਜ਼ਮਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ।

ਭੀੜ ਨੂੰ ਹਿੰਸਾ ਕਰਨ ਤੇ ਲੋਕਾਂ ਨੂੰ ਮਾਰਨ ਲਈ ਉਕਸਾਉਣ ਦੇ ਦੋਸ਼ਾਂ ਤਹਿਤ ਇਹ ਕੇਸ ਨਜਫ਼ਗੜ੍ਹ, ਡਾਬਰੀ, ਨਰੈਣਾ, ਇੰਦਰਪੁਰੀ ਤੇ ਦਿੱਲੀ ਕੰਟੋਨਮੈਂਟ ਪੁਲੀਸ ਸਟੇਸ਼ਨਾਂ ਵਿੱਚ ਦਰਜ ਕੀਤੇ ਗਏ ਸਨ। ਸਰਕਾਰ ਵੱਲੋਂ ਇਨ੍ਹਾਂ ਦੰਗਿਆਂ ਸਬੰਧੀ ਜਾਂਚ ਕਰਨ ਲਈ ਜਸਟਿਸ ਜੀ.ਟੀ. ਨਾਨਾਵਟੀ ਦੀ ਅਗਵਾਈ ਹੇਠ ਬਣਾਏ ਗਏ ਕਮਿਸ਼ਨ ਨੇ ਕੁਝ ਸੀਨੀਅਰ ਸਿਆਸੀ ਆਗੂਆਂ ਨੂੰ ਇਨ੍ਹਾਂ ਦੰਗਿਆਂ ਲਈ ਜ਼ਿੰਮੇਵਾਰ ਠਹਿਰਾਇਆ ਸੀ। ਐਡਵੋਕੇਟ ਵਿਵੇਕ ਗਰਗ ਨੇ ਦਿੱਲੀ ਪੁਲੀਸ ਤੋਂ ਸੂਚਨਾ ਅਧਿਕਾਰ ਤਹਿਤ ਸਿੱਖ ਵਿਰੋਧੀ ਦੰਗਿਆਂ ਦੇ ਕੇਸਾਂ ਦੀ ਜਾਣਕਾਰੀ ਮੰਗੀ ਸੀ। ਸ੍ਰੀ ਗਰਗ ਅਨੁਸਾਰ ਦਿੱਲੀ ਪੁਲੀਸ ਨੇ ਪੀੜਤਾਂ ਸਬੰਧੀ ਵੀ ਪਹਿਲੀ ਨਵੰਬਰ 1984 ਨੂੰ ਨਰੈਣਾ ਪੁਲੀਸ ਸਟੇਸ਼ਨ ਵਿੱਚ ਦਰਜ ਕੇਸ ਅਨੁਸਾਰ ਤਿੰਨ ਅਣਪਛਾਤੇ ਵਿਅਕਤੀ ਜਿਊਂਦੇ ਸਾੜ ਦਿੱਤੇ ਗਏ ਸਨ, ਪਰ 10 ਮਾਰਚ 1985 ਨੂੰ ਇਸ ਮਾਮਲੇ ਨੂੰ ਅਣਸੁਲਝਿਆ ਐਲਾਨ ਦਿੱਤਾ ਗਿਆ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top