Share on Facebook

Main News Page

ਇਹ ਕਿਥੋਂ ਦੀ ਅਕਲਮੰਦੀ ਹੈ?

 

ਜੋ ਇਸ ਵੀਡੀਓ 'ਚ ਦਿਖਾਇਆ ਗਿਆ ਹੈ, ਇਸ ਤੋਂ ਸਾਫ ਸਾਬਿਤ ਹੁੰਦਾ ਹੈ ਕਿ ਅਜੋਕਾ ਸਿੱਖ ਮੂਰਖਤਾ ਦੀ ਹੱਦ ਟੱਪ ਗਿਆ ਹੈ। ਜੇ ਕਿਸੇ ਬੰਦੇ ਨੇ ਕੋਈ ਗਲਤੀ ਕੀਤੀ ਹੈ ਤਾਂ, ਉਸ ਨੂੰ ਸੁਧਾਰਣ ਦੇ ਹੋਰ ਵੀ ਕਈ ਤਰੀਕੇ ਨੇ। ਸਿਰਫ ਮਾਰਕੁਟਾਈ ਹੀ ਹੱਲ ਨਹੀਂ। ਕੀ ਸੋਚਦੇ ਹੋ, ਕਿ ਜਿਨ੍ਹਾਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ, ਉਹ ਹੁਣ ਸਿੱਖਾਂ ਬਾਰੇ ਕੀ ਸੋਚਦੇ ਹੋਣਗੇ? ਜੇ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਤਾਂ, ਉਨ੍ਹਾਂ ਨੂੰ ਗਲਬਾਤ ਰਾਹੀਂ, ਬੰਦਿਆਂ ਤਰ੍ਹਾਂ ਵੀ ਸਮਝਾਇਆ ਜਾ ਸਕਦਾ ਹੈ।

ਜੇ ਕੋਈ ਹੋਰ ਦਸਤਾਰ ਦੀ ਬੇਅਦਬੀ ਕਰੇ, ਤਾਂ, ਅਸੀਂ ਅਸਮਾਨ ਸਿਰ 'ਤੇ ਚੱਕ ਲੈਂਦੇ ਹਾਂ, ਪਰ ਇੱਥੇ ਵੀ ਤਾਂ ਦਸਤਾਰ ਦੀ ਬੇਅਦਬੀ ਆਪ ਸਿੱਖਾਂ ਨੇ ਕੀਤੀ ਹੈ। ਇਹ ਦੇਖਕੇ ਤਾਂ ਇਹੋ ਲਗਦਾ ਹੈ ਕਿ ਸਿੱਖਾਂ ਕੋਲ਼ ਅਕਲ ਦੀ, ਸਭਿਯਕ ਵਿਵਹਾਰ ਦੀ ਕੋਈ ਗੁੰਜ਼ਾਇਸ਼ ਨਹੀਂ। ਹਰ ਸਮੇਂ ਹਥੋਪਾਈ, ਜੇ ਕਿਸੇ ਦਾ ਵੀਚਾਰ ਨਾ ਚੰਗਾ ਲਗੇ, ਤਾਂ ਹੱਥੋਪਾਈ, ਕਿਸੇ ਨੇ ਕੁੱਝ ਕਹਿ ਦਿੱਤਾ ਤਾਂ ਸੜਕਾਂ 'ਤੇ ਉਤਰ ਆਉਂਦੇ ਨੇ... ਕੋਈ ਵੀ ਕੰਮ ਬੰਦਿਆਂ ਵਾਲਾ ਨਹੀਂ... ਦੁੱਖ ਹੰਦਾ ਹੈ ਐਸੀ ਦਸ਼ਾ ਦੇਖਕੇ...

ਧੰਨ ਗੁਰੂ ਕੇ ਸਿੱਖ ਅਕਲ ਦੇ ਪੱਕੇ ਵੈਰੀ...

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top