Share on Facebook

Main News Page

ਨਾਨਕਸਰ (ਅਸਲ 'ਚ ਨੰਦਸਰ) ਦੇ ਸੱਚਖੰਡ (ਪਖੰਡਖੰਡ) ਦੀ ਖਬਰ ਬਾਰੇ ਗਿਆਨੀ ਕੇਵਲ ਸਿੰਘ ਦਾ ਪ੍ਰਤੀਕਰਮ

ਅਨੰਦਪੁਰ ਸਾਹਿਬ, 11 ਦਸੰਬਰ (ਸੁਰਿੰਦਰ ਸਿੰਘ ਸੋਨੀ): ਸਿੱਖ ਧਰਮ ਸੰਸਾਰ ਦਾ ਸਭ ਤੋਂ ਨਵੀਤਨਮ ਧਰਮ ਹੈ, ਜੋ ਦੁਨੀਆਂ ਨੂੰ ਸੁਚੱਜੀ ਜੀਵਨ ਜਾਚ ਦਸਦਾ ਹੈ। ਸਿੱਖ ਧਰਮ ਦੀ ਸਭ ਤੋਂ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਿਸ ਦੀ ਮੁੱਖ ਜਿੰਮੇਵਾਰੀ, ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਕਰਨਾ ਤੇ ਸਿੱਖ ਧਰਮ ਦਾ ਪ੍ਰਚਾਰ ਤੇ ਪਸਾਰ ਕਰਨਾ ਹੈ। ਪਰ ਸ਼੍ਰੋਮਣੀ ਕਮੇਟੀ ਦਾ ਰਾਜਸੀਕਰਨ ਹੋ ਜਾਣ ਕਾਰਨ, ਅੱਜ ਸਿੱਖ ਧਰਮ ਨੂੰ ਮਿਲਗੋਭਾ ਕਰਨ ਦੇ ਯਤਨ ਚਲ ਰਹੇ ਹਨ।

ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਯਾਦਾ ਅਤੇ ਗੁਰਮਤਿ ਸਿਧਾਤਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਦਿਆਂ, ਇਕ ਡੇਰੇ ਵਲੋ ਆਪਣਾ ਹੀ ਸਚਖੰਡ ਤਿਆਰ ਕੀਤਾ ਗਿਆ ਹੈ, ਜਿਸ ਨੂੰ ਦੇਖਣ ਲਈ ਕਈ ਸ਼ਰਤਾਂ ਲਾਈਆਂ ਗਈਆਂ ਹਨ। ਜਾਣਕਾਰੀ ਮੁਤਾਬਕ ਇਹ ਅਖੌਤੀ ਸਚਖੰਡ ਇਕ ਡੇਰੇਦਾਰ ਦੇ ਨਾਮ 'ਤੇ ਬਣਾਇਆ ਗਿਆ ਹੈ, ਜਿਸ ਨੂੰ ਦੇਖਣ ਲਈ ਮਹੀਨੇ ਵਿਚ ਸ਼ਬਦ ਗੁਰੂ ਦਾ ਇਕ ਪਾਠ ਕਰਨਾ ਜਾਂ ਕਰਵਾਉਣਾ ਜਾਂ ਸੁਖਮਨੀ ਸਾਹਿਬ ਦੇ 50 ਪਾਠ ਕਰਨੇ ਜਾਂ ਜਪੁਜੀ ਸਾਹਿਬ ਦੇ 250 ਪਾਠ ਕਰਨੇ ਜਾਂ ਪਹਿਲੀ ਪਉੜੀ ਦੀਆਂ ਛੇ ਮਾਲਾਂ 108 ਮਣਕੇ ਦੀਆਂ ਫੇਰਨੀਆਂ ਜਾਂ ਵਾਹਿਗੁਰੂ ਸ਼ਬਦ ਦੀਆਂ 80 ਮਾਲਾਂ ਹਰ ਰੋਜ ਫੇਰਨੀਆਂ ਜਾਂ ਰਾਮ ਰਾਮ ਦੀਆਂ 160 ਮਾਲਾਂ ਹਰ ਰੋਜ ਫੇਰਨ ਦੀ ਸ਼ਰਤ ਲਗਾਈ ਗਈ ਹੈ। ਇਥੇ ਇਕ ਹੋਰ ਜਗਾ ਬਣਾਈ ਗਈ ਹੈ, ਜਿਥੇ ਲਿਖਿਆ ਹੈ ਕਿ ਬਾਬਾ ਜੀ ਇਸ ਜਗਾ ਤੇ ਸਵਾ ਬਾਰਾਂ ਵਜੇ ਇਸ਼ਨਾਨ ਕਰਦੇ ਸਨ। ਇਕ ਹੋਰ ਜਗਾ ਲਿਖਿਆ ਹੈ ਕਿ ਇਸ ਅਸਥਾਨ ਤੇ ਕਿੱਲੀ ਨਾਲ ਕੇਸ ਬੰਨ ਕੇ ਬਾਬਾ ਜੀ ਤਪ ਕਰਦੇ ਹੁੰਦੇ ਸਨ। ਭਾਂਵੇ ਸਿੱਖ ਧਰਮ ਅਜਿਹੇ ਕਰਮਕਾਡਾਂ ਦੀ ਆਗਿਆ ਨਹੀਂ ਦਿੰਦਾ, ਪਰ ਅਫਸੋਸ ਇਸ ਡੇਰੇ ਤੇ ਸਾਡੇ ਤਖਤਾਂ ਦੇ ‘ਜਥੇਦਾਰਾਂ' ਸਮੇਤ ਹੋਰ ਕਈ ਧਾਰਮਿਕ ਤੇ ਰਾਜਸੀ ਆਗੂ ਆਪਣੀ ਹਾਜਰੀ ਲੁਆਉਣਾ ਨਹੀਂ ਭੁਲਦੇ।

ਇਸ ਬਾਰੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿ. ਕੇਵਲ ਸਿੰਘ ਨਾਲ ਗੱਲ ਕੀਤੀ, ਤਾਂ ਉਨ੍ਹਾਂ ਕਿਹਾ ਕਿ ਸਿੱਖ ਧਰਮ ਸਹਿਜ ਦਾ ਮਾਰਗ ਹੈ, ਗੁਰਮਤਿ ਵਿਚ ਹੱਠ ਕਰਮ ਕਰਨ ਨੂੰ ਸਖਤੀ ਨਾਲ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਗੁਰਮਤਿ ਵਿਚ ਗਿਣਤੀਆਂ-ਮਿਣਤੀਆਂ ਨਾਲ ਪਾਠ ਕਰਨੇ ਜਾਂ ਕਰਵਾਉਣੇ ਵੀ ਪ੍ਰਵਾਨ ਨਹੀਂ ਤੇ ਨਾ ਹੀ ਮਾਲਾ ਨਾਲ ਸਿੱਖਾਂ ਦਾ ਕੋਈ ਸਬੰਧ ਹੈ। ਉਨ੍ਹਾਂ ਕਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਾਹੀਦਾ ਹੈ, ਕਿ ਉਹ ਹਰ ਗੁਰੂ ਘਰ ਵਿਚ ਸਿੱਖ ਰਹਿਤ ਮਰਯਾਦਾ ਲਾਗੂ ਕਰਵਾਉਣ ਲਈ ਉਪਰਾਲੇ ਕਰਨ, ਤਾਂ ਕਿ ਸਿੱਖੀ ਭਾਂਤ ਭਾਂਤ ਦੀ ਮਰਿਯਾਦਾ ਨਾ ਬਣ ਕੇ ਰਹਿ ਜਾਵੇ।

-->> ਉਸ ਅਖੌਤੀ ਸੱਚਖੰਡ ਦੇ ਦਰਸ਼ਨ ਕਰਨ ਲਈ ਇਥੇ ਕਲਿੱਕ ਕਰੋ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top