Share on Facebook

Main News Page

ਫਤਹਿ ਮਲਟੀਮੀਡਿਆ ਵਲੋਂ ਤਿਆਰ ਇੱਕ ਨਵੀਂ ਫਿਲਮ ਅੰਨ੍ਹੀ ਸ਼ਰਧਾ (Blind Faith)

"ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥" ਦੇ ਮਹਾਵਾਕ ਅਨੁਸਾਰ ਆਪਣਾ ਫਰਜ ਸਮਝਦੇ ਹੋਏ ਇਕ ਅਦਾਰਾ ਫਤਹਿ ਮਲਟੀਮੀਡਿਆ ਹੋਂਦ ਚ ਆਇਆ, ਇਸ ਅਦਾਰੇ ਦਾ ਮੁਖ ਮਕਸਦ ਵਧ ਰਹੇ ਪਤਿਤਪੁਣੇ, ਨਸ਼ੇ, ਡੇਰਾਵਾਦ, ਬਾਬਾਵਾਦ ਅਤੇ ਜਾਤ ਪਾਤ ਨੂੰ ਠੱਲ ਪਾਉਣਾ ਹੈ ਅਤੇ "ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥" ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣਾ ਹੈ...

ਫਤਹਿ ਮਲਟੀਮੀਡਿਆ ਵਲੋਂ ਸਿੱਖ ਧਰਮ ਦੀਆਂ ਵਿਸ਼ੇਸ਼ਤਾਵਾਂ ਨੂੰ ਸੰਸਾਰ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਲਈ ਮਲਟੀ ਮੀਡਿਆ ਤਕਨੀਕ ਨਾਲ ਅਲੱਗ ਅਲੱਗ ਵਿਸ਼ਿਆਂ 'ਤੇ ਨਾਟਕ, ਫਿਲਮਾਂ, ਗੀਤ, ਡਾਕੂਮੇੰਟਰੀ ਅਤੇ ਇੰਟਰਵਿਊ ਆਦਿ ਤਿਆਰ ਕੀਤੇ ਗਏ ਹਨ, ਅਤੇ ਹੋਰ ਵੀ ਕੀਤੇ ਜਾ ਰਹੇ ਹਨ, ਤਾਂ ਜੋ ਆਪਣੀ ਨਵੀਂ ਪੀੜੀ ਨੂੰ ਆਸਾਨੀ ਨਾਲ ਆਪਣੇ ਅਨਮੋਲ ਵਿਰਸੇ ਨਾਲ ਜੋੜ ਸਕੀਏ, ਤੇ ਉਨਾਂ ਨੂੰ ਵੀ ਆਪਣੇ ਮਹਾਨ ਵਿਰਸੇ ਤੇ ਮਾਣ ਹੋਵੇ, ਅੱਜ ਤੇਜੀ ਨਾਲ ਵਧ ਰਹੇ ਪਤਿਤਪੁਣੇ, ਨਸ਼ੇ, ਡੇਰਾਵਾਦ, ਬਾਬਾਵਾਦ ਅਤੇ ਜਾਤ ਪਾਤ ਦਾ ਕਾਰਣ ਵੀ ਇਹੀ ਹੈ, ਕੇ ਅਸੀਂ ਆਪਣੀ ਪੀੜੀ ਨੂੰ ਆਪਣੇ ਇਤਿਹਾਸ ਨਾਲ ਜੋੜ ਹੀ ਨਹੀਂ ਸਕੇ ..ਤੇ ਦੱਸ ਹੀ ਨਹੀਂ ਪਾਏ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੈ ਕੀ ..??

ਇਸ ਲਈ ਆਓ ਆਪਣੇ ਫਰਜਾਂ ਨੂੰ ਪਛਾਣਦੇ ਹੋਏ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਇਕਠੇ ਹੋਈਏ ਤੇ ਗੁਰਬਾਣੀ ਸੰਦੇਸ਼ ਘਰ ਘਰ ਪਹੁੰਚਾਉਣ ਦਾ ਯਤਨ ਕਰੀਏ ......ਆਪ ਜੀ ਚੱਲ ਰਹੇ ਉਪਰਾਲਿਆਂ ਤਹਿਤ ਕਿਸੇ ਵੀ ਤਰਾਂ ਦਾ ਕੋਈ ਸੁਝਾਅ ਦੇਣਾ ਚਾਹੁੰਦੇ ਹੋ, ਤਾਂ ਇਨਾਂ ਨੰਬਰਾਂ ਤੇ ਸੰਪਰਕ ਕਰੋ ਜੀ... 93566 21001, 98722 81325, 98722 42505...

ਇਸੇ ਹੀ ਉਦੇਸ਼ ਨੂੰ ਮੁੱਖ ਰੱਖਦੇ ਹੋਏ ਇੱਕ ਨਵੀਂ ਫਿਲਮ ਅੰਨ੍ਹੀ ਸ਼ਰਧਾ (Blind Faith) ਤਿਆਰ ਕੀਤੀ ਹੈ ਜੋ ਕਿ Youtube ਅਤੇ Facebook 'ਤੇ ਦੇਖੀ ਜਾ ਸਕਦੀ ਹੈ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ....


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top