Share on Facebook

Main News Page

ਯੂਰਪ ਦੇ ਦੇਸ਼ ਮਿਲਾਨ ਦੇ ਹਵਾਈ ਅੱਡੇ ਤੇ ਦਸਤਾਰ ਦੀ ਬੇਅਦਬੀ ਤੋਂ ਬਾਅਦ, ਹੁਣ ਇਟਲੀ ਏਅਰ ਪੋਰਟ ਵਿਖੇ ਵੀ ਇਹ ਵਰਤਾਰਾ ਸ਼ੁਰੂ

ਪਿਛਲੇ ਕੁਝ ਸਮੇਂ ਤੋਂ ਯੂਰਪ ਦੇ ਦੇਸ਼ ਮਿਲਾਨ ਦੇ ਹਵਾਈ ਅੱਡੇ ਤੇ ਦਸਤਾਰ ਦੀ ਬੇਅਦਬੀ ਤੋਂ ਬਾਅਦ, ਹੁਣ ਇਟਲੀ ਦੇ ਇਂਟਰਨੈਸ਼ਨਲ ਏਅਰ ਪੋਰਟ ਫਿਊਨੀਛੀਨੋ ਵਿਖੇ ਵੀ ਇਹ ਵਰਤਾਰਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਸੰਦੀਪ ਸਿੰਘ ਖਾਲੜਾ, ਜੋ ਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਚਾਰਕ ਪਿਛਲੇ ਤਿੰਨ ਮਹੀਨੇ ਤੋਂ ਗੁਰਦੁਆਰਾ ਸਿੰਘ ਸਭਾ ਲਾਵੀਨੀਓ ਵਿਖੇ ਕਥਾਵਾਚਕ ਦੀ ਸੇਵਾ ਨਿਭਾਹ ਕੇ ਗਏ ਹਨ, ਨੇ ਦਸਿਆ ਕਿ 21 ਨਵੰਬਰ ਨੂੰ ਵਾਪਸੀ ਦੌਰਾਨ ਜਦ ਸਾਰੀ ਚੈਕਿੰਗ ਹੋ ਗਈ, ਮੇਰੇ ਹੈਂਡ ਬੈਗ ਵਾਪਿਸ ਮਿਲਨ ਤੋਂ ਬਾਅਦ ਇਕ ਵਖਰੇ ਕਮਰੇ 'ਚ ਜਾ ਕੇ ਦਸਤਾਰ ਦੀ ਚੈਕਿੰਗ ਕੀਤੀ ਗਈ।

ਉਹਨਾਂ ਦਸਿਆ ਕਿ ਮੇਰੀ ਦਸਤਾਰ ਵਿੱਚ ਨਾ ਤਾਂ ਕੋਈ ਲੋਹੇ ਦੀ ਪਿੰਨ ਤੇ ਨਾ ਹੀ ਕੋਈ ਸਲਾਈ ਆਦਿ ਸੀ। ਉਹਨਾਂ ਸਕਿਉਰਟੀ ਮਸ਼ੀਨਾਂ ਪਹਿਲਾ ਹੀ ਸਭ ਕੁਝ ਚੈੱਕ ਕਰ ਲਿਆ ਸੀ, ਜਦ ਕਿ ਕੋਈ ਮਸ਼ੀਨ ਨੇ ਅਵਾਜ ਨਹੀਂ ਦਿਤੀ। ਇਸ ਦੇ ਬਾਵਜੂਦ ਫਿਰ ਦਸਤਾਰ ਉਤਾਰ ਕੇ ਚੈੱਕ ਕਰਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।

ਇਸ ਸਬੰਧੀ ਸਮੂੰਹ ਯੂਰਪ ਦੇ ਸਿੱਖ ਭਾਈਚਾਰੇ ਵੱਲੋਂ ਤਕਰੀਬਨ ਢਾਈ ਮਹੀਨੇ ਪਹਿਲਾ ਰੋਮ ਵਿਖੇ ਰੋਸ ਵਿਖਾਵਾ ਵੀ ਕੀਤਾ ਗਿਆ ਸੀ, ਤੇ ਗਿ. ਗੁਰਬਖਸ ਸਿੰਘ ਜੀ ਗੁਲਸ਼ਨ ਜੀ ਦਾ ਬਿਆਨ ਵੀ ਅਖਬਾਰ ਵਿੱਚ ਆਇਆ ਸੀ, ਕਿ ਉਥੋਂ ਦ ਅਧਿਕਾਰੀਆਂ ਨੇ ਭਰੋਸਾ ਵੀ ਦਿਵਾਇਆ ਹੈ, ਕਿ ਭਵਿਖ ਵਿਚ ਅਜਿਹੀ ਘਟਨਾ ਨਹੀਂ ਵਾਪਰੇਗੀ। ਪਰ ਇਹ ਵਰਤਾਰਾ ਲਗਾਤਾਰ ਜਾਰੀ ਹੈ ਇਸ ਸਬੰਧੀ ਇੰਡੀਆ ਦੇ ਪ੍ਰਧਾਨ ਮੰਤਰੀ, ਪੰਜਾਬ ਦੇ ਮੁਖ ਮੰਤਰੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਕਦਮ ਚੁਕਣੇ ਚਾਹੀਦੇ ਹਨ, ਤਾਂ ਕਿ ਅਜਿਹੀ ਘਟਨਾ ਭਵਿਖ ਚ ਨਾ ਵਾਪਰੇ।

ਸੰਦੀਪ ਸਿੰਘ ਖਾਲੜਾ 00919855036002


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top