Share on Facebook

Main News Page

ਪ੍ਰੋ. ਸਰਬਜੀਤ ਸਿੰਘ ਧੂੰਦਾ ਦੇ ਗੁਰਮਤਿ ਪ੍ਰਚਾਰ ਤੋਂ ਬੁਖਲਾਏ ਦਸਮ ਗ੍ਰੰਥੀਆਂ ਵਲੋਂ ਜਾਲੀ ਵੀਡੀਓ ਬਣਾ ਕੇ ਨੀਚ ਹਰਕਤ

ਪ੍ਰੋ. ਸਰਬਜੀਤ ਸਿੰਘ ਧੂੰਦਾ, ਇਸ ਵੇਲੇ ਕੈਨੇਡਾ 'ਚ ਕੈਲਗਰੀ ਆਏ ਹੋਏ ਹਨ, ਅਤੇ ਛੇਤੀ ਹੀ ਹੋਰ ਕਈ ਥਾਂਵਾਂ 'ਤੇ ਗੁਰਮਤਿ ਪ੍ਰਚਾਰ ਕਰਨ ਆ ਰਹੇ ਹਨ। ਉਨ੍ਹਾਂ ਦੇ ਪ੍ਰਚਾਰ ਤੋਂ ਪਖੰਡੀ ਸੰਪ੍ਰਦਾਈ ਬਾਬਿਆਂ ਦੇ ਚੇਲੇ, ਟਕਸਾਲੀ ਅਤੇ ਹੋਰ ਕਈ ਤਰ੍ਹਾਂ ਦੇ ਪਿਛਲੱਗੂ ਬੁਖਲਾਏ ਹੋਏ ਹਨ। ਕੋਈ ਹੋਰ ਚਾਰਾ ਨਾ ਚਲੇ ਤਾਂ ਇਹ ਸਾਰੇ ਲੋਕਾਂ ਕੋਲ਼ ਇਕੋ ਹੀ ਚਾਲ ਹੈ, ਜੇ ਗੁਰਮਤਿ ਦੇ ਪ੍ਰਚਾਰ ਦਾ ਸਾਹਮਣਾ ਨਹੀਂ ਕਰ ਸਕਦੇ, ਤਾਂ ਕੋਝੀਆਂ ਹਰਕਤਾਂ 'ਤੇ ਉਤਰ ਆਉਂਦੇ ਹਨ।

ਪ੍ਰੋ. ਧੂੰਦਾ ਜੀ ਦੀ ਆਵਾਜ਼ ਦੀ ਨਕਲ ਕਰਕੇ ਇਨ੍ਹਾਂ ਨੇ ਜਾਪ ਸਾਹਿਬ ਬਾਰੇ ਗਲਤ ਬਿਆਨੀ ਕਰਵਾ ਦਿੱਤੀ ਅਤੇ ਇੰਟਰਨੈਟ 'ਤੇ ਪਾ ਦਿੱਤੀ। ਭੋਲੇ (ਮੂਰਖ) ਸਿੱਖ ਫਿਰ ਭੜਕ ਪਏ, ਕਿਸੇ ਨੇ ਸੱਚਾਈ ਜਾਨਣ ਦੀ ਕੋਸ਼ਿਸ਼ ਨਾ ਕੀਤੀ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ, ਕਿ ਸਿਰਫ ਆਵਾਜ਼ ਆ ਰਹੀ ਹੈ ਅਤੇ ਹੱਥ 'ਚ ਪੈਂਸਿਲ ਫੜੀ ਹੋਈ ਹੈ ਅਤੇ ਜਾਪ ਸਾਹਿਬ ਅੱਗੇ ਰੱਖਿਆ ਹੋਇਆ ਹੈ। ਉਨ੍ਹਾਂ ਦਾ ਮੂੰਹ ਕੀਤੇ ਵੀ ਨਹੀਂ ਦਿਖਾਈ ਦੇ ਰਿਹਾ ਹੈ।

ਹੁਣ ਇਨ੍ਹਾਂ ਲੋਕਾਂ ਨੇ ਬਾਦਲ ਦੇ ਜੁੱਤੀਚੱਟ ਅਖੌਤੀ ਜਥੇਦਾਰ ਨੂੰ ਸ਼ਿਕਾਇਤ ਕਰਨੀ ਹੈ ਅਤੇ ਫਿਰ ਉਹੀ ਘਟਨਾਕ੍ਰਮ ਦੁਹਰਾਉਣ ਦੀ ਕੋਸ਼ਿਸ਼ ਕਰਨੀ ਹੈ, ਜਿਸ ਤਰ੍ਹਾਂ ਦੋ ਸਾਲ ਪਹਿਲਾਂ ਲਾਂਬੇ ਦੇ ਲਾਏ ਲਾਂਬੂ ਨਾਲ ਪ੍ਰੋ. ਦਰਸ਼ਨ ਸਿੰਘ ਖਾਲਸਾ ਨਾਲ ਘਟਨਾਕ੍ਰਮ ਵਾਪਰਿਆ ਸੀ। ਪਰ, ਉਸ ਘਟਨਾਕ੍ਰਮ ਤੋਂ ਬਾਅਦ ਐਸੀ ਗੁਰਮਤਿ ਦੀ ਲਹਿਰ ਚਲੀ ਕਿ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦਾ ਵਕਾਰ ਹੋਰ ਵਧਿਆ ਅਤੇ ਨਿਰੰਤਰ ਜਾਰੀ ਹੈ।

ਪ੍ਰੋ. ਸਰਬਜੀਤ ਸਿੰਘ ਧੂੰਦਾ ਇਕ ਐਸੇ ਨੌਜਵਾਨ ਪ੍ਰਚਾਰਕ ਹਨ, ਜਿਹੜੇ ਗੁਰਮਤਿ 'ਤੇ ਡੱਟ ਕੇ ਪਹਿਰਾ ਦਿੰਦੇ ਹੋਏ, ਬੇਖੌਫ ਸੱਚ ਦਾ ਪ੍ਰਚਾਰ ਕਰ ਰਹੇ ਹਨ। ਹਰ ਜਾਗਰੂਕ ਸਿੱਖ ਐਸੇ ਪ੍ਰਚਾਰਕਾਂ ਦੇ ਨਾਲ ਖੜਾ ਹੈ, ਜਿਹੜੇ ਗੁਰਮਤਿ ਦੇ ਪ੍ਰਚਾਰ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਸਿੱਖੀ 'ਚ ਫੈਲ ਰਹੇ ਕਰਮਕਾਂਡ, ਹੋਰ ਅਨਮਤੀ ਗ੍ਰੰਥ, ਡੇਰਾਵਾਦ, ਗੰਦੀ ਰਾਜਨੀਤੀ ਖਿਲਾਫ ਡੱਟ ਕੇ ਬੋਲਦੇ ਹਨ।

ਇਹ ਸਿਰਫਿਰੇ ਲੋਕ ਉਦੋਂ ਕਿੱਥੇ ਲੁਕ ਜਾਂਦੇ ਹਨ, ਜਦੋਂ ਆਸੂਤੋਸ਼ ਵਰਗੇ ਸਾਧ ਸਿੱਖ ਬੀਬੀਆਂ ਦੀ ਪੱਤ ਰੋਲ਼ਦੇ ਐ, ਪਿਹੋਵੇ ਵਰਗੇ, ਦਲਜੀਤ ਸਿੰਘ ਸ਼ਿਕਾਗੋ ਵਰਗੇ ਸਾਧ ਬਲਾਤਕਾਰ ਕਰਦੇ ਹਨ। ਉਦੋਂ ਇਨ੍ਹਾਂ ਦੇ ਦੁਮਾਲਿਆਂ 'ਚ ਖਾਜ ਨਹੀਂ ਹੁੰਦੀ ਜਦੋਂ ਅਖੌਤੀ ਜਥੇਦਾਰ ਬਾਦਲ ਵਰਗੇ ਕੌਮੀ ਗੱਦਾਰ ਨੂੰ "ਫਖਰ-ਏ-ਕੌਮ ਪੰਥ ਰਤਨ" ਦਿੰਦੇ ਹਨ। ਉਦੋਂ ਇਨ੍ਹਾਂ ਦੇ ਮੋਟੇ ਮੋਟੇ ਕੜੇ ਕਿੱਥੇ ਲੁਕ ਜਾਂਦੇ ਹਨ ਜਦੋਂ ਸ਼ਰੇਆਮ ਆਸਾ ਰਾਮ ਵਰਗੇ ਪਖੰਡੀ, ਗੁਰਬਾਣੀ ਦੇ ਗਲਤ ਅਰਥ ਕਰ ਜਾਂਦੇ ਹਨ। ਜਦੋਂ ਸਿੱਖ ਸੰਘਰਸ਼ ਦਾ ਦੌਰ ਸੀ ਉਦੋਂ ਇਨ੍ਹਾਂ ਦੇ ਨਿਹੰਗ, ਭੰਗ ਪੀ ਪੀ ਸੱਤੇ ਰਹੇ, ਹੁਣ ਕਵਿੰਟਲਾਂ ਦੇ ਪੱਗੜ ਬੰਨੀ ਫਿਰਦੇ ਹਨ। ਪਰ ਜਦੋਂ ਕੋਈ ਪੰਥ ਦੇ ਭਲੇ ਦੀ ਗੱਲ ਕਰੇ, ਸੱਚ ਸੰਗਤਾਂ ਸਾਹਮਣੇ ਰੱਖੇ, ਇਹ ਆਪਣੇ ਘੁਰਨਿਆਂ ਚੋਂ ਵੱਗਾਂ ਦੇ ਵੱਗ ਨਿਕਲ ਆਉਂਦੇ, ਫਿਰ ਗੁਰਦੁਆਰਿਆਂ 'ਤੇ ਹਮਲੇ ਕਰਦੇ ਹਨ, ਪ੍ਰਚਾਰਕਾਂ 'ਤੇ ਹਮਲੇ ਕਰਦੇ ਹਨ।

ਓ ਭਲਿਓ, ਦੁਮਾਲੇ ਥੋੜੇ ਢਿੱਲੇ ਕਰੋ, ਦਿਮਾਗ ਸੁੰਨ ਹੋ ਗਿਆ ਲੱਗਦਾ ਹੈ, ਅਕਲ ਨੂੰ ਹੱਥ ਮਾਰੋ, ਸੱਚ ਅਤੇ ਝੂਠ ਨੂੰ ਪਛਾਨਣ ਦੀ ਕੋਸ਼ਿਸ਼ ਕਰੋ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਛੁੱਟ ਹੋਰ ਕਈ ਗੁਰੂ ਨਹੀਂ, ਨਾ ਹੀ ਇਸ ਤੋਂ ਬਾਹਰ ਕੋਈ ਗੁਰਬਾਣੀ ਹੈ। ਹਾਂ, ਜੇਕਰ ਕੋਈ ਲਿਖਤ ਗੁਰਮਤਿ ਦੇ ਸਿਧਾਂਤ ਦੇ ਅਨੁਕੂਲ ਹੈ, ਤਾਂ ਉਹ ਪੜ੍ਹੀ ਜਾ ਸਕਦੀ ਹੈ, ਪਰ ਉਹ ਫਿਰ ਵੀ ਗੁਰਬਾਣੀ ਨਹੀਂ, ਪੰਥ ਪ੍ਰਵਾਨਿਤ ਲਿਖਤ ਜ਼ਰੂਰ ਹੋ ਸਕਦੀ ਹੈ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥

ਸੰਪਾਦਕ ਖ਼ਾਲਸਾ ਨਿਊਜ਼

 

ਸਿੱਖੀ ਵਿਰੋਧੀ ਬਿਪਰਵਾਦੀ ਸੰਪਰਦਾਈ ਸੋਚ ਵਾਲਿਆਂ ਵਲੋਂ ਇੰਟਰਨੈਟ ਅਤੇ Youtube ਉੱਪਰ (ਸਰਬਜੀਤ ਸਿੰਘ ‘ਧੂੰਦਾ’) ਦੀ ਆਵਾਜ਼ ਦੀ ਨਕਲ ਕਰਕੇ ‘ਜਾਪ ਸਾਹਿਬ’ ਤੇ ਕਿੰਤੂ ਕਰਨ ਦੀ ਵੀਡੀਓ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top