Share on Facebook

Main News Page

"ਅਖੌਤੀ ਸੰਤਾਂ ਦੇ ਕੌਤਕ" ਗਰੁਪ ਵਲੋਂ ਕੌਮੀ ਪ੍ਰਚਾਰਕ ਪ੍ਰੋ. ਧੂੰਦਾ ਬਾਰੇ ਗਲਤ ਬਿਆਨੀ ਕਰਨ ਵਾਲਿਆਂ ਨੂੰ ਸਖਤ ਤਾੜਨਾ

ਸਿੱਖ ਕੌਮ ਦੀ ਤ੍ਰਾਸਦੀ ਇਹ ਹੈ ਕਿ ਕੌਮ ਦੀ ਬੇੜੀ ਵਿੱਚ ਵੱਟੇ ਪਾਉਣ ਵਾਲੇ ਸਾਡੇ ਆਪਣੇ ਹੀ ਸਿੱਖ ਹਨ। ਇਹ ਘੜੰਮ ਚੌਧਰੀ ਕੌਮ ਨੂੰ ਖੁਆਰ ਕਰਨ ਦੀਆਂ ਆਏ ਦਿਨ ਵਿਉਂਤਾਂ ਬਣਾਉਂਦੇ ਰਹਿੰਦੇ ਹਨ। ਸਿੱਖੀ ਦੇ ਆਲੰਬਦਾਰ ਅਖਵਾਉਣ ਵਾਲੇ ਕੁਝ ਲੋਕਾਂ ਨੂੰ ਕੌਮ ਦਾ ਨਿਘਾਰ ਤੋਂ ਬਾਹਰ ਆਉਣਾ ਚੰਗਾ ਨਹੀਂ ਲਗਦਾ ਜਿਸ ਕਾਰਨ ਇਹ ਲੋਕ ਕੌਮ ਵਿੱਚ ਤੱਤ ਗੁਰਮਤਿ ਦੇ ਪ੍ਰਚਾਰ ਰਾਹੀਂ ਨਵੀਂ ਰੂਹ ਫੂਕ ਰਹੇ ਪ੍ਰਚਾਰਕਾਂ ਨੂੰ ਸਮਾਜਿਕ ਪੱਧਰ ‘ਤੇ ਬਦਨਾਮ ਕਰਨ ਲਈ ਕੋਝੀਆਂ ਹਰਕਤਾਂ ਕਰਦੇ ਰਹਿੰਦੇ ਹਨ, ਜਿਸ ਨਾਲ ਕੁਝ ਸੰਵਰਦਾ ਨਹੀਂ ਸਗੋਂ ਕੌਮ ਨੂੰ ਭਰਾ-ਮਾਰੂ ਜੰਗ ਵੱਲ ਲੈ ਜਾਂਦਾ ਹੈ। ਇਸ ਤਰ੍ਹਾਂ ਦੀ ਹੀ ਹਰਕਤ ਤੱਤ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਪ੍ਰੋ:ਸਰਬਜੀਤ ਸਿੰਘ ਧੂੰਦਾ ਨੂੰ ਬਦਨਾਮ ਕਰਨ ਲਈ ਕੀਤੀ ਗਈ। ਜਿਸ ਵਿੱਚ ‘ਜਾਪ ਸਾਹਿਬ’ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਾ ਹੋਣ ਦਾ ਪ੍ਰਚਾਰ ਕਰਦੀ ਆਵਾਜ਼ ਜੋ ਕਿ ਹੂਬਹੂ ਭਾਈ ਸਰਬਜੀਤ ਸਿੰਘ ਦੀ ਆਵਾਜ਼ ਨਾਲ ਮੇਲ ਖਾਂਦੀ ਹੈ, ਵਾਲੀ ਵੀਡੀਓ ਤਿਆਰ ਕੀਤੀ ਗਈ।

 

ਇਹ ਬਹੁਤ ਹੀ ਦੁੱਖਦਾਇਕ ਅਤੇ ਨਾ-ਕਾਬਲੇ ਬਰਦਾਸ਼ਿਤ ਹਰਕਤ ਹੈ। ਇਸ ਸਾਰੇ ਫਸਾਦ ਦੀ ਸ਼ੁਰੂਆਤ ਕਰਨ ਵਾਲੇ ਲੋਕਾਂ ਨੂੰ ਜੇਕਰ ਇਹਨਾਂ ਨੂੰ ਭਾਈ ਸਰਬਜੀਤ ਸਿੰਘ ਧੂੰਦਾ ਨਾਲ ਕੋਈ ਸ਼ਿਕਾਇਤ ਸੀ ਜਾਂ ਫਿਰ ਭਾਈ ਧੂੰਦਾ ਦੇ ‘ਜਾਪ ਸਾਹਿਬ’ ਪ੍ਰਤੀ ਕਿਸੇ ਗਲਤ ਬਿਆਨ ਬਾਰੇ ਪਤਾ ਚੱਲਿਆ ਸੀ ਤਾਂ ਚੰਗਾ ਹੁੰਦਾ, ਉਹਨਾਂ ਨਾਲ ਗੱਲ ਕਰਕੇ ਸਾਰੀ ਸਥਿਤੀ ਨੂੰ ਸਪੱਸ਼ਟ ਕਰ ਲਿਆ ਜਾਂਦਾ, ਜਿਸ ਨਾਲ ਆਮ ਸਿੱਖ ਦੁਬਿਧਾ ਦਾ ਸ਼ਿਕਾਰ ਨਾ ਹੁੰਦੇ ਪਰ ਸ਼ਾਇਦ ਇਹ ਲੋਕ ਕੌਮ ਵਿੱਚ ਜਾਗਰੂਕਤਾ ਤੋਂ ਖੁਸ਼ ਨਹੀਂ ਹਨ, ਅਤੇ ਪ੍ਰੋ: ਧੂੰਦਾ ਨੂੰ ਕੈਨੇਡਾ/ਕੈਲਗਰੀ ਵਿੱਚ ਮਿਲੇ ਹੁੰਗਾਰੇ ਤੋਂ ਬੁਖਲਾ ਗਏ ਹਨ ਅਤੇ ਗੁਰਮਤਿ ਦੇ ਪ੍ਰਚਾਰ ਨੂੰ ਬੰਦ ਕਰਵਾਉਣਾ ਚਾਹੁੰਦੇ ਹਨ। ਅਸੀਂ ਸਪੱਸ਼ਟ ਸ਼ਬਦਾਂ `ਚ ਤਾੜਨਾ ਕਰਦੇ ਹਾਂ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਅਤੇ ਇਹਨਾਂ ਦਾ ਦਲੀਲ ਨਾਲ ਜਵਾਬ ਦੇਣ ਦੇ ਨਾਲ-ਨਾਲ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਸੀਂ ਸਾਰੀ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਇਸ ਤਰਾਂ ਦੇ ਬੰਦਿਆਂ ਦੀਆਂ ਕੌਮੀ ਪ੍ਰਚਾਰਕਾਂ ਨੂੰ ਬਦਨਾਮ ਕਰਨ ਵਾਲੀਆਂ ਹਰਕਤਾਂ ਉੱਪਰ ਯਕੀਨ ਨਾ ਕਰਨ।

ਵੱਲੋਂ: ਦਲਜੀਤ ਸਿੰਘ ਇੰਡਿਆਨਾ, ਸਤਪਾਲ ਸਿੰਘ ਪੁਰੇਵਾਲ, ਅਜੈਬ ਸਿੰਘ ਸਿਆਟਲ, ਗੁਰਮੀਤ ਸਿੰਘ ਧਾਲੀਵਾਲ, ਲਛਮਣ ਸਿੰਘ ਕੈਲਗਰੀ, ਨਰਿੰਦਰ ਸਿੰਘ ਡੈਲਸ, ਬਲਰਾਜ ਸਿੰਘ ਸਪੋਕੇਨ, ਅੰਮ੍ਰਿਤਪਾਲ ਸਿੰਘ ਫਰਿਜਨੋ, ਗੁਰਮੀਤ ਸਿੰਘ ਬਰਸਾਲ, ਰਛਪਾਲ ਸਿੰਘ ਬੈਂਸ, ਹਰਮਿੰਦਰ ਸਿੰਘ, ਜਗਮੇਲ ਸਿੰਘ, ਹਰਬਖਸ਼ ਸਿੰਘ ਕੈਲੇਫੋਰਨੀਆਂ, ਨਵਤੇਜ ਸਿੰਘ ਸਿੱਧੂ, ਨਵਤੇਜ ਸਿੰਘ ਸਿੱਧੂ, ਕਰਮਜੀਤ ਸਿੰਘ ਬਰਾੜ, ਕਸ਼ਮੀਰ ਸਿੰਘ ਪੱਡਾ, ਸ਼ੌਕੀਨ ਸਿੰਘ ਚੁੱਪਕੀਤੀ ਸਰੀ, ਹਰਮੀਤ ਸਿੰਘ ਐਡਮੈਂਟਨ, ਹਰਪਾਲ ਸਿੰਘ ਕੈਲਗਰੀ, ਅਮਨਜੀਤ ਸਿੰਘ, ਪਰਮਿੰਦਰ ਸਿੰਘ ਖਹਿਰਾ ਟਰੰਟੋਂ, ਸੰਦੀਪ ਸਿੰਘ, ਨਵਕਿਰਨ ਸਿੰਘ ਇਟਲੀ, ਖੁਸ਼ਵੰਤ ਸਿੰਘ ਜਲੰਧਰ, ਜਤਿੰਦਰ ਸਿੰਘ, ਜਗਮਨ ਸਿੰਘ ਯੂ ਕੇ, ਦਰਸ਼ਨ ਸਿੰਘ ਸ਼ਿਕਾਗੋ, ਗੁਰਪ੍ਰੀਤ ਸਿੰਘ ਜ਼ੀਰਾ, ਰੁਪਿੰਦਰ ਸਿੰਘ, ਸਤਿੰਦਰਜੀਤ ਸਿੰਘ ਚੰਡੀਗ੍ਹੜ, ਹਰਜੀਵਨ ਸਿੰਘ ਬਰਾੜ ਮਨੀਲਾ, ਵਰਿੰਦਰ ਸਿੰਘ, ਗੁਰਤੇਜ ਸਿੰਘ ਮਿਸ਼ੀਗਨ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top