Share on Facebook

Main News Page

ਸਰਕਾਰੀ ਸਕੂਲ ਦੀ ਗਰੀਬ ਵਿਦਿਆਰਥਣ ਨੇ ਬਾਦਲ ਦਾ ਸਾਇਕਲ ਲੈਣ ਤੋਂ ਕੀਤਾ ਇਨਕਾਰ

ਬਰਨਾਲਾ, 7 ਦਸੰਬਰ (ਗੁਰਸੇਵਕ ਸਿੰਘ ਧੌਲਾ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਖਿਆਲ (ਹੁਸ਼ਿਆਰ) ਵਿਚ ਪੜ੍ਹਦੀ ਪਿੰਡ ਚੱਕੋਵਾਲ ਦੀ ਬਾਰ੍ਹਵੀਂ ਕਲਾਸ ਵਿਚ ਪੜ੍ਹਦੀ ਮਨਜੀਤ ਕੌਰ ਪੁੱਤਰੀ ਗੁਲਵਿੰਦਰ ਸਿੰਘ ਨੇ ਆਪਣੇ ਕਾਲਜ ਦੇ ਪ੍ਰਿੰਸੀਪਲ ਨੂੰ ਪੱਤਰ ਲਿਖ ਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲੱਗਿਆ ਮੁਫ਼ਤ ਮਿਲਣ ਵਾਲਾ ਸਾਇਕਲ ਲੈਣ ਤੋਂ ਨਾਂਹ ਕਰ ਦਿੱਤੀ। ਪ੍ਰਿੰਸੀਪਲ ਨੂੰ ਲਿਖੀ ਚਿੱਠੀ ਵਿਚ ਵਿਦਿਆਰਥਣ ਮਨਜੀਤ ਕੌਰ ਨੇ ਲਿਖਿਆ ਹੈ ਕਿ ਬਾਦਲ ਸਰਕਾਰ ਜੋ ਗਰੀਬ ਬੱਚਿਆਂ ਨੂੰ ਸਾਇਕਲ ਦੇ ਰਹੀ ਹੈ ਮੈਂ ਉਹ ਨਹੀਂ ਲੈਣਾ ਚਾਹੁੰਦੀ ਕਿਉਂਕਿ 1978 ਦੀ ਵਿਸਾਖੀ ਵਾਲੇ ਦਿਨ ਇਸ ਨੇ 13 ਸਿੱਖਾਂ ਦਾ ਖੂਨ ਪੀਤਾ ਹੈ ਅਤੇ ਦਰਬਾਰ ਸਾਹਿਬ 'ਤੇ 1984 ਦਾ ਹਮਲਾ ਕਰਨ ਲਈ ਵੀ ਇਸ ਨੇ ਕੇਂਦਰ ਸਰਕਾਰ ਨੂੰ ਚਿੱਠੀਆਂ ਲਿਖੀਆਂ ਸਨ ਜਿਸ ਹਮਲੇ 'ਚ 1028 ਛੋਟੇ ਬੱਚੇ ਵੀ ਮਾਰੇ ਗਏ ਸਨ।

ਵਿਦਿਆਰਥਣ ਮਨਜੀਤ ਕੌਰ ਨੇ ਕਿਹਾ ਕਿ ਮੈਂ ਪਿਛਲੇ ਗਿਆਰਾਂ ਸਾਲ ਤੋਂ ਇਸ ਸਕੂਲ ਵਿਚ ਪੈਦਲ ਤੁਰ ਕੇ ਪੜ੍ਹਨ ਆ ਰਹੀ ਹਾਂ ਜੋ ਇਕ ਸਾਲ ਦੀ ਹੋਰ ਪੜ੍ਹਾਈ ਕਰਨੀ ਬਾਕੀ ਹੈ ਉਹ ਵੀ ਪੈਦਲ ਚੱਲ ਕੇ ਪੂਰੀ ਕਰ ਲਵਾਂਗੀ। ਪ੍ਰਿੰਸੀਪਲ ਦਾ ਧੰਨਵਾਦ ਕਰਦੇ ਹੋਏ ਮਨਜੀਤ ਕੌਰ ਨੇ ਕਿਹਾ ਕਿ ਮੈਂ ਸਾਇਕਲ ਨਹੀਂ ਲੈ ਰਹੀ ਇਸ ਕਰਕੇ ਮੇਰਾ ਨਾਮ ਰੋਸ ਵਜੋਂ ਦਰਜ ਕੀਤਾ ਜਾਵੇ। ਪਿੰਡ ਪਖਿਆਲ, ਚੱਕੋਵਾਲ ਤੋਂ ਇਲਾਵਾ ਇਲਾਕੇ ਭਰ ਵਿਚ ਇਸ ਗੱਲ ਦੀ ਚਰਚਾ ਹੈ ਕਿ ਇਸ ਸਮੇਂ ਜਦੋਂ ਰਾਜਨੀਤੀ 'ਚ ਚਾਪਲੂਸੀ ਦੀਆਂ ਹੱਦਾਂ ਲੰਘ ਕੇ ਆਗੂ ਲੋਕ ਆਪਣੇ ਸੁਵਾਰਥ ਪੂਰੇ ਕਰ ਰਹੇ ਹਨ ਤਾਂ ਸਿੱਖ ਜਜ਼ਬੇ ਵਾਲੀ ਨੌਜਵਾਨ ਪੀੜ੍ਹੀ ਤੋਂ ਚੰਗੇ ਦਿਨ ਆਉਣ ਦੀ ਆਸ ਰੱਖੀ ਜਾ ਸਕਦੀ ਹੈ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top