Share on Facebook

Main News Page

ਗੁਰਮਤਿ ਦਾ ਡੱਟ ਕੇ ਪਰਚਾਰ ਕਰ ਰਹੇ ਯੂ.ਕੇ. ਦੇ ਦੋ ਨੌਜਵਾਨ

 

ਸ੍ਰ. ਸੁਖਦੀਪ ਸਿੰਘ

ਸ੍ਰ. ਗੁਲਜ਼ਾਰ ਸਿੰਘ

ਸੁਖਦੀਪ ਸਿੰਘ ਸੇਕਟਰੀ ਸਿੰਘ ਸਭਾ ਸਾਉਥਾਲ ਅਤੇ ਗੁਲਜ਼ਾਰ ਸਿੰਘ ਟਾਈਗਰ ਜਥਾ ਯੂਕੇ

ਵੀਰ ਸੁਖਦੀਪ ਸਿੰਘ ਯੁਰਪ ਦੇ ਸਭ ਤੋ ਵੱਡੇ ਗੁਰਦਵਾਰੇ ਸਿੰਘ ਸਭਾ ਸਾਉਥਾਲ ਦਾ ਨੌਜਵਾਨ ਸਟੇਜ ਸਕੱਤਰ ਹੈ ਅਤੇ ਗੁਰਮਤਿ ਦਾ ਡੱਟ ਕੇ ਪਰਚਾਰ ਕਰ ਰਿਹਾ ਹੈ। ਹੋਰ ਹੈਰਾਨੀ ਵਾਲੀ ਗੱਲ ਇਹ ਹੈ ਕੀ ਇਹ ਵੀਰ ਇੰਗ੍ਲੈੰਡ ਦਾ ਜਮਪਲ ਹੋਣ ਦੇ ਬਾਵਜੂਦ ਵੀ, ਬੜੀ ਮੇਹਨਤ ਨਾਲ ਪੰਜਾਬੀ ਸਿਖ ਕੇ ਗੁਰਬਾਣੀ ਦਾ ਬੜੀ ਨਜਦੀਕੀ ਤੋ ਅਧਿਐਨ ਕਰ ਰਿਹਾ ਹੈ । ਮੈਂ ਸੋਚਦਾ ਹਾ ਕੀ ਸਾਡੇ ਏਹੋ ਜਿਹੇ ਨੌਜਵਾਨ ਵੀਰਾਂ ਨੂ ਅੱਗੇ ਆਉਣ ਦੀ ਲੋੜ ਹੈ, ਤਾਂ ਕੀ ਅਸੀਂ ਗੁਰਦਵਾਰੇ ਦੇ ਗੁਵਾਚ ਚੁਕੇ ਅਕਸ ਨੂੰ ਦੋਬਾਰਾ ਜੀਵਤ ਕੀਤਾ ਜਾ ਸਕੇ।

ਦੂਜਾ ਵੀਰ ਸਰਦਾਰ ਗੁਲਜ਼ਾਰ ਸਿੰਘ ਹੈ ਜੋ ਕਿ ਟਾਈਗਰ ਜਥੇ ਦੇ ਪੰਚ ਪ੍ਰਧਾਨੀ ਵਿਚੋਂ ਹੈ। ਇਹ ਵੀਰ ਆਪਣੇ ਕੰਮ ਕਾਰ ਦੇ ਨਾਲ-ਨਾਲ ਜਿੰਨਾ ਭੀ ਸਮਾਂ ਮਿਲਦਾ ਹੈ ਗੁਰਮਤਿ ਫਿਲਾਸਫੀ ਦਾ ਅਧਿਐਨ ਕਰਕੇ ਸਿਖ ਕੌਮ ਤੇ ਹੋ ਰਹੇ ਵਿਚਾਰਕ ਹਮਲਿਆਂ ਦਾ ਜਵਾਬ ਦੇਣ ਲਈ ਤਤਪਰ ਰਹਿੰਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top