Share on Facebook

Main News Page

ਬਾਦਲ ਨੂੰ "ਫਖਰੇ-ਏ-ਕੌਮ" ਤੇ "ਪੰਥ ਰਤਨ" ਦਾ ਖਿਤਾਬ ਦੇਣ ਦਾ ਫੈਸਲਾ ਮਕੜ੍ਹ ਨੇ ਆਪਣਾ ਤਾਜ ਬਚਾਉਣ ਲਈ ਕੀਤਾ

ਅੰਮ੍ਰਿਤਸਰ 06 ਦਸੰਬਰ (ਰਾਜਿੰਦਰ ਬਾਠ): ਸ਼੍ਰੀ ਅਨੰਦਪੁਰ ਸਾਹਿਬ ਵਿਖੇ "ਵਿਰਾਸਤ-ਏ-ਖਾਲਸਾ" ਸਮਾਗਮ ਤੋਂ ਬਾਅਦ ਪਹਿਲਾਂ ਅਕਾਲੀ ਹਲਕਿਆਂ ਵਿਚ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ ਕਿ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵਲੋਂ ਆਪਣੇ ਭਾਸ਼ਣ ਵਿਚ ਇਕ ਦਮ ਪ੍ਰਕਾਸ਼ ਸਿੰਘ ਬਾਦਲ ਨੂੰ "ਫਕਰੇ-ਏ-ਕੌਮ" ਤੇ "ਪੰਥ ਰਤਨ" ਦਾ ਖਿਤਾਬ ਦੇਣ ਦਾ ਐਲਾਨ ਕੀਤਾ ਜਾਵੇਗਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਇਸ ਵਾਰੀ ਵੱਡੇ ਵੱਡੇ ਮਹਾਰਥੀਆਂ ਦੇ ਚੋਣ ਜਿੱਤ ਕੇ ਆਉਣ ਤੇ ੧੫ ਮੈਂਬਰਾਂ ਦੀਆਂ ਨਾਮਜ਼ਦਗੀਆਂ ਵਿਚ ਆਉਣ ਬਾਅਦ ਮਕੜ੍ਹ ਨੂੰ ਇਸ ਗੱਲ੍ਹ ਦਾ ਸ਼ੰਕਾ ਪੈਦਾ ਹੋ ਗਿਆ ਸੀ ਕਿ ਉਸਦੀ ਹੈਸੀਅਤ ਕ੍ਰਿਪਾਲ ਸਿੰਘ ਬੰਡੂਗਰ, ਸੁੱਚਾ ਸਿੰਘ ਲੰਗਾਹ, ਸੇਵਾ ਸਿੰਘ ਸੇਖਵਾਂ ਦੇ ਅੱਗੇ ਛੋਟੀ ਹੈ, ਤੇ ਸ਼੍ਰੋਮਣੀ ਕਮੇਟੀ ਦਾ ਤਾਜ਼ ਇਹਨਾਂ ਮਹਾਂਰਥੀਆਂ ਵਿਚੋਂ ਕਿਸੇ ਇਕ ਦੇ ਸਿਰ ਤੇ ਸੱਜ ਸਕਦਾ ਹੈ। ਮਕੜ੍ਹ ਨੂੰ ਇਹ ਖਦਸ਼ਾ ਅੰਦਰ ਹੀ ਅੰਦਰ ਖਾਈ ਜਾ ਰਿਹਾ ਸੀ।

ਉਧਰ ਸੁਖਬੀਰ ਬਾਦਲ ਨੇ ਇਹ ਬਿਆਨ ਦੇ ਦਿੱਤਾ ਕਿ ਸ਼੍ਰੋਮਣੀ ਕਮੇਟੀ ਦੀ ਪਿਛਲੀ ਟੀਮ ਵਿਚ ਬਦਲਾਅ ਕੀਤਾ ਜਾਵੇਗਾ ਤੇ ਨਵੀਂ ਕਾਰਜਕਾਰਨੀ ਬਣਾਈ ਜਾਵੇਗੀ ।ਇਸ ਨੇ ਮਕੜ੍ਹ ਦੀ ਸਿਰ ਦਰਦੀ ਹੋਰ ਵਧਾ ਦਿੱਤੀ ਤੇ ਆਖਿਰ ਉਸਦੇ ਸ਼ਾਤਿਰ ਦਿਮਾਗ ਨੇ ਪੈਂਤੜਾ ਖੇਡ ਕੇ ਬਾਦਲ ਨੂੰ ਸਿੱਖ ਕੌਮ ਦੇ ਸਰਵੋਤਮ ਖਿਤਾਬ ਨਾਲ ਨਿਵਾਜਣ ਦਾ ਫੈਂਸਲਾ ਕਰ ਲਿਆ। ਇਸ ਸੰਬੰਧੀ ਉਹਨਾਂ ਨੇ ਚੰਡੀਗੜ੍ਹ ਸਕੱਤਰੇਤ ਵਿਖੇ, ਸਿੰਘ ਸਾਹਿਬਾਨ ਨੂੰ ਅਜਿਹੇ ਆਦੇਸ਼ ਦੇ ਦਿੱਤੇ ਤੇ ਗਿਆਨੀ ਗੁਰਬਚਨ ਸਿੰਘ ਨੂੰ ਅੱਗੇ ਲਾ ਕੇ, ਸ਼੍ਰੀ ਅਨੰਦਪੁਰ ਸਾਹਿਬ ਵਿਖੇ "ਵਿਰਾਸਤ-ਏ-ਖਾਲਸਾ" ਦੇ ਸਮਾਗਮ ਸਮੇਂ ਲੋਕਾਂ ਦੇ ਭਰਪੂਰ ਇੱਕਠ ਵਿਚ ਅਜਿਹਾ ਐਲਾਨ ਕਰਵਾ ਕੇ, ਆਪਣੇ ਪ੍ਰਧਾਨਗੀ ਦੇ ਤਾਜ ਨੂੰ ਆਪਣੇ ਸਿਰ ਤੇ ਸੁਰੱਖਿਅਤ ਰੱਖਣ ਦਾ ਯਤਨ ਕੀਤਾ। ਪਰ ਉਹ ਇਹ ਭੁੱਲ ਗਏ ਕਿ ਇਹ ਸਨਮਾਨ ਦੇਣ ਲਈ ਕੋਈ ਵਿਧੀ ਵਿਧਾਨ ਬਣਾਇਆ ਜਾਵੇ ਤੇ ਉਸ ਵਿਧੀ ਵਿਧਾਨ ਮੁਤਾਬਕ ਹੀ, ਅਜਿਹੇ ਸਨਮਾਨ ਦਾ ਐਲਾਨ ਕਰਵਾਇਆ ਜਾਵੇ। ਨਿੱਜੀ ਤੌਰ ਤੇ ਮਕੜ੍ਹ ਵਲੋਂ ਸਿੰਘ ਸਾਹਿਬ ਰਾਹੀਂ ਅਜਿਹਾ ਐਲਾਨ ਕਰਵਾ ਕੇ, ਉਸਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੈਸੀਅਤ, ਸਿੱਖ ਪੰਥ ਤੇ ਬਾਦਲ ਪਰਿਵਾਰ ਨੂੰ ਵੀ ਦੁਵਿਧਾ ਵਿਚ ਪਾ ਦਿੱਤਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top