Share on Facebook

Main News Page

ਕਾਨਪੁਰ ਦੇ ਗੁਰਮਤਿ ਸਮਾਗਮ ਵਿੱਚ ਸੰਗਤਾਂ ਦਾ ਸੈਲਾਬ ਉਮੜ ਪਇਆ

ਕਾਨਪੁਰ, 4 ਦਸੰਬਰ (ਇੰਦਰਜੀਤ ਸਿੰਘ ਕਾਨਪੁਰ): ਕਾਨਪੁਰ ਵਿੱਚ ਹੋ ਰਹੇ ਗੁਰਮਤਿ ਸਮਾਗਮ ਵਿੱਚ ਅੱਜ ਕਾਨਪੁਰ ਦੀਆਂ ਸੁਚੇਤ ਸਿੱਖ ਸੰਗਤਾਂ ਦਾ ਸੈਲਾਬ ਉਮੜ ਪਇਆ। ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਅਤੇ ਹੋਰ ਵਿਦਵਾਨਾਂ ਪਾਸੋਂ ਗੁਰਮਤਿ ਵੀਚਾਰਾਂ ਦੀ ਸਾਂਝ ਕਰਨ ਲਈ ਉਤਾਵਲੀ ਸੰਗਤ ਪ੍ਰੋਗ੍ਰਾਮ ਸ਼ੁਰੂ ਹੋਣ ਤੋ ਪਹਿਲਾਂ ਹੀ "ਖਾਲਸਾ ਹਾਲ" ਪੁਜ ਚੁਕੀ ਸੀ। ਪ੍ਰੋ. ਸਾਹਿਬ ਨੇ ਗੁਰਬਾਣੀ ਸ਼ਬਦ "ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ॥" ਦਾ ਕੀਰਤਨ ਗਾਇਨ ਸ਼ੁਰੂ ਕੀਤਾ ਅਤੇ ਉਸ ਸ਼ਬਦ ਦੀ ਵਿਆਖਿਆ ਕਰਦਿਆਂ ਕੌਮ ਨੂੰ ਇਸ ਗਲ ਲਈ ਅਗਾਹ ਕੀਤਾ, ਕਿ ਜਿਵੇਂ ਇਕ ਹਿਰਣ ਵਿੱਚ ਜੋਸ਼, ਲਗਨ ਤੇ ਅਪਣੀ ਜਾਨ ਕੁਰਬਾਨ ਕਰਨ ਦੇ ਗੁਣ ਹੁੰਦਿਆਂ ਵੀ ਉਹ ਉਸ ਕਸਤੂਰੀ ਦੀ ਖੁਸ਼ਬੂ ਨੂੰ ਲਭਣ ਦੇ ਭਰਮ ਵਿੱਚ ਪੈ ਕੇ ਅਪਣੀ ਸਾਰੀ ਤਾਕਤ ਅਤੇ ਜੋਸ਼ ਖੋ ਦੇਂਦਾ ਹੈ, ਤੇ ਉਸ ਪਿਛੇ ਦੌੜਦਾ ਦੌੜਦਾ ਅਪਣੀ ਜਾਣ ਗਵਾ ਬੈਠਦਾ ਹੈ।

ਅਜ ਦਾ ਸਿੱਖ ਵੀ ਇਸੇ ਤਰ੍ਹਾਂ ਭਟਕ ਗਇਆ ਹੈ । "ਗੁਰਮਤਿ" ਦੀ ਤਲਾਸ਼ ਵਿੱਚ ਉਹ "ਸਿਮਰਨ", "ਰੈਣ ਸਬਾਈਆਂ" ਅਤੇ ਗੁਰਮਤਿ ਦੇ ਉਲਟ ਇਕ ਸ਼ਬਦ ਦੀ ਤੋਤਾ ਰੱਟਣ ਕਰਵਾਉਣ ਵਾਲਿਆਂ ਜੱਥਿਆਂ ਅਤੇ ਡੇਰਿਆਂ ਦੇ ਮਗਰ ਦੌੜ ਰਿਹਾ ਹੈ। ਇਹ ਜੱਥੇ "ਸਿਮਰਨ" ਤੇ "ਨਾਮ" ਨੂੰ ਗਲਤ ਢੰਗ ਨਾਲ ਵਰਤ ਕੇ ਭੋਲੇ ਭਾਲੇ ਸਿੱਖਾਂ ਨੂੰ ਗੁਰਮਤਿ ਤੇ ਗੁਰਬਾਣੀ ਨਾਲੋਂ ਤੋੜ ਰਹੇ ਨੇ । ਜਿਸ ਤਰ੍ਹਾਂ ਅਪਣੇ ਹੀ ਸ਼ਰੀਰ ਵਿੱਚ ਪਈ ਕਸਤੂਰੀ ਨੂੰ, ਉਹ ਹਿਰਣ ਨਹੀਂ ਪਛਾਂਣਦਾ ਤੇ ਉਸ ਪਿਛੇ ਦੌੜ ਦੌੜ ਕੇ ਅਪਣੇ ਪ੍ਰਾਣ ਗਵਾ ਦਿੰਦਾ ਹੈ, ਉਸੇ ਤਰ੍ਹਾਂ ਅਜ ਦਾ ਸਿੱਖ ਅਪਣੇ ਘਰ ਵਿੱਚ ਮੌਜੂਦ "ਸ਼ਬਦ ਗੁਰੂ" ਨੂੰ ਛਡ ਕੇ ਉਸ ਕਸਤੂਰੀ ਦੀ ਖੁਸ਼ਬੂ ਰੂਪੀ "ਨਾਮ" ਦੀ ਤਲਾਸ਼ ਵਿੱਚ ਭਾਂਤਿ ਭਾਂਤਿ ਦੇ ਜੱਥਿਆਂ, ਬਾਬਿਆਂ ਅਤੇ ਡੇਰਿਆਂ ਦੇ ਮਗਰ ਦੌੜ ਰਿਹਾ ਹੈ। ਜੋ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ, ਦ੍ਰਿੜਤਾ ਨਾਲ ਫੱੜ ਕੇ ਅਪਣੇ ਜੀਵਨ ਨੂੰ ਚਲਾਂਉਦਾ ਹੈ ਉਹ ਕਿਸੇ ਵੀ ਭਰਮ ਦਾ ਸ਼ਿਕਾਰ ਨਹੀਂ ਹੋ ਸਕਦਾ।

ਪੰਥ ਦੇ ਵਿਦਵਾਨ ਭਾਈ ਰਾਜਿੰਦਰ ਸਿੰਘ ਖਾਲਸਾ (ਖਾਲਸਾ ਪੰਚਾਇਤ) ਨੇ ਅਪਣੇ ਲੈਕਚਰ ਕਰਦਿਆਂ "ਸਿਮਰਨ" ਤੇ "ਨਾਮ" ਜਪਾਉਣ ਵਾਲਿਆਂ ਜੱਥਿਆਂ ਅਤੇ ਅਪਣੇ ਹੀ ਭਾਂਡਿਆਂ ਵਿੱਚ ਲੰਗਰ ਛਕਣ ਵਾਲੇ ਜੱਥਿਆਂ ਦਾ ਖੁਲ ਕੇ ਵਿਰੋਧ ਕਰਦਿਆਂ ਕੌਮ ਨੂੰ ਇਹੋ ਜਹੇ ਕਰਮਕਾਂਡੀ ਜੱਥਿਆਂ ਅਤੇ ਡੇਰਿਆਂ ਬਾਰੇ ਸੁਚੇਤ ਕੀਤਾ, ਤੇ "ਸਿਮਰਨ" ਦੇ ਸਹੀ ਅਰਥ ਬਾਰੇ ਦਸਿਆ।

ਪ੍ਰੋ. ਹਰਜਿੰਦਰ ਸਿੰਘ ਸਭਰਾ, ਗੁਰਮਤਿ ਗਿਆਨ ਮਿਸ਼ਨਰੀ ਕਾਲੇਜ ਲੁਧਿਆਣਾ ਨੇ ਕਥਾ ਕਰਦਿਆਂ ਵੀ "ਸਿਮਰਨ" ਦੇ ਇਸੇ ਵਿਸ਼ੈ ਨੂੰ ਲਿਆ ਅਤੇ ਗੁਰਮਤਿ ਦੀ ਰੌਸ਼ਨੀ ਵਿੱਚ ਇਸ ਦੀ ਵਿਆਖਿਆ ਕੀਤੀ।

ਕਾਨਪੁਰ ਦੀਆਂ ਸੁਚੇਤ ਸਿੱਖ ਸੰਗਤਾਂ ਨੇ ਪ੍ਰੋ. ਦਰਸ਼ਨ ਸਿੰਘ ਖਾਲਸਾ ਪ੍ਰਤੀ ਜੋ ਸਤਕਾਰ ਤੇ ਸੰਨਮਾਨ ਦਰਸਾਇਆ, ਉਹ ਇਸ ਗਲ ਦਾ ਸਪਸ਼ਟ ਪ੍ਰਮਾਣ ਸੀ ਕੇ ਗੁਰੂ ਦੇ ਸਿਰਜੇ ਅਕਾਲ ਤਖਤ ਦੇ "ਮਹਾਨ ਸਿਧਾਂਤ" ਉਪਰ ਕਾਬਿਜ ਬੁਰਛਾਗਰਦਾਂ ਭਾਵੇਂ ਜਿਨੇ ਵੀ "ਕੂੜਨਾਮੇ" ਜਾਰੀ ਕਰਦੇ ਰਹਿਣ, ਕੌਮ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਤਕਾਰ ਕਰਦੀ ਹੈ ਤੇ ਕਰਦੀ ਰਹੇਗੀ। ਅਕਾਲ ਤਖਤ ਤੇ ਕਾਬਿਜ ਬੁਰਛਾਗਰਦਾਂ ਦੇ "ਕੂੜਨਾਮਿਆਂ" ਨੂੰ ਇਸ ਜਨ ਸੈਲਾਬ ਨੇ ਮੁੱਢੋਂ ਹੀ ਖਾਰਿਜ ਕਰ ਦਿਤਾ ਹੈ, ਸੰਗਤਾਂ ਦਾ ਉਤਸਾਹ ਅਤੇ ਬਹੁਤ ਵੱਡਾਾ ਇਕੱਠ ਇਸ ਗਲ ਦਾ ਪ੍ਰਤੀਕ ਸਾਬਿਤ ਹੋ ਰਹਿਆ ਸੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top