Share on Facebook

Main News Page

ਕਾਨਪੁਰ ਦਾ ਸੈਮੀਨਾਰ "ਸਿੱਖੀ ਕਲ, ਅੱਜ ਅਤੇ ਕਲ" ਬਣਿਆ ਨਿਰਪੱਖਤਾ ਦੀ ਇੱਕ ਮਿਸਾਲ

ਕਾਨਪੁਰ, 04 ਦਸੰਬਰ, (ਇੰਦਰਜੀਤ ਸਿੰਘ, ਕਾਨਪੁਰ): ਅਕਾਲੀ ਜੱਥਾ, ਕਾਨਪੁਰ ਦੇ ਮਿੱਥੇ ਗੁਰਮਤਿ ਸਮਾਗਮਾਂ ਤੋ ਬਾਦ ਅੱਜ ਰਾਤ "ਖਾਲਸਾ ਹਾਲ" ਗੋਬਿੰਦ ਨਗਰ, ਕਾਨਪੁਰ ਵਿਖੇ ਆਜੋਜਿਤ ਸੈਮੀਨਾਰ "ਸਿੱਖੀ ਕਲ, ਅੱਜ ਅਤੇ ਕਲ", ਸ਼ਾਮ 6 ਵਜੇ ਸ਼ੁਰੂ ਹੋਇਆ ਅਤੇ ਦੇਰ ਰਾਤ ਲਗਭਗ 11 ਵਜੇ ਤਕ ਵਿਦਵਾਨਾਂ ਦੇ ਲੈਕਚਰ ਅਤੇ ਸੰਗਤਾਂ ਪਾਸੋਂ ਕੀਤੇ ਗਏ ਸਵਾਲਾਂ ਦੇ ਜਵਾਬ ਦਾ ਸਿਲਸਿਲਾ ਚਲਦਾ ਰਿਹਾ। ਪੂਰਾ ਹਾਲ ਖਚਾ ਖਚ ਭਰਿਆ ਹੋਇਆ ਸੀ । ਸ੍ਰੋਤਿਆਂ ਦੀ "ਜਿਗਿਆਸਾ" ਵੇਖਦਿਆਂ ਹੀ ਬਣਦੀ ਸੀ। ਇਸ ਦੌਰਾਨ ਸੰਗਤਾਂ ਬਹੁਤ ਗੰਭੀਰਤਾ ਨਾਲ ਇਕ ਚਿਤ ਹੋਕੇ ਸੈਮੀਨਾਰ ਦੇ ਅਖੀਰ ਤੱਕ ਜੁੜੀਆਂ ਰਹਿਆਂ ਅਤੇ ਕੌਮ ਦੇ ਭਖਦੇ ਮਸਲਿਆਂ ਤੇ ਵਿਦਵਾਨਾਂ ਪਾਸੋਂ ਜਾਨਕਾਰੀ ਹਾਸਿਲ ਕਰਦੀਆਂ ਰਹਿਆਂ।

ਇਹ ਸੈਮੀਨਾਰ ਅਪਣੇ ਕਿਸਮ ਦਾ ਪਹਿਲਾਂ ਸੈਮੀਨਾਰ ਸੀ, ਜਿਸ ਵਿਚ ਸਿੱਖ ਸੰਗਤਾਂ ਕੋਲੋਂ ਲਿਖਿਤ ਰੂਪ ਵਿਚ ਸਵਾਲ ਲਏ ਗਏ ਸੀ ਜਿਨਾਂ ਦੇ ਹਰ ਸਵਾਲ ਦਾ ਜਵਾਬ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ, ਪ੍ਰੋਫੈਸਰ ਹਰਜਿੰਦਰ ਸਿੰਘ ਸਭਰਾ ਅਤੇ ਭਾਈ ਰਾਜਿੰਦਰ ਸਿੰਘ ਖਾਲਸਾ ਨੇ ਹੀ ਦੇਣਾਂ ਸੀ। ਸੰਗਤਾਂ ਪਾਸੋਂ ਮੰਗੇ ਗਏ ਸਵਾਲਾ ਦਾ ਨਾਂ ਤੇ ਕੋਈ ਅਜੇਂਡਾ ਨਿਸ਼ਚਿਤ ਕੀਤਾ ਗਇਆ ਸੀ, ਨਾਂ ਹੀ ਇਨਾਂ ਸਵਾਲਾਂ ਨੂੰ "ਸੇੰਸਰ" ਜਾਂ "ਮੋਡਰੇਟ " ਹੀ ਕੀਤਾ ਗਇਆ ਸੀ। ਇਹ ਸਵਾਲ ਕਿਸੇ ਵਿਦਵਾਨ ਦੀ ਜਾਤੀ ਜਿੰਦਗੀ ਬਾਰੇ ਵੀ ਕੀਤੇ ਜਾ ਸਕਦੇ ਸੀ। ਸਿਰਫ ਇਕ ਸ਼ਰਤ ਰਖੀ ਗਈ ਸੀ ਕੇ ਜਿਸ ਵੀ ਸੱਜਣ ਨੂੰ ਕੋਈ ਸਵਾਲ ਪੁਛਣਾਂ ਹੋਵੇ ਉਹ ਲਿਖ ਕੇ ਅਪਣਾ ਨਾਮ ਅਤੇ ਫੋਨ ਨੰ ਜਰੂਰ ਪਾ ਦਵੇ। ਇਹ ਸਾਰੇ ਸਵਾਲ ਪ੍ਰਬੰਧਕਾਂ ਨੇ ਅਪਣੇ ਰਿਕਾਰਡ ਵਿਚ ਰੱਖ ਲਏ ਹਨ। ਬਹੁਤ ਸਾਰੇ ਸਵਾਲ ਪ੍ਰੋਫੈਸਰ ਸਾਹਿਬ ਦੇ ਨਿਜੀ ਜੀਵਨ ਬਾਰੇ ਵੀ ਪੁਛੇ ਗਏ, ਜਿਨ੍ਹਾਂ ਦਾ ਉਨਾਂ ਨੇ ਬਖੂਬੀ ਜਵਾਬ ਦਿਤਾ। ਸੰਗਤਾਂ ਨੇ ਸੈਮੀਨਾਰ ਦੇ ਦੌਰਾਨ ਵੀ ਅਪਣੇ ਸਵਾਲ ਦਰਜ ਕਰਵਾਏ। ਕੋਈ ਵੀ ਸਵਾਲ, ਜਵਾਬ ਤੋਂ ਵਾਂਝਾ ਨਹੀਂ ਰਖਿਆ ਗਇਆ ਤੇ ਨਾਂ ਹੀ ਛੁਪਾਇਆ ਗਇਆ, ਇਸੇ ਕਰ ਕੇ "ਸੈਮੀਨਾਰ" ਦੇ ਦੌਰਾਨ ਵੀ ਸੰਗਤਾਂ ਅਪਣੇ ਲਿਖਿਤ ਸਵਾਲ ਸਟੇਜ ਤੇ ਭੇਜਦੀਆਂ ਰਹੀਆਂ। ਕੋਈ ਵੀ ਸਵਾਲ ਅਪਣੇ ਜਵਾਬ ਤੋਂ ਵਾਂਝਾ ਨਾ ਰਹਿ ਜਾਵੇ, ਇਸੇ ਕਰਕੇ ਸੈਮੀਨਾਰ ਦੀ ਸਮਾਪਤੀ ਦਾ ਟਾਈਮ 9 ਵਜੇ ਸੀ, ਲੇਕਿਨ ਇਹ ਸਵਾਲ ਜਵਾਬ ਦਾ ਸਿਲਸਿਲਾ ਰਾਤ 11 ਵਜੇ ਹੀ ਸਮਾਪਤ ਹੋ ਸਕਿਆ। ਇਸ "ਸੈਮੀਨਾਰ" ਦੀ ਖਾਸ ਗਲ ਇਹ ਰਹੀ ਕੇ, ਨਾ ਤੇ ਸਵਾਲ ਕਰਨ ਵਾਲੇ ਹੀ ਥੱਕ ਰਹੇ ਸੀ, ਤੇ ਨਾਂ ਜਵਾਬ ਦੇਣ ਵਾਲੇ ਵਿਦਵਾਨ ਹੀ ਕਿਸੇ ਸਵਾਲ ਨੂੰ ਅਧੂਰਾ ਛੱਡਣਾ ਚਾਹੁੰਦੇ ਸੀ। ਬਹੁਤ ਹੀ ਖੁਸ਼ਨੁਮਾਂ ਅਤੇ ਉਤਸਾਹ ਜਨਕ ਮਾਹੌਲ ਵਿਚ ਇਹ ਸੈਮੀਨਾਰ ਨਿਬੜਿਆ। ਬਹੁਤ ਸਾਰੇ ਸਵਾਲ ਕੀਤੇ ਗਏ ਜਿਨਾਂ ਵਿਚੋਂ ਕੁਝ ਸਵਾਲ ਬਹੁਤ ਹੀ ਰੋਚਕ ਤੇ ਜਿਗਿਆਸਾ ਤੋਂ ਭਰਭੂਰ ਵੀ ਸਨ। ਉਨਾਂ ਵਿਚੋਂ ਕੁਝ ਸਵਾਲ ਤੇ ਉਨਾਂ ਦੇ ਜਵਾਬ ਪਾਠਕਾ ਦੀ ਜਾਨਕਾਰੀ ਲਈ ਇਥੇ ਦੇ ਰਹੇ ਹਾਂ-

ਸਵਾਲ - ਕੀ ਤੁਸੀ (ਪ੍ਰੋਫੈਸਰ ਦਰਸ਼ਨ ਸਿੰਘ) ਅਪਣੇ, ਅਕਾਲ ਤਖਤ ਦੇ ਸੇਵਾਦਾਰ ਦੇ ਕਾਰਜਕਾਲ ਵਿਚ ਸਾਰੇ ਫੈਸਲੇ ਤੇ ਪੇਸ਼ੀਆਂ ਅਕਾਲ ਤਖਤ ਸਾਹਿਬ ਤੇ ਬਹਿ ਕੇ ਕਰਦੇ ਰਹੇ ਹੋ ? ਕੀ ਤੁਸੀ "ਸਕਤੱਰੇਤ" ਵਾਲੇ ਬੰਦ ਕਮਰੇ ਵਿਚ ਕੋਈ ਫੈਸਲਾ ਜਾਂ ਸੁਣਵਾਈ ਨਹੀਂ ਕੀਤੀ?

ਜਵਾਬ - (ਪ੍ਰੋਫੈਸਰ ਦਰਸ਼ਨ ਸਿੰਘ ਜੀ ਨੇ ਦਿਤਾ) - ਮੇਰੇ ਕਾਰਜਕਾਲ ਦੇ ਦੌਰਾਨ "ਸਕਤੱਰੇਤ" ਨਾਮ ਦਾ ਇਹ ਬੰਦ ਕਮਰਾ ਹੈ ਹੀ ਨਹੀਂ ਸੀ । ਇਹ ਮੇਰੇ ਕਾਰਜਕਾਲ ਤੋਂ ਲਗਭਗ 15-17 ਸਾਲ ਬਾਦ ਬਣਾਇਆ ਗਇਆ, ਕਿਉਂਕੇ ਇਸ "ਬੰਦ ਕਮਰੇ" ਵਿਚ ਸੌਦੇਬਾਜੀਆਂ ਹੋ ਸਕਣ ਅਤੇ ਕੂੜਨਾਮੇ ਜਾਰੀ ਕੀਤੇ ਜਾ ਸਕਣ। ਅਕਾਲ ਤਖਤ ਤੇ ਬਹਿ ਕੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਇਹ ਨਹੀਂ ਹੋ ਸਕਦਾ ਸੀ, ਇਸੇ ਕਰਕੇ ਇਹ "ਕਾਲ ਕੋਠਰੀ" ਬਣਾਈ ਗਈ । ਮੇਰੇ ਕਾਰਜਕਾਲ ਦੇ ਸਾਰੇ ਫੈਸਲੇ ਤੇ ਪੇਸ਼ੀਆਂ ਅਕਾਲ ਤਖਤ ਸਾਹਿਬ 'ਤੇ ਹੀ ਹੋਈਆਂ। ਉਨਾਂ ਪੰਜਾਬ ਦੇ ਮੁਖ ਮੰਤਰੀ ਬਰਨਾਲੇ ਦੀ ਪੇਸ਼ੀ ਦਾ ਜਿਕਰ ਕਰਦਿਆਂ ਕਹਿਆ ਕਿ ਉਸ ਨੂੰ ਵੀ ਅਕਾਲ ਤਖਤ ਸਾਹਿਬ ਵਿਚ ਸੰਗਤਾਂ ਦੇ ਸਾਮ੍ਹਣੇ ਪੇਸ਼ ਕੀਤਾ ਗਇਆ ਸੀ, ਤੇ ਕਾਰਵਾਹੀ ਕੀਤੀ ਗਈ ਸੀ ਨਾਂ ਕੇ "ਬੰਦ ਕਮਰੇ" ਵਿਚ। ਦਾਸ ਨੇ ਤੇ ਪੰਥ ਦੇ ਗੁਨਿਹਗਾਰ "ਮੁਖ ਮੰਤਰੀ" ਨੂੰ ਵੀ ਸਦਿਆ ਸੀ। ਅੱਜ ਅਕਾਲ ਤਖਤ ਦੀ ਮਰਿਯਾਦਾ ਨੂੰ ਰੋਲਣ ਵਾਲੇ ਸੇਵਾਦਾਰ ਨੇ ਤਾਂ ਆਪ ਸਿਯਾਸਤ ਦੀ ਸ਼ਰਨ ਲਈ ਹੋਈ ਹੈ। ਉਨਾਂ ਕਹਿਆ ਕੇ ਅਕਾਲ ਤਖਤ ਦੇ ਨਾਮ ਤੇ ਸਿਰਜਿਆ ਗਇਆ ਇਹ "ਸਕਤਰੇਤ" ਨਾਮ ਦਾ ਕਮਰਾ ਇਹੋ ਜਹੇ ਨਾਜਾਇਜ ਕੰਮਾ ਲਈ ਵਰਨ ਲਈ ਹੀ ਬਣਾਇਆ ਗਇਆ ਹੈ। ਫੈਸਲੇ ਅਤੇ ਸੌਦੇਬਾਜੀਆਂ ਇਸ "ਬੰਦ ਕਮਰੇ" ਵਿਚ ਹੁੰਦੀਆਂ ਨੇ ਤੇ ਮੁਹਰ ਤੇ ਲੈਟਰਪੈਡ "ਅਕਾਲ ਤਖਤ" ਦਾ ਵਰਤਿਆ ਜਾਂਦਾ ਹੈ।

ਸਵਾਲ - ਜਦੋਂ ਤੁਸੀਂ (ਪ੍ਰੋਫੈਸਰ ਦਰਸ਼ਨ ਸਿੰਘ) ਅਕਾਲ ਤਖਤ ਦੇ ਜੱਥੇਦਾਰ ਰਹੇ ਤੇ ਤੁਹਾਨੂੰ ਉਸ ਵੇਲੇ ਪਟਨਾ ਸਾਹਿਬ ਅਤੇ ਹਜੂਰ ਸਾਹਿਬ ਵਿਚ ਹੋ ਰਹੇ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਰਹਿਤ ਮਰਿਯਾਦਾ ਦੇ ਅਪਮਾਨ ਦੀ ਯਾਦ ਕਿਉਂ ਨਹੀਂ ਆਈ?

ਜਵਾਬ - ਜਿਸ ਵੇਲੇ ਮੈਂ ਅਕਾਲ ਤਖਤ ਦਾ ਸੇਵਾਦਾਰ ਸੀ, ਉਸ ਵੇਲੇ 1984-86 ਵਿਚ ਹਾਲਾਤ ਇਨੇ ਬਦੱਤਰ ਸੀ, ਕਿ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਸੀ। ਰੋਜ ਹੀ ਬੇਕਸੂਰ ਬਚਿਆਂ ਨੂੰ ਪੁਲਿਸ ਤੇ ਮਿਲਟਰੀ ਚੁੱਕ ਕੇ ਲੈ ਜਾਂਦੀ ਸੀ ਅਤੇ ਉਨਾਂ ਨੂੰ ਸੁਨਸਾਨ ਥਾਵਾਂ ਤੇ ਲੈ ਜਾ ਕੇ "ਏਨਕਾਂਉਟਰ" ਕਰ ਦੇਂਦੀ ਸੀ। ਬੀਬੀਆਂ ਦੀ ਇੱਜਤ ਥਾਂਣਿਆ ਵਿਚ ਰੋਲੀ ਜਾ ਰਹੀ ਸੀ (ਉਨਾਂ ਕੁਝ ਬੀਬੀਆਂ ਨੂੰ ਗਿ੍ਰਫਤਾਰ ਕਰਕੇ ਲੈ ਜਾਣ ਅਤੇ ਇਕ ਪੁਲਿਸ ਅਧਿਕਾਰੀ ਵਲੋਂ ਉਨਾਂ ਦੇ ਮੂੰਹਾਂ ਵਿਚ ਪੇਸ਼ਾਬ ਕਰਨ ਦੀ ਇਕ ਬਹੁਤ ਹੀ ਦਰਦਨਾਕ ਘਟਨਾ ਸੁਣਾਈ । ਜਿਸ ਵਿਚ ਉਸ ਅਧਿਕਾਰੀ ਨੇ ਉਨਾਂ ਸਿੱਖ ਬੱਚੀਆਂ ਦੇ ਮੂੰਹ ਵਿਚ ਪੇਸ਼ਾਬ ਕਰਦਿਆ ਕਹਿਆ ਕਿ "ਅਬ ਤਕ ਤੁੰਮਨੇ ਗੋਬਿੰਦ ਸਿੰਘ ਕਾ ਅੰਮ੍ਰਿਤ ਪੀਆ ਹੈ, ਆਜ ਗੋਬਿੰਦ ਰਾਮ ਕਾ ਅੰਮ੍ਰਿਤ ਪੀਉ") ਇਸ ਘਟਨਾ ਨੂੰ ਸੁਣਾਉਦਿਆ ਉਨਾਂ ਦੀਆਂ ਅੱਖਾਂ ਗਿਲੀਆਂ ਹੋ ਗਈਆਂ, ਫੇਰ ਵੀ ਉਨਾ ਜਵਾਬ ਦੇਂਦਿਆ ਕਹਿਆ ਕੇ ਸਵੇਰ 6 ਵਜੇ ਤੋਂ ਲੈ ਕੇ ਰਾਤ 11 ਵਜੇ ਤਕ ਇਹੋ ਜਹੇ ਗੁਮਸ਼ੁਦਾ ਬੱਚਿਾਂ ਦੇ ਮਾਂਪਿਆਂ ਦਾ ਆਉਣਾ ਤੇ ਉਨਾਂ ਬਾਰੇ ਕੁਝ ਨਾਂ ਕੁਝ ਕਰਨ ਦਾ ਸਿਲਸਿਲਾ ਰਾਤ 11 ਵਜੇ ਤਕ ਜਾਰੀ ਰਹਿੰਦਾ ਸੀ। ਰੋਟੀ ਖਾਣ ਲਈ ਵੀ ਥੋੜੀ ਦੇਰ ਲਈ ਹੀ ਕਮਰਾਂ ਬੰਦ ਕਰਕੇ ਹੀ ਰੋਟੀ ਖਾਂਣੀ ਪੈਂਦੀ ਸੀ। ਐਸੇ ਹਾਲਾਤਾਂ ਵਿਚ ਇਨ੍ਹਾਂ ਵਿਸ਼ਿਆਂ ਤੇ ਜੋ ਕੁਝ ਕੀਤਾ ਜਾ ਸਕਦਾ ਸੀ, ਉਹ ਕੀਤਾ ਗਇਆ। ਦਾਸ ਸਿੱਖ ਰਹਿਤ ਮਰਿਯਾਦਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਦੀ ਬਹਾਲੀ ਲਈ ਕਈ ਵਾਰ ਪਟਨਾ ਸਾਹਿਬ ਤੇ ਹਜੂਰ ਸਾਹਿਬ ਗਇਆ, ਲੇਕਿਨ ਉਥੇ ਦੇ ਜੱਥੇਦਾਰ ਕਹਿ ਕੇ ਵੀ ਉਥੋ ਗਾਇਬ ਹੋ ਜਾਂਦੇ ਰਹੇ। ਦਾਸ ਪਟਨਾ ਸਾਹਿਬ ਗਇਆ ਤਿਨ ਦਿਨ ਇੰਤਜਾਰ ਕਰਨ ਤੋਂ ਬਾਅਦ ਵੀ ਉਥੇ ਦਾ ਜਥੇਦਾਰ ਨਹੀ ਆਇਆ, ਉਸ ਤੋਂ ਬਾਦ ਦਾਸ ਵਾਪਸ ਆ ਗਇਆ। ਦਾਸ ਦੇ ਨਾਲ ਮੰਜੀਤ ਸਿੰਘ ਤਰਨ ਤਾਰਨ ਅਤੇ ਸੰਤ ਈਸ਼ਰ ਸਿੰਘ, ਹੈਦਰਾਬਾਦ ਵਾਲੇ ਮੌਜੂਦ ਸਨ, ਉਨ੍ਹਾਂ ਕੋਲੋਂ ਇਸ ਵਿਸ਼ੈ ਤੇ ਕੀਤੀਆਂ ਗਈਆਂ ਰਾਰਵਾਈਆਂ ਬਾਰੇ ਅਜ ਵੀ ਪੁਛਿਆ ਜਾ ਸਕਦਾ ਹੈ।

ਸਵਾਲ - ਦਸਮ ਗ੍ਰੰਥ ਦਾ ਮੁੱਦਾ ਤੁਹਨੂੰ ਹੁਣ 4-5 ਵਰ੍ਹੇ ਤੋਂ ਹੀ ਕਿਉਂ ਯਾਦ ਆਇਆ ? ਪਹਿਲਾਂ ਇਸ ਬਾਰੇ ਤੁਸੀਂ ਕੌਮ ਨੂੰ ਅਵੇੲਰ ਕਿਉਂ ਨਹੀਂ ਕੀਤਾ?

ਜਵਾਬ - ਉਸ ਤੋਂ ਪਹਿਲਾਂ ਮੈਂ ਆਪ ਹੀ ਇਸ ਕੂੜ ਕਿਤਾਬ ਬਾਰੇ ਅਵੇਯਰ ਨਹੀਂ ਸੀ ਤੇ ਕੌਮ ਨੂੰ ਕੀ ਅਵੇਯਰ ਕਰਨਾ ਸੀ। ਬਹੁਤੇ ਰਾਗੀ ਅਜ ਵੀ ਸੁੰਦਰ ਗੁਟਕੇ ਤੇ ਅੰਮ੍ਰਿਤ ਬਾਣੀ ਨਾਮ ਦੀਆਂ ਪੋਥੀਆਂ ਤੋਂ ਪੜ੍ਹਕੇ ਕੀਰਤਨ ਕਰਦੇ ਅਤੇ ਸਿਖਦੇ ਹਨ ਜਿਸ ਵਿਚ ਬਹੁਤ ਸਾਰੀਆਂ ਬਾਣੀਆਂ ਬਚਿੱਤਰ ਨਾਟਕ ਵਿਚੋਂ ਵੀ ਹਨ। ਮੇਰੇ ਉਪਰ ਵੀ ਇਨਾਂ ਪੋਥੀਆਂ ਦਾ ਪ੍ਰਭਾਵ ਸੀ । ਜਦੋ ਮੈਂ ਇਸ ਬਚਿੱਤਰ ਨਾਟਕ ਨੂੰ ਪੜ੍ਹਨਾਂ ਸ਼ੁਰੂ ਕੀਤਾ ਤੇ ਹੈਰਾਨ ਰਹਿ ਗਇਆ ਕੇ ਇਨਾਂ ਰਚਨਾਵਾਂ ਨੂੰ ਪੜ੍ਹਨਾਂ ਤੇ ਦੂਰ ਇਸ ਬਾਰੇ ਕੌਮ ਅਗੇ ਪੜ੍ਹਨਾਂ ਵੀ ਔਖਾ ਸੀ, ਫੇਰ ਵੀ ਦਾਸ ਨੇ ਕੌਮ ਨਾਲ ਕੀਤੀ ਗਈ ਇਸ ਭਿਆਨਕ ਸਾਜਿਸ਼ ਬਾਰੇ ਸੁਚੇਤ ਕਰਨ ਦਾ ਪ੍ਰਣ ਕਰ ਲਿਆ। ਮਨੁੱਖ ਕੋਈ ਵੀ ਪੂਰਾ ਨਹੀ ਹੁੰਦਾ, ਜਿਉਂ ਜਿਉਂ ਬੰਦੇ ਦੇ ਅਧੈਅਨ ਦਾ ਦਾਇਰਾ ਵਧਦਾ ਹੈ, ਉਸ ਦੀ ਸੋਚ ਬਦਲਦੀ ਜਾਂਦੀ ਹੈ। ਪ੍ਰੋਫੈਸਰ ਸਾਹਿਬ ਦੀ ਇਸ ਗਲ ਨੂੰ ਪ੍ਰੌੜਤਾ ਦੇਂਦੇ ਹੋੲ ਭਾਈ ਰਾਜਿੰਦਰ ਸਿੰਘ ਖਾਲਸਾ ਨੇ ਕਹਿਆ ਕੇ ਦਾਸ ਵੀ ਅਪਣੀਆਂ ਪੁਰਾਨੀਆਂ ਪੁਸਤਕਾਂ ਵਿਚ ਬਚਿੱਤਰ ਨਾਟਕ ਵਿਚੋਂ "ਕੋਟੇਸ਼ਨਾਂ" ਦੇਂਦਾ ਸੀ ਪਰ ਜਦੋਂ ਇਸ ਨੂੰ ਪੜ੍ਹਨਾਂ ਸ਼ੁਰੂ ਕੀਤਾ ਤੇ ਹੁੰਣ ਪੂਰੇ ਬਚਿੱਤਰ ਨਾਟਕ" ਨੂੰ ਹੀ ਰੱਦ ਕਰਦਾ ਹੈ।

ਇਸ ਤੋਂ ਅਲਾਵਾਂ ਹੋਰ ਬਹੁਤ ਸਾਰੇ ਸਵਾਲ ਸੰਗਤਾਂ ਵਲੋਂ ਕੀਤੇ ਗਏ ਜਿਨਾਂ ਸਾਰਿਆ ਦਾ ਬਿਉਰਾ ਦੇਣਾਂ ਇਥੇ ਮੁਮਕਿਨ ਨਹੀਂ ਹੈ, ਲੇਕਿਨ ਜਲਦੀ ਹੀ ਪੂਰੇ ਸੈਮੀਨਾਰ ਦੀ ਵੀਡਿਉ ਰਿਕਾਰਡਿੰਗ ਦੀਆਂ ਕਲਿਪਸ ਆਪ ਵੇਖ ਸਕੋਗੇ। ਜੋ ਹੋਰ ਮੁੱਖ ਸਵਾਲ ਕੀਤੇ ਗਏ ਉਸ ਵਿਚ ਮੁਖ ਵਿਸ਼ੈ ਇਸ ਪ੍ਰਕਾਰ ਹਨ- ਸ਼੍ਰੋਮਣੀ ਕਮੇਟੀ ਪਾਸੋਂ ਪਾਸ ਕੀਤੇ ਗਏ ਲੜੀਵਾਰ ਸਰੂਪਾਂ ਦਾ ਪ੍ਰਕਾਸ਼ , ਇਕ ਸਾਜਿਸ਼।ਨਿਤਨੇਮ ਦੀਆਂ ਬਾਣੀਆਂ ਬਾਰੇ। ਆਦਿਕ।

ਪ੍ਰਬੰਧਕਾਂ ਤੇ ਵਿਦਵਾਨਾਂ ਨੇ ਇਸ "ਸੈਮੀਨਾਰ" ਵਿਚ ਇਹ ਸਾਬਿਤ ਕਰ ਦਿਤਾ ਕੇ ਗੁਰਮਤਿ ਕਿਸੇ ਵੀ ਮੁੱਦੇ ਨੂੰ ਸੇਂਸਰ ਜਾਂ ਛੁਪਾ ਕੇ ਰਖਣ ਦੀ ਇਜਾਜਤ ਨਹੀ ਦੇਂਦੀ। ਸੰਗਤ ਕਿਸੇ ਸਿੱਖ ਕੋਲੋਂ ਕੁਝ ਵੀ ਕਦੀ ਵੀ ਜਵਾਬ ਮੰਗ ਸਕਦੀ ਹੈ ਤੇ ਹਰ ਸਿੱਖ ਭਾਵੇ ਉਸ ਦੀ ਕਿਨੀ ਹੀ ਵੱਡੀ ਪਦਵੀ ਕਿਉ ਨਾਂ ਹੋਵੇ ਉਹ ਸੰਗਤ ਦੇ ਹਰ ਸਵਾਲ ਦਾ ਜਵਾਬਦੇਹ ਹੁੰਦਾ ਹੈ। ਇਸ ਸਿਧਾਂਤ ਨੂੰ ਸੰਗਤ ਅਤੇ ਵਿਦਵਾਨਾਂ ਨੇ ਬਾਖੂਬੀ ਨਿਭਾਇਆ ਅਤੇ ਇਹ ਸੈਮੀਨਾਰ "ਨਿਰਪੱਖਤਾ" ਦੀ ਇਕ ਮਿਸਾਲ ਬਣ ਗਇਆ।

ਅਖੌਤੀ ਜਥੇਦਾਰੋ, ਸਵਾਲ ਜਵਾਬ ਤਾਂ ਦੂਰ ਦੀ ਗੱਲ ਹੈ, ਹੈ ਹਿੰਮਤ ਕਿਸੀ ਐਸੇ ਸੈਮੀਨਾਰ 'ਚ ਹਿਸਾ ਲੈਣ ਦੀ, ਤੁਹਾਡੇ ਪਜਾਮੇ ਨਾ ਗਿੱਲੇ ਹੋ ਗਏ ਤਾਂ ਦੱਸਿਓ...


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top